Skip to content
Nitnama app icon Nitnama.
Back to community

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਲਿਖਣ ਲੱਗਾ ਸੋਚਿਆ ਕਿਥੋ ਸੁਰੂ ਕਰਾ ਪਿਤਾ ਦੇ ਬਲੀਦਾਨ ਤੋ ਸੁਰੂ ਕਰਾ ਜਾ ਪੁੱਤਰਾਂ ਤੇ ਮਾਤਾ ਜੀ ਦੀ ਸ਼ਹਾਦਤ ਤੋ ਸ਼ੁਰੂ ਕਰਾ । ਫੇਰ ਸੋਚਦਾ ਨਹੀ ਮਹਾਨ ਯੋਧੇ ਤੋ ਸ਼ੁਰੂ ਕਰਾ ਫੇਰ ਸੋਚਦਾ ਮਹਾਨ ਕਵੀ ਪਿਛੇ ਰਹਿ ਜਾਦਾ ਜੇ ਇਹ ਸਾਰਾ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਫੇਰ ਮਹਾਨ ਪੁਰਸ਼ , ਮਹਾਨ ਗੁਰੂ , ਮਹਾਨ ਚੇਲਾ , ਮਹਾਨ ਬਾਦਸ਼ਾਹ , ਮਹਾਨ ਦਰਵੇਸ਼ , ਮਹਾਨ ਪੁੱਤਰ , ਮਹਾਨ ਪਿਤਾ , ਮਹਾਨ ਕ੍ਰਾਂਤੀਕਾਰੀ , ਅੰਮ੍ਰਿਤ ਦੇ ਦਾਤੇ , ਉੱਚੀ ਤੇ ਸੁੱਚੀ ਸੋਚ ਦਾ ਮਾਲਕ ਪਤਾ ਨਹੀ ਹੋਰ ਕਈ ਕੁਝ ਸਿਰ ਚੱਕਰਾ ਜਾਦਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵੱਲ ਦੇਖ ਕੇ । ਫੇਰ ਸੋਚਿਆ ਕਿਉ ਨਾ ਅੱਜ ਉਹ ਕੁਝ ਲਿਖਾ ਜੋ ਅੱਜ ਵੀ ਅਸੀ ਮਹਿਸੂਸ ਕਰ ਸਕਦੇ ਹਾ ਤੇ ਹਮੇਸ਼ਾ ਹੀ ਗੁਰੂ ਤੇ ਭਰੋਸਾ ਰੱਖਣ ਵਾਲੇ ਕਰਦੇ ਰਹਿਣਗੇ । ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹ ਅਹਿਸਾਸ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਰੀਰ ਰੂਪੀ ਚੋਲਾ ਤਿਆਗਣ ਤੋ ਕਈ ਸਾਲ ਬਾਅਦ ਮਨਵਾੜ ਦੀ ਧਰਤੀ ਤੇ ਰਾਜਾ ਰੁਸਤਮ ਰਾਉ ਤੇ ਰਾਜਾ ਬਾਲਾ ਰਾਉ ਨੇ ਮਹਿਸੂਸ ਕੀਤਾ ਸੀ । ਜਦੋ ਉਹਨਾ ਨੇ ਸੱਚੇ ਮਨ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਯਾਦ ਕੀਤਾ ਤੇ ਭਰੇ ਮਨ ਨਾਲ ਬੇਨਤੀ ਕੀਤੀ ਹੇ ਦੋ ਜਹਾਨ ਦੇ ਵਾਲੀ ਸਾਨੂੰ ਇਸ ਨਰਕ ਭਰੀ ਕੈਦ ਵਿੱਚੋ ਕੱਢ ਕੇ ਫੇਰ ਦੁਬਾਰਾ ਅਜਾਦੀ ਬਖਸ਼ਿਆ ਜੇ । ਉਹਨਾ ਦੋਵਾ ਰਾਜਿਆ ਦੀ ਬੇਨਤੀ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜੇ ਸਮੇਤ ਉਹਨਾ ਸਾਹਮਣੇ ਹਾਜਰ ਹੋਏ ਤੇ ਘੋੜੇ ਦੀਆਂ ਰਕਾਬਾ ਫੜਾ ਕੇ ਉਸ ਕਿਲੇ ਵਿੱਚੋ ਅਜਾਦ ਕਰਵਾ ਦਿੱਤਾ । ਫੇਰ 100 ਕੌ ਸਾਲ ਪਹਿਲਾ ਹਜੂਰ ਸਾਹਿਬ ਦੀ ਧਰਤੀ ਤੇ ਇਕ ਗੁਰੂ ਦਾ ਸਿੱਖ ਬਾਬਾ ਨਿਧਾਨ ਸਿੰਘ ਜੀ ਪਹੁੰਚ ਗਿਆ ਤੇ ਆਈ ਗਈ ਸੰਗਤ ਦੀ ਜੋ ਬਣਦੀ ਸੇਵਾ ਕਰਨ ਲਗਾ । ਉਥੋ ਦੇ ਪੁਜਾਰੀਆਂ ਦੀ ਵਿਰੋਧਤਾ ਤੇ ਪੈਸੇ ਦੀ ਕਮੀ ਕਾਰਨ ਜਦੋ ਬਾਬਾ ਨਿਧਾਨ ਸਿੰਘ ਜੀ ਵਾਪਿਸ ਪੰਜਾਬ ਆਉਣ ਲਈ ਰੇਲ ਗੱਡੀ ਦੇ ਸਟੇਸ਼ਨ ਤੇ ਪਹੁੰਚ ਕੇ ਗੱਡੀ ਦਾ ਇੰਤਜ਼ਾਰ ਕਰਨ ਲਗੇ । ਉਸ ਸਮੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾ ਦੇ ਸਾਹਮਣੇ ਆਣ ਖੜੇ ਹੋਏ ਤੇ ਕਹਿਣ ਲਗੇ ਨਿਧਾਨ ਸਿੰਘ ਤੇਰੀ ਸੇਵਾ ਇਥੇ ਹੀ ਲਿਖੀ ਹੈ । ਤੂੰ ਇਥੇ ਹੀ ਸੇਵਾ ਕਰ ਪਰ ਬਾਬਾ ਨਿਧਾਨ ਸਿੰਘ ਜੀ ਕਹਿਣ ਲਗੇ ਪਿਤਾ ਜੀ ਨਾ ਤੇ ਕੋਈ ਟਿਕਾਣਾ ਹੈ ਨਾ ਹੀ ਕੋਲ ਮਾਇਆ ਹੈ ਗੁਰੂ ਜੀ ਹੱਸ ਕੇ ਕਹਿਣ ਲੱਗੇ ਜੋ ਪਿਤਾ ਦਾ ਹੁੰਦਾ ਉਸ ਤੇ ਪੁੱਤਰਾਂ ਦਾ ਵੀ ਹੱਕ ਹੁੰਦਾ ਹੈ । ਅੱਜ ਤੋ ਤੈਨੂੰ ਪੈਸੇ ਦੀ ਕਮੀ ਨਹੀ ਆਵੇਗੀ ਜਦੋ ਤੈਨੂੰ ਲੋੜ ਹੋਵੇ ਆਪਣੇ ਪਿਤਾ ਦੀ ਜੇਬ ਵਿੱਚ ਆਪਣਾ ਹੱਥ ਪਾ ਕੇ ਮਾਇਆ ਕੱਢ ਲਵੀ । ਤੇ ਹੁਣ ਜਾ ਸੇਵਾ ਕਰ ਸੰਗਤਾਂ ਦੀ , ਕਹਿੰਦੇ ਹਨ ਜਦੋ ਬਾਬਾ ਨਿਧਾਨ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਰੀਰ ਛੱਡਿਆ ਸੀ ਹਨੇਰਾ ਹੋਣ ਦੇ ਬਾਵਜੂਦ ਵੀ ਇਕ ਵਾਰ ਅਕਾਸ ਵਿੱਚ ਚਾਨਣ ਹੋ ਗਿਆ ਸੀ । ਇਸੇ ਹੀ ਤਰਾ ਦੀ ਇਕ ਘਟਨਾਂ ਦਾਸ ਦੇ ਪਿੰਡ ਤਰਸਿੱਕੇ ਦੀ ਹੈ ਇਥੇ ਭਗਤਾਂ ਦਾ ਬਹੁਤ ਸੁੰਦਰ ਗੁਰਦੁਵਾਰਾ ਸਾਹਿਬ ਹੈ ਜਿਸ ਅਸਥਾਨ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਭਗਤ ਨੇ 12 ਸਾਲ ਦੇ ਕਰੀਬ ਮਹਾਨ ਭਗਤੀ ਕੀਤੀ ਸੀ ਅਕਾਲ ਪੁਰਖ ਜੀ ਦੀ । ਜਦੋ ਉਹਨਾ ਦਾ ਅੰਤਿਮ ਸਮਾਂ ਨਜ਼ਦੀਕ ਆਇਆ ਤਾ ਉਹਨਾ ਸੰਤਾਂ ਨੇ ਆਪਣੇ ਸਾਥੀ ਬਾਬਾ ਪਰੀਤਮ ਸਿੰਘ ਜੀ ਨੂੰ ਦੋ ਦਿਨ ਪਹਿਲਾ ਹੀ ਕਹਿ ਦਿਤਾ ਜੀ ਕਿ ਪਰਸੋ ਅਸੀ 12 ਵਜੇ ਸਰੀਰ ਤਿਆਗ ਦੇਣਾ ਹੈ ਸਾਨੂੰ ਆਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੈਣ ਆਉਣਾ ਹੈ । ਤੁਸੀ ਸੰਗਤ ਨੂੰ 2 ਵਜੇ ਸਾਡੇ ਸਰੀਰ ਛੱਡਣ ਦੀ ਖਬਰ ਦਸਣੀ ਹੈ ਬਾਬਾ ਗੁਰਬਚਨ ਸਿੰਘ ਜੀ ਅੰਮ੍ਰਿਤ ਧਾਰੀ ਸਿੰਘ ਤੇ ਮਹਾਂਪੁਰਖ ਸਨ । ਸੰਤ ਗੁਰਬਚਨ ਸਿੰਘ ਜੀ ਦੀ ਚਲਾਈ ਮਰਿਯਾਦਾ ਅਨੁਸਾਰ ਹਰ ਸਾਲ 26-27 ਮਾਰਚ ਨੂੰ ਤਰਸਿੱਕੇ ਬਹੁਤ ਭਾਰੀ ਜੋੜ ਮੇਲਾ ਹੁੰਦਾਂ ਹੈ । ਇਹ ਗੱਲ ਦੱਸਣ ਦਾ ਮਤਲਬ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅੱਜ ਵੀ ਸਾਡੇ ਅੰਗ ਸੰਗ ਹਨ ਬਸ ਲੋੜ ਹੈ ਉਹਨਾ ਦੇ ਦਸੇ ਰਾਹ ਤੇ ਚੱਲਣ ਦੀ । ਅੰਮ੍ਰਿਤ ਛਕੋ ਗੁਰੂ ਵਾਲੇ ਬਣੋ , ਬਾਣੀ ਬਾਣੇ ਦੇ ਧਾਰਨੀ ਹੋਵੋ ਗੁਰੂ ਕਦੇ ਵੀ ਸਾਥ ਨਹੀ ਛੱਡਦਾ । ਇਹ ਪਰਿਵਾਰ ਦੇ ਜੀਅ ਤੇ ਸਮਸ਼ਾਨ ਘਾਟ ਤੱਕ ਹੀ ਨਾਲ ਜਾ ਸਕਦੇ ਹਨ ਪਰ ਗੁਰੂ ਤੇ ਜਿਉਦੇ ਜੀਅ ਤੇ ਮਰਨ ਤੋ ਬਾਅਦ ਵੀ ਤੇਰਾ ਸਾਥ ਨਹੀ ਛੱਡਦਾ । ਜੋਰਾਵਰ ਸਿੰਘ ਤਰਸਿੱਕਾ । 7277553000
Like Save

Join the conversation

Loading comments…

Sign in to comment or join the discussion.

More from the community

You may also enjoy these stories

जा कै हिरदै वसिआ मेरा हरि हरि ॥ तिस का सभु रोगु गवाइआ ॥अर्थ: जिस मनुष्

जा कै हिरदै वसिआ मेरा हरि हरि ॥ तिस का सभु रोगु गवाइआ ॥अर्थ: जिस मनुष्य के हृदय में प्रभु का नाम बस जाता है, उसके सभी आध्यात्मिक दुख और विकार दूर हो जाते हैं।स्रोत: श्री गुरु ग्रंथ साहिब जी : अंग 191

Like Save

evening hukamnama - 27 April 2026

ang: 654Bed puraan sabhai mat sun kai karee karam kee aasaa ॥ Kaal grast sabh log siaane uth pandit pai chale niraasaa ॥1॥ Man re sario na ekai kaajaa ॥ Bhajio na Raghupat raajaa ॥1॥ Rahao ॥ Ban khand jaae jog tap keeno kand mool chun khaiaa ॥ Naadee bedee sabdee monee jam k... Read more

Like Save

संध्या वेले का हुक्मनामा - 24 जून 2026

अंग: 680धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥अर... Read more

Like Save

ਸੰਧਿਆ ਵੇਲੇ ਦਾ ਹੁਕਮਨਾਮਾ – 21 ਜੁਲਾਈ 2025

ਅੰਗ: 628ਸੋਰਠਿ ਮਹਲਾ ੫ ॥ ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥ ਦਾਸ ਅਪਨੇ ਆਪਿ ਰਾਖੇ ॥ ਘਟਿ ਘਟਿ ਸਬਦੁ ਸੁਭਾਖੇ ॥੧॥ ਗੁਰ ਕੇ ਚਰਣ ਊਪਰਿ ਬਲਿ ਜਾਈ ॥ ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥ ਆਪਿ ਸਹਾਈ ਹੋਆ ॥ ਸਚੇ ਦਾ ਸਚਾ ਢੋਆ ॥ ਤੇਰੀ ਭਗਤਿ ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥ਅਰਥ: ਹੇ ਭਾਈ... Read more

Like Save