Nitnama Nitnama
Profile Image
Nitnama
3 months ago

ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਨਗਰ ਕੀਰਤਨ ਦੌਰਾਨ ਤਣਾਅ, ਪੁਲਿਸ ਦਖ਼ਲ ਨਾਲ ਸਥਿਤੀ ਕਾਬੂ

ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਅੱਜ ਸ਼ਹੀਦੀ ਦਿਨਾਂ ਦੀ ਯਾਦ ਵਿੱਚ ਸਜਾਏ ਗਏ ਨਗਰ ਕੀਰਤਨ ਦੌਰਾਨ ਕੁਝ ਸਮੇਂ ਲਈ ਤਣਾਅਪੂਰਨ ਹਾਲਾਤ ਬਣ ਗਏ। ਮੇਨੁਰੇਵਾ ਸਥਿਤ ਗੁਰਦੁਆਰਾ ਨਾਨਾਕਸਰ ਠਾਠ ਈਸ਼ਰ ਦਰਬਾਰ ਵੱਲੋਂ ਪੋਹ ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਸੰਗਤ ਦੀ ਭਾਰੀ ਹਾਜ਼ਰੀ ਨਾਲ ਸ਼ਾਂਤੀਪੂਰਨ ਢੰਗ ਨਾਲ ਆਰੰਭ ਹੋਇਆ। ਨਗਰ ਕੀਰਤਨ ਜਦੋਂ ਵਾਪਸੀ ਸਮੇਂ ਗਰੇਟ ਸਾਊਥ ਰੋਡ ਉੱਤੇ ਪਹੁੰਚਿਆ ਤਾਂ ਲਗਭਗ 80 ਤੋਂ 100 ਸ਼ਰਾਰਤੀ ਨੌਜਵਾਨਾਂ ਵੱਲੋਂ ਰਸਤਾ ਰੋਕ ਕੇ ਵਿਰੋਧ ਕੀਤਾ ਗਿਆ। ਇਨ੍ਹਾਂ ਵੱਲੋਂ ਹਾਕਾ ਨਾਚ ਕਰਦੇ ਹੋਏ ਨਫ਼ਰਤ ਭਰੇ ਨਾਅਰੇ ਲਗਾਏ ਗਏ, ਜਿਸ ਨਾਲ ਮੌਕੇ ’ਤੇ ਕੁਝ ਸਮੇਂ ਲਈ ਤਣਾਅ ਬਣ ਗਿਆ। ਜਾਣਕਾਰੀ ਅਨੁਸਾਰ ਇਹ ਨੌਜਵਾਨ ਇੱਕ ਵਿਸ਼ੇਸ਼ ਸਮੁਦਾਇ ਨਾਲ ਸਬੰਧਤ ਹਨ ਜੋ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਧਾਰਮਿਕ ਸਮੂਹਾਂ ਦਾ ਵਿਰੋਧ ਕਰਦੇ ਆ ਰਹੇ ਹਨ। ਨਗਰ ਕੀਰਤਨ ਦੇ ਪ੍ਰਬੰਧਕ ਨੌਜਵਾਨਾਂ ਵੱਲੋਂ ਸਹਿਣਸ਼ੀਲਤਾ ਅਤੇ ਸਿਆਣਪ ਦਾ ਪਰਚਾ ਦਿੰਦਿਆਂ ਨਗਰ ਕੀਰਤਨ ਨੂੰ ਅਸਥਾਈ ਤੌਰ ’ਤੇ ਰੋਕਿਆ ਗਿਆ। ਮੌਕੇ ’ਤੇ ਪੁੱਜੀ ਪੁਲਿਸ ਨੇ ਸੁਰੱਖਿਆ ਚੱਕਰ ਬਣਾਉਂਦਿਆਂ ਨਗਰ ਕੀਰਤਨ ਲਈ ਰਸਤਾ ਖੁੱਲ੍ਹਾ ਕਰਵਾਇਆ, ਜਿਸ ਤੋਂ ਬਾਅਦ ਨਗਰ ਕੀਰਤਨ ਬਿਨਾਂ ਕਿਸੇ ਵੱਡੀ ਘਟਨਾ ਦੇ ਸੁਰੱਖਿਅਤ ਤੌਰ ’ਤੇ ਗੁਰਦੁਆਰਾ ਸਾਹਿਬ ਪਹੁੰਚਿਆ। ਇਸ ਮਾਮਲੇ ’ਤੇ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਅਤੇ ਸਿੱਖ ਅਸੋਸੀਏਸ਼ਨ ਨਿਊਜ਼ੀਲੈਂਡ ਦੇ ਪ੍ਰਧਾਨ ਦਲਜੀਤ ਸਿੰਘ ਹੋਣਾ ਵੱਲੋਂ ਵੀ ਚਿੰਤਾ ਜਤਾਉਂਦਿਆਂ ਪ੍ਰਤੀਕਿਰਿਆ ਦਿੱਤੀ ਗਈ ਹੈ।

Please log in to comment.