Back to community
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਜੁਰਗ ਮਾਤਾ ਗੁਰਦੇਈ ਦੀ ਖਵਾਇਸ਼ ਕੀਤੀ ਪੂਰੀ
ਮਾਛੀਵਾੜੇ ਦੇ ਵਾਸੀ ਨਿਹਾਲੇ ਖੱਤਰੀ ਦੀ ਬਜੁਰਗ ਮਾਤਾ ਗੁਰਦੇਈ ਅਕਸਰ ਕਹਿੰਦੀ ਵੇ ਪੁੱਤ ਨਿਹਾਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੀ ਖਵਾਹਿਸ਼ ਜਰੂਰ ਪੂਰੀ ਕਰਨਗੇ,ਕਿਉਂਕਿ ਹੁਣ ਮੈਂ ਬਜੁਰਗ ਹਾਂ ਮੰਜੇ ਤੋਂ ਉੱਠ ਨਹੀਂ ਸਕਦੀ ਉਹ ਅੰਤਰਯਾਮੀ ਸਤਿਗੁਰੂ ਆਪ ਬਿਧ ਬਣਾਉਣਗੇ ਮੈਂਨੂੰ ਅਕਾਲ ਚਲਾਣੇ ਤੋਂ ਪਹਿਲਾਂ ਮਹਾਰਾਜ ਜੀ ਦੇ ਦਰਸ਼ਨਾਂ ਦੀ ਬੜੀ ਤਾਘ ਹੈ… ਨਿਹਾਲੇ ਤੇ ਪਰਿਵਾਰ ਦੇ ਮੈਂਬਰਾਂ ਕਹਿ ਛੱਡਣਾਂ ਮਾਤਾ ਤੂੰ ਕਮਲ ਨਾ ਕੁਦਾਇਆ ਕਰ,ਤੈਨੂੰ ਪਤਾ ਮਹਾਰਾਜ ਸਾਹਿਬ ਜੀ ਦੇ ਅਨੰਦਪੁਰ ਸ਼ਹਿਰ ਨੂੰ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਸੱਤ ਮਹੀਨਿਆਂ ਤੋਂ ਘੇਰਾ ਪਾਇਆ ਹੈ,ਐਸੇ ਹਾਲਤਾਂ ਵਿੱਚ ਮਹਾਰਾਜ ਕਿਵੇਂ ਦੇ ਦਰਸ਼ਨ ਹੋ ਸਕਦੇ ਹਨ…..? ਮਾਤਾ ਨੇ ਪਰਿਵਾਰ ਨੂੰ ਕਹਿਣਾਂ “ਪੁੱਤ ਨਿਹਾਲਿਆ ਜੇਕਰ ਮੀਰੀ/ਪੀਰੀ ਦੇ ਮਾਲਕ,ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਤਾ ਭਾਗਭਰੀ ਨੂੰ ਕਸ਼ਮੀਰ ਜਾ ਕੇ ਦਰਸ਼ਨ ਦੇ ਸਕਦੇ ਹਨ ਤਾਂ ਮਹਾਰਾਜ ਮੇਰੀ ਗਰੀਬਣੀਂ ਦੀ ਸ਼ਰਧਾ ਜਰੂਰ ਪੂਰੀ ਕਰਨਗੇ,ਸਮਾਂ ਬੀਤਦਾ ਗਿਆ ਮਾਤਾ ਦ੍ਰਿੜ ਨਿਸ਼ਚੇ ਨਾਲ ਮਹਾਰਾਜ ਜੀ ਦਾ ਧਿਆਨ ਧਰਕੇ ਤਾਂਘ ਨਾਲ ਸੂਤ ਕੱਤਦੀ ਮਨ ਚ ਖਵਾਹਿਸ਼ ਕਿ ਏਹੀ ਸੂਤ ਦਾ ਚੋਲਾ ਬਣਾਂ ਕੇ ਮੈਂ ਮਹਾਰਾਜ ਸਾਹਿਬ ਜੀ ਨੂੰ ਭੇਟਾ ਕਰਾਂਗੀ,ਮਾਤਾ ਗੁਰਦੇਈ ਨੌਹਾਂ ਧੀਆਂ ਪੁੱਤਾਂ ਲਈ ਮਜਾਕ ਦਾ ਪਾਤਰ ਬਣੀ ਸੀ…. ਸੰਨ੍ਹ ੧੭੦੪ ਦਸੰਬਰ ੮ ਪੋਹ ਦੀ ਰਾਤ ਮਾਛੀਵਾੜੇ ਦੇ ਸਰਦਾਰ ਭਾਈ ਪੰਜਾਬਾ ਭਾਈ ਗੁਲਾਬਾ ਜੀ ਨੇ ਨਿਹਾਲੇ ਖੱਤਰੀ ਦਾ ਆਣ ਬੂਹਾ ਖੜਕਾਇਆ,ਨਿਹਾਲਾ ਬੜਾ ਹੈਰਾਨ ਕਿ ਮੇਰੇ ਗਰੀਬ ਦੇ ਘਰ ਬਾਗਾਂ ਦੇ ਮਾਲਕ ਭਾਈ ਪੰਜਾਬਾ ਜੀ ਕੀ ਹੁਕਮ ਹੈ…? ਭਾਈ ਪੰਜਾਬਾ ਜੀ ਕਹਿਣ ਲੱਗੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜਾ ਪਧਾਰੇ ਹਨ,ਮਾਤਾ ਗੁਰਦੇਈ ਨੂੰ ਯਾਦ ਕਰ ਰਹੇ ਹਨ,ਇਹ ਸੁਣਦਿਆਂ ਹੀ ਨਿਹਾਲੇ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ,ਨਿਹਾਲਾ ਕੂਕ ਉਠਿਆ #ਧੰਨ_ਗੁਰੂ_ਧੰਨ_ਗੁਰੂ_ਧੰਨ_ਗੁਰੂ ਕਹਿੰਦਿਆਂ ਹੀ ਆਪਣੀ ਮਾਤਾ ਦੇ ਚਰਨ ਫੜ੍ਹ ਮਾਫੀਆਂ ਮੰਗਣ ਲੱਗਾ ਮਾਤਾ ਮੈਨੂੰ ਬਖਸ਼ ਦੇਈ ਮਾਂ ਤੇਰੀ ਭਗਤੀ ਸਫਲ ਸਫਲ… ਬਖਸ਼ੰਦ ਪਿਤਾ ਕਲਗੀਧਰ ਪਾਤਸ਼ਾਹ ਜੀ ਸੱਚਮੁੱਚ ਮਾਛੀਵਾੜਾ ਆਣ ਪਧਾਰੇ ਹਨ,ਮਾਤਾ ਮੰਜੇ ਤੋਂ ਉੱਠ ਨਹੀਂ ਸਕਦੀ ਸੀ ਪਰ ਪਾਤਸ਼ਾਹ ਦੀ ਕਲਾ ਵਰਤ ਗਈ ਮਾਤਾ ਜੀ ਉਠਕੇ ਜਲਦ ਤਿਆਰ ਹੋਏ,ਭਾਈ ਪੰਜਾਬਾ ਜੀ ਕਹਿਣ ਲੱਗੇ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਹੈ ਮਾਤਾ ਗੁਰਦੇਈ ਜੀ ਵਲੋਂ ਕਤਿਆ ਸੂਤ ਨਾਲ ਬਣਿਆ ਥਾਨ ਨਾਲ ਲੈ ਕੇ ਆਉਣਾਂ ਏਹੀ ਥਾਨ ਸੀ ਜਿਸ ਨੂੰ ਨਬੀ ਖ਼ਾ ਅਤੇ ਗਨੀ ਖ਼ਾ ਨੇ ਨੀਲਾ ਰੰਗ ਕਰਵਾਇਆ ਜਿਸ ਨੂੰ ਪਹਿਨ ਸੱਚੇ ਪਾਤਸ਼ਾਹ ਜੀ ਉੱਚ ਦੇ ਪੀਰ ਬਣੇ । ਕਲਗੀਧਰ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਦੀ ਜੀਵਨੀ ਵਿਚ ਐਸੀਆਂ ਬੇਅੰਤ ਘਟਨਾਵਾਂ ਦਾ ਜਿਕਰ ਇਤਿਹਾਸ ਵਿਚ ਮਿਲਦਾ ਹੈ ।
10 likes
comments
Join the conversation
gurbani
6 months ago punjabi
#waheguru#gurbani ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏
Nitnama
3 weeks ago english
ang: 676Dhanaasaree Mahalaa 5 ॥ Firat firat bhete jan Saadhoo poorai Gur samjhaaiaa ॥ Aan sagal bidh kaam na aavai Har Har Naam dhiaaiaa ॥1॥ Taa te mohi dhaaree ot Gopaal ॥ Saran pario Pooran Parmesur binse sagal janjaal ॥ Rahaao ॥ Surag mirat paiaal bhoo mandal sagal biaape... Read more
Nitnama
5 months ago punjabi
ਅੰਗ: 688ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥ ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ ॥ ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ ॥ ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ ॥ ਨਾਨਕ ਸਾਹਿਬੁ ਅਗਮ ਅਗੋਚਰੁ ਜੀਵਾ ਸਚੀ ਨਾਈ ॥੧॥ਅਰਥ: ਹੇ ਪ੍... Read more
Balvinder Singh
4 months ago punjabi
Kaur Preet
11 months ago punjabi
ਪਾਠ ਕਰ, ਅਰਦਾਸ ਕਰ, ਨਾ ਕੱਢ ਅੱਖਾਂ ਦਾ ਪਾਣੀ , ਗੁਰੂ ਦੀ ਜਦੋਂ ਹੋਈ ਕਿਰਪਾ, ਉਹਨੇ ਬਦਲ ਦੇਣੀ ਕਹਾਣੀ
Loading comments…