Nitnama Nitnama
Profile Image
Kaur Preet
3 months ago

ਕਿਰਪਾਨ ਪਾਬੰਦੀ ਵਿਰੁੱਧ ਮੋਰਚਾ ਫਤਹਿ

1 ਦਸੰਬਰ 1935 ਨੂੰ ਸਿੱਖਾਂ ਤੇ ਮੁਸਲਮਾਨਾਂ ਚ ਕੁਝ ਅਜਿਹਾ ਝਗੜਾ ਹੋਇਆ , ਜਿਸ ਕਰਕੇ ਧਾਰਾ 144 ਲਾ ਕੇ ਨਾਲ ਹੀ ਅੰਗਰੇਜ ਸਰਕਾਰ ਨੇ 2 ਦਸੰਬਰ ਨੂੰ ਸਿੱਖਾਂ ਦੇ ਕਿਰਪਾਨ ਪਾਉਣ ਤੇ ਪਾਬੰਦੀ ਲਾ ਦਿੱਤੀ। ਕੁਝ ਸਿੱਖ ਆਗੂ ਪੰਜਾਬ ਗਵਰਨਰ ਨੂੰ ਮਿਲੇ ਕੇ ਕਿਰਪਾਨ ਤੋ ਪਾਬੰਦੀ ਹਟਾਈ ਜਾਵੇ , ਪਰ ਕੁਝ ਨ ਬਣਿਆ , ਜਿਸ ਕਰਕੇ ਸ਼੍ਰੋਮਣੀ ਕਮੇਟੀ ਨੇ 30 ਦਸੰਬਰ ਨੂੰ ਐਲਾਨ ਕੀਤਾ ਕਿ 1 ਜਨਵਰੀ ਤੋਂ ਕਿਰਪਾਨ ਪਬੰਦੀ ਖਿਲਾਫ ਮੋਰਚਾ ਸ਼ੁਰੂ ਹੋਵੇਗਾ। ਇਸ ਮੋਰਚੇ ਲਈ ਇਕ ਕਮੇਟੀ ਬਣੀ। ਜਿਸ ਚ ਮਾਸਟਰ ਤਾਰਾ ਸਿੰਘ , ਜਥੇਦਾਰ ਤੇਜਾ ਸਿੰਘ , ਗਿਆਨੀ ਸ਼ੇਰ ਸਿੰਘ ਆਦਿਕ ਮੈੰਬਰ ਚੁਣੇ ਗਏ। 1 ਜਨਵਰੀ ਨੂੰ ਪਹਿਲਾ ਜਥਾ ਤਿਆਰ ਹੋਇਆ। ਫਿਰ ਦੂਸਰਾ ਜਥਾ ਮਾਸਟਰ ਤਾਰਾ ਸਿੰਘ ਲੈ ਕੇ ਗਏ। ਇਸ ਤਰ੍ਹਾਂ 31 ਜਨਵਰੀ 1936 ਤੱਕ ਪੂਰਾ ਮਹੀਨਾ ਜਥੇ ਜਾਂਦੇ ਰਹੇ। ਇਸ ਸਮੇ ਚ 1709 ਗ੍ਰਿਫ਼ਤਾਰੀਆਂ ਹੋਈਆਂ। ਆਖਿਰ ਅੰਗਰੇਜ਼ ਸਰਕਾਰ ਝੁਕ ਗਈ ਤੇ ਇਕ ਮਹੀਨੇ ਬਾਦ 31ਜਨਵਰੀ ਨੂੰ 144 ਧਾਰਾ ਹਟਾ ਦਿੱਤੀ ਤੇ ਨਾਲ ਹੀ ਕਿਰਪਾਨ ਤੋਂ ਪਾਬੰਦੀ ਵੀ ਹਟਾ ਦਿੱਤੀ। ਸਿੱਖਾਂ ਨੇ ਮੋਰਚਾਫਤਿਹ ਕਰ ਲਿਆ। ਨੋਟ : ਕਈ ਵੀਰ ਕਹਿ ਦਿੰਦੇ ਆ ਅੰਗਰੇਜਾਂ ਨੇ ਸਿਖਾਂ ਦੇ ਧਰਮ ਚ ਦਖਲ ਨਹੀ ਦਿੱਤਾ। ਉਹ ਪੜ ਲੈਣ ਅਸਲ ਚ ਅੰਗਰੇਜਾਂ ਨੇ ਸਿੱਖ ਧਰਮ ਨੂੰ ਖਤਮ ਕਰਨ ਦਾ ਹਰ ਸੰਭਵ ਜਤਨ ਕੀਤਾ। ਕਿਰਪਾਨ ਤੇ ਪਬੰਧੀ ਇਕ ਵਾਰ ਨਹੀ ਕਈ ਵਾਰ ਲਗਾਈ ਅੰਗਰੇਜ ਸਰਕਾਰ ਨੇ। ਹਰ ਵਾਰੀ ਵਿਰੋਧ ਕੀਤਾ ਗਿਆ ਤੇ ਪਬੰਧੀ ਖਤਮ ਕਰਾਈ। ਸਿੱਖ ਉਦੋ ਇਕ ਖਾਸ ਨਿਸ਼ਾਨਾਂ ਸੀ ਅਜ ਵੀ ਹੈ ….. ਪੰਥ ਦਾ ਵਾਲੀ ਗੁਰੂ ਕਲਗੀਧਰ ਮਿਹਰ ਕਰੇ। ਮੇਜਰ ਸਿੰਘ ਗੁਰੂ ਕਿਰਪਾ ਕਰੇ

Please log in to comment.

More Stories You May Like