Nitnama Nitnama
Profile Image
Nitnama
2 months ago

13 ਜਨਵਰੀ ਦਾ ਲੋਹੜੀ ਤੋਂ ਇਲਾਵਾ ਇਤਿਹਾਸ

3 ਜਨਵਰੀ ਦਾ ਦਿਹਾੜਾ ਲੋਹੜੀ ਤੋਂ ਇਲਾਵਾ ਹੋਰ ਵੀ ਬਹੁਤ ਵੱਡਾ ਇਤਿਹਾਸ ਆਪਣੇ ਵਿੱਚ ਸਮੋਈ ਬੈਠਾ , ਪਰ ਅਫ਼ਸੋਸ ਪੰਜਾਬੀਆ ਦਾ ਵੱਡਾ ਹਿੱਸਾ ਇਸ ਇਤਿਹਾਸ ਤੋਂ ਅਣਜਾਣ ਹੈ। ਸਾਡਾ ਮਾਣਮੱਤਾ ਇਤਿਹਾਸ 22 ਨਵੰਬਰ 1848 ਨੂੰ ਰਾਮਨਗਰ ਵਿੱਚ ਆਪਣੇ ਸੈਂਕੜੇ ਫ਼ੌਜੀ ਤੇ ਕੁਝ ਚੋਟੀ ਦੇ ਜਰਨੈਲ ਮਰਵਾਕੇ ਅੰਗਰੇਜ਼ਾਂ ਨੇ ਇਕ ਵਾਰ ਫਿਰ ਸਿੱਖਾਂ ਨਾਲ ਲੜਾਈ ਲੜਨ ਦਾ ਫੈਸਲਾ ਕੀਤਾ। 13 ਜਨਵਰੀ 1849 ਚੇਲਿਆਂਵਾਲਾ ਪਿੰਡ ਵਿੱਚ ਦੋਵੇਂ ਫੌਜਾਂ ਫਿਰ ਆਹਮੋ-ਸਾਹਮਣੇ ਆਣ ਖੜੀਆਂ। ਸਰਦਾਰ ਸ਼ੇਰ ਸਿੰਘ ਅਟਾਰੀ ਅਤੇ ਸਰਦਾਰ ਚਤਰ ਸਿੰਘ ਦੀ ਕਮਾਂਡ ਹੇਠ ਖਾਲਸਾ ਫੌਜਾਂ ਮੈਦਾਨ ਵਿੱਚ ਉਤਰੀਆਂ। ਪੰਜਾਬ ਉਤੇ ਗੋਰਿਆਂ ਦੇ ਕਬਜ਼ੇ ਨੂੰ ਲੈਕੇ ਸਿੱਖਾਂ ਵਿੱਚ ਐਨਾ ਗ਼ੁੱਸਾ ਸੀ ਕਿ ਉਹ ਐਨੇ ਰੋਹ ਵਿੱਚ ਆਕੇ ਲੜੇ ਕਿ ਇਹ ਲੜਾਈ ਆਪਣਾ ਵੱਖਰਾ ਇਤਹਾਸ ਸਿਰਜ ਗਈ। ਇਸ ਲੜਾਈ ਵਿੱਚ ਗੋਰਿਆਂ ਦਾ ਸੱਭ ਵੱਧ ਜਾਨੀ ਤੇ ਮਾਲੀ ਨੁਕਸਾਨ ਹੋਇਆ। ਦੋ ਹਜਾਰ ਤੋਂ ਵੱਧ ਫ਼ੌਜੀ ਤੇ ਇੱਕ ਸੌ ਤੋਂ ਵੱਧ ਅਫਸਰ ਮਰਵਾਕੇ ਅੰਗਰੇਜ਼ ਇਹ ਲੜਾਈ ਹਾਰ ਗਏ। ਅੰਗਰੇਜ਼ਾਂ ਦੇ ਆਪਣੇ ਇਤਿਹਾਸਕਾਰ ਤੇ ਜਰਨੈਲ ਆਪ ਲਿਖਦੇ ਹਨ ਕਿ ਚੇਲਿਆਂਵਾਲਾ ਦੀ ਲੜਾਈ ਉਸ ਸਮੇਂ ਦੀ ਸਭ ਤੋਂ ਤਬਾਹਕੁਨ ਲੜਾਈ ਸੀ , ਜੇ ਸਿੱਖ ਇੱਕ ਲੜਾਈ ਹੋਰ ਇਸੇ ਜਾਹੋ-ਜਲਾਲ ਨਾਲ ਲੜ ਜਾਂਦੇ ਤਾਂ ਬਰਤਾਨੀਆ ਹਕੂਮਤ ਫੇਰ ਕਦੇ ਪੰਜਾਬ ਵੱਲ ਮੂੰਹ ਨਾ ਕਰਦੀ। ਜਰਨੈਲ ਥਕਵਿਲ ਤਾਂ ਇਥੋ ਤੱਕ ਲਿਖਦਾ ਕਿ ਉਸਨੂੰ ਨਹੀਂ ਲਗਦਾ ਕਿ ਉਸਦਾ ਕੋਈ ਵੀ ਸਿਪਾਹੀ ਇਸ ਜੰਗ ਵਿਚੋ ਬਚਿਆ ਹੋਊਗਾ। ਪਰ ਅਫ਼ਸੋਸ ਬਾਦ ਵਿੱਚ ਗ਼ਦਾਰ ਆਪਣੀਆਂ ਚਾਲਾਂ ਚੱਲਣ ਵਿੱਚ ਕਾਮਯਾਬ ਹੋ ਗਏ ਅਤੇ ਸਿੱਖ ਰਾਜ ਜਾਂਦਾ ਰਿਹਾ।

Please log in to comment.