Skip to content
Nitnama app icon Nitnama.
Back to community

ਵਿਆਹ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ (ਗੁਰੂ ਕਾ ਲਾਹੌਰ)

ਵਿਆਹ ਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ (ਗੁਰੂ ਕਾ ਲਾਹੌਰ)
ਅਨੰਦਪੁਰ ਸਾਹਿਬ ਦਾ ਦਰਬਾਰ ਸਜਿਆ, ਕਲਗੀਧਰ ਪਿਤਾ ਮਹਾਰਾਜ ਸੁਭਾਇਮਾਨ ਆ . 11 ਕ ਸਾਲ ਦੇ ਕਰੀਬ ਸਰੀਰਕ ਉਮਰ ਆ। ਲਾਹੌਰ ਤੋਂ ਬਹੁਤ ਸਾਰੀ ਸੰਗਤ ਦਰਸ਼ਨਾਂ ਲਈ ਆਈ। ਇਨ੍ਹਾਂ ਚ ਬਾਬਾ ਹਰਿਜਸ ਜੀ ਆਏ। ਗੁਰੂ ਪਾਤਸ਼ਾਹ ਦੇ ਦੀਦਾਰ ਕੀਤੇ ਕਥਾ ਕੀਰਤਨ ਸੁਣਿਆ ਸਮਾਪਤੀ ਹੋਈ ਪਾਤਸ਼ਾਹ ਦੇ ਦਰਸ਼ਨ ਕਰਦਿਆ ਬਾਬਾ ਜੀ ਮਨ ਚ ਸੋਚਦੇ , ਕਿਉ ਨਾ ਧੀ ਰਾਣੀ ਜੀਤੋ ਨੂੰ ਸਤਿਗੁਰੂ ਕਲਗੀਧਰ ਜੀ ਚਰਨਾ ਦੀ ਸੇਵਾ ਮਿਲਜੇ..... ਫੇ ਸੋਚਦਾ ਓ ਦੀਨ ਦੁਨੀਆ ਦੇ ਮਾਲਕ ਰਾਜਿਆਂ ਦੇ ਰਾਜੇ ਤੇ ਕਿਥੇ ਅਹੀ ਪਾਪੀ ਨੀਚ ਕਲਜੁਗੀ ਜੀਵ ....ਫੇ ਖਿਆਲ ਆਇਆ ਪਰ ਸਤਿਗੁਰੂ ਗਰੀਬ ਨਿਵਾਜ ਵੀ ਤਾਂ ਹੈ ਦੀਨਬੰਧੂ ਵੀ ਤਾਂ ਹੈ ਏਦਾ ਸੋਚਦਿਆ ਬਾਬਾ ਹਰਜੱਸ ਜੀ ਮਾਤਾ ਗੁਜਰੀ ਜੀ ਤੇ ਸਤਿਗੁਰੂ ਜੀ ਦੀ ਦਾਦੀ ਮਾਂ ਮਾਤਾ ਨਾਨਕੀ ਜੀ ਕੋਲ ਚਲੇ ਗਿਆ ਦਰਸ਼ਨ ਕੀਤੇ ਚਰਨਾਂ ਤੇ ਨਮਸਕਾਰ ਕੀਤੀ ਮਾਤਾਵਾਂ ਨੇ ਅਸੀਸ ਦਿੱਤੀ ਹੱਥ ਜੋੜ ਸਿਰ ਨਿਵਾ ਬਾਬਾ ਜੀ ਨੇ ਰਿਸ਼ਤੇ ਦੀ ਗੱਲ ਤੋਰੀ ਦੋਵੇ ਮਾਤਾ ਜੀ ਬੜੀਅਾਂ ਖੁਸ਼ ਹੋਈ ਸਾਰੀ ਗੱਲਬਾਤ ਕਰਕੇ ਠੀਕ ਆ ਪਰ ਸਤਿਗੁਰੂ ਜੀ ਦੀ ਆਗਿਆ ਲੈ ਲੋ ਮਾਮਾ ਕ੍ਰਿਪਾਲ ਚੰਦ ਜੀ ਨੂੰ ਨਾਲ ਭੇਜਿਆ ਗੁਰਦੇਵ ਜੀ ਦੇ ਨਾਲ ਰਿਸ਼ਤੇ ਦੀ ਗੱਲ ਕੀਤੀ ਮਾਤਾ ਜੀ ਦੀ ਸਹਿਮਤ ਬਾਰੇ ਦਸਿਆ ਪਾਤਸ਼ਾਹ ਨੇ ਆਗਿਆ ਦੇਤੀ ਰਿਸ਼ਤਾ ਪੱਕਾ ਹੋ ਗਿਆ ਬਾਬਾ ਹਰੀਦਾਸ ਜੀ ਨੇ ਕਿਹਾ ਮਹਾਰਾਜ ਇੱਕ ਬੇਨਤੀ ਹੋਰ ਹੈ ਆਪ ਜੀ ਵੱਡੀ ਬਰਾਤ ਲੈ ਕੇ ਲਾਹੌਰ ਆਇਓ ਨਾਲੇ ਸੰਗਤ ਦਰਸ਼ਨ ਕਰ ਲਊ ਸਤਿਗੁਰਾਂ ਹੱਸਦਿਆ ਕਿਆ ਬਰਾਤ ਲਾਹੌਰ ਨੀ ਲਾਹੌਰ ਹੀ ਏਥੇ ਵਸਾਲਾ ਗੇ ਤਾਡੀ ਭਾਵਨਾ ਪੂਰੀ ਹੋਊ ਜਾਉ ਤਿਆਰੀ ਕਰੋ ਤੇ ਸਾਕ ਸਬੰਧੀਆ ਨੂੰ ਲੈ ਆਉ ਏਧਰ ਅਨੰਦਪੁਰ ਤੋ 11/12 ਦੂਰ ਗੁਰੂ ਕਾ ਲਾਹੌਰ ਵਸਾਇਆ ਸੰਗਤ ਚ ਹੁਕਮ ਕੀਤਾ ਕਿਆ ਜਿੰਨੇ ਵਣਜ ਕਰਨ ਆਲ ਵਪਾਰੀ ਆ ਦੁਕਾਨਾਂ ਵਾਲੇ ਆ ਸਭ ਏਥੇ ਆ ਬਜਾਰ ਚ ਵਣਜ ਕਰੋ ਹਾਡੀ ਖੁਸ਼ੀ ਹੋਵੇ ਗੀ ਜਿਨ੍ਹਾਂ ਕੋਲ ਰਾਸ ਹੈ ਠੀਕ ਜਿਨ੍ਹਾਂ ਕੋਲ ਨਹੀ ਓ ਗੁਰੂ ਕੇ ਖਜਾਨੇ ਚੋ ਲੈ ਕੇ ਦੁਕਾਨਾ ਖੋਲੋ ਬਜਾਰ ਸਜਣ ਏਦਾ ਗੁਰੂ ਕਾ ਲਾਹੌਰ ਵਸਿਆ ਉਧਰ ਬਾਬਾ ਹਰਜੱਸ ਨੇ ਘਰ ਜਾ ਕੇ ਗੱਲ ਕੀਤੀ ਸਾਕਾਂ ਨੂੰ ਦਸਿਆ ਸਾਰੇ ਬੜੇ ਖੁਸ਼ ਸਾਰੀ ਤਿਆਰੀ ਕਰਕੇ ਸਾਕ-ਸੰਬੰਧੀ ਲੈ ਗੁਰੂ ਕੇ ਲਾਹੌਰ ਆਇਆ ਉਥੋਂ ਦੀ ਰੌਣਕ ਵੇਖ ਬੜਾ ਹੈਰਾਨ ਵੀ ਤੇ ਖੁਸ਼ ਵੀ ਬੜਾ ਕੇ ਹਾਡੇ ਵਾਸਤੇ ਏਨੀਆ ਮਿਹਰਾਂ ਫੇ ਆਪ ਵੀ ਵਿਆਹ ਦੀ ਤਿਆਰੀ ਕਰਨ ਲੱਗ ਪਏ ਵਿਆਹ ਦੇ ਦਿਨ ਨੇੜੇ ਆਗੇ ਏਧਰੋਂ ਅਨੰਦਪੁਰ ਪੁਰ ਸਾਹਿਬ ਤੋਂ ਬਰਾਤ ਚਲੀ ਬੇਦੀ ਤੇਹਣ ਭੱਲੇ ਸੋਢੀ ਸਭ ਪਹੁੰਚੇ ਮਾਤਾ ਵੀਰੋ ਜੀ ਦੇ ਪੰਜੇ ਪੁੱਤਰ ਮਾਮਾ ਕ੍ਰਿਪਾਲ ਚੰਦ ਭਾਈ ਦਇਆ ਰਾਮ ਆਦਿ ਚੱਲ ਪਏ ਜਿੱਥੇ ਰਾਹ ਚ ਪੜਾਅ ਕੀਤਾ ਸੇਰਾ ਬੰਨਿਆ ਉਥੇ ਗੁਰਦੁਆਰਾ ਸੇਹਰਾ ਸਾਹਿਬ ਬਣਿਆ ਹੋਇਆ ਬਰਾਤ ਨੇ ਗੁਰੂ ਕੇ ਲਾਹੌਰ ਢੁਕਾਉ ਕੀਤਾ ਮਾਮਾ ਕਿਰਪਾਲ ਚੰਦ ਹੁਣਾ ਮਿਲਣੀ ਕੀਤੀ ਸਾਰੀਆਂ ਰਸਮਾਂ ਹੋਈਆਂ ਮਾਤਾ ਜੀਤੋ ਜੀ ਨਾਲ ਅਨੰਦ ਕਾਰਜ ਹੋਇਆ ਦੋ ਤਿੰਨ ਦਿਨ ਬਰਾਤ ਰਹੀ ਏਥੇ ਵਿਆਹ ਸਬੰਧੀ ਇਕ ਦੋ ਸਥਾਨ ਹੋਰ ਆ ਇੱਕ ਤੇ ਗੁਰਦੁਆਰਾ ਪੌੜ ਸਾਹਿਬ ਜਿਥੇ ਸਤਿਗੁਰੂ ਮਹਾਰਾਜ ਦੇ ਘੋੜੇ ਨੇ ਪੌੜ ਮਾਰਿਆ ਜਲ ਦਾ ਚਸ਼ਮਾ ਫੁਟਿਆ ਦੂਜਾ ਹੈ ਤ੍ਰਿਬੇਣੀ ਸਾਹਿਬ ਹੈ ਏਥੇ ਸੰਗਤ ਨੇ ਪਾਣੀ ਲੀ ਬੇਨਤੀ ਕੀਤੀ ਸੂਰਜ ਪ੍ਰਕਾਸ਼ ਅਨੁਸਾਰ ਧੋਬੀ ਨੇ ਬੇਨਤੀ ਮਹਾਰਾਜ ਬਾਕੀ ਤੇ ਸਭ ਠੀਕ ਆ ਪਰ ਕਪੜੇ ਧੋਣ ਲਈ ਸਾਫ਼ ਜਲ ਨਹੀ ਕਪੜੇ ਨਿਖਰਦੇ ਨਹੀ ਆ ਕਿਰਪਾ ਕਰੋ ਪਾਤਸਾਹ ਘੋੜੇ ਤੇ ਸਵਾਰ ਸੀ ਹੱਥ ਚੌੜਾ ਕਰਪਾ ਬਰਛਾ ਸੀ (ਏ ਬਰਛਾ ਵੇਖ ਬੀਬੀ ਵੀਰੋ ਦੇ ਪੁਤਰ ਭਾਈ ਸੰਗੋ ਜੀ ਨੇ ਮਨ ਚ ਸ਼ੰਕਾ ਕੀਤਾ ਕੇ ਪਾਤਸਾਹ ਦਾ ਸਰੀਰ ਤੇ ਪਤਲਾ ਪਰ ਸ਼ਸ਼ਤਰ ਏਡਾ ਭਾਰੀ ) ਅੰਤਰਜਾਮੀ ਜੀ ਨੇ ਘੋੜੇ ਤੇ ਖੜਿਆ ਓ ਬਰਛਾ ਜੋਰ ਨਾਲ ਥਲੇ ਮਾਰਿਆ ਨੇੜੇ ਖੜ੍ਹੇ ਭਾਈ ਸੰਗੋ ਸ਼ਾਹ ਵਲ ਇਸ਼ਾਰਾ ਕਰਕੇ ਕਿਹਾ ਏਨੂ ਪੱਟੋ ਸਾਫਬਪਾਣੀ ਨਿਕਲੂ ਭਾਈ ਸੰਗੋ ਨੇ ਬੜਾ ਜੋਰ ਲਾਇਆ ਪਰ ਬਰਛਾ ਨ ਨਿਕਲਿਆ ਦਸਮੇਸ਼ ਜੀ ਨੇ ਘੋੜੇ ਤੇ ਬੈਠਿਆ ਅਰਾਮ ਨਾਲ ਹੀ ਖਿਚਲਿਆ ਸੰਗੋ ਜੀ ਨੇ ਜਾਣਿਆ ਮਨਾ ਏ ਤੇ ਦੀਨ ਦੁਨੀ ਦੇ ਮਾਲਕ ਆ ਤੂ ਸ਼ੱਕ ਨ ਕਰ ਸਿਰ ਨਿਵਾਇਆ ਨੇੜੇ ਖੜਾ ਦੂਜੇ ਭਰਾ ਜੀਤ ਮੱਲ ਨੇ ਸੋਚਿਆ ਪਾਤਸ਼ਾਹ ਮੈਨੂੰ ਕਹਿੰਦੇ ਤੇ ਮੈਂ ਦੋਵਾਂ ਹਥਾਂ ਨਾਲ ਪੁੱਟ ਲੈਣਾ ਸੀ ਅੰਤਰਜਾਮੀ ਨੇ ਫੇ ਬਰਛਾ ਮਾਰਿਆ ਤੇ ਜੀਤ ਮੱਲ ਨੂੰ ਕਿਆ ਲੌ ਜੀ ਹੁਣ ਤੁਹੀ ਪੁੱਟੋ ਜੀਤ ਮਲ ਜੀ ਨੇ ਦੋਵਾਂ ਹੱਥ‍ਾਂ ਨਾਲ ਬੜਾ ਜੋਰ ਲਾਇਆ ਹੰਭ ਗਿਆ ਪਰ ਖਿਚਿਆ ਨ ਗਿਆ ਕਲਗੀਧਰ ਨੇ ਪਹਿਲਾਂ ਵਾਂਗ ਘੋੜੇ ਬੈਠਿਆਂ ਫੇ ਖਿਚਲਿਆ ਭਾਈ ਜੀਤ ਮੱਲ ਨੇ ਵੀ ਸਿਰ ਝੁਕਾ ਦਿੱਤਾ ਮਾਮਾ ਕ੍ਰਿਪਾਲ ਚੰਦ ਜੀ ਕੋਲ ਖੜੇ ਸੀ ਉ ਸਾਰਾ ਕੌਤਕ ਵੇਖਣ ਡਏ ਮਾਮਾ ਜੀ ਨੇ ਕਿਆ ਮਹਾਰਾਜ ਦੋ ਧਾਰਾਂ ਤੇ ਚੱਲ ਪਈਆਂ ਆਪ ਜੀ ਕਿਰਪਾ ਕਰੋ ਇੱਕ ਹੋਰ ਮਾਰੋ ਤੇ ਤ੍ਰਿਬੇਣੀ ਬਣਾ ਦਿਓ ਆਪਦੇ ਵਿਆਹ ਦੀ ਜੁੱਗੋ-ਜੁੱਗ ਅਟੱਲ ਨਿਸਾਨੀ ਰਹੂ ਸੰਗਤ ਦਰਸ਼ਨ ਕਰਿਆ ਕਰੂ ਕਲਗੀਧਰ ਨੇ ਤੀਜੀ ਵਾਰ ਬਰਛਾ ਮਾਰਕੇ ਖਿਚਿਆ ਹੱਸਦੀਆਂ ਕਿਆ ਲੌ ਮਾਮਾ ਜੀ ਬਣਾਤੀ ਤ੍ਰਿਬੇਣੀ ਏ ਤਿੰਨੇ ਧਾਰਾਂ ਜਮੀਨ ਚੋ ਹੁਣ ਤੱਕ ਲਗਾਤਾਰ ਵਹਿੰਦੀਆ ਨੇ ਏਥੇ ਗੁਰਦੁਆਰਾ ਤ੍ਰਿਵੇਣੀ ਸਾਹਿਬ ਦੂਸਰਾ ਗੁਰਦੁਆਰਾ ਪੌੜ ਸਾਹਿਬ ਤੀਜਾ ਗੁਰਦੁਆਰਾ ਗੁਰੂ ਕਾ ਲਾਹੌਰ (ਜਿੱਥੇ ਅਨੰਦ ਕਾਰਜ ਹੋਇਆ) ਓਸ ਵੇਲੇ ਦੇ ਰਿਵਾਜ ਮੁਤਾਬਕ ਤਿੰਨ ਚਾਰ ਦਿਨ ਬਰਾਤ ਰਹੀ ਫੇ ਵਿਦਾਇਗੀ ਲੈ ਡੋਲਾ ਲੈ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਮਾਤਾ ਗੁਜਰੀ ਜੀ ਨੇ ਕਹਿਕੇ ਪਹਿਲਾਂ ਗੁਰਦੇਵ ਪਿਤਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਤੇ ਮੱਥੇ ਟਿਕਿਆ ਅਰਦਾਸ ਬੇਨਤੀ ਕੀਤੀ ਫੇ ਮਾਤਾ ਜੀ ਨੌੰਹ ਨੂੰ ਘਰ ਲੈ ਕੇ ਗਈ ਏਦਾ 1677 ਨੂੰ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਹਿਲਾ ਅਨੰਦ ਕਾਰਜ ਮਾਤਾ ਜੀਤੋ ਜੀ ਦੇ ਨਾਲ ਹੋਇਆ ਜਿਨ੍ਹਾਂ ਦੀ ਕੁੱਖ ਚੋਂ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਹੋਇਆ ਸੀ ਸਤਿਗੁਰੂ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਚ ਗੁਰਦੁਆਰਾ ਗੁਰੂ ਕਾ ਲਾਹੌਰ ਬਸੰਤ ਪੰਚਮੀ ਤੇ ਭਾਰੀ ਜੋੜ ਮੇਲਾ ਮਨਾਇਆ ਹੁੰਦਾ ਲਿਖਤੀ ਵਿਆਹ ਦਾ ਮਹੀਨਾ ਹਾੜ ਆ ਪਰ ਰਵਾਇਤੀ ਅਨੁਸਾਰ ਮਨਾਇਆ ਬਸੰਤ ਪੰਚਮੀ ਨੂੰ ਹੀ ਜਾਂਦਾ ਮੇਜਰ ਸਿੰਘ ਗੁਰੂ ਕਿਰਪਾ ਕਰੇ
Like Save

Join the conversation

Loading comments…

Sign in to comment or join the discussion.

More from the community

You may also enjoy these stories

ਅਪਨੇ ਸੇਵਕ ਕਉ ਆਪਿ ਸਹਾਈ॥ ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ॥ ਗੁਰੂ ਅਰਜਨ ਦੇਵ ਜੀ 20

ਅਪਨੇ ਸੇਵਕ ਕਉ ਆਪਿ ਸਹਾਈ॥ ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ॥ ਗੁਰੂ ਅਰਜਨ ਦੇਵ ਜੀ 202 ਰਾਗ ਗਉੜੀ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕ ਦੇ ਵਾਸਤੇ ਸਦਾ ਮਦਦਗਾਰ ਬਣਿਆ ਰਹਿੰਦਾ ਹੈ ਤੇ ਸਦਾ ਸੇਵਕ ਦੀ ਸੰਭਾਲ ਕਰਦਾ ਹੈ ਜਿਵੇਂ ਮਾਂ ਤੇ ਪਿਉ ਆਪਣੇ ਬੱਚੇ ਦੀ ਸੰਭਾਲ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

Like Save

evening hukamnama - 13 August 2026

ang: 611Sorath Mahalaa 5 || Khojat Khojat Khoj Beechaareo Raam Naam Tat Saaraa || Kilbikh Kaatte Nimakh Araadhheaa Gurmukh Paar Utaaraa ||1|| Har Ras Peevahu Purkh Gyaanee || Sun Sun Mahaa Tripat Man Paavai Saadhhoo Amrit Baanee || Rahaau || Mukat Bhugat Jugat Sach Paaeeai S... Read more

Like Save

Naam Dhiaae So Sukhee Tis Mukh Oojal Hoi ॥ Poore Gur Te Paaeeai Pargat

Naam Dhiaae So Sukhee Tis Mukh Oojal Hoi ॥ Poore Gur Te Paaeeai Pargat Sabhnee Loi ॥meaning: One who meditates on the Divine Name finds true peace, and their face becomes radiant. This gift of Naam is received from the Perfect Guru, and its grace becomes evident to all.sourc... Read more

Like Save

ਸੰਧਿਆ ਵੇਲੇ ਦਾ ਹੁਕਮਨਾਮਾ – 30 ਦਸੰਬਰ 2025

ਅੰਗ: 674ਧਨਾਸਿਰੀ ਮਹਲਾ ੫ ॥ ਅਬ ਹਰਿ ਰਾਖਨਹਾਰੁ ਚਿਤਾਰਿਆ ॥ ਪਤਿਤ ਪੁਨੀਤ ਕੀਏ ਖਿਨ ਭੀਤਰਿ ਸਗਲਾ ਰੋਗੁ ਬਿਦਾਰਿਆ ॥੧॥ ਰਹਾਉ ॥ ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ ॥ ਸਿਮਰਿ ਸਿਮਰਿ ਪੂਰਨ ਨਾਰਾਇਨ ਸੰਗੀ ਸਗਲੇ ਤਾਰਿਆ ॥੧॥ ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥ ਚਰਨ ਰੇਨ ਬਾਂਛੈ ਨਿਤ ਨਾਨਕੁ ਪੁਨਹ ਪੁਨ... Read more

Like Save

शहीदी दिहाड़ा बाबा जीवन सिंह जी (भाई जैता जी)

बाबा जीवन सिंह – रंगरेटे गुरु के बेटे बाबा जीवन सिंह (भाई जैता जी) (13 दिसंबर 1649 – 22 दिसंबर 1704) बाबा जीवन सिंह जी का जन्म भाई सदा नंद जी के घर माता प्रेमो जी की कोख से हुआ। जन्म: 13 दिसंबर 1649, गग्गोमाहल, अमृतसर शहादत: 22 दिसंबर 1704, चमकौर साहिब, पंजाब उपाधि: रंगरेटे... Read more

शहीदी दिहाड़ा बाबा जीवन सिंह जी (भाई जैता जी)
Like Save