Skip to content
Nitnama app icon Nitnama.
Back to community

ਗਤਕਾ

ਗਤਕਾ
ਸ਼ਸਤਰ ਵਿੱਦਿਆ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਕਸਰਤ ਵੀ ਹੈ ਗਤਕਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਬੜੇ ਰੋਹ ਵਿੱਚ ਸਨ ਅਤੇ ਓਹਨਾ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਹੁਣ ਭਾਰਤ ਵਿੱਚ ਧਰਮੀ ਲੋਕਾਂ ਨੂੰ ਸਵੈਮਾਣ ਨਾਲ ਜੀਣ ਲਈ ਕਿਸੇ ਚਮਤਕਾਰ ਦੀ ਜਰੂਰਤ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਤੇ ਬੈਠ ਕੇ ਜਦ ਮੀਰੀ ਅਤੇ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਤਾਂ ਸਭ ਨੂੰ ਉਸ ਚਮਤਕਾਰ ਦੀ ਸਮਝ ਆ ਗਈ। ਸਭ ਨੂੰ ਪਤਾ ਲੱਗ ਗਿਆ ਕਿ ਹੁਣ ਮਨੁੱਖਤਾ ਦੀ ਰਾਖੀ ਲਈ ਸ਼ਸਤਰ ਹੀ ਇੱਕੋ ਇੱਕ ਰਾਸਤਾ ਹਨ। ਹੁਣ ਮੁਸ਼ਕਿਲ ਇਹ ਸੀ ਕਿ ਸਿੱਖਾਂ ਨੂੰ ਲੜਨਾ ਨਹੀਂ ਆਉਂਦਾ ਸੀ। ਭਾਰਤ ਵਿੱਚ ਪਹਿਲਾਂ ਇੱਕ ਸੋਟੀ ਦੀ ਖੇਡ ਪ੍ਰਚੱਲਿਤ ਸੀ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਸ਼ਤਰ ਵਿੱਦਿਆ ਸਿਖਾਉਣ ਲਈ ਸਭ ਤੋਂ ਪਹਿਲਾਂ ਸੋਟੀ ਦਾ ਪ੍ਰਯੋਗ ਕੀਤਾ। ਇਸ ਸੋਟੀ ਨੂੰ ਗਤਕਾ ਕਿਹਾ ਜਾਂਦਾ ਹੈ ਜਿਸ ਤੋਂ ਗੁਰੂ ਜੀ ਦੁਆਰਾ ਚਲਾਈ ਇਸ ਸ਼ਸਤਰ ਵਿੱਦਿਆ ਦਾ ਨਾਮ ਗਤਕਾ ਪਿਆ। ਇਸ ਗਤਕੇ ਨੇ ਬਾਅਦ ਵਿੱਚ ਏਨੇ ਸੂਰਬੀਰ ਯੋਧੇ ਪੈਦਾ ਕੀਤੇ ਜਿੰਨ੍ਹਾ ਨੇ ਭਾਰਤ ਦੇ ਗਲ ਵਿੱਚ ਪਈਆਂ ਕਈ ਸੌ ਸਾਲ ਪੁਰਾਣੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਸੁੱਟਿਆ। ਅੱਜ ਗੁਰੂ ਕੇ ਸਿੱਖਾਂ ਨੇ ਇਹ ਗਤਕਾ ਪੂਰੀ ਦੁਨੀਆ ਵਿੱਚ ਪ੍ਰਚਲਿਤ ਕਰ ਦਿੱਤਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਸ਼ਸਤਰ ਵਿੱਦਿਆ ਤੋਂ ਇਲਾਵਾ ਗਤਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਖੂਬੀਆਂ ਹਨ। ਗਤਕਾ ਇੱਕ ਸਰੀਰਕ ਅਤੇ ਮਾਨਸਿਕ ਕਸਰਤ ਵੀ ਹੈ। ਜਿੱਥੇ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਓਥੇ ਜੇ ਰੋਜ਼ਾਨਾ ਗਤਕੇ ਦਾ ਅਭਿਆਸ ਕੀਤਾ ਜਾਵੇ ਤਾਂ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ। ਲੋਕ ਅੱਜ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪਾਰਕਾਂ ਵਿੱਚ ਜਾ ਕੇ ਕਸਰਤ ਕਰਦੇ ਹਨ, ਸਾਈਕਲ ਚਲਾਉਂਦੇ ਹਨ, ਦੌੜਾਂ ਲਗਾਉਂਦੇ ਹਨ, ਜਿੰਮਾਂ ਵਿੱਚ ਜਾਂਦੇ ਹਨ, ਹੋਰ ਤਾਂ ਹੋਰ ਹੁਣ ਜਿੰਮਾਂ ਵਿੱਚ ਸਰੀਰ ਨੂੰ ਫਿੱਟ ਰੱਖਣ ਲਈ ਨੱਚਣ ਦਾ ਰਿਵਾਜ ਵੀ ਸ਼ੁਰੂ ਹੋ ਗਿਆ ਹੈ ਪਰ ਜੇ ਏਨਾ ਕੁਝ ਕਰਨ ਦੀ ਬਜਾਏ ਰੋਜ਼ਾਨਾ ਗੱਤਕੇ ਦਾ ਅਭਿਆਸ ਕਰ ਲਿਆ ਜਾਵੇ ਤਾਂ ਹਰ ਤਰਾਂ ਦੀ ਕਸਰਤ ਆਪਣੇ ਆਪ ਹੋ ਜਾਵੇਗੀ ਅਤੇ ਬਹੁਤ ਪੈਸੇ ਖਰਚਣ ਦੀ ਵੀ ਜਰੂਰਤ ਨਹੀਂ ਪਵੇਗੀ। ਗਤਕੇ ਦੇ ਪੈਂਤੜੇ, ਚਾਲਾਂ ਅਤੇ ਛਲਾਂਗਾਂ ਵਿੱਚ ਜੋ ਕਸਰਤਾਂ ਛੁਪੀਆਂ ਹੋਈਆਂ ਹਨ ਉਹ ਸ਼ਾਇਦ ਕਿਸੇ ਵੀ ਤਰਾਂ ਦੀ ਹੋਰ ਕਸਰਤ ਵਿੱਚ ਇਕੱਠੀਆਂ ਨਾ ਮਿਲਣ। ਇਸ ਦੇ ਨਾਲ ਨਾਲ ਗੱਤਕੇ ਦੀ ਕਲਾਸ ਵਿੱਚ ਜਦੋਂ ਬੱਚੇ ਜਵਾਨ ਅਤੇ ਬਜੁਰਗ ਰਲ ਕੇ ਗਤਕਾ ਖੇਡਦੇ ਹਨ ਅਤੇ ਇੱਕ ਦੂਜੇ ਨਾਲ ਪਵਿੱਤਰ ਵਿਚਾਰਾਂ ਕਰਦੇ ਹਨ ਤਾਂ ਇਸ ਨਾਲ ਹਰ ਤਰਾਂ ਦਾ ਮਾਨਸਿਕ ਤਣਾਅ ਦੂਰ ਹੋ ਜਾਂਦਾ ਹੈ ਅਤੇ ਅਨੰਦਮਈ ਜਿੰਦਗੀ ਜਿਊਣ ਦਾ ਬਹੁਤ ਉਤਸ਼ਾਹ ਪੈਦਾ ਹੁੰਦਾ ਹੈ। ਇਸ ਲਈ ਅੱਜ ਵੀ ਲੋਕਾਂ ਦਾ ਗਤਕੇ ਪ੍ਰਤੀ ਰੁਝਾਨ ਵਧਾਉਣ ਅਤੇ ਪਿੰਡਾਂ ਸ਼ਹਿਰਾਂ ਵਿੱਚ ਗਤਕਾ ਅਖਾੜੇ ਖੋਲਣ ਦੀ ਲੋੜ ਹੈ ਤਾਂ ਜੋ ਹਰ ਕੋਈ ਆਪਣੀ ਆਤਮ ਰੱਖਿਆ ਕਰਨੀ ਵੀ ਸਿੱਖ ਜਾਵੇ ਅਤੇ ਬਿਮਾਰੀਆਂ ਤੋਂ ਵੀ ਦੂਰ ਰਹੇ। (ਰਣਜੀਤ ਸਿੰਘ ਮੋਹਲੇਕੇ)
Like Save

Join the conversation

Loading comments…

Sign in to comment or join the discussion.

More from the community

You may also enjoy these stories

मेलबर्न के गुरुद्वारे में चोरी: एंगल ग्राइंडर से दानपेटी काटकर नकदी लूटी

ऑस्ट्रेलिया के मेलबर्न के उत्तरी हिस्से में स्थित एक सिख गुरुद्वारा साहिब में चोरी की एक चिंताजनक घटना सामने आई है। दो नकाबपोश चोरों ने गुरुद्वारे को निशाना बनाते हुए पहले एंगल ग्राइंडर की मदद से दरवाज़े का ताला काटा और फिर दानपात्र (गोलक) को तोड़कर नकदी चोरी कर ली। यह घटना... Read more

मेलबर्न के गुरुद्वारे में चोरी: एंगल ग्राइंडर से दानपेटी काटकर नकदी लूटी
Like Save

सरब रोग का अउखदु नामु ॥ कलिआण रूप मंगल गुण गाम ॥अर्थ: प्रभु का नाम आत्

सरब रोग का अउखदु नामु ॥ कलिआण रूप मंगल गुण गाम ॥अर्थ: प्रभु का नाम आत्मिक रोगों की औषधि है। प्रभु के गुणों का गायन और उन्हें जीवन में धारण करना कल्याण और आत्मिक आनंद का मार्ग है।स्रोत: श्री गुरु ग्रंथ साहिब जी : अंग 274

Like Save

अमृत ​​वेले का हुक्मनामा - 09 सितंबर 2026

अंग: 722तिलंग मः १ ॥ इआनड़ीए मानड़ा काइ करेहि ॥ आपनड़ै घरि हरि रंगो की न माणेहि ॥ सहु नेड़ै धन कमलीए बाहरु किआ ढूढेहि ॥ भै कीआ देहि सलाईआ नैणी भाव का करि सीगारो ॥ ता सोहागणि जाणीऐ लागी जा सहु धरे पिआरो ॥१॥ इआणी बाली किआ करे जा धन कंत न भावै ॥ करण पलाह करे बहुतेरे सा धन महलु न पा... Read more

Like Save

evening hukamnama - 22 July 2025

ang: 707Salok ॥ Basant Swarag Lokah Jittte Prithvee Nav Khandanah ॥ Bisarant Har Gopalah Nanak Te Praanee Udiaan Bharamanah ॥1॥ Kautak Kod Tamaasia Chit Na Aavas Naau ॥ Nanak Kodee Narak Barabare Ujar Soee Thaau ॥2॥ Pauree ॥ Maha Bhai-aan Udiaan Nagar Kar Maaniaa ॥ Jhooth Sa... Read more

Like Save

Kaahe Re Man Chitvahi Udam Jaa Aahar Har Jeeo Pariaa ॥ Sail Pathar Meh

Kaahe Re Man Chitvahi Udam Jaa Aahar Har Jeeo Pariaa ॥ Sail Pathar Meh Jant Upaae Taa Kaa Rijak Aagai Kar Dhariaa ॥1॥meaning: O my mind, why are you so consumed by worries about your livelihood when the Lord Himself cares for all beings? Even the creatures living within moun... Read more

Like Save