ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ
ਸ਼ਹੀਦੀ ਜੋੜ ਮੇਲ ਸ੍ਰੀ ਮੁਕਤਸਰ ਸਾਹਿਬ ’ਤੇ ਵਿਸ਼ੇਸ਼
ਸ੍ਰੀ ਮੁਕਤਸਰ ਸਾਹਿਬ ਮੁਕਤੀ ਜਾਂ ਮੁਕਤ ਪਦ ਨੂੰ ਪ੍ਰਾਪਤ ਹੋਏ 40 ਸਿੰਘਾਂ, ਜੋ ਗੁਰੂ ਗੋਬਿੰਦ ਸਾਹਿਬ ਜੀ ਨੂੰ ਬੇਦਾਵਾ ਦੇ ਜਾਣ ਤੋਂ ਬਾਅਦ ਦੁਬਾਰਾ ਆ ਕੇ ਗੁਰੂ ਸਾਹਿਬ ਤੋਂ ਮੁਆਫੀ ਮੰਗ ਕੇ ਇਸ ਸਥਾਨ ਤੇ ਸ਼ਹਾਦਤ ਦਾ ਜਾਮ ਪੀ ਗਏ ਤੇ ਉਹਨਾਂ ਹੀ ਸ਼ਹੀਦ ਸਿੰਘਾਂ ਦੀ ਯਾਦ ਵਿਚ ਇਸ ਸਥਾਨ ਦਾ ਨਾਂ 'ਮੁਕਤਸਰ' ਪ੍ਰਸਿੱਧ ਹੋਇਆ ਹੈ। ਮੁਕਤਸਰ ਦਾ ਇਲਾਕਾ ਪੁਰਾਤਨ ਕਾਲ ਤੋਂ ਜੰਗਲੀ ਇਲਾਕਾ ਹੋਣ ਕਰਕੇ ਇਥੇ ਪਾਣੀ ਦੀ ਬੜੀ ਥੁੜ ਸੀ। ਧਰਤੀ ਦਾ ਤਲ ਦੂਰ ਹੋਣ ਕਰਕੇ ਇਕ ਤਾਂ ਖੂਹ ਲੱਗਣੇ ਉਸ ਸਮੇਂ ਉਂਝ ਹੀ ਬੜੇ ਔਖੇ ਸਨ ਤੇ ਦੂਜੇ ਜੇ ਕਿਸੇ ਪਾਸੇ ਖੂਹ ਲਗਾਉਣ ਦਾ ਯਤਨ ਵੀ ਕੀਤਾ ਜਾਂਦਾ ਤਾਂ ਥੱਲਿਓਂ ਪਾਣੀ ਇੰਨਾ ਖਾਰਾ ਨਿਕਲਦਾ ਸੀ ਜੋ ਪੀਣ ਯੋਗ ਨਹੀਂ ਸੀ ਹੁੰਦਾ। ਜੇ ਕੋਈ ਵਿਅਕਤੀ ਅਜਿਹਾ ਪਾਣੀ ਪੀ ਵੀ ਲੈਂਦਾ ਤਾਂ ਉਹ ਦਸਤ ਜਾਂ ਮਰੋੜ ਲੱਗਣ ਕਰਕੇ ਬਿਮਾਰ ਹੋ ਜਾਂਦਾ ਸੀ। ਇਸ ਕਰਕੇ ਇਸ ਇਲਾਕੇ ਦੇ ਲੋਕਾਂ ਦੁਆਰਾ ਉਸ ਸਮੇਂ ਛੱਪੜਾਂ, ਢਾਬਾਂ ਜਾਂ ਬਰਸਾਤੀ ਪਾਣੀ ਜੋ ਪੰਜ-ਦਸ ਮੀਲ ਤੋਂ ਦੂਰ ਬੜੇ ਯਤਨਾਂ ਨਾਲ ਲਿਆਇਆ ਜਾਂਦਾ ਸੀ, ਉਹ ਪੀ ਕੇ ਗੁਜ਼ਾਰਾ ਕਰਦੇ ਸਨ।
ਇਤਿਹਾਸਿਕ ਸਰੋਤਾਂ ਅਨੁਸਾਰ ਦਸਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੋਹ ਸੰਮਤ 1761 ਬਿਕਰਮੀ ਸੰਨ 1704 ਵਿਚ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਦੀਆਂ ਫ਼ੌਜਾਂ ਨਾਲ ਧਰਮ ਯੁੱਧ ਕਰਕੇ ਸ੍ਰੀ ਆਨੰਦਪੁਰ ਸਾਹਿਬ ਦਾ ਵਸੇਬਾ ਛੱਡਿਆ ਤੇ ਆਪ ਬੜੀਆਂ ਤਕਲੀਫਾਂ ਵਿਚ ਆਪਣਾ ਆਪ ਵਾਰ ਕੇ, ਸਰਬੰਸ ਕੁਰਬਾਨ ਕਰਕੇ ਕੀਰਤਪੁਰ, ਰੋਪੜ, ਕੋਟਲਾ, ਚਮਕੌਰ ਆਦਿ ਤੋਂ ਲੰਘਦੇ ਕਈ ਥਾਵਾਂ 'ਚੋਂ ਗੁਜ਼ਰਦੇ ਹੋਏ ਕੋਟਕਪੁਰੇ ਪਹੁੰਚੇ ਤਾਂ ਰਸਤੇ ਵਿਚ ਖਬਰਾਂ ਮਿਲੀਆਂ ਕਿ ਸੂਬਾ ਸਰਹੰਦ ਤੇ ਦਿੱਲੀ ਦੀਆਂ ਸ਼ਾਹੀ ਫ਼ੌਜਾਂ ਬੜੀ ਤੇਜ਼ੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਹਨ ਤਾਂ ਗੁਰੂ ਸਾਹਿਬ ਨੇ ਆਪਣੇ ਯੋਧਿਆਂ ਦੀ ਮਦਦ ਤੇ ਭਰੋਸੇ 'ਤੇ ਰਸਤੇ ਵਿਚ ਬੜੇ ਜੋਸ਼ ਨਾਲ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਕਮਰ ਕੱਸੇ ਕਸ ਲਏ। ਜਦੋਂ ਕਲਗੀਧਰ ਪਾਤਿਸ਼ਾਹ ਖਿਦਰਾਣੇ ਅਜੇ ਪੁੱਜੇ ਹੀ ਸਨ ਕਿ ਪਿੱਛੇ ਦੁਸ਼ਮਣ ਦੀਆਂ ਫ਼ੌਜਾਂ, ਜਿਨ੍ਹਾਂ ਦੇ ਨਾਲ ਸੂਬਾ ਸਰਹਿੰਦ ਤੇ ਚੌਧਰੀ ਕਪੂਰ ਸਿੰਘ ਨੂੰ ਵੀ ਮੁਗਲ ਹਕੂਮਤ ਵੱਲੋਂ ਇਲਾਕੇ ਦਾ ਚੌਧਰੀ ਹੋਣ ਕਰਕੇ ਸ਼ਾਮਿਲ ਕਰ ਲਿਆ ਸੀ, ਦੂਰੋਂ ਧੂੜ ਧੁਮਾਈ ਆਉਂਦੀਆਂ ਨਜ਼ਰ ਆਈਆਂ। ਗੁਰੂ ਸਾਹਿਬ ਜੀ ਨੇ ਨਾਲ ਲੱਗਦੀ ਟਿੱਬੀ ਉੱਤੇ ਮੋਰਚਾ ਲਾ ਲਿਆ। ਇਸੇ ਦੌਰਾਨ 40 ਸਿੰਘਾਂ ਦਾ ਇਕ ਜੱਥਾ ਜੋ ਪੰਜਾਬ ਦੇ ਮਾਝੇ ਦੇ ਇਲਾਕੇ ਵਿਚੋਂ ਆਇਆ ਸੀ, ਦੁਸ਼ਮਣ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਢਾਬ 'ਤੇ ਉਸ ਪਾਸੇ ਡੱਟ ਗਿਆ, ਜਿਧਰੋਂ ਦੁਸ਼ਮਣ ਫ਼ੌਜਾਂ ਆ ਰਹੀਆਂ ਸਨ ।
ਬਾਕੀ ਅਗਲੇ ਭਾਗ ਚ
Join the conversation
Sign in to comment or join the discussion.
ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ - ਭਾਗ 2
ਸਿੱਖ ਪਰੰਪਰਾ ਅਨੁਸਾਰ, ਇਹ ਉਹ ਸਿੰਘ ਸਨ, ਜੋ ਪਿਛਲੇ ਸਮੇਂ ਸ੍ਰੀ ਆਨੰਦਪੁਰ ਸਾਹਿਬ ਦੀ ਲੜਾਈ ਸਮੇਂ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਆਪਣੇ ਘਰਾਂ ਨੂੰ ਪਰਤ…
Continue in the Nitnama app
Loading comments…