Skip to content
Nitnama app icon Nitnama.
Back to community

ਪਾਖੰਡੀ ਸੰਨਿਆਸੀਆਂ ਅਤੇ ਰੋਡਾ ਜਲਾਲੀ ਫਕੀਰ ਦਾ ਹੰਕਾਰ ਕਿਵੇਂ ਟੁੱਟਿਆ

ਪਾਖੰਡੀ ਸੰਨਿਆਸੀਆਂ ਅਤੇ ਰੋਡਾ ਜਲਾਲੀ ਫਕੀਰ ਦਾ ਹੰਕਾਰ ਕਿਵੇਂ ਟੁੱਟਿਆ
ਅਨੰਦਪੁਰ ਸਾਹਿਬ ਵਿੱਚ ਹਰ ਰੋਜ਼ ਦੂਰ-ਦੂਰ ਤੋਂ ਲੋਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਸਨ। ਉਨ੍ਹਾਂ ਵਿੱਚ ਕੁਝ ਸੱਚੇ ਭਗਤ ਹੁੰਦੇ ਸਨ ਅਤੇ ਕੁਝ ਅਜਿਹੇ ਵੀ ਜੋ ਭੇਖ ਧਾਰ ਕੇ ਲੋਕਾਂ ਨੂੰ ਠੱਗਦੇ ਸਨ। ਪਰ ਅੰਤਰਜਾਮੀ ਸਤਿਗੁਰੂ ਸਭ ਦੇ ਮਨ ਦੀ ਜਾਣਦੇ ਸਨ ਅਤੇ ਆਪਣੇ ਅਨੋਖੇ ਚੋਜਾਂ ਰਾਹੀਂ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਉਂਦੇ ਸਨ। ਇੱਕ ਦਿਨ ਕੁਝ ਸੰਨਿਆਸੀ ਅਨੰਦਪੁਰ ਸਾਹਿਬ ਆਏ। ਉਹ ਬਾਹਰੋਂ ਤਾਂ ਵੱਡੇ ਤਿਆਗੀ ਅਤੇ ਬ੍ਰਹਮ ਗਿਆਨੀ ਬਣਦੇ ਸਨ, ਪਰ ਅੰਦਰੋਂ ਲਾਲਚ ਅਤੇ ਪਖੰਡ ਨਾਲ ਭਰੇ ਹੋਏ ਸਨ। ਸਤਿਗੁਰੂ ਜੀ ਨੇ ਉਹਨਾਂ ਦਾ ਸਾਰਾ ਸਾਮਾਨ ਇਕ ਪਾਸੇ ਰਖਵਾ ਦਿੱਤਾ ਅਤੇ ਉਹਨਾਂ ਨੂੰ ਦਰਬਾਰ ਵਿੱਚ ਬੁਲਾ ਲਿਆ। ਦਰਬਾਰ ਵਿੱਚ ਸਤਿਗੁਰੂ ਜੀ ਨੇ ਮੁਸਕਰਾਉਂਦਿਆਂ ਪੁੱਛਿਆ, “ਸੰਨਿਆਸੀ ਜੀ! ਤੁਹਾਡੇ ਕੋਲ ਕੋਈ ਮਾਇਆ ਤਾਂ ਨਹੀਂ? ਕਿਉਂਕਿ ਤੁਹਾਡਾ ਸਾਮਾਨ ਸਿੱਖਾਂ ਨੇ ਰੱਖਿਆ ਹੋਇਆ ਹੈ।” ਸੰਨਿਆਸੀ ਤੁਰੰਤ ਬੋਲੇ, “ਮਹਾਰਾਜ! ਅਸੀਂ ਤਾਂ ਮਾਇਆ ਨੂੰ ਹੱਥ ਵੀ ਨਹੀਂ ਲਾਉਂਦੇ। ਭਗਵਾਨ ਆਪ ਸਾਨੂੰ ਭੋਜਨ ਦਿਵਾਉਂਦਾ ਹੈ।” ਸਤਿਗੁਰੂ ਜੀ ਨੇ ਕਿਹਾ, “ਸਾਧੂ ਲਈ ਮਾਇਆ ਤੋਂ ਦੂਰ ਰਹਿਣਾ ਜ਼ਰੂਰੀ ਹੈ, ਕਿਉਂਕਿ ਮਾਇਆ ਮਨੁੱਖ ਦੀ ਭਗਤੀ ਅਤੇ ਪ੍ਰੇਮ ਨੂੰ ਖਤਮ ਕਰ ਦਿੰਦੀ ਹੈ।” ਉਸ ਸਮੇਂ ਇੱਕ ਸੰਨਿਆਸੀ ਆਪਣੇ ਮਹੰਤ ਸ਼ਰਧਾਨੰਦ ਦੀ ਵੱਡੀ ਵਡਿਆਈ ਕਰਨ ਲੱਗ ਪਿਆ। ਉਹ ਕਹਿਣ ਲੱਗਾ ਕਿ ਉਹ ਜਨਮ ਤੋਂ ਬ੍ਰਹਮ ਗਿਆਨੀ, ਬਾਲ ਬ੍ਰਹਮਚਾਰੀ ਅਤੇ ਮਾਇਆ ਤੋਂ ਰਹਿਤ ਮਹਾਂਪੁਰਖ ਹਨ। ਪਰ ਸਤਿਗੁਰੂ ਜੀ ਤਾਂ ਸਭ ਕੁਝ ਜਾਣਦੇ ਸਨ। ਉਹਨਾਂ ਨੇ ਮਹੰਤ ਦਾ ਅਸਲੀ ਚਿਹਰਾ ਸਾਹਮਣੇ ਲਿਆਉਂਦਿਆਂ ਕਿਹਾ, “ਤੁਹਾਡੇ ਇਹ ਮਹੰਤ ਚੋਰੀ ਦੇ ਦੋਸ਼ ਵਿੱਚ ਕਈ ਵਾਰ ਜੇਲ੍ਹ ਜਾ ਚੁੱਕੇ ਹਨ। ਪਰ ਨਾਰੀ ਦੇ ਚੱਕਰ ਵਿੱਚ ਬੇਇੱਜ਼ਤ ਵੀ ਹੋਏ ਹਨ। ਅਤੇ ਮਾਇਆ ਦੇ ਤਿਆਗੀ ਇਸ ਕਦਰ ਹਨ ਕਿ ਇਨ੍ਹਾਂ ਕੋਲ ਸੋਨੇ ਦੀਆਂ ਮੋਹਰਾਂ ਅਤੇ ਕੜੇ ਮੌਜੂਦ ਹਨ।” ਇਹ ਸੁਣ ਕੇ ਸੰਨਿਆਸੀ ਹੈਰਾਨ ਰਹਿ ਗਏ। ਮਹੰਤ ਸ਼ਰਧਾਨੰਦ ਦਾ ਸਿਰ ਸ਼ਰਮ ਨਾਲ ਝੁਕ ਗਿਆ। ਉਹ ਸਮਝ ਗਏ ਕਿ ਸਤਿਗੁਰੂ ਜੀ ਅੰਤਰਜਾਮੀ ਹਨ। ਅਖੀਰ ਉਹ ਰੋ ਪਏ ਅਤੇ ਮਾਫ਼ੀ ਮੰਗਣ ਲੱਗੇ। ਸਤਿਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਮਨੁੱਖ ਇਸ ਜਗਤ ਵਿੱਚ ਠੱਗੀ ਅਤੇ ਪਾਪ ਕਰਨ ਲਈ ਨਹੀਂ ਆਇਆ, ਸਗੋਂ ਨਾਮ ਸਿਮਰਨ, ਸੇਵਾ ਅਤੇ ਸੱਚਾ ਜੀਵਨ ਜੀਊਣ ਲਈ ਆਇਆ ਹੈ। ਜੇ ਮਨੁੱਖ ਆਪਣੇ ਮਾੜੇ ਕਰਮਾਂ ਤੋਂ ਪਛਤਾਵਾ ਕਰਕੇ ਸੱਚਾ ਰਸਤਾ ਅਪਣਾ ਲਵੇ ਤਾਂ ਵਾਹਿਗੁਰੂ ਉਸ ਨੂੰ ਬਖ਼ਸ਼ ਲੈਂਦਾ ਹੈ। ਸੰਨਿਆਸੀਆਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਆਪਣਾ ਜੀਵਨ ਬਦਲ ਲਿਆ। ਉਹ ਲੰਗਰ ਦੀ ਸੇਵਾ ਕਰਨ ਲੱਗ ਪਏ, ਬਰਤਨ ਮਾਂਜਣ ਅਤੇ ਜੋੜਿਆਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਉਣ ਲੱਗੇ। ਇਸ ਤੋਂ ਕੁਝ ਸਮੇਂ ਬਾਅਦ ਰੋਡਾ ਜਲਾਲੀ ਨਾਮ ਦਾ ਇੱਕ ਫਕੀਰ ਵੀ ਦਰਬਾਰ ਵਿੱਚ ਆਇਆ। ਉਹ ਮਨ ਵਿੱਚ ਸੋਚ ਕੇ ਆਇਆ ਸੀ ਕਿ ਜੇ ਸਤਿਗੁਰੂ ਸੱਚਮੁਚ ਕਰਾਮਾਤੀ ਹਨ ਤਾਂ ਮੇਰੇ ਲੁਕਾਏ ਹੋਏ ਸੋਨੇ ਦੇ ਸਿੱਕਿਆਂ ਬਾਰੇ ਦੱਸਣ। ਉਹ ਕੁਝ ਫੁੱਲ ਲੈ ਕੇ ਦਰਬਾਰ ਵਿੱਚ ਹਾਜ਼ਰ ਹੋਇਆ। ਸਤਿਗੁਰੂ ਜੀ ਨੇ ਪੁੱਛਿਆ, “ਜਲਾਲੀ! ਇਹ ਫੁੱਲ ਕਿਉਂ ਤੋੜ ਕੇ ਲਿਆਂਦੇ?” ਉਸ ਨੇ ਆਖਿਆ, “ਮਹਾਂਪੁਰਖਾਂ ਕੋਲ ਖਾਲੀ ਹੱਥ ਨਹੀਂ ਜਾਂਦੇ, ਇਸ ਲਈ ਫੁੱਲ ਭੇਟ ਕਰਨ ਲਈ ਲਿਆਂਦਾ ਹਾਂ।” ਉਸ ਵੇਲੇ ਸਤਿਗੁਰੂ ਜੀ ਦੀ ਕਿਰਪਾ ਨਾਲ ਉਸਦੀ ਟੋਪੀ ਆਪਣੇ ਆਪ ਉੱਪਰ ਹੋ ਗਈ ਅਤੇ ਉਸ ਵਿੱਚੋਂ ਸੋਨੇ ਦੀਆਂ ਪੰਜ ਮੋਹਰਾਂ ਹੇਠਾਂ ਡਿੱਗ ਪਈਆਂ। ਇਹ ਦੇਖ ਕੇ ਜਲਾਲੀ ਸ਼ਰਮਿੰਦਾ ਹੋ ਗਿਆ। ਉਹ ਸਮਝ ਗਿਆ ਕਿ ਸਤਿਗੁਰੂ ਜੀ ਮਨ ਦੀ ਹਰ ਗੱਲ ਜਾਣਦੇ ਹਨ। ਉਸਨੇ ਮਾਫ਼ੀ ਮੰਗੀ ਅਤੇ ਨਿਮਰਤਾ ਨਾਲ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਉਥੋਂ ਚਲਾ ਗਿਆ। ਇਨ੍ਹਾਂ ਸਾਖੀਆਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਵਾਹਿਗੁਰੂ ਤੋਂ ਕੋਈ ਵੀ ਗੱਲ ਲੁਕਾਈ ਨਹੀਂ ਜਾ ਸਕਦੀ। ਪਖੰਡ, ਠੱਗੀ ਅਤੇ ਹੰਕਾਰ ਦਾ ਅੰਤ ਹਮੇਸ਼ਾਂ ਸ਼ਰਮ ਨਾਲ ਹੁੰਦਾ ਹੈ, ਜਦਕਿ ਸੱਚ, ਸੇਵਾ ਅਤੇ ਨਿਮਰਤਾ ਮਨੁੱਖ ਨੂੰ ਪ੍ਰਭੂ ਦੇ ਨੇੜੇ ਲੈ ਜਾਂਦੇ ਹਨ।
Like Save

Join the conversation

Loading comments…

Sign in to comment or join the discussion.

More from the community

You may also enjoy these stories

Martyrdom of Bhai Jugraj Singh Toofan

Bhai Jugraj Singh, also known as Toofan Singh, was born in 1971 in the village of Cheema Khuddi in Punjab. His father was Sardar Pritam Singh and his mother was Sardarni Gurbachan Kaur. He was the only son of his parents and had five sisters. The 1984 Operation Bluestar deep... Read more

Martyrdom of Bhai Jugraj Singh Toofan
Like Save

morning hukamnama - 31 March 2026

ang: 700Jaitsaree Mahalaa 5 Ghar 3 Dupade Ik Oankaar Satgur Parsaad || Dehu Sandesaro Kaheeau Pria Kaheeau || Bisam Bhaee Mai Bahu Bidhh Sunte Kehahu Suhaagan Saheeau ||1|| Rahaau || Ko Kehto Sabh Baahar Baahar Ko Kehto Sabh Maheeau || Baran N Deesai Chihan N Lakheeai Suhaag... Read more

Like Save

ਸਵੇਰ ਦਾ ਵੇਲਾ ਹੈ , ਵਾਹਿਗੁਰੂ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜਰੂਰ ਲਗਾਓ ਜੀ।

ਸਵੇਰ ਦਾ ਵੇਲਾ ਹੈ , ਵਾਹਿਗੁਰੂ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜਰੂਰ ਲਗਾਓ ਜੀ। ਵਾਹਿਗੁਰੂ ਤੁਹਾਡਾ ਦਿਨ ਖੁਸ਼ੀਆਂ ਭਰਿਆ ਕਰੇ।

ਸਵੇਰ ਦਾ ਵੇਲਾ ਹੈ , ਵਾਹਿਗੁਰੂ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜਰੂਰ ਲਗਾਓ ਜੀ।
Like Save

अमृत ​​वेले का हुक्मनामा - 21 फ़रवरी 2026

अंग: 500गूजरी महला ५ ॥ कबहू हरि सिउ चीतु न लाइओ ॥ धंधा करत बिहानी अउधहि गुण निधि नामु न गाइओ ॥१॥ रहाउ ॥ कउडी कउडी जोरत कपटे अनिक जुगति करि धाइओ ॥ बिसरत प्रभ केते दुख गनीअहि महा मोहनी खाइओ ॥१॥ करहु अनुग्रहु सुआमी मेरे गनहु न मोहि कमाइओ ॥ गोबिंद दइआल क्रिपाल सुख सागर नानक हरि... Read more

Like Save