Nitnama Nitnama
Profile Image
Nitnama
6 months ago

ਗੁਰਦੁਆਰਾ ਫਲਾਹੀ ਸਾਹਿਬ ਪਾਤਸ਼ਾਹੀ ਦਸਵੀਂ

ਗੁਰਦੁਆਰਾ ਫਲਾਹੀ ਸਾਹਿਬ ਦੁਲੇਅ ਪਿੰਡ ਦੇ ਬਾਹਰ ਆਲਮਗੀਰ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਗੁਰਦੁਆਰਾ ਸਾਹਿਬ ਇਕ ਸੁੰਦਰ ਰੁੱਖਾਂ ਦੇ ਖੇਤਰ ਨਾਲ ਘਿਰਿਆ ਹੋਇਆ ਹੈ। ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਝਾੜ ਸਾਹਿਬ, ਮਾਛੀਵਾੜਾ, ਲਲ ਕਲਾਂ, ਰਾਮਪੁਰ, ਕਨੇਚ ਤੇ ਆਲਮਗੀਰ ਆਦਿ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ 1705 ਈਂ ਚ ਪਿੰਡ ਦੁਲੇਅ ਪਹੁੰਚੇ। ਇੱਕ ਫਲਾਹੀ ਦੇ ਦਰੱਖਤ ਨਾਲ ਆਪਣਾ ਘੋੜ੍ਹਾ ਬੰਨਿਆ ਅਤੇ ਇਕ ਰਾਤ ਇੱਥੇ ਵਿਸ਼ਰਾਮ ਕੀਤਾ। ਗੁਰੂ ਜੀ ਨੇ ਭਾਈ ਮਾਨ ਸਿੰਘ ਰਾਹੀ ਕਿਲ੍ਹਾ ਰਾਏਪੁਰ ਦੇ ਦੋ ਸਿੱਖ ਸਰਦਾਰਾਂ ਭਾਈ ਜੱਟੂ ਤੇ ਭਾਈ ਸਵਾਈ ਨੂੰ ਇਥੇ ਹਾਜ਼ਿਰ ਹੋਣ ਲਈ ਸੁਨੇਹਾ ਭੇਜਿਆ। ਪਰ ਉਹ ਨਹੀਂ ਆਏ। ਗੁਰੂ ਜੀ ਇਥੋਂ ਚੱਲ ਕੇ ਪਿੰਡ ਰਤਨਾ (ਟਾਹਲੀ ਸਾਹਿਬ) ਚਲੇ ਗਏ। ਜਦੋਂ ਰਾਏਪੁਰ ਦੀਆਂ ਸ਼ਰਧਾਲੂ ਮਾਈਆਂ ਨੂੰ ਗੁਰੂ ਜੀ ਦੇ ਹੁਕਮ ਨੂੰ ਨਾ ਮੰਨਣ ਦੀ ਬੇਅਦਬੀ ਦਾ ਪਤਾ ਲੱਗਿਆ ਤਾਂ ਉਹ ਪਸ਼ਚਾਤਾਪ ਕਰਨ ਲਈ ਤੇ ਮਾਫ਼ੀ ਮੰਗਣ ਲਈ ਦੁਸ਼ਾਲਾ ਅਤੇ ਪਰਸ਼ਾਦਾ ਲੇਕੇ ਪਿੰਡ ਰਤਨਾਂ ਜਾਂ ਪਹੁੰਚੀਆਂ। ਗੁਰੂ ਜੀ ਨੇ ਇਨ੍ਹਾਂ ਦੀ ਸ਼ਰਧਾ ਤੋਂ ਖੁਸ਼ ਹੋਕੇ ਵਰਦਾਨ ਦਿੱਤਾ ਕਿ ਤੁਸੀਂ ਰਾਜ ਕਰੋਗੇ ਸਰਦਾਰੀਆਂ ਕਾਇਮ ਹੋਣਗੀਆਂ।

Please log in to comment.

More Stories You May Like