ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 19 ਪੋਹ ਸੰਮਤ 1761 ਬਿਕ੍ਰਮੀ ਜਨਵਰੀ 1705 ਈ: ਨੂੰ ਅੰਮ੍ਰਿਤ ਵੇਲੇ ਰਾਏਕੋਟ ਦੇ ਘਣੇ ਜੰਗਲ, ਲੇਹੀ ਨਦੀ ਦੇ ਕੰਢੇ ਟਾਹਲੀ ਹੇਠ ਆਸਣ ਲਾ ਕੇ ਇਸ ਪਾਵਨ ਧਰਤੀ ਨੂੰ ਸੁਭਾਗਾ ਕੀਤਾ। ਦਿਨ ਚੜੇ, ਰਾਏ ਕੱਲੇ, ਦਾ ਚਰਵਾਹਾ ਨੂਰਾ ਮਾਹੀ ਮੱਝਾ ਕਾਰਨ ਆ ਗਿਆ। ਗੁਰੂ ਜੀ ਨੇ ਨੂਰੇ ਨੂੰ ਸਮੁੰਦਰ ਦੁੱਧ ਛਕਾਉਣ ਦਾ ਹੁਕਮ ਕੀਤਾ। ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੱਝਾਂ ਤਾਂ ਮੈਂ ਅੱਜ ਸਵੇਰੇ ਹੀ ਚੋਂ ਆਇਆ ਹਾਂ। ਘਰੋਂ ਲੈ ਆਉਂਦਾ ਹਾਂ, ਤਾਂ ਗੁਰੂ ਜੀ ਨੇ ਇਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਗੰਗਾ ਸਾਗਰ ਫੜਾ ਕੇ ਨੂਰੇ ਨੂੰ ਦੁੱਧ ਚੌਣ ਲਈ ਕਿਹਾ। ਨਰੇ ਨੇ ਹੁਕਮ ਮੰਨ ਕੇ ਦੁੱਧ ਚੌਣਾ ਸ਼ੁਰੂ ਕੀਤਾ ਤਾ ਨੂਰੇ ਦੀ ਹੈਰਾਨੀ ਨੀ ਦੀ ਕੋਈ ਹੱਦ ਨਾ ਰਹੀ ਜਦੋ ਔਸਰ ਝੋਟੀ ਨੇ ਦੁੱਧ ਦਿੱਤਾ ਤੇ 288 ਛੇਕਾ ਵਾਲੇ ਬਰਤਨ (ਗੰਗਾ ਸਾਗਰ) ਵਿੱਚੋਂ ਦੁੱਧ ਵੀ ਨਾ ਡੁੱਲਿਆ। ਨੂਰੇ ਨੇ ਇਹ ਸਾਰੀ ਵਿਥਿਆ ਆਪਣੇ ਮਾਲਕ ਰਾਏ ਕੱਲੇ ਨੂੰ ਦੱਸੀ। ਰਾਏ ਕੱਲਾ ਉਸੇ ਵਕਤ ਗੁਰਾਂ ਦੇ ਚਰਨੀ ਆ ਲੱਗਾ। ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੋਈ ਸੇਵਾ ਦੱਸੋ। ਗੁਰਾਂ ਜੀ ਨੇ ਕਿਹਾ ਕਿ ਅਸੀ ਸਰਹੰਦ ਤੋਂ ਛੋਟੇ ਸਾਹਿਬਜਾਦਿਆ ਤੇ ਮਾਤਾ ਜੀ ਦੀ ਖ਼ਬਰ ਮੰਗਾਉਣੀ ਹੈ। ਰਾਏ। ਕੱਲੇ ਨੇ ਇਹ ਕਾਰਜ ਨੂਰੇ ਨੂੰ ਜਲਦੀ ਕਰਨ ਅਤੇ ਵਾਪਸ ਆਉਣ ਲਈ ਵੀ ਕਿਹਾ। ਮਾਤਾ ਜੀ ਅਤੇ ਬੱਚਿਆਂ ਥਾਰੇ ਆਪਣੀ ਭੈਣ ਤੋਂ ਦੁੱਖਾਂ ਭਰੀ ਸਾਰੀ ਕਹਾਣੀ ਸੁਣ ਦੁੱਖੀ ਮਨ ਨਾਲ ਨੂਰੇ ਨੇ ਜਦ ਗੁਰਾਂ ਨੂੰ ਸਾਰੀ ਕਹਾਣੀ ਸੁਣਾਈ ਤਾਂ ਗੁਰਾਂ ਨੇ ਇਸ ਥਾਂ ਤੇ ਕਾਹੀ ਦਾ ਬੂਟਾ ਪੁਟਦੇ ਹੋਏ ਕਿਹਾ ਕਿ ਅੱਜ ਮੁਗਲ ਰਾਜ ਦੀ ਜੜ ਪੱਟੀ ਗਈ। ਉਸ ਸਮੇਂ ਸਾਰੀ ਸੰਗਤ ਚੁੱਪ ਰਹੀ ਅਤੇ ਬਾਅਦ ਵਿਚ ਗੁਰੂ ਜੀ ਦਾ ਗੁੱਸਾ ਠੰਢਾ ਹੋਣ ਤੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਤੇ ਰਹਿਮ ਕਰੋ। ਤਾਂ ਗੁਰੂ ਜੀ ਨੇ ਕਿਹਾ ਕਿ ਚੰਗਾ ਬਈ ਤੁਸਾਂ ਸੇਵਾ ਕੀਤੀ ਹੈ. ਮਲੇਰਕੋਟਲੇ ਦਾ ਰਾਜ ਕਾਇਮ ਰਹੇਗਾ। ਅਤੇ ਰਾਏ ਕੱਲੇ ਨੂੰ ਤਲਵਾਰ ਗੰਗਾ ਸਾਗਰ,ਅਤੇ ਰੇਹਲ ਬਖਸ਼ਿਸ਼ ਕਰਕੇ ਫੁਰਮਾਇਆ।ਜਦ ਤੱਕ ਸੇਵਾ ਪੂਜਾ ਕਰੋਗੇ ਰਾਜ ਕਾਇਮ ਰਹੇਗਾ। ਐਸਾ ਹੀ ਹੋਇਆ ਜਦ ਤੱਕ ਸੇਵਾ ਪੂਜਾ ਕਰਦੇ ਰਹੇ ਰਾਜ ਕਾਇਮ ਰਿਹਾ। ਗੰਗਾ ਸਾਗਰ' ਇਨਾਇਤ ਖਾਂ ਪਾਕਿਸਤਾਨ ਲੈ ਗਏ। ਗੁਰੂ ਸਾਹਿਬ ਨੇ ਇਸ ਅਸਥਾਨ ਤੇ ਤਿੰਨ ਦਿਨ 19,20,21ਪੋਰ ਵਿਸ਼ਰਾਮ ਕੀਤਾ।
Please log in to comment.