Skip to content
Nitnama app icon Nitnama.
Back to community

ਬਰਸੀ ਬਾਬਾ ਜਵੰਦ ਸਿੰਘ ਜੀ

ਬਰਸੀ ਬਾਬਾ ਜਵੰਦ ਸਿੰਘ ਜੀ
2 ਜੁਲਾਈ ਬਰਸ਼ੀ ਬਾਬਾ ਜਵੰਦ ਸਿੰਘ ਜੀ ਜਿਹਨਾਂ ਦਾ ਰਾਜਾਸਾਂਸੀ ਹਵਾਈ ਅੱਡੇ ਵਿੱਚ ਗੁਰਦੁਆਰਾ ਸਾਹਿਬ ਹੈ । ਜੀਵਨੀ ਪੜੋ ਜੀ। ਨਾਮ ਦੇ ਰਸੀਏ , ਆਤਮਿਕ ਸ਼ਕਤੀਆਂ ਦੇ ਮਾਲਕ ਬਾਬਾ ਜਵੰਦ ਸਿੰਘ ਜੀ ਦਾ ਜਨਮ 5 ਸਾਵਣ 1880 ਈ ਨੂੰ ਪਿੰਡ ਭੰਗਵਾਂ ਨੇੜੇ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਸਾਹਿਬ ਜੀ ਵਿਖੇ ਮਾਤਾ ਖੇਮੀ ਜੀ ਪਵਿੱਤਰ ਕੁੱਖੋਂ ਤੇ ਪਿਤਾ ਸ.ਨੱਥਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ । ਆਪ ਜੀ ਦਾ ਭਰਾ ਸ਼ੇਰ ਸਿੰਘ ਆਪ ਜੀ ਤੋਂ 5 ਸਾਲ ਵੱਡੇ ਸਨ । ਬਾਲ ਅਵਸਥਾ ਵਿੱਚ ਆਪ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਅਤੇ ਜੋ ਵੀ.ਬਚਨ ਆਪਣੀ ਰਸਨਾਂ ਤੋਂ ਉਚਾਰਦੇ ਉਹ ਸੱਚ ਹੋ ਜਾਂਦੇ । ਆਪ ਜੀ ਦਾ ਆਨੰਦ ਕਾਰਜ਼ 17 ਸਾਲ ਦੀ ਉਮਰ ਵਿੱਚ ਪਿੰਡ ਮਰੜ ਦੇ ਵਸਨੀਕ ਸ.ਗੰਡਾ ਸਿੰਘ ਜੀ ਦੀ ਸਪੁੱਤਰੀ ਈਸ਼ਰ ਕੌਰ ਜੀ ਨਾਲ ਹੋਇਆ । ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸਦਾ ਨਾਂ ਸੰਤ ਸਿੰਘ ਜੀ ਰੱਖਿਆ । ਸੰਤ ਸਿੰਘ ਜੀ ਦਾ ਆਨੰਦ ਕਾਰਜ ਪਿੰਡ ਤਲਵੰਡੀ ( ਬਟਾਲਾ ) ਵਿਖੇ ਹੋਇਆ ਉਹਨਾਂ ਦੇ ਪੁੱਤਰ ਦਾ ਨਾਂ ਸੁਖਦੇਵ ਸਿੰਘ ਰੱਖਿਆ । ਬਾਬਾ ਜਵੰਦ ਸਿੰਘ ਜੀ ਦੇ ਸੌਹਰੇ ਪਿਤਾ ਨੇ ਆਪ ਜੀ ਨੂੰ ਦਿੱਲੀ ਪੁਲਿਸ ਵਿੱਚ ਭਰਤੀ ਕਰਵਾ ਦਿੱਤਾ । ਨੌਕਰੀ ਦੌਰਾਨ ਆਪ ਜੀ ਗੁਰਦੁਆਰਾ ਸੀਸ ਗੰਜ ਵਿਖੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸਨ।ਦੂਰੋਂ – ਦੂਰੋਂ ਸੰਗਤਾਂ ਬਾਬਾ ਜੀ ਦਾ ਕੀਰਤਨ ਸੁਨਣ ਆਉਂਦੀਆਂ ਸਨ । ਪ੍ਰਭੂ ਚਰਨਾਂ ਦੀ ਖਿੱਚ ਕਾਰਨ ਆਪ ਜੀ ਨੌਕਰੀ ਛੱਡ ਕੇ ਠੇਕੇਦਾਰ ਸ . ਬੂਟਾ ਸਿੰਘ ਨਾਲ ਗੁਰਦੁਆਰਾ ਰਾਵਲਪਿੰਡੀ ਚਲੇ ਗਏ । ਕੁਝ ਸਮੇਂ ਬਾਅਦ ਆਪ ਜੀ ਫਿਰੋਜ਼ਪੁਰ ਆ ਗਏ । ਆਪ ਜੀ ਦਾ ਮਿਲਾਪ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲਿਆਂ ਨਾਲ ਹੋਇਆ । ਦੋਵੇਂ ਮਹਾਂਪੁਰਸ਼ ਇੱਕਠੇ ਭਗਤੀ ਕਰਿਆ ਕਰਦੇ ਸਨ । ਇਥੇ ਹੀ ਆਪ ਜੀ ਨੇ ਤਪੱਸਿਆ ਕਰਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੀਤੇ । ਬਾਅਦ ਵਿੱਚ ਆਪ ਜੀ ਰਾਜਾਸਾਂਸੀ ਚਲੇ ਗਏ ਅਤੇ ਉਥੇ ਭਗਤੀ ਕੀਤੀ । ਇਸ ਜਗਾਂ ਅੱਜ ਕੱਲ ਗੁਰਦੁਆਰਾ ਸੰਤਸਰ ਹੈ ਜੋ ਬਾਬਾ ਜੀ ਦੇ ਲੜਕੇ ਸੰਤ ਸਿੰਘ ਦੇ ਨਾ ਤੇ ਰੱਖਿਆ ਗਿਆ ਜੋ ਕੇ ਰਾਜਾਸਾਂਸੀ ਹਵਾਈ ਅੱਡੇ ਵਿੱਚ ਹੈ । ਭੰਗਵਾਂ ਪਿੰਡ ਦੇ ਇਸ ਗੁਰਦੁਆਰੇ ਸਾਹਿਬ ਜੀ ਦੀ ਪਹਿਲੀ ਬਿਲਡਿੰਗ ਦੀ ਨੀਂਹ ਪੱਥਰ ਬਾਬਾ ਜੀ ਨੇ ਆਪਣੇ ਕਰ – ਕਮਲਾਂ ਨਾਲ ਰੱਖਿਆ ਸੀ । ਆਪ ਸੰਗਤਾਂ ਨੂੰ ਨਾਮ ਜਪਾਉਣ ਲਈ ਬਾਰਾਮੂਲਾ ( ਕਸ਼ਮੀਰ ) ਵੀ ਗਏ ।ਅਕਸਰ ਹੋਤੀ ਮਰਦਾਨ ਜਾਇਆ ਕਰਦੇ ਸਨ ਅਤੇ ਬਾਬਾ ਆਇਆ ਸਿੰਘ ਆਪ ਜੀ ਦਾ ਕੀਰਤਨ ਬਹੁਤ ਧਿਆਨ ਨਾਲ ਸੁਣਿਆ ਕਰਦੇ ਸਨ ।18 ਹਾੜ 1922 ; ਆਪ ਜੀ ਸਚਖੰਡ ਜਾ ਬਿਰਾਜੇ ਅਤੇ ਸੰਗਤਾਂ ਨਾਮ ਜੱਪਣ , ਕਿਰਤ ਕਰਨ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਭਰੋਸਾ ਰੱਖਣ ਦਾ ਉਪਦੇਸ਼ ਦੇਕੇ ਗਏ । ਭਾਈ ਜਵੰਦ ਸਿੰਘ ਉੱਨੀਵੀਂ ਸਦੀ ਸਿਸਕੀਆਂ ਲੈਣ ‘ ਤੇ ਆਈ ਹੋਈ ਸੀ ਕਿ ਜੰਡਿਆਲਾ ਦੇ ਲਾਗੇ ਇਕ ਪਿੰਡ ਭਗਵਾਂ ਵਿਖੇ ਜਨਮ ਲੈਣ ਵਾਲਾ ਇਹ ਕੀਰਤਨਕਾਰ ਦਿੱਲੀ ਦੇ ਇਕ ਗੁਰਦੁਆਰੇ ਕੀਰਤਨ ਕਰ ਰਿਹਾ ਸੀ । ਰਾਵਲਪਿੰਡੀ ਦੇ ਇਕ ਪ੍ਰਸਿੱਧ ਠੇਕੇਦਾਰ ਬੂਟਾ ਸਿੰਘ , ਜਿਸ ਨੇ ਉਨ੍ਹਾਂ ਦਿਨੀਂ ਫ਼ਿਰੋਜ਼ਪੁਰ ਕਿਲ੍ਹੇ ਦਾ ਠੇਕਾ ਲਿਆ ਹੋਇਆ ਸੀ , ਨੇ ਉਸ ਨੂੰ ਸੁਣਿਆ ਅਤੇ ਉਸ ਦੇ ਕੀਰਤਨ ਤੋਂ ਪ੍ਰਭਾਵਿਤ ਹੋਣ ਦੀ ਸੂਰਤ ਵਿਚ ਉਸ ਨੂੰ ਬਾਰਾਂ ਰੁਪਏ ਮਹੀਨਾ ਨੌਕਰੀ ਦੇਣ ਦੀ ਪੱਕੀ ਠੱਕੀ ਕਰ ਕੇ ਫਿਰੋਜ਼ਪੁਰ ਲੈ ਆਇਆ , ਜਿਥੇ ਉਸਦਾ ਸਹੁਰਾ ਚੌਕੀਦਾਰ ਲੱਗਾ ਹੋਇਆ ਸੀ । ਕੀਰਤਨੀਆ ਕਿਲ੍ਹੇ ਵਿਚ ਕੰਮ ਕਰਦੇ ਬੰਦਿਆਂ ਤੇ ਮੁਨਸ਼ੀ ਲੱਗ ਗਿਆ ਅਤੇ ਆਪਣੇ ਸੱਸ ਸਹੁਰੇ ਕੋਲ ਏਥੋਂ ਹੀ ਰਹਿਣ ਲੱਗ ਪਿਆ । ਭਾਵੇਂ ਉਸ ਦਾ ਪਿੱਛਾ ਅੰਮ੍ਰਿਤਸਰ ਜ਼ਿਲ੍ਹੇ ਦਾ ਸੀ , ਪਰ ਜੀਊਂਦੇ – ਜੀ ਵਧੇਰੇ ਇਥੇ ਰਹਿਣ ਕਰਕੇ ਫ਼ਿਰੋਜ਼ਪੁਰ ਵਾਲਾ ਸਦਵਾਇਆ । ਆਪ ਨੇ ਸੰਤ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਤੋਂ ਇਹ ਹੀ ਮੰਗ ਮੰਗੀ ਸੀ ਕਿ ਮੈਨੂੰ ਮਾਇਆ ਦੀ ਲੇਪ ਨਾ ਲੱਗੇ । ਏਹੀ ਕਾਰਨ ਸੀ ਕਿ ਆਪ ਨੇ ਆਪਣੇ ਚੋਲੇ ਨੂੰ ਕਦੇ ਕੋਈ ਬੋਝਾ (ਜੇਬ) ਨਹੀਂ ਸੀ ਲਗਵਾਇਆ ਅਤੇ ਮਾਇਆ ਤੋਂ ਸਦਾ ਨਿਰਲੇਪ ਹੀ ਰਹੇ । ਏਥੋਂ ਤਕ ਕਿ ਆਪ ਦੀ ਪਤਨੀ ਗੁਜ਼ਰ ਜਾਣ ਸਮੇਂ ਵਾਲੀਇ – ਫਰੀਦਕੋਟ ਦੇ ਇਕ ਅਹਿਲਕਾਰ ਨੇ ਮਹਾਰਾਜੇ ਨੂੰ ਜਦੋਂ ਇਹ ਗੱਲ ਆਖੀ ਕਿ ਇਨ੍ਹਾਂ ਦੇ ਪੁੱਤਰ ਸੰਤਾ ਸਿੰਘ ਨੂੰ ਕਈ ਵਜ਼ੀਫ਼ਾ ਲਾਓ ਜਾਂ ਜਾਗੀਰ ਦਿਓ ਤਾ ਆਪਦਾ ਇਹ ਉੱਤਰ ਸੀ , “ ਨਾ ਭਈ ਨਾ , ਬਿਲਕੁਲ ਨਹੀਂ । ਰੁਲ – ਖੁਲ ਕੇ ਜਿਵੇਂ ਮੈਂ ਪਲ ਗਿਆਂ ਹਾਂ , ਇਸੇ ਤਰ੍ਹਾਂ ਇਹ ਵੀ ਪਲ ਜਾਏਗਾ । ਮੀਂਹ ਜਾਵੇ ਚਾਹੇ ਹਨੇਰੀ , ਆਪ ਇਸ਼ਨਾਨ ਦੋ ਵੇਲੇ ਕਰਦੇ , ਬੁਖ਼ਾਰ ਭਾਵੇਂ 104 ਤਕ ਵੀ ਕਿਉਂ ਨਾ ਹੋਵੇ । ਕੀਰਤਨ ਤੋਂ ਛੁੱਟ ਨਿਤਨੇਮ ਅਤੇ ਸਿਮਰਨ ਵਿਚ ਜੁਟੇ ਰਹਿੰਦੇ । ਆਪਦੇ ਤਪ ਸਦਕਾ ਲੋਕੀ ਉਨ੍ਹਾਂ ਨੂੰ ‘ ਸੰਤ ਕਹਿਣ ਲੱਗ ਪਏ ਸਨ , ਪਰ ਅਜਿਹਾ ਅਖਵਾ ਕੇ ਆਪ ਖੁਸ਼ ਨਹੀਂ ਸਨ ਹੁੰਦੇ । ਗੁਰੂ ਸਾਹਿਬਾਨ ਤੋਂ ਛੁੱਟ ਆਪ ਬਾਬਾ ਫ਼ਰੀਦ ਜੀ ਦੀ ਬਾਣੀ ਦਾ ਵਧੇਰੇ ਗਾਇਨ ਕਰਦੇ ਸਨ , ਜਿਸ ਕਰਕੇ ਕੁਝ ਲੋਕੀਂ ਸ਼ਰਧਾਵਸ ਹੋ ਕੇ ਉਨ੍ਹਾਂ ਨੂੰ ਦੂਜਾ ਫ਼ਰੀਦ ਵੀ ਆਖਣ ਲੱਗ ਪਏ ਸਨ । ਉਨ੍ਹਾਂ ਦੀਆਂ ਧਾਰਨਾਵਾਂ ਰਸ – ਭਿੰਨੀਆਂ ਪਰ ਸਿੱਧੀਆਂ ਹੁੰਦੀਆਂ ਸਨ , ਜਿਨ੍ਹਾਂ ਨੂੰ ਸੰਗਤਾਂ ਨਾਲ ਨਾਲ ਗਾ ਕੇ ਬੜਾ ਖੁਸ਼ ਹੁੰਦੀਆਂ । ਆਪ ਦੇ ਨਾਲ ਰਤਨ ਸਿੰਘ ਢੋਲਕੀ ਵਜਾਉਂਦੇ , ਹਰਨਾਮ ਸਿੰਘ ਵਾਜੇ ‘ ਤੇ ਹੁੰਦੇ ਅਤੇ ਜਥੇ ਦੇ ਪਿੱਛੇ ਕੁਝ ਹੋਰ ਬੰਦੇ ਜਿਵੇਂ ਕਿ ਭਾਈ ਲਾਲ ਸਿੰਘ , ਜਥੇਦਾਰ ਠਾਕੁਰ ਸਿੰਘ ਅਤੇ ਭਗਤ ਸਿੰਘ ਵੀ ਨਾਲ ਬੈਠਦੇ । “ ਹੋਏ ਵਰਖਾ ਅੰਮ੍ਰਿਤ ਦੀ , ਸਤਿਗੁਰੂ ਦੇ ਦਰਬਾਰ ‘ , ਮਨ ਮੋਹ ਲਿਆ ਗੁਰ ਨਾਨਕ ਨੇ , ਅੰਮ੍ਰਿਤ ਸ਼ਬਦ ਸੁਣਾਇਆਂ ਜਦੋਂ ਵੀ ਆਪ ਅਜਿਹੀਆਂ ਸਾਦ ਮੁਰਾਦੀਆਂ ਧਾਰਨਾਂ ਦਾ ਲਿਵਲੀਨ ਹੋ ਕੇ ਗਾਇਨ ਕਰਦੇ ਤਾਂ ਜਾਣ ਜਿਵੇਂ ਗੁਰੂ ਨਾਨਕ ਦੇਵ ਜੀ ਪ੍ਰਤੱਖ ਪ੍ਰਗਟ ਹੋਣ ਲੱਗਦੇ । ਆਪ ਕੰਨਿਆ ਮਹਾਂ ਵਿਦਿਆਲਾ ਦੇ ਉਸਰੱਈਏ ਚੌਧਰੀ ਅਤਰ ਸਿੰਘ , ਬਾਵਾ ਪਾਲਾ ਸਿੰਘ ਜਥੇਦਾਰ , ਠਾਕੁਰ ਸਿੰਘ , ਬਾਬੂ ਸੁੰਦਰ ਸਿੰਘ ਛਾਉਣੀ ਵਾਲੇ , ਹਕੀਮ ਚੂਹੜ ਭਾਨ , ਡਾ ਅਮਰੀਕ ਸਿੰਘ , ਡਾ . ਬਲਵੰਤ ਸਿੰਘ , ਭਾਨਾ ਮੱਲ ਐਡਵੋਕੇਟ , ਸ਼ਹਿਰ ਦੇ ਇਹ ਸਭ ਪਤਵੰਤੇ ਉਨ੍ਹਾਂ ਦੇ ਖਾਸ ਤੌਰ ‘ ਤੇ ਮਦਾਹ ਸਨ । ਆਪ ਆਸਾ ਦੀ ਵਾਰ ਲਾਉਂਦੇ , ਤਾਂ ਜਾਣੋ ਜਿਵੇਂ ਅੰਮ੍ਰਿਤ ਵਰਖਾ ਹੋਣ ਲੱਗਦੀ । ਉਨ੍ਹਾਂ ਦੀ ਲੱਗੀ ਸਟੇਜ ਦਾ ਤੇਜ ਹੀ ਕੁਝ ਹੋਰ ਹੁੰਦਾ ਸੀ । ਪੰਜਾਬ ਭਰ ‘ ਚੋਂ ਲੜਕੀਆਂ ਦੇ ਸਭ ਤੋਂ ਪੁਰਾਣੇ ਕੰਨਿਆ ਮਹਾਂ ਵਿਦਿਆਲਾ ਫਿਰੋਜ਼ਪੁਰ ਦੀ ਉਸਾਰੀ ਵਾਸਤੇ ਮਾਇਆ ਲਈ ਇਕ ਵੇਰ ਆਪ ਨੇ ਚੀਨ ਦਾ ਦੌਰਾ ਵੀ ਕੀਤਾ ਸੀ । ਦੇਸ਼ ਦੇ ਵੰਡਾਰੇ ਤੋਂ ਪਹਿਲਾਂ ਵੇਸਵਾਵਾਂ ਲਈ ਫ਼ਿਰੋਜ਼ਪੁਰ ਦੀ ਹੀਰਾ ਮੰਡੀ ਵੀ ਮਸ਼ਹੂਰ ਹੁੰਦੀ ਸੀ , ਜਿਥੇ ਕਸੂਰ ਤੋਂ ਬੜੇ ਗੁਲਾਮ ਅਲੀ ਖਾਂ ਵਰਗੇ ਵੀ ਉਨ੍ਹਾਂ ਦਾ ਗਾਣਾ ਸੁਣਨ ਆਇਆ ਕਰਦੇ ਸਨ । ਇਥੇ ਇਸ ਗੱਲ ਦੀ ਵਜ਼ਾਹਰ ਕਰਨੀ ਬੜੀ ਲਾਜ਼ਮੀ ਜਾਪਦੀ ਹੈ ਕਿ ਇਸ ਵਿਚ ਬੁਰੇ ਕਰਮ ਜਾਂ ਕਾਮ – ਵਾਸ਼ਨਾ ਦਾ ਬਹੁਤਾ ਦਖ਼ਲ ਨਹੀਂ ਸੀ ਹੁੰਦਾ , ਸਗੋਂ ਅਮੀਰਾਂ ਜਾਂ ਰਸੀਆਂ ਵੱਲੋਂ ਮੁਜਰਾ ਆਦਿ ਸੁਣਨਾ ਸਾਡੇ ਉਸ ਸਮੇਂ ਦੇ ਮੁਸ਼ਾਅਰੇ ਦਾ ਇਕ ਅੰਗ ਹੁੰਦਾ ਸੀ । ਪ੍ਰਸਿੱਧ ਘਟਨਾ ਹੈ ਕਿ ਏਥੇ ਦੀਆਂ ਦੋ ਪ੍ਰਸਿੱਧ ਵੇਸਵਾਵਾਂ , ਜਿਨ੍ਹਾਂ ਵਿੱਚੋਂ ਇਕ ਦਾ ਨਾਂ ਰਾਜੋ ਸੀ , ਨੇ ਜਦੋਂ ਬਾਬਾ ਜਵੰਦ ਸਿੰਘ ਨੂੰ ਗਾਉਂਦਿਆਂ ਸੁਣਿਆ ਤਾਂ ਉਹ ਐਨਾ ਪ੍ਰਭਾਵਿਤ ਹੋਈਆਂ ਕਿ ਪੁੱਛਣ ਲੱਗੀਆਂ , “ ਅਸੀਂ ਇਨ੍ਹਾਂ ਨੂੰ ਸੁਣਨਾ ਚਾਹੁੰਦੀਆਂ ਹਾਂ , ਕੀ ਫ਼ੀਸ ਹੈ ? ” ਅੱਗੋਂ ਉੱਤਰ ਸੀ , “ ਸਿਰਫ ਦਸ ਰੁਪਏ । ਪੰਜ ਕੜਾਹ ਪ੍ਰਸ਼ਾਦਿ ਲਈ , ਢਾਈ ਰੁਪਿਆਂ ਦੇ ਫੁੱਲਾਂ ਦੇ ਹਾਰ ਅਤੇ ਢਾਈ ਰੁਪਏ ਜਥੇ ਦੀ ਲੱਸੀ ਪਾਣੀ ਲਈ । ਇਸ ਵਾਰ ਰਾਜੋ ਐਨੀ ਪ੍ਰਭਾਵਿਤ ਹੋਈ ਕਿ ਪ੍ਰੋਗਰਾਮ ਪਿੱਛੋਂ ਉਹ ਉਨ੍ਹਾਂ ਦੇ ਚਰਨੀ ਢਹਿ ਪਈ ਅਤੇ ਉਨ੍ਹਾਂ ਕੋਲੋਂ ਸਿੱਖੀ ਦਾਨ ਮੰਗਣ ਲੱਗ ਪਈ , ਪਰ ਉਨ੍ਹਾਂ ਦਾ ਅੱਗਿਉਂ ਇਹ ਉੱਤਰ ਸੀ ਕਿ ਪਹਿਲਾਂ ਉਹ ਵਿਆਹੁਤਾ ਜ਼ਿੰਦਗੀ ਚ ਪ੍ਰਵੇਸ਼ ਕਰ ਲਏ । ਨਤੀਜੇ ਵਜੋਂ ਕੁਝ ਦਿਨਾਂ ਪਿੱਛੋਂ ਉਸ ਨੂੰ ਅੰਮ੍ਰਿਤ ਛਕਾਇਆ ਗਿਆ । ਉਸਦਾ ਨਾਂ ਬਦਲ ਕੇ ਹੁਕਮ ਕੋਰ ਰੱਖ ਦਿੱਤਾ ਗਿਆ । ਅਤੇ ਸੇਵਾ ਸਿੰਘ ਕੰਬੋਜ ਨਾਂ ਦੇ ਇਕ ਵਿਅਕਤੀ ਨਾਲ ਉਸਦੀ ਸ਼ਾਦੀ ਕਰ ਦਿੱਤੀ ਗਈ । ਉਸ ਦੌਰ ਦੀ ਹੀਰਾ ਮੰਡੀ ਵਿਚ ਬੈਠੀ ਕੋਈ ਮੁਸਲਮਾਨ ਤਵਾਇਫ਼ ਕਿਸੇ ਸਿੱਖ ਕੀਰਤਨਕਾਰ ਦੇ ਗਾਇਨ ਤੋਂ ਐਨਾ ਖੁਸ਼ ਹੋਵੇ , ਉਸ ਸਮੇਂ ਦੀ ਇਕ ਅਦੁੱਤੀ ਮਿਸਾਲ ਸੀ । ਨਹੀਂ ਤਾਂ ਕੀ ਮੁਸਲਮਾਨ ਉਸਤਾਦਾਂ ਅਤੇ ਕੀ ਕੰਚਨੀਆਂ ਨੇ , ਸਿੱਖ ਸੰਗੀਤਕਾਰਾਂ ਦਾ ਲੋਹਾ ਕਦੇ ਘੱਟ ਹੀ ਮੰਨਿਆ । ਆਪ ਸਾਦ – ਮੁਰਾਦੀ ਕਵਿਤਾ ਵੀ ਜੋੜਦੇ ਸਨ ਅਤੇ “ ਜੀਵਨ ਮੁਕਤ ਤਖੱਲਸ ਰੱਖਦੇ ਸਨ । ਆਪ ਦਾ ਦਿਹਾਂਤ ਰਾਜਾ ਸਾਂਸੀ ਅੰਮ੍ਰਿਤਸਰ ਗੁਰੂ ਰਾਮਦਾਸ ਏਅਰਪੋਰਟ ਵਿਖੇ 42 ਸਾਲ ਦੀ ਉਮਰ ਵਿਚ 1922 ਈ . ਵਿਚ ਹੋਇਆ | ਜੋਰਾਵਰ ਸਿੰਘ ਤਰਸਿੱਕਾ। 7277553000
Like Save

Join the conversation

Loading comments…

Sign in to comment or join the discussion.

More from the community

You may also enjoy these stories

ਅਮ੍ਰਿਤ ਵੇਲੇ ਦਾ ਹੁਕਮਨਾਮਾ – 08 ਅਪ੍ਰੈਲ 2026

ਅੰਗ: 866ਗੋਂਡ ਮਹਲਾ ੫ ॥ ਧੂਪ ਦੀਪ ਸੇਵਾ ਗੋਪਾਲ ॥ ਅਨਿਕ ਬਾਰ ਬੰਦਨ ਕਰਤਾਰ ॥ ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥ ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ ਹਰਿ ਗੁਣ ਰਮਤ ਭਏ ਆਨੰਦ ॥ ਪਾਰਬ੍ਰਹਮ ਪੂਰਨ ਬਖਸੰਦ ॥ ਕਰਿ ਕਿਰਪਾ ਜਨ ਸੇਵਾ ਲਾਏ ॥ ਜਨਮ ਮਰਣ ਦੁਖ ਮੇਟਿ ਮਿਲਾਏ... Read more

Like Save

अमृत ​​वेले का हुक्मनामा - 12 जनवरी 2026

अंग: 717टोडी महला ५ ॥ साधसंगि हरि हरि नामु चितारा ॥ सहजि अनंदु होवै दिनु राती अंकुरु भलो हमारा ॥ रहाउ ॥ गुरु पूरा भेटिओ बडभागी जा को अंतु न पारावारा ॥ करु गहि काढि लीओ जनु अपुना बिखु सागर संसारा ॥१॥ जनम मरन काटे गुर बचनी बहुड़ि न संकट दुआरा ॥ नानक सरनि गही सुआमी की पुनह पुनह... Read more

Like Save