Skip to content
Nitnama app icon Nitnama.
Back to community

ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦੀ ਗ੍ਰਿਫ਼ਤਾਰੀ

ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦੀ ਗ੍ਰਿਫ਼ਤਾਰੀ
1982 ਜੁਲਾਈ ਮਹੀਨੇ ਸੰਤ ਜਰਨੈਲ ਸਿੰਘ ਦੀ ਵਾਹਵਾ ਬਿਮਾਰ ਹੋ ਗਏ , ਜਿਸ ਕਰਕੇ ਮਹਿਤੇ ਆ ਗਏ। ਬਹੁਤ ਸੰਗਤ ਤੇ ਮਹਾਂਪੁਰਖ ਮਿਲਣ ਆਉਂਦੇ ਰਹੇ। ਇਨ੍ਹੀਂ ਦਿਨੀਂ ਸੰਤ ਉਤਮ ਸਿੰਘ ਖਡੂਰ ਸਾਹਿਬ ਵਾਲੇ ਹਾਲ ਪੁੱਛਣ ਆਏ। ਜਾਣ ਲੱਗਿਆਂ ਸੰਤ ਜੀ ਨੇ ਸਿੰਘਾਂ ਨੂੰ ਕਿਹਾ , ਇਨ੍ਹਾਂ ਨੂੰ ਆਪਣੀ ਜੀਪ ਤੇ ਛੱਡ ਕੇ ਆਓ। ਤਿੰਨ ਸਿੰਘ ਡਰਾਈਵਰ ਭਾਈ ਅਜਾਇਬ ਸਿੰਘ , ਭਾਈ ਜਗੀਰ ਸਿੰਘ ਮਹੰਤ, ਭਾਈ ਨਰਿੰਦਰ ਸਿੰਘ ਨੰਦੂ , ਬਾਬਾ ਜੀ ਨੂੰ ਖਡੂਰ ਸਾਹਿਬ ਛੱਡ ਕੇ ਵਾਪਸ ਆ ਰਹੇ ਸੀ ਤਾਂ ਬਾਬੇ ਬਕਾਲੇ ਪੁਲਿਸ ਵਾਲਿਆਂ ਗੱਡੀ ਸਮੇਤ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸਿੰਘਾਂ ਦੀ ਪੈਰਵਾਈ ਕਰਦਿਆਂ ਭਾਈ ਅਮਰੀਕ ਸਿੰਘ ਜੀ ਸਮੇਤ ਕੁਝ ਸਿੰਘ ਬਾਬੇ ਬਕਾਲੇ ਗਏ ਪਰ ਗੱਲ ਨਾ ਬਣੀ। 19 ਜੁਲਾਈ ਨੂੰ ਭਾਈ ਅਮਰੀਕ ਸਿੰਘ , ਬਾਬਾ ਠਾਰਾ ਸਿੰਘ ਜੀ , ਸਿੱਧੇ ਜ਼ਿਲ੍ਹਾ ਕਚਹਿਰੀਆਂ ਚਲੇ ਗਏ। ਉਥੇ ਪੁਲਸ ਨੇ ਏਨਾ ਦੋਵਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। 19 ਤਾਰੀਖ਼ ਨੂੰ ਦੁਪਿਹਰੇ 1 ਵਜੇ ਸੰਤਾਂ ਨੂੰ ਖ਼ਬਰ ਮਿਲੀ ਕਿ ਭਾਈ ਅਮਰੀਕ ਸਿੰਘ , ਬਾਬਾ ਠਾਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਹੇ ਡਾਕਟਰ ਆਰਾਮ ਨੂੰ ਕਹਿੰਦੇ ਸੀ ਪਰ ਬੇਪਰਵਾਹ ਸੰਤ ਜੀ ਉਸੇ ਵੇਲੇ ਸ੍ਰੀ ਦਰਬਾਰ ਸਾਹਿਬ ਨੂੰ ਚੱਲ ਪਏ। ਢਾਈ ਕੁ ਵਜੇ ਦਰਬਾਰ ਸਾਹਿਬ ਸਿੰਘਾਂ ਦੇ ਨਾਲ ਕੁਝ ਗੱਲਬਾਤ ਕਰਕੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਾਮ 5 ਵਜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਆਪ ਅਰਦਾਸ ਕਰਕੇ ਮੋਰਚਾ ਆਰੰਭ ਕੀਤਾ। ਉਸੇ ਵੇਲੇ ਪਹਿਲੇ ਜਥੇ ਚ 51 ਸਿੰਘ ਭੇਜੇ। ਅੱਗੇ ਪੁਲੀਸ ਨੂੰ ਇੰਨੀ ਉਮੀਦ ਨਹੀਂ ਸੀ ਕੇ ਏਡੀ ਛੇਤੀ ਕੋਈ ਮੋਰਚਾ ਲੱਗ ਜੂ .ਉਹਨਾਂ ਨੂੰ ਹੱਥ ਪੈਰਾਂ ਦੀ ਪੈਗੀ ਚੰਡੀਗੜ੍ਹ ਤੋਂ ਆਰਡਰ ਲੈ ਕੇ ਰਾਤ 1 ਵਜੇ ਪਹਿਲਾ ਜਥਾ ਗ੍ਰਿਫ਼ਤਾਰ ਕੀਤਾ। ਸ਼ਾਇਦ ਦੁਨੀਆਂ ਦਾ ਪਹਿਲਾ ਮੋਰਚਾ ਹੋਊ ਜਿਹੜਾ ਏਦਾ ਆਰੰਭ ਹੋਇਆ। ਸ਼ਾਮੀ ਪੰਜ ਵਜੇ ਅਰਦਾਸ ਹੋਈ। ਪਹਿਲਾ ਜਥਾ ਰਾਤ ਇੱਕ ਵਜੇ ਆਰੰਭ ਗ੍ਰਿਫ਼ਤਾਰ ਕੀਤਾ। ਥੋੜ੍ਹੇ ਦਿਨਾਂ ਬਾਅਦ 4 ਅਗਸਤ ਨੂੰ ਅਕਾਲੀ ਦਲ ਦੀ ਸ਼ਮੂਲੀਅਤ ਹੋਗੀ। ਜਿੰਨਾ ਨਹਿਰ ਰੋਕੂ ਮੋਰਚਾ ਲਾਇਆ ਸੀ ਤੇ ਏ ਮੋਰਚਾ ਧਰਮ ਯੁੱਧ ਮੋਰਚਾ ਬਣਗਿਆ। ਜਿਸ ਦਾ ਮੁਖ ਮਕਸਦ ਸੀ ਆਨੰਦਪੁਰ ਦਾ ਮਤਾ। ਮੇਜਰ ਸਿੰਘ ਗੁਰੂ ਕਿਰਪਾ ਕਰੇ
Like Save

Join the conversation

Loading comments…

Sign in to comment or join the discussion.

More from the community

You may also enjoy these stories

ਅਮ੍ਰਿਤ ਵੇਲੇ ਦਾ ਹੁਕਮਨਾਮਾ – 21 ਫਰਵਰੀ 2026

ਅੰਗ: 500ਗੁਜਰੀ ਮਹਲਾ ੫ ॥ ਕਬਹੂ ਹਰਿ ਸਿਉ ਚੀਤੁ ਨ ਲਾਇਓ ॥ ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥ ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥ ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥ਕਰਹੁ ਅਨੁਗ੍ਰਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ ॥ ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸ... Read more

Like Save

श्री गुरु गोबिंद सिंह जी के प्रकाश पर्व पर श्री अकाल तख़्त साहिब से विशाल नगर कीर्तन निकाला गया

अमृतसर, 28 दिसंबर 2025 — शिरोमणि गुरुद्वारा प्रबंधक कमेटी (SGPC) ने दसवें सिख गुरु, श्री गुरु गोबिंद सिंह जी के प्रकाश गुरपुरब के अवसर पर श्री अकाल तख्त साहिब से एक विशाल नगर कीर्तन का आयोजन किया। इस कार्यक्रम में सिख समुदाय ने बड़ी श्रद्धा और उत्साह के साथ भाग लिया।  श्रद्... Read more

श्री गुरु गोबिंद सिंह जी के प्रकाश पर्व पर श्री अकाल तख़्त साहिब से विशाल नगर कीर्तन निकाला गया
Like Save

morning hukamnama - 12 October 2026

ang: 800Ik Oankaar Satigur Prasaad ॥ Raag Bilaaval Mahalaa 4 Partaal Ghar 13 ॥ Bolahu bhaeeaa Raam Naam patit paavano ॥ Har sant bhagat taarano ॥ Har bharipure rahiaa ॥ Jal thale Raam Naam ॥ Nit gaaeeai Har dookh bisaarano ॥1॥ Rahaao ॥ Har keeaa hai safal janam hamaaraa ॥ Ha... Read more

Like Save