Skip to content
Nitnama app icon Nitnama.
Back to community

ਨਾਇਕ ਨਿਰਮਲ ਸਿੰਘ ਜੀ ਪਿੰਡ ਜੋਹਲਾਂ ਜ਼ਿਲਾ

ਨਾਇਕ ਨਿਰਮਲ ਸਿੰਘ ਜੀ ਪਿੰਡ ਜੋਹਲਾਂ ਜ਼ਿਲਾ
🔟ਜੁਲਾਈ,1999 *ਨਾਇਕ ਨਿਰਮਲ ਸਿੰਘ ਜੀ ਪਿੰਡ ਜੋਹਲਾਂ ਜ਼ਿਲਾ ਲੁਧਿਆਣਾ(8 ਸਿੱਖ ਰੈਜਮੈਂਟ) ਜੀ ਨੇ ਅਜ ਦੇ ਦਿਨ 10 ਜੁਲਾਈ,1999 ਨੂੰ ਕਾਰਗਿਲ ਦੀ ਜੰਗ(ਹਿੰਦੁਸਤਾਨ-ਪਾਕਿਸਤਾਨ ਜੰਗ) ਚ ਪਾਕਿਸਤਾਨੀ ਫੋਜਾਂ ਨਾਲ ਜੂਝਦੇ ਹੋਏ ਕਾਰਗਿਲ ਚ ਸ਼ਹੀਦੀ ਪ੍ਰਾਪਤ ਕੀਤੀ।* *1999 ਦੀ ਕਾਰਗਿਲ ਜੰਗ* ਇਸ ਜੰਗ ’ਚ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਸਨ। ਪਾਕਿਸਤਾਨੀ ਘੁਸਪੈਠੀਆਂ ਨੂੰ ਦੇਸ਼ ’ਚੋਂ ਬਾਹਰ ਕੱਢਣ ਦੀ ਇਸ ਲੜਾਈ ’ਚ ਭਾਰਤ ਅਤੇ ਪਾਕਿਸਤਾਨੀ ਫ਼ੌਜੀਆ ਚ ਜੰਗ ਹੋਈ ਸੀ। ਦਰਅਸਲ ਪਾਕਿਸਤਾਨੀ ਘੁਸਪੈਠੀਏ ਕਾਰਗਿਲ-ਦਰਾਸ ਸੈਕਟਰ ’ਚ ਦਾਖ਼ਲ ਹੋ ਗਏ ਸਨ। ਭਾਰਤੀ ਫ਼ੌਜੀਆਂ ਨੇ ਆਪਣੀ ਜ਼ਮੀਨ ਵਾਪਸ ਲੈਣ ਲਈ ਇਹ ਲੜਾਈ ਬਹੁਤ ਹੀ ਸ਼ਿੱਦਤ ਨਾਲ ਲੜੀ। 26 ਜੁਲਾਈ,1999 ਉਹ ਦਿਨ ਸੀ ਜਦੋਂ ਬਹਾਦੁਰ ਫੌਜ਼ੀਆਂ ਨੇ ਘੁਸਪੈਠੀਆ ਨੂੰ ਧੂੜ ਚਟਾਈ ਸੀ,ਭਾਰਤ ਦੀ ਜਿੱਤ ਨਾਲ ਇਹ ਜੰਗ ਖਤਮ ਹੋ ਗਈ, ਉਦੋਂ ਤੋਂ ਹਰ ਸਾਲ ਇਸ ਦਿਨ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। *ਕਾਰਗਿਲ ਯੁੱਧ 3 ਮਈ ਤੋਂ 26 ਜੁਲਾਈ 1999 ਦਰਮਿਆਨ ਚਲਿਆ*। ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਅਤੇ ਕੰਟਰੋਲ ਰੇਖਾ (LOC) 'ਤੇ ਲੜੇ ਗਏ ਭਿਆਨਕ ਯੁੱਧ ਵਿਚ ਭਾਰਤ ਨੇ ਆਪਣੇ ਬਹੁਤ ਸਾਰੇ ਬਹਾਦਰ ਵੀਰ ਸਪੂਤਾਂ ਜ਼ਿਆਦਾਤਰ ਪੰਜਾਬੀਆਂ ਅਤੇ ਸਿੱਖਾਂ ਨੇ ਸਹਾਦਤਾਂ ਦਿੱਤੀਆਂ ਸਨ। ਭਾਰਤ ਨੇ ਆਪਣੇ ਸਾਰੇ ਖੇਤਰ ’ਤੇ ਜਿੱਤ ਹਾਸਲ ਕਰ ਲਈ ਸੀ। *ਕਿਉਂ ਹੋਇਆ ਸੀ ਯੁੱਧ* ਕਾਰਗਿਲ ਯੁੱਧ ਸਾਲ 1999 ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਲੜਿਆ ਗਿਆ ਸੀ। ਖੂਨ ਜਮ੍ਹਾਂ ਦੇਣ ਵਾਲੀ ਠੰਡ ਵਿਚ ਲੜੀ ਗਈ ਲੜਾਈ ਬਹੁਤ ਸਾਰੇ ਫ਼ੌਜੀਆਂ ਦੀ ਮਹਾਨ ਕੁਰਬਾਨੀ ਨਾਲ ਖ਼ਤਮ ਹੋਈ ਸੀ। ਕਾਰਗਿਲ ਮੂਲ ਰੂਪ ਤੋਂ ਲੱਦਾਖ ਵਿਚ ਪੈਂਦਾ ਹੈ। ਦਰਅਸਲ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ 'ਤੇ ਪਾਕਿਸਤਾਨੀ ਫ਼ੌਜੀਆਂ ਨੇ ਕਬਜ਼ਾ ਕਰ ਲਿਆ ਸੀ। ਕੰਟਰੋਲ ਰੇਖਾ ਰਾਹੀਂ ਘੁਸਪੈਠ ਦੀ ਸਾਜ਼ਿਸ਼ ਰਚੀ ਗਈ ਸੀ। ਇਹ ਜੰਗ ਭਾਰਤੀ ਕੰਟਰੋਲ ਰੇਖਾ ਤੋਂ ਪਾਕਿਸਤਾਨੀ ਫੌਜਾਂ ਨੂੰ ਹਟਾਉਣ ਲਈ ਲੜੀ ਗਈ ਸੀ, ਜਿਸ ਵਿਚ ਭਾਰਤ ਜੇਤੂ ਹੋਇਆ ਸੀ।ਇਸ ਯੁੱਧ ਦਾ ਕੋਡ ਨਾਮ ਸੀ ‘ਆਪਰੇਸ਼ਨ ਵਿਜੇ’। ਬਹਾਦਰ ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉਚਾਈ 'ਤੇ ਫਤਹਿ ਦਾ ਇਤਿਹਾਸ ਰਚਿਆ। ਕਾਰਗਿਲ ਦੀ ਲੜਾਈ ਬੇਹੱਦ ਖ਼ਤਰਨਾਕ ਸਾਬਤ ਹੋਈ। ਇਹ ਆਪਣੀ ਤਰ੍ਹਾਂ ਦੀ ਵੱਖਰੀ ਲੜਾਈ ਸੀ ਅਤੇ ਇੰਨੇ ਮੁਸ਼ਕਲ ਹਾਲਾਤਾਂ ’ਚ ਇਕ ਅਰਸੇ ਬਾਅਦ ਲੜੀ ਸੀ। ਸ਼ਿਮਲਾ ਸਮਝੌਤੇ ਤਹਿਤ ਦੋਵੇਂ ਦੇਸ਼ ਠੰਡ ਦੌਰਾਨ ਮੋਹਰੀ ਚੌਕੀਆਂ ਤੋਂ ਆਪਣੀਆਂ ਫ਼ੌਜਾਂ ਨੂੰ ਹਟਾ ਲੈਂਦੇ ਹਨ ਪਰ ਪਾਕਿਸਤਾਨ ਨੇ ਇਸ ਸਮਝੌਤੇ ਦਾ ਗਲਤ ਫਾਇਦ ਚੁੱਕਦੇ ਹੋਏ ਭਾਰਤੀ ਇਲਾਕਿਆਂ ’ਤੇ ਕਬਜ਼ਾ ਕਰ ਲਿਆ। ਇਸ ਦਾ ਪਤਾ ਲੱਗਣ ’ਤੇ ਜਵਾਬੀ ਕਾਰਵਾਈ ਕੀਤੀ ਗਈ। ਕਰੀਬ ਦੋ ਮਹੀਨੇ ਤੋਂ ਵੱਧ ਸਮੇਂ ਚੱਲੇ ਕਾਰਗਿਲ ਯੁੱਧ ’ਚ ਅਨੁਮਾਨਤ 527 ਫ਼ੌਜੀ ਸ਼ਹੀਦ ਹੋਏ ਸਨ, ਜਦਕਿ 1300 ਤੋਂ ਵੱਧ ਜ਼ਖਮੀ ਹੋਏ ਸਨ। *ਇਹਨਾਂ ਸ਼ਹੀਦਾਂ ਚ ਹੀ ਨਾਇਕ ਨਿਰਮਲ ਸਿੰਘ ਜੀ ਪਿੰਡ ਜੋਹਲਾਂ ਜ਼ਿਲਾ ਲੁਧਿਆਣਾ(8 ਸਿੱਖ ਰੈਜਮੈਂਟ) ਜੀ ਨੇ ਅਜ ਦੇ ਦਿਨ 10 ਜੁਲਾਈ,1999 ਨੂੰ ਕਾਰਗਿਲ ਦੀ ਜੰਗ (ਹਿੰਦੁਸਤਾਨ-ਪਾਕਿਸਤਾਨ ਜੰਗ) ਚ ਪਾਕਿਸਤਾਨੀ ਫੋਜਾਂ ਵਿਰੁੱਧ ਜੂਝਦੇ ਹੋਏ ਕਾਰਗਿਲ ਚ ਸ਼ਹੀਦੀ ਪ੍ਰਾਪਤ ਕੀਤੀ।* ਸ਼ਹੀਦ ਨੂੰ ਸਲੂਟ ਹੈ ਜੀ।🙏 _ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ ਚ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ।_ ਭੁਲਾਂ ਦੀ ਖਿਮਾ ਬਖਸ਼ੋ ਜੀ।
Like Save

Join the conversation

Loading comments…

Sign in to comment or join the discussion.

More from the community

You may also enjoy these stories

ਜਿੰਦਗੀ ਦੇ ਔਖੇ ਰਾਹ ਅਤੇ ਵੱਡੇ ਤੋਂ ਵੱਡੇ ਦੁੱਖ ਵੀ ਹੱਸਕੇ ਕੱਟ ਲੈਂਦਾ ਬੰਦਾ ਜਦੋਂ

ਜਿੰਦਗੀ ਦੇ ਔਖੇ ਰਾਹ ਅਤੇ ਵੱਡੇ ਤੋਂ ਵੱਡੇ ਦੁੱਖ ਵੀ ਹੱਸਕੇ ਕੱਟ ਲੈਂਦਾ ਬੰਦਾ ਜਦੋਂ ਵਿਸ਼ਵਾਸ ਉਸ ਵਾਹਿਗੁਰੂ ਤੇ ਕਰਦਾ ਹੋਵੇ ਅਤੇ ਕਹਿੰਦਾ ਹੋਵੇ ਤੇਰਾ ਭਾਣਾ ਮਿੱਠਾ ਲੱਗੇ ਵਾਹਿਗੁਰੂ ਜੀ 🙏🙏

Like Save

ਸਫਲ ਦਰਸਨੁ ਪੇਖਤ ਪੁਨੀਤ ॥ ਪਰਸਤ ਚਰਨ ਗਤਿ ਨਿਰਮਲ ਰੀਤਿ ॥ਅਰਥ: ਸਤਿਗੁਰੂ ਦਾ ਦਰਸ਼ਨ

ਸਫਲ ਦਰਸਨੁ ਪੇਖਤ ਪੁਨੀਤ ॥ ਪਰਸਤ ਚਰਨ ਗਤਿ ਨਿਰਮਲ ਰੀਤਿ ॥ਅਰਥ: ਸਤਿਗੁਰੂ ਦਾ ਦਰਸ਼ਨ ਕਰਦਿਆਂ ਮਨੁੱਖ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਅਪਣਾਉਣ ਨਾਲ ਜੀਵਨ ਦੀ ਚਾਲ ਅਤੇ ਆਚਰਨ ਨਿਰਮਲ ਹੋ ਜਾਂਦੇ ਹਨ।ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ — ਅੰਗ: 287

Like Save