Skip to content
Nitnama app icon Nitnama.
Back to community

ਸ਼ਹੀਦ ਭਾਈ ਦਿਆਲਾ ਜੀ ਜਿਨਾਂ ਆ ਗਿਆ lll

ਸ਼ਹੀਦ ਭਾਈ ਦਿਆਲਾ ਜੀ ਜਿਨਾਂ ਆ ਗਿਆ lll
ਭਾਈ ਦਿਆਲਾ ਜੀ ਉਹਨਾਂ ਸਿਦਕੀ ਗੁਰਸਿੱਖਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਦਿਲੀ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ । ਔਰੰਗਜੇਬ ਦੇ ਸੱਦੇ ਤੇ ਸਤਿਗੁਰੂ ਦਿੱਲੀ ਪਧਾਰੇ ਤੇ ਕੇਵਲ ਕੁਝ ਕੁ ਸਿੱਖਾਂ ਨੂੰ ਹੀ ਆਨੰਦਪੁਰ ਤੋਂ ਦਿੱਲੀ ਆਉਣ ਸਮੇਂ ਆਪਣੇ ਨਾਲ ਰਹਿਣ ਦੀ ਆਗਿਆ ਦਿੱਤੀ । ਇਹਨਾਂ ਸਿੱਖਾਂ ਵਿੱਚ ਸ਼ਾਮਲ ਸਨ - ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ । ਸਮੇਂ ਦੀ ਹਕੂਮਤ ਵੱਲੋਂ ਚਲਾਈ ਹੋਈ ਜ਼ੁਲਮ ਦੀ ਇਸ ਹਨ੍ਹੇਰੀ ਨੂੰ ਠੱਲ੍ਹਣ ਲਈ ਨੌਵੇਂ ਪਾਤਸ਼ਾਹ ਦਿੱਲੀ ਪਧਾਰੇ, ਉਸ ਦਾ ਵਰਣਨ ਪਿਛਲੇ ਪੰਨਿਆਂ ਤੇ ਭਾਈ ਮਤੀ ਦਾਸ ਜੀ ਦੇ ਕਾਂਡ ਵਿੱਚ ਕੀਤਾ ਗਿਆ ਹੈ । ਔਰੰਗਜ਼ੇਬ ਨੇ ਸੋਚਿਆ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਜ਼ਲੂਮ ਹਿੰਦੂਆਂ ਦੀ ਬਾਂਹ ਫੜ੍ਹਨੋਂ ਵਰਜਨਾ ਕੋਈ ਔਖਾ ਕੰਮ ਨਹੀਂ ਹੋਵੇਗਾ । ਕਾਜੀਆਂ ਨੇ ਸਤਿਗੁਰਾਂ ਨੂੰ ਆਖਿਆ “ਤੁਹਾਡਾ ਧਰਮ ਤਾਂ ਹਿੰਦੂ ਧਰਮ ਤੋਂ ਉਵੇਂ ਹੀ ਭਿੰਨ ਹੈ ਜਿਵੇਂ ਇਸਲਾਮ । ਤੁਸੀਂ ਵੀ ਅਖੌਤੀ ਬੁੱਤ ਪੂਜ ਨਹੀਂ ਤੇ ਅਸੀਂ ਵੀ ਬੁੱਤ ਪੂਜ ਨਹੀਂ । ਸਗੋਂ ਹਿੰਦੂਆਂ ਵੱਲੋਂ ਬਣਾਏ ਹੋਏ ਦੇਵੀ ਦੇਵਤਿਆਂ ਦੇ ਭਾਂਤ ਭਾਂਤ ਦੇ ਬੁੱਤਾਂ ਨੂੰ ਤੋੜਨਾ ਸੁਆਬ (ਚੰਗਾ ਕੰਮ) ਸਮਝਦੇ ਹਾਂ ।” ਗੁਰੂ ਸਾਹਿਬ ਨੇ ਉੱਤਰ ਦਿੱਤਾ “ਧੱਕੇ ਨਾਲ ਤਲਵਾਰ ਅਥਵਾ ਹਕੂਮਤ ਦੇ ਦਬਾਅ ਨਾਲ ਕਿਸੇ ਨੂੰ ਧਰਮ ਬਦਲਣ ਲਈ ਮਜਬੂਰ ਕਰਨ ਵਾਲਾ ਅਕਾਲ ਪੁਰਖ ਦੀ ਦਰਗਾਹ ਵਿੱਚ ਕਦੀ ਕਬੂਲ ਨਹੀਂ ਹੋ ਸਕਦਾ । ਹਰ ਕਿਸੇ ਨੂੰ ਆਪਣੇ ਅਕੀਦੇ ਅਨੁਸਾਰ ਧਰਮ ਧਾਰਨ ਕਰਨ ਤੇ ਉਸ ਅਪਣਾਏ ਗਏ ਧਰਮ ਦੀ ਤਾਲੀਮ ਅਨੁਸਾਰ ਜੀਵਨ ਬਤੀਤ ਕਰਨ ਦਾ ਹੱਕ ਹੋਣਾ ਚਾਹੀਦਾ ਹੈ । ਮੈਂ ਹਿੰਦੂ ਧਰਮ ਨੂੰ ਮੰਨਣ ਵਾਲਾ ਨਹੀਂ ਸਗੋਂ ਆਪਣੇ ਸਿੱਖਾਂ ਨੂੰ ਇੱਕ ਖੁਦਾ ਦੀ ਬੰਦਗੀ ਸਿਖਾ ਕੇ ਹਿੰਦੂ ਧਰਮ ਦੇ ਤੌਰ ਤਰੀਕਿਆਂ ਤੇ ਕਰਮਕਾਂਡੀ ਜੀਵਨ ਢੰਗ ਤੋਂ ਕੋਹਾਂ ਦੂਰ ਲੈ ਜਾ ਕੇ ਸੱਚ ਧਰਮ ਦਾ ਉਪਦੇਸ਼ ਦ੍ਰਿੜ੍ਹ ਕਰਵਾ ਰਿਹਾ ਹਾਂ । ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਗੁਰਸਿੱਖਾਂ ਨੂੰ ਐਸੀ ਹੀ ਪ੍ਰੇਰਨਾ ਦਿੱਤੀ ਜਾ ਰਹੀ ਹੈ ਅਤੇ ਇਸ ਸੱਚੀ ਸੁੱਚੀ ਪ੍ਰੇਰਨਾ ਨੂੰ ਫਲ ਵੀ ਚੋਖਾ ਲੱਗਾ ਹੈ । ਲੱਖਾਂ ਇਨਸਾਨਾਂ ਨੇ ਬਿਨਾਂ ਕਿਸੇ ਦਬਾਅ ਦੇ ਜਾਂ ਲੋਭ ਲਾਲਚ ਦੇ ਇਸ ਸਿੱਖ ਧਰਮ ਨੂੰ ਅਪਣਾਇਆ ਹੈ ਤੇ ਧੜਾਧੜ ਅਪਣਾ ਰਹੇ ਹਨ ।” ਜਦੋਂ ਕਾਜ਼ੀ ਗੱਲਬਾਤ ਰਾਹੀਂ ਗੁਰੂ ਸਾਹਿਬ ਨੂੰ ਕਾਇਲ ਨਾ ਕਰ ਸਕਿਆ ਤਾਂ ਉਸ ਨੇ ਗੁਰੂ ਸਾਹਿਬ ਨੂੰ ਇਸਲਾਮ ਕਬੂਲਣ ਲਈ ਮਜਬੂਰ ਕਰਨ ਦਾ ਇਰਾਦਾ ਕੀਤਾ । ਇਸ ਇਰਾਦੇ ਦੀ ਪੂਰਤੀ ਵਜੋਂ ਨੌਵੇਂ ਸਤਿਗੁਰਾਂ ਦੇ ਪਿੰਜਰੇ ਤੋਂ ਥੋੜ੍ਹੀ ਹੀ ਦੂਰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਦੋ ਫਾੜ ਕਰਕੇ ਸ਼ਹੀਦ ਕੀਤਾ ਗਿਆ । ਭਾਈ ਦਿਆਲਾ ਜੀ ਵੀ ਹੱਥਕੜੀਆਂ ਬੇੜੀਆਂ ਅਤੇ ਸੰਗਲਾਂ ਨਾਲ ਜਕੜੇ ਹੋਏ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਹੁੰਦਾ ਵੇਖ ਚੁੱਕੇ ਸਨ । ਉਨ੍ਹਾਂ ਭਾਈ ਮਤੀ ਦਾਸ ਜੀ ਨੂੰ ਅਡੋਲ ਰਹਿ ਕੇ ਧਰਮ ਤੋਂ ਜਾਨ ਵਾਰ ਦਿਆਂ ਵੇਖਿਆ ਸੀ । ਭਾਈ ਦਿਆਲਾ ਜੀ ਬਾਰੇ ਕਾਜ਼ੀਆਂ ਫਤਵਾ ਦਿੱਤਾ ਕਿ ਜੇ ਇਹ ਇਸਲਾਮ ਕਬੂਲੇ ਤਾਂ ਜਾਨ ਬਖਸ਼ ਦਿੱਤੀ ਜਾਵੇ ਨਹੀਂ ਤਾਂ ਦੇਗ ਵਿੱਚ ਉਬਾਲ ਕੇ ਖਤਮ ਕਰ ਦਿੱਤਾ ਜਾਵੇ । ਭਾਈ ਜੀ ਨੂੰ ਇਸਲਾਮ ਧਰਮ ਦੇ ਗੁਣਾਂ, ਐਸ਼ ਆਰਾਮ ਦੇ ਜੀਵਨ ਤੇ ਬਹਿਸ਼ਤ ਵਿੱਚ ਹੂਰਾਂ ਮਿਲਣ ਬਾਰੇ ਅਨੇਕਾਂ ਸਬਜ਼ਬਾਗ ਵਿਖਾਉਣ ਦਾ ਉਪਰਾਲਾ ਕਾਜ਼ੀਆਂ ਨੇ ਕੀਤਾ ਪਰ ਭਾਈ ਜੀ ਨੂੰ ਸਿੱਖੀ ਸਿਦਕ ਤੋਂ ਡੁਲਾਉਣ ਵਿੱਚ ਸਫਲ ਨਾ ਹੋ ਸਕੇ । ਕਾਜ਼ੀ ਨੇ ਭਾਈ ਜੀ ਨੂੰ ਕਿਹਾ “ਵੇਖਿਆ ਈ, ਕਿੰਨੀ ਬੇਰਹਿਮੀ ਨਾਲ ਤੇਰੇ ਸਾਥੀ ਭਾਈ ਮਤੀ ਦਾਸ ਨੂੰ ਇਸਲਾਮ ਨਾ ਕਬੂਲਣ ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ । ਤੇਰੀ ਵੀ ਉਸ ਤੋਂ ਵੱਧ ਮੰਦੀ ਦਸ਼ਾ ਕੀਤੀ ਜਾਵੇਗੀ ।” ਭਾਈ ਦਿਆਲਾ ਜੀ ਨੇ ਉੱਤਰ ਦਿੱਤਾ, “ਭਾਈ ਮਤੀ ਦਾਸ ਜੀ ਨੂੰ ਮਰਿਆ ਨਾ ਸਮਝੋ, ਸਗੋਂ ਉਹ ਤਾਂ ਮੌਤ ਨੂੰ ਮਖੌਲ ਕਰਕੇ ਸੋਹਣੇ ਪੂਰਨੇ ਪਾ ਕੇ ਹਮੇਸ਼ਾ ਲਈ ਜੀਅ ਪਿਆ ਹੈ ਤੇ ਖ਼ੁਦਾ ਦੇ ਕਦਮਾਂ ਵਿੱਚ ਜਾ ਬਿਰਾਜਿਆ ਹੈ ਤੇ ਖੁਦਾ ਦੇ ਦਰ ਤੇ ਕਬੂਲ ਪਿਆ ਹੈ । ਕਾਜ਼ੀ ਜੀ ! ਜਲਦੀ ਕਰੋ ਮੈਨੂੰ ਵੀ ਵੀਰ ਮਤੀ ਦਾ ਪਾਸ ਪਹੁੰਚਣ ਦਾ ਚਾਹ ਉਪਜਿਆ ਹੈ । ਮੇਰੀ ਵੀ ਅੰਤਿਮ ਇੱਛਾ ਮੇਰੇ ਮੁਰਸ਼ਦ ਸ੍ਰੀ ਗੁਰੂ ਤੇਗ ਬਹਾਦਰ ਦੇ ਸਨਮੁੱਖ ਸ਼ਹੀਦੀ ਪਾਉਣ ਦੀ ਹੈ । ਕਾਜੀ ਦੇ ਫਤਵੇ ਅਨੁਸਾਰ ਜਲਾਦਾਂ ਨੇ ਦੇਗ (ਬਹੁਤ ਵੱਡਾ ਭਾਂਡਾ) ਵਿੱਚ ਪਾਣੀ ਪਾ ਕੇ ਭਾਈ ਦਿਆਲਾ ਜੀ ਨੂੰ ਬਿਠਾ ਦਿੱਤਾ ਤੇ ਹੇਠਾਂ ਅੱਗ ਬਾਲ ਦਿੱਤੀ । ਜਿਉਂ ਜਿਉਂ ਪਾਣੀ ਗਰਮ ਹੁੰਦਾ ਗਿਆ, ਤਿਉਂ ਤਿਉਂ ਭਾਈ ਜੀ ਗੁਰਬਾਣੀ ਰਾਹੀ ਆਪਣੇ ਸਤਿਗੁਰਾਂ ਦੇ ਸਨਮੁੱਖ ਅਕਾਲ ਪੁਰਖ ਦੀ ਯਾਦ ਵਿੱਚ ਜੁੜਦੇ ਗਏ । ਪਾਣੀ ਉਬਾਲੇ ਖਾਣ ਲੱਗਾ । ਭਾਈ ਜੀ ਦੇ ਚਿਹਰੇ ਤੇ ਲਾਲੀ ਭਖਣ ਲੱਗੀ । ਅੱਗ ਹੋਰ ਤੇਜ਼ ਕੀਤੀ ਗਈ ਪਰ ਭਾਈ ਦਿਆਲਾ ਜੀ ਅਡੋਲ ਸ਼ਾਂਤ ਚਿੱਤ ਤੇ ਸਿੱਖੀ ਸਿਦਕ ਵਿੱਚ ਪਰਪੱਕ ਰਹੇ । ਸਰੀਰ ਛਾਲੇ ਹੁੰਦਾ ਗਿਆ ਤੇ ਭਾਈ ਜੀ ਨੂੰ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਦ੍ਰਿਸ਼ ਸਿੱਖੀ ਸਿਦਕ ਵਿੱਚ ਹੋਰ ਦ੍ਰਿੜ੍ਹ ਕਰਦਾ ਗਿਆ । ਲੋਕਾਈ ਦੇ ਵੇਖਦਿਆਂ ਵੇਖਦਿਆਂ ਭਾਈ ਜੀ ਦੀ ਆਤਮਾ ਸਰੀਰਕ ਚੋਲਾ ਤਿਆਗ ਕੇ ਪਰਮਾਤਮਾ ਵਿਚ ਜਾ ਸਮਾਈ । ਕੁਝ ਲੋਕਾਂ ਅੱਥਰੂ ਕੇਰੇ ਕੁਝ ਨੇ ਹਉਕੇ ਭਰੇ ਤੇ ਜ਼ਾਲਮ ਹਕੂਮਤ ਦੇ ਖ਼ਾਤਮੇ ਲਈ ਮਨ ਹੀ ਮਨ ਵਿੱਚ ਪ੍ਰਮਾਤਮਾ ਅੱਗੇ ਅਰਜ਼ੋਈ ਕਰਦੇ ਘਰਾਂ ਨੂੰ ਚਲੇ ਗਏ । ਜ਼ੁਲਮ ਦੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਭਾਈ ਦਿਆਲਾ ਜੀ ਸ਼ਹੀਦੀ ਦੇ ਗਏ ਪਰ ਆਪਣੇ ਧਾਰਮਿਕ ਨਿਸਚੇ ਵਿੱਚ ਕੋਈ ਤਰੇੜ ਨਾ ਪੈਣ ਦਿੱਤੀ । ਸਤਿਗੁਰਾਂ ਦੇ ਸਨਮੁੱਖ ਸ਼ਹੀਦ ਹੁੰਦੇ ਹੋਏ ਭਾਈ ਜੀ ਨੌਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਤੇ ਮਨੁੱਖਾ ਜੀਵਨ ਸਫਲ ਕਰ ਗਏ ਤੇ ਆਉਣ ਵਾਲੀਆਂ ਸਿੱਖ ਨਸਲਾਂ ਲਈ ਚੰਗੇ ਪੂਰਨੇ ਪਾ ਗਏ । ਭਾਈ ਸਾਹਿਬ ਦੀ ਸ਼ਹੀਦੀ ਅੱਜ ਵੀ ਸਿੱਖ ਨੌਜਵਾਨਾਂ ਨੂੰ ਵੰਗਾਰਦੀ ਹੈ ਕਿ ਨਾਸਤਿਕਤਾ ਦੇ ਝੁੱਲ ਰਹੇ ਝੱਖੜਾਂ ਵਿੱਚ ਉਹ ਸਿੱਖੀ ਦੇ ਰੰਗ ਨੂੰ ਕਦੇ ਵੀ ਫਿੱਕਾ ਨਾ ਪੈਣ ਦੇਣ ।
Like Save

Join the conversation

Loading comments…

Sign in to comment or join the discussion.

More from the community

You may also enjoy these stories

ਨਾਮ ਖੁਮਾਰੀ ਨਾਨਕਾ ਚੜੀ ਰਹੈ ਦਿਨੁ ਰਾਤਿ ॥ਅਰਥ: ਹੇ ਨਾਨਕ! ਪ੍ਰਭੂ ਦੇ ਨਾਮ ਦੀ ਖ਼ੁਮ

ਨਾਮ ਖੁਮਾਰੀ ਨਾਨਕਾ ਚੜੀ ਰਹੈ ਦਿਨੁ ਰਾਤਿ ॥ਅਰਥ: ਹੇ ਨਾਨਕ! ਪ੍ਰਭੂ ਦੇ ਨਾਮ ਦੀ ਖ਼ੁਮਾਰੀ (ਆਤਮਿਕ ਅਨੰਦ ਅਤੇ ਰੰਗ) ਦਿਨ-ਰਾਤ ਹਰ ਸਮੇਂ (ਮੇਰੇ ਮਨ ਉੱਤੇ) ਚੜ੍ਹੀ ਰਹੇ।"ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ ੫੫੩

Like Save

ਅਮ੍ਰਿਤ ਵੇਲੇ ਦਾ ਹੁਕਮਨਾਮਾ – 17 ਅਪ੍ਰੈਲ 2026

ਅੰਗ: 656ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੰਤਹੁ ਮਨ ਪਵਨੈ ਸੁਖੁ ਬਨਿਆ ॥ ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ ਗੁਰਿ ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥ ਮੂੰਦਿ ਲੀਏ ਦਰਵਾਜੇ ॥ ਬਾਜੀਅਲੇ ਅਨਹਦ ਬਾਜੇ ॥੧॥ ਕੁੰਭ ਕਮਲੁ ਜਲਿ ਭਰਿਆ ॥ ਜਲੁ ਮੇਟਿਆ ਊਭਾ ਕਰਿਆ ॥ ਕਹੁ ਕਬੀਰ ਜਨ ਜਾਨਿਆ ॥ ਜਉ ਜਾਨਿਆ... Read more

Like Save

ਸਤਿਗੁਰੁ ਮਿਲੈ ਤਾ ਸਹਜੁ ਉਪਜੈ ਸਹਜੇ ਸਬਦੁ ਬੀਚਾਰਿ ॥ਅਰਥ: ਜਦੋਂ ਸਤਿਗੁਰੂ ਮਿਲਦਾ ਹੈ

ਸਤਿਗੁਰੁ ਮਿਲੈ ਤਾ ਸਹਜੁ ਉਪਜੈ ਸਹਜੇ ਸਬਦੁ ਬੀਚਾਰਿ ॥ਅਰਥ: ਜਦੋਂ ਸਤਿਗੁਰੂ ਮਿਲਦਾ ਹੈ ਤਾਂ ਮਨ ਵਿੱਚ ਗਹਿਰਾ ਸੁਖ ਅਤੇ ਠੰਡ ਪੈਦਾ ਹੁੰਦੀ ਹੈ, ਅਤੇ ਮਨੁੱਖ ਸਹਜੇ ਹੀ ਗੁਰਬਾਣੀ ਦੇ ਸ਼ਬਦਾਂ ਦਾ ਵਿਚਾਰ ਕਰਨ ਲੱਗਦਾ ਹੈ।ਸਰੋਤ: ਰਾਗੁ ਗਉੜੀ ਮਹਲਾ ੩ — ਅੰਗ ੩੫੯

Like Save

morning hukamnama - 27 September 2025

ang: 730Soohi Mahalla 1 ॥ Kaun taraajee kavan tulaa teraa kavan saraaf bulaavaa ॥ Kaun Guru kai peh deekhiaa levaa kai peh mul karaavaa ॥1॥ Mere laal jeeo teraa ant na jaanaa ॥ Toon jal thal maheea-al bharipur leenaa toon aape sarab samaanaa ॥1॥ Rahaao ॥ Man taraajee chit tu... Read more

Like Save