Skip to content
Nitnama app icon Nitnama.
Back to community

ਭਾਰਤ ਵਿੱਚੋਂ ਅਲੋਪ ਹੋ ਰਹੀ ਚਿੜੀ'

ਭਾਰਤ ਵਿੱਚੋਂ ਅਲੋਪ ਹੋ ਰਹੀ ਚਿੜੀ'
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਸਾਲ 2025 ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਚਿੜੀਆਂ ਚਿੰਤਾਜਨਕ ਦਰ ਨਾਲ ਅਲੋਪ ਹੋ ਰਹੀਆਂ ਹਨ। ਜਿਸਦੇ ਕਈ ਕਾਰਨ ਹਨ ਜਿਵੇਂ ਕਿ ਸ਼ਹਿਰੀਕਰਨ, ਆਧੁਨਿਕ ਇਮਾਰਤਾਂ ਵਿੱਚ ਚਿੜੀਆਂ ਨੂੰ ਆਲ੍ਹਣੇ ਬਣਾਉਣ ਲਈ ਲੋੜੀਂਦੀਆਂ ਥਾਵਾਂ ਦੀ ਘਾਟ, ਅਨਲੀਡ ਪੈਟ੍ਰੋਲ ਦੀ ਜ਼ਿਆਦਾ ਵਰਤੋਂ ਨਾਲ ਕੀੜੇ ਮਕੌੜਿਆਂ ਘੱਟਦੀ ਗਿਣਤੀ, ਖੇਤੀਬਾੜੀ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਜਿਸ ਨਾਲ ਚਿੜੀਆਂ ਦੀ ਭੋਜਨ ਸਪਲਾਈ ਅਤੇ ਰਹਿਣ ਬਸੇਰੇ ਪ੍ਰਭਾਵਿਤ ਹੋਏ ਹਨ। ਪੰਜਾਬ ਸਮੇਤ ਭਾਰਤ ਵਿਚ ਘਰੇਲੂ ਚਿੜੀਆਂ ਦੀ ਗਿਣਤੀ ਤੇਜ਼ੀ ਨਾਲ ਘੱਟ ਰਹੀ ਹੈ। ਇਸ ਦੇ ਕਈ ਕਾਰਨ ਹਨ। ਅਣਲੀਡ ਪੈਟ੍ਰੋਲ: ਅਣਲੀਡ ਪੈਟ੍ਰੋਲ ਜਲਣ ਨਾਲ ਮਿਥਾਇਲ ਨਾਈਟ੍ਰਾਈਟ ਵਰਗੇ ਕੰਪਾਊਂਡ ਬਣਦੇ ਹਨ, ਜੋ ਛੋਟੇ ਕੀੜੇ ਮਕੌੜਿਆਂ ਲਈ ਬਹੁਤ ਜ਼ਹਿਰੀਲਾ ਪਦਾਰਥ ਹੁੰਦਾ ਹੈ। ਕੀੜੇ ਮਕੌੜੇ ਹੀ ਘਰੇਲੂ ਚਿੜੀਆਂ ਦੇ ਬੱਚਿਆਂ ਲਈ ਭੋਜਨ ਦਾ ਮੁੱਖ ਹਿੱਸਾ ਹੁੰਦੇ ਹਨ। ਕੀਟਨਾਸ਼ਕਾਂ ਦੀ ਵਰਤੋਂ: ਖੇਤਾਂ ਵਿਚ ਵੱਧ ਰਸਾਇਣਕ ਛਿੜਕਾਅ ਕਰਨ ਨਾਲ ਕੀੜੇ ਖ਼ਤਮ ਹੋ ਰਹੇ ਹਨ, ਜਿਸ ਕਰਕੇ ਚਿੜੀਆਂ ਨੂੰ ਭੋਜਨ ਘੱਟ ਮਿਲਦਾ ਹੈ। ਆਧੁਨਿਕ ਇਮਾਰਤਾਂ: ਚਿੜੀਆਂ ਨੂੰ ਨਵੀਆਂ ਕੰਕਰੀਟ ਇਮਾਰਤਾਂ ਵਿਚ ਆਲ੍ਹਣੇ ਬਣਾਉਣ ਲਈ ਥਾਂ ਨਹੀਂ ਮਿਲ ਰਹੀ। ਘਰਾਂ ਵਿੱਚ ਬਾਗ, ਦਰੱਖਤ ਵੀ ਘੱਟ ਰਹੇ ਹਨ। ਹਮਲਾਵਰ ਪੰਛੀ: ਸ਼ਿਕਾਰੀ ਪੰਛੀਆਂ, ਕਾਵਾਂ ਅਤੇ ਬਿੱਲੀਆਂ ਦੀ ਗਿਣਤੀ ਵਧਣ ਕਾਰਨ ਚਿੜੀਆਂ ਉਤੇ ਵੱਧ ਹਮਲੇ ਹੋ ਰਹੇ ਹਨ। ਭੋਜਨ ਅਤੇ ਆਲ੍ਹਣੇ ਦੀ ਘਾਟ: ਰਸੋਈ ਬਾਗ਼ ਖਤਮ ਹੋਣ ਅਤੇ ਖੁਲ੍ਹੀਆਂ ਥਾਵਾਂ ਘਟਣ ਨਾਲ ਚਿੜੀਆਂ ਲਈ ਰਹਿਣ ਅਤੇ ਖਾਣ ਦਾ ਮੌਕਾ ਘੱਟ ਗਿਆ ਹੈ। ਭਾਰਤ ਸਰਕਾਰ ਦੇ ਵਾਤਾਵਰਣ, ਜੰਗਲ ਤੇ ਜਲਵਾਯੂ ਮੰਤਰਾਲਾ ਰਾਹੀਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਚਿੜੀਆਂ ਦੀ ਉਤਪੱਤੀ ਭੂਮੱਧ ਸਾਗਰੀ ਖੇਤਰ ਵਿੱਚ ਹੋਈ ਸੀ। ਮਨੁੱਖੀ ਸਭਿਅਤਾ ਦੇ ਫੈਲਾਅ ਨਾਲ ਇਹ ਯੂਰਪ ਅਤੇ ਬਾਅਦ ਵਿੱਚ ਅਮਰੀਕਾ, ਆਸਟ੍ਰੇਲੀਆ ਅਤੇ ਅਫਰੀਕਾ ਤੱਕ ਪਹੁੰਚ ਗਈ। ਇਹ ਬੀਜ, ਅਨਾਜ, ਕੀੜੇ-ਮਕੌੜੇ ਅਤੇ ਮਨੁੱਖੀ ਖਾਣੇ ਦੇ ਬਚੇ ਹੋਏ ਟੁਕੜੇ ਖਾਂਦੀ ਹੈ। ਇਸ ਦਾ ਆਕਾਰ ਲਗਭਗ 14 ਤੋਂ 16 ਸੈਂਟੀਮੀਟਰ ਹੁੰਦਾ ਹੈ ਅਤੇ ਇਹ ਜ਼ਿਆਦਾਤਰ ਘਰਾਂ, ਬਗੀਚਿਆਂ ਅਤੇ ਮਨੁੱਖੀ ਵਸੇਬਿਆਂ ਦੇ ਨੇੜੇ ਰਹਿੰਦੀ ਹੈ। ਇੰਡੀਅਨ ਕ੍ਰੇਨਜ਼ ਐਂਡ ਵੈਟਲੈਂਡਸ ਵਰਕਿੰਗ ਗਰੁੱਪ ਦੇ ਕੇ.ਐੱਸ. ਗੋਪੀ ਸੁੰਦਰ ਕਹਿੰਦੇ ਹਨ ਕਿ ਭਾਵੇਂ ਇਸ ਬਾਰੇ ਕੋਈ ਪੱਕਾ ਸਬੂਤ ਜਾਂ ਵੱਡਾ ਅਧਿਐਨ ਉਪਲਬਧ ਨਹੀਂ ਹੈ, ਪਰ ਇਹ ਸਾਫ਼ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਹਾਊਸ ਸਪੈਰੋ ਭਾਵ ਚਿੜੀਆਂ ਦੀ ਗਿਣਤੀ ਬਹੁਤ ਘੱਟ ਗਈ ਹੈ। ਉਨ੍ਹਾਂ ਅਨੁਸਾਰ ਇਸ ਦੇ ਕਈ ਕਾਰਨ ਹਨ। ਖੇਤਾਂ ਵਿੱਚ ਰਸਾਇਣਕ ਕੀਟਨਾਸ਼ਕਾਂ ਦੀ ਭਰਪੂਰ ਵਰਤੋਂ ਕਰਨ ਨਾਲ ਉਹ ਛੋਟੇ ਕੀੜੇ ਮਰ ਰਹੇ ਹਨ ਜਿਨ੍ਹਾਂ ਉੱਤੇ ਚਿੜੀਆਂ ਨਿਰਭਰ ਸਨ। ਕੋਇੰਬਟੂਰ ਸਥਿਤ ਸਲੀਮ ਅਲੀ ਸੈਂਟਰ ਫਾਰ ਆਰਨੀਥਾਲੋਜੀ ਐਂਡ ਨੈਚੁਰਲ ਹਿਸਟਰੀ ਦੇ ਡਾ. ਵੀ.ਐੱਸ. ਵਿਜਯਨ ਕਹਿੰਦੇ ਹਨ ਕਿ ਭਾਵੇਂ ਚਿੜੀਆਂ ਅਜੇ ਵੀ ਦੁਨੀਆਂ ਦੇ ਦੋ ਤਿਹਾਈ ਇਲਾਕਿਆਂ ਵਿੱਚ ਦਿਖਾਈ ਦਿੰਦੀਆਂ ਹਨ, ਫਿਰ ਵੀ ਇਹ ਬਹੁਤ ਤੇਜ਼ੀ ਨਾਲ ਘੱਟ ਰਹੀਆਂ ਹਨ। ਬਦਲਦੀ ਜੀਵਨਸ਼ੈਲੀ ਅਤੇ ਨਵੀਆਂ ਇਮਾਰਤਾਂ ਨੇ ਇਨ੍ਹਾਂ ਲਈ ਰਿਹਾਇਸ਼ ਅਤੇ ਭੋਜਨ ਦਾ ਸਾਧਨ ਖਤਮ ਕਰ ਦਿੱਤਾ ਹੈ। ਸਾਫ ਪਾਣੀ ਅਤੇ ਭੋਜਨ ਹੀ ਚਿੜੀਆਂ ਦੀ ਖੁਰਾਕ  ਤਸਵੀਰ ਕੈਪਸ਼ਨ,ਲੱਕੜ ਅਤੇ ਮਿੱਟੀ ਦੇ ਬਣੇ ਆਲ੍ਹਣੇ, ਜੋ ਘਰੇਲੂ ਚਿੜੀਆਂ ਲਈ ਸੁਰੱਖਿਅਤ ਰਹਿਣ ਬਸੇਰਾ ਬਣੇ ਹੋਏ ਹਨ ਕੇਂਦਰ ਸਰਕਾਰ ਦੀ ਰਿਪੋਰਟ ਮੁਤਾਬਕ ਖੇਤੀਬਾੜੀ ਵਿੱਚ ਵਰਤੇ ਜਾਂਦੇ ਰਸਾਇਣ ਚਿੜੀਆਂ ਦੇ ਬੱਚਿਆਂ ਲਈ ਭੋਜਨ ਨੂੰ ਖ਼ਤਮ ਕਰ ਰਹੇ ਹਨ। ਇਹ ਗੱਲ ਹਰਪ੍ਰੀਤ ਕੌਰ ਵੀ ਦੁਹਰਾਉਂਦੇ ਹਨ। ਉਹ ਦੱਸਦੇ ਹਨ, "ਮੈਂ ਹਰ ਦੋ ਤੋਂ ਤਿੰਨ ਘੰਟੇ ਬਾਅਦ ਚਿੜੀਆਂ ਦੇ ਪੀਣ ਵਾਲਾ ਪਾਣੀ ਬਦਲਦੀ ਹਾਂ। ਧੁੱਪ ਕਾਰਨ ਪਾਣੀ ਗਰਮ ਹੋ ਜਾਵੇ ਤਾਂ ਠੰਢਾ ਪਾਣੀ ਭਾਂਡਿਆਂ ਵਿੱਚ ਪਾਇਆ ਜਾਂਦਾ ਤਾਂ ਜੋ ਭਿਆਨਕ ਗਰਮੀ ਵਿੱਚ ਚਿੜੀਆਂ ਨੂੰ ਠੰਢਕ ਮਿਲਦੀ ਰਹੇ।" ਹਰਪ੍ਰੀਤ ਕੌਰ ਮੁਤਾਬਕ ਚਿੜੀਆਂ ਦੇ ਖਾਣ ਲਈ ਬਾਜਰਾ, ਬਾਸਮਤੀ ਚੌਲ, ਕੰਗਣੀ, ਵਰਗੇ ਅਨਾਜ ਸਾਫ਼ ਕਰਕੇ ਉਨ੍ਹਾਂ ਨੂੰ ਖਾਣ ਲਈ ਦਿੱਤੇ ਜਾਂਦੇ ਹਨ। ਉਹ ਕਹਿੰਦੇ ਹਨ, "ਕੀੜੇ ਮਕੌੜੇ ਹੀ ਚਿੜੀਆਂ ਦੇ ਬੱਚਿਆਂ ਦੀ ਸ਼ੁਰੂਆਤੀ ਖੁਰਾਕ ਹੁੰਦੇ ਹਨ। ਖੇਤਾਂ ਵਿੱਚ ਹਰੀ ਸੁੰਢੀ ਖ਼ਤਮ ਹੋ ਗਈ ਹੈ, ਇਸ ਲਈ ਬੱਚਿਆਂ ਨੂੰ ਭੋਜਨ ਮਿਲ ਹੀ ਨਹੀਂ ਰਿਹਾ।" "ਇੱਥੋਂ ਤੱਕ ਕੇ ਚਿੜੀਆਂ ਦੇ ਪੀਣ ਵਾਲਾ ਪਾਣੀ ਵੀ ਹਾਨੀਕਾਰਕ ਹੈ, ਉਸ ਵਿੱਚ ਵੀ ਜ਼ਹਿਰੀਲੇ ਪਦਾਰਥ ਮਿਲੇ ਹਨ। ਚਿੜੀਆਂ ਕਿਵੇਂ ਇਹ ਪਾਣੀ ਪੀ ਕੇ ਜਿਊਂਦੀਆਂ ਰਹਿ ਸਕਦੀਆਂ ਹਨ।" ਹਰਪ੍ਰੀਤ ਕਹਿੰਦੇ ਹਨ, "ਘਰੇਲੂ ਚਿੜੀਆਂ ਨੂੰ ਬਚਾਉਣ ਲਈ ਮੈਂ ਇੱਕ ਛੋਟਾ ਜਿਹੀ ਕੋਸ਼ਿਸ਼ ਕਰ ਰਹੀ ਹਾਂ, ਹੋਰ ਔਰਤਾਂ ਵੀ ਮੈਨੂੰ ਦੇਖ ਕੇ ਜੇਕਰ ਘਰਾਂ ਵਿੱਚ ਚਿੜੀਆਂ ਦੇ ਰਹਿਣ ਅਤੇ ਖਾਣ ਪੀਣ ਲਈ ਯਤਨ ਕਰਨ ਤਾ ਯਕੀਨਨ ਘਰੇਲੂ ਚਿੜੀ ਅਲੋਪ ਹੋਣੋਂ ਬੱਚ ਜਾਵੇਗੀ।" Skip ਇਹ ਵੀ ਪੜ੍ਹੋ- and continue readingਇਹ ਵੀ ਪੜ੍ਹੋ- ਉਹ ਪੰਛੀ, ਜਿਸਦੀ 40 ਸਾਲ ਤੋਂ ਭਾਲ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਇਸਦੇ ਲਈ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ, ਕੀ ਹੈ ਇਸਦੀ ਖਾਸੀਅਤ29 ਮਈ 2025 ਇਹ ਖੰਭ 23.64 ਲੱਖ ਰੁਪਏ ਦਾ ਕਿਉਂ ਵਿਕਿਆ, ਇਸ ਵਿੱਚ ਕੀ ਖ਼ਾਸ ਹੈ24 ਮਈ 2024 ਪਾਕਿਸਤਾਨ ਦੇ ਦੁਰਲੱਭ ਪੰਛੀ, ਜਿੰਨ੍ਹਾਂ ਦਾ ਅਰਬ ਦੇ ਸ਼ੇਖ਼ ਮਰਦਾਨਾ ਤਾਕਤ ਵਧਾਉਣ ਲਈ ਸ਼ਿਕਾਰ ਕਰਨ ਆਉਂਦੇ ਹਨ29 ਮਾਰਚ 2021 End of ਇਹ ਵੀ ਪੜ੍ਹੋ- ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ (ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)
Like Save

Join the conversation

Loading comments…

Sign in to comment or join the discussion.

More from the community

You may also enjoy these stories

Man Toon Jot Saroop Hai Aapnaa Mool Pachhaan ॥ Man Har Jee Terai Naal

Man Toon Jot Saroop Hai Aapnaa Mool Pachhaan ॥ Man Har Jee Terai Naal Hai Gurmatee Rang Maan ॥meaning: O my mind, you are the embodiment of the Divine Light—recognize your true origin. The Lord is always with you; through the Guru's wisdom, experience His love and bliss.sour... Read more

Like Save

संध्या वेले का हुक्मनामा - 17 अक्टूबर 2025

अंग: 680धनासरी महला ५ ॥ जा कउ हरि रंगु लागो इसु जुग महि सो कहीअत है सूरा ॥ आतम जिणै सगल वसि ता कै जा का सतिगुरु पूरा ॥१॥ ठाकुरु गाईऐ आतम रंगि ॥ सरणी पावन नाम धिआवन सहजि समावन संगि ॥१॥ रहाउ ॥ जन के चरन वसहि मेरै हीअरै संगि पुनीता देही ॥ जन की धूरि देहु किरपा निधि नानक कै सुखु... Read more

Like Save

अमृत ​​वेले का हुक्मनामा - 05 दिसंबर 2025

अंग: 614सोरठि महला ५ ॥ मिरतक कउ पाइओ तनि सासा बिछुरत आनि मिलाइआ ॥ पसू परेत मुगध भए स्रोते हरि नामा मुखि गाइआ ॥१॥ पूरे गुर की देखु वडाई ॥ ता की कीमति कहणु न जाई ॥ रहाउ ॥ दूख सोग का ढाहिओ डेरा अनद मंगल बिसरामा ॥ मन बांछत फल मिले अचिंता पूरन होए कामा ॥२॥ ईहा सुखु आगै मुख ऊजल मि... Read more

Like Save

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ਅਰਥ: ਪ੍ਰਭੂ ਬਹੁਤ ਵੱਡਾ ਹੈ ਅਤੇ ਉਸ ਦਾ

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ਅਰਥ: ਪ੍ਰਭੂ ਬਹੁਤ ਵੱਡਾ ਹੈ ਅਤੇ ਉਸ ਦਾ ਨਾਮ ਵੀ ਮਹਾਨ ਹੈ। ਜੋ ਕੁਝ ਵੀ ਹੁੰਦਾ ਹੈ, ਉਹ ਉਸ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।ਸਰੋਤ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ: ਅੰਗ ੯

Like Save