Skip to content
Nitnama app icon Nitnama.
Back to community

ਸੰਧਿਆ ਵੇਲੇ ਦਾ ਹੁਕਮਨਾਮਾ – 28 ਜੁਲਾਈ 2026

ਅੰਗ: 695
ਧੰਨਾ ॥ ਗੋਪਾਲ ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥
ਅਰਥ: ਧੰਨਾ ॥ ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ); ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ ।੧।ਰਹਾਉ। ਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ, ਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ, ਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ ।੧। ਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ, ਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ । ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਘਰ ਦੀ ਚੰਗੀ ਇਸਤ੍ਰੀ ਭੀ ਲੈਂਦਾ ਹਾਂ ।੨।੪।
Like Save

Join the conversation

Loading comments…

Sign in to comment or join the discussion.

More from the community

You may also enjoy these stories

ਗੁਰੀਲਾ ਯੁੱਧ ਦੇ ਜੁਝਾਰੂ ਖਾੜਕੂ ਸਿੰਘ ਜਿਹਨਾ ਦੇ ਐਕਸ਼ਨਾਂ ਦੀ ਚਰਚਾ ਹਰ ਸਿੱਖ ਨੌਜ਼

ਗੁਰੀਲਾ ਯੁੱਧ ਦੇ ਜੁਝਾਰੂ ਖਾੜਕੂ ਸਿੰਘ ਜਿਹਨਾ ਦੇ ਐਕਸ਼ਨਾਂ ਦੀ ਚਰਚਾ ਹਰ ਸਿੱਖ ਨੌਜ਼ਵਾਨ ਬਜ਼ੁਰਗਾਂ ਦੀ ਰਸਨਾ ਤੇ ਅੱਜ ਵੀ ਬੋਲਦੀ ਹੈ ਭਾਈ ਮਨਜਿੰਦਰ ਸਿੰਘ ਈਸੀ ਦੀ ਦਲੇਰੀ ਨਿਡਰਤਾ ਹਲੀਮੀ ਧੀਰਜ ਨਿਮਰਤਾ ਸਿਦਕ ਸਬਰ ਦੀ ਗਾਥਾ.........................। ਬਹੁ ਚਰਚਿਤ ਦੁਨੀਆਂ ਤੇ ਮਸ਼ਹੂਰ ਹੋਇਆ ਰੋਮਾਨੀਆ ਦੇ ਰਾਜਦੂਤ ਦਾ ਅਗਵਾ ਕਾਂਡ ਜਿਸਨ... Read more

Like Save

जिसु राखै तिसु कोइ न मारै ॥ सो मूआ जिसु मनहु बिसारै ॥अर्थ: जिस मनुष्य

जिसु राखै तिसु कोइ न मारै ॥ सो मूआ जिसु मनहु बिसारै ॥अर्थ: जिस मनुष्य की रक्षा प्रभु स्वयं करता है, उसका कोई कुछ नहीं बिगाड़ सकता। वास्तविक आत्मिक मृत्यु उसकी है जो प्रभु को अपने मन से भुला देता है।स्रोत: श्री गुरु ग्रंथ साहिब जी : अंग 292

Like Save

Martyrdom of Akali Phoola Singh Ji

On 14 March 1823, the great Jathedar Akali Phoola Singh Ji attained martyrdom in the Battle of Nowshera. Akali Baba Phoola Singh Ji was a Nihang Singh who served as the Jathedar of the Shiromani Panth Akali Budha Dal and Sri Akal Takht. At the age of 62, he devoted each and... Read more

Martyrdom of Akali Phoola Singh Ji
Like Save