Back to community
ਮਹਾਰਾਣੀ ਜਿੰਦ ਕੌਰ
19 ਅਗਸਤ 1847 ਈਸਵੀ
ਜਦੋਂ ਮਹਾਰਾਜਾ ਦਲੀਪ ਸਿੰਘ ਨੇ ਮਿਸਰ ਤੇਜਾ ਸਿੰਘ ਨੂੰ ਭਰੀ ਸਭਾ ਵਿਚ ਰਾਜਾ ਦੀ ਉਪਾਧੀ ਦਾ ਤਿਲਕ ਲਾਉਣ ਤੋਂ ਇਨਕਾਰ ਕਰ ਦਿੱਤਾ ; ਤਾਂ ਅੰਗ੍ਰੇਜ਼ ਰੈਜ਼ੀਡੈਂਟ ਹੈਨਰੀ ਲਾਰੰਸ ਦੰਦ ਕਰੀਚ ਕੇ ਰਹਿ ਗਿਆ। ਉਹ ਇਸ ਸਭ ਕਾਸੇ ਲਈ ਮਹਾਰਾਣੀ ਜਿੰਦ ਕੌਰ ਨੂੰ ਜ਼ਿੰਮੇਵਾਰ ਸਮਝਦਾ ਸੀ। ਮਹਾਰਾਣੀ ਜਿੰਦ ਕੌਰ ਨੂੰ ਇਸ ਗੱਲ ਦਾ ਪਤਾ ਸੀ ਕਿ ਮਿਸਰ ਤੇਜਾ ਸਿੰਘ ਨੂੰ ਰਾਜਾ ਦੀ ਉਪਾਧੀ ਪੰਜਾਬ ਦੇਸ਼ ਨਾਲ ਗੱਦਾਰੀ ਕਰਨ ਕਰਕੇ ਅੰਗਰੇਜ਼ਾਂ ਦੁਆਰਾ ਦਿੱਤੀ ਜਾ ਰਹੀ ਹੈ; ਏਸ ਕਰਕੇ ਉਹ ਆਪਣੇ ਪੁੱਤਰ ਨੂੰ ਜਿਸ ਦੇ ਰਾਜ ਨਾਲ ਤੇਜਾ ਸਿਓਂ ਨੇ ਗੱਦਾਰੀ ਕੀਤੀ ਸੀ , ਉਸ ਗੱਦਾਰ ਦੇ ਮੱਥੇ ਤੇ ਤਿਲਕ ਲਾਉਣ ਦੀ ਆਗਿਆ ਨਹੀਂ ਸੀ ਦੇ ਸਕਦੀ। ਹੈਨਰੀ ਲਾਰੰਸ ਨੇ ਮਹਾਰਾਜਾ ਦਲੀਪ ਸਿੰਘ ਦੀ ਨਾਂਹ ਨੂੰ ਅੰਗਰੇਜ਼ੀ ਸਰਕਾਰ ਦਾ ਅਪਮਾਨ ਬਣਾ ਕੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆ , ਸਭ ਅਖਿਲਾਕੀ ਪਹਿਲੂ ਦਰ ਕਿਨਾਰ ਕਰਦਿਆਂ , ਸੀਨਾਜ਼ੋਰੀ ਦਾ ਦਿਖਾਵਾ ਕਰਦਿਆਂ, ਮਹਾਰਾਣੀ ਜਿੰਦ ਕੌਰ ਨੂੰ ਝਟਪਟ ਸੰਮਣ ਬੁਰਜ ਵਿੱਚ ਕੈਦ ਕਰ ਦਿੱਤਾ ।
ਸੰਮਣ ਬੁਰਜ ਵਿੱਚੋਂ ਮਹਾਰਾਣੀ ਜਿੰਦ ਕੌਰ ਨੇ ਹੈਨਰੀ ਲਾਰੰਸ ਦੇ ਨਾਮ ਇੱਕ ਚਿੱਠੀ ਲਿਖੀ ਸੀ, ਉਸ ਦਾ ਆਖ਼ਰੀ ਪਹਿਰਾ ਬਹੁਤ ਮਹੱਤਵਪੂਰਨ ਹੈ:-
" ਇਹ ਜਿਹੜੀਆਂ ਗੱਲਾਂ ਸਾਡੇ ਨਾਲ ਕਰਦੇ ਹੋ ਕਿਸੇ ਰਜਵਾੜੇ ਵਿੱਚ ਨਹੀਂ ਹੋਈਆਂ। ਤੁਸੀਂ ਗੁੱਝੇ ਰੂਪ ਵਿੱਚ ਰਾਜ ਉੱਤੇ ਕਿਉਂ ਕਬਜ਼ਾ ਕਰਦੇ ਹੋ , ਜ਼ਾਹਰਾ ਹੋ ਕੇ ਕਿਉਂ ਨਹੀਂ ਕਰਦੇ । ਨਾਲੇ ਵਿੱਚ ਦੋਸਤੀ ਦਾ ਹਰਫ਼ ਰੱਖਦੇ ਓ , ਨਾਲੇ ਕੈਦ ਕਰਦੇ ਓ । ਮੇਰੀ ਅਦਾਲਤ ਕਰੋ ਨਹੀਂ ਤਾਂ ਲੰਡਨ ਫਰਿਆਦ ਕਰਾਂਗੀ। ਤਿੰਨਾਂ ਚੁੰਹ ਨਮਕ ਹਰਾਮੀਆਂ ਨੂੰ ਰੱਖ ਲਓ ਹੋਰ ਸਾਰੀ ਪੰਜਾਬ ਨੂੰ ਕਤਲ ਕਰਾ ਦਿਓ ਇਨ੍ਹਾਂ ਦੇ ਆਖੇ ਲਗ ਕੇ ਤੇ।"
ਏਸ ਚਿੱਠੀ ਪੱਤਰ ਵਿੱਚ ਮਹਾਰਾਣੀ ਜਿੰਦ ਕੌਰ ਅੰਗ੍ਰੇਜ਼ ਰੈਜ਼ੀਡੈਟ ਦੀ ਨੀਅਤ ਉਤੇ ਸ਼ੱਕ ਕਰਦਿਆਂ ਆਖਦੀ ਹੈ ਕਿ ਬਿਨਾਂ ਕਿਸੇ ਪੜਤਾਲ ਦੇ ਉਸ ਵਿਰੁੱਧ ਕਿਸੇ ਲਿਖਤੀ ਸਬੂਤ ਦੱਸਣ ਜਾਂ ਕੋਈ ਊਜ ਸਾਬਤ ਕਰਨ ਦੇ , ਕੈਦ ਕਰਨਾ ਅਤੇ ਲੋਕਾਂ ਵਿਚ ਬੇ ਆਬਰੂ ਕਰਨਾ ਪਰਲੇ ਦਰਜੇ ਦਾ ਜ਼ੁਲਮ ਹੈ। ਮਹਾਰਾਣੀ ਖੁੱਲ੍ਹੀ ਪੜਤਾਲ ਦੀ ਮੰਗ ਕਰਦੀ ਹੈ ਅਤੇ ਨਾਲ ਹੀ ਆਖਦੀ ਹੈ ਕਿ ਭਰੋਵਾਲ ਦੇ ਅਹਿਦਨਾਮੇ ਮੁਤਾਬਕ ਪੈਨਸ਼ਨ ਵੀ ਉਸ ਨੂੰ ਨਹੀਂ ਦਿੱਤੀ ਜਾ ਰਹੀ ਅਤੇ ਉਸ ਨੂੰ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਗਹਿਣੇ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਓਸ ਨੂੰ ਇਸ ਹੱਦ ਤੱਕ ਤੰਗ ਕੀਤਾ ਜਾ ਰਿਹਾ ਸੀ ਕਿ ਉਹ ਰੋਟੀ ਪਾਣੀ ਤੋਂ ਵੀ ਤੰਗ ਹੋ ਗਈ ਸੀ। ਇਹ ਹਕੀਕਤ ਹੈ ਅੰਗਰੇਜ਼ਾਂ ਨੇ ਮੋਏ ਯਾਰ ਦੀ ਯਾਰੀ ਦੀ ਵੀ ਲਾਜ ਨਹੀਂ ਰੱਖੀ ਸੀ ; ਉਹਨਾਂ ਯਾਰ ਮਾਰ ਕੀਤੀ।
ਦੂਸਰੇ ਪਾਸੇ ਮਹਾਰਾਣੀ ਨੂੰ ਆਪਣੇ ਪੁਤਰ ਮਹਾਰਾਜਾ ਦਲੀਪ ਸਿੰਘ ਦੀ ਜਾਨ ਸਬੰਧੀ ਵੀ ਖਤਰਾ ਜਾਪ ਰਿਹਾ ਸੀ। ਜਿਸ ਦਾ ਜ਼ਿਕਰ ਉਸ ਨੇ ਆਪਣੇ ਖ਼ਤ ਵਿਚ ਕੀਤਾ ਕਿ ਕਿਵੇਂ ਮਹਾਰਾਜੇ ਨੂੰ ਬਾਲਕ ਸਮਝ ਕੇ ਡਰਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮਹਾਰਾਣੀ ਨੇ ਅੰਗਰੇਜ਼ ਰੈਜੀਡੈਂਟ ਨੂੰ ਤਾਅਨਾ ਮਾਰਦਿਆਂ ਆਖਿਆ ਕਿ ਤੁਸੀਂ ਪੰਜਾਬ ਤੇ ਕਬਜ਼ਾ ਕਰਨਾ ਹੈ ਤਾਂ ਮਕਾਰੀ ਦਾ ਨਕਾਬ ਉਤਾਰ ਕੇ ਨੰਗੇ ਚਿੱਟੇ ਹੋਕੇ ਆਓ , ਚਾਲਬਾਜ਼ੀਆਂ ਕਾਅਦੇ ਲਈ ਖੇਡ ਰਹੇ ਹੋ?
ਮਹਾਰਾਣੀ ਦੀ ਇਸ ਚਿੱਠੀ ਨੇ ਹੈਨਰੀ ਲਾਰੰਸ ਨੂੰ ਹੋਰ ਗੁੱਸਾ ਚੜ੍ਹਾ ਦਿੱਤਾ । ਉਹ ਇਹ ਗੱਲ ਸਹਿਣ ਕਰਨ ਲਈ ਤਿਆਰ ਨਹੀਂ ਸੀ ਕਿ ਮਾਹਰਾਣੀ ਲਾਹੌਰ ਦੇ ਕਿਲੇ ਵਿਚ ਹੀ ਕੈਦ ਰਹੇ। ਲੋਕਾਂ ਦਾ ਮਹਾਰਾਣੀ ਲਈ ਪਿਆਰ ਸਤਿਕਾਰ , ਮਹਾਰਾਣੀ ਦੀ ਰਾਜਸੀ
ਸੂਝ ਬੂਝ, ਆਪਣੀ ਗੱਲ ਰੱਖਣ ਦੀ ਜ਼ੁਰਅਤ ਅਤੇ ਸਭ ਤੋਂ ਵੱਧ ਕੇ ਦੇਸ਼ ਪੰਜਾਬ ਪ੍ਰਤੀ ਪ੍ਰੇਮ ਅੰਗਰੇਜ਼ਾਂ ਨੂੰ ਭੈ ਭੀਤ ਕਰ ਰਹੇ ਸਨ। ਲਾਰੰਸ ਹੈਨਰੀ ਤੇ ਅੰਗਰੇਜ਼ ਸਰਕਾਰ ਇਹ ਸਮਝਦੀ ਸੀ ਕਿ ਜਿਤਨਾ ਸਮਾਂ ਮਹਾਰਾਣੀ ਲਾਹੌਰ ਵਿਚ ਰਹੇਗੀ ਅੰਗਰੇਜ਼ਾਂ ਲਈ ਖਤਰਾ ਬਣੀ ਰਹੇਗੀ।ਉਹ ਆਪਣੇ ਮਨਸੂਬਿਆਂ ਵਿੱਚ ਕਦੇ ਸਫਲ ਨਹੀਂ ਹੋ ਸਕਣਗੇ। ਅੰਗਰੇਜ ਉਸ ਨੂੰ (ਮਹਾਰਾਣੀ)ਲਾਹੌਰੋਂ ਬਾਹਰ ਭੇਜਣ ਲਈ ਬਹਾਨੇ ਢੂੰਡ ਰਹੇ ਸਨ, ਤੇ ਫਿਰ ਆਖ਼ਰ ਮਹਾਰਾਣੀ ਉੱਤੇ ਝੂਠਾ ਦੋਸ਼ ਲਾਇਆ ਗਿਆ ਕਿ (ਗ਼ਦਾਰ) ਤੇਜਾ ਸਿੰਘ ਨੂੰ ਮਾਰਨ ਦੀ ਗੋਂਦ ਦਾ ਉਸ ਨੂੰ ਪਤਾ ਸੀ । ਬਿਨਾਂ ਕਿਸੇ ਸਬੂਤ ਦੇ ਗਵਰਨਰ ਜਨਰਲ ਨੇ ਮਹਾਰਾਣੀ ਖਿਲਾਫ ਕੋਈ ਹੋਰ ਸਖਤ ਕਾਰਵਾਈ ਕਰਨੀ ਤਾਂ ਉਚਿਤ ਨਹੀਂ ਸਮਝੀ ਪਰ ਰਾਜਸੀ ਕਾਰਨਾਂ ਦੀ ਆੜ ਹੇਠਾਂ ਮਹਾਰਾਣੀ ਨੂੰ ਲਾਹੌਰ ਤੋਂ ਬਾਹਰ ਕੀਤੇ ਕੈਦ ਕੀਤੇ ਜਾਣ ਦਾ ਹੁਕਮ ਦਿੱਤਾ।
19 ਅਗਸਤ 1847 ਈਸਵੀ ਦੀ ਸਵੇਰੇ ਮਹਾਰਾਜਾ ਦਲੀਪ ਸਿੰਘ ਨੂੰ ਲਹੌਰ ਦੇ ਕਿਲੇ ਵਿਚਲੇ ਸ਼ਾਹੀ ਮਹਲ ਤੋਂ ਸ਼ਾਲਾਮਾਰ ਬਾਗ ਭੇਜ ਦਿੱਤਾ ਗਿਆ ਅਤੇ ਰਾਤ ਦੇ ਅੱਠ ਨੌਂ ਵਜੇ ਦੇ ਦਰਮਿਆਨ ਫੌਜੀ ਪਹਿਰੇ ਹੇਠਾਂ ਮਹਾਰਾਣੀ ਨੂੰ ਲਾਹੌਰ ਤੋਂ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਗਿਆ ਉਹ 20 ਅਗਸਤ ਨੂੰ ਤੜਕੇ ਪੁਜੀ ।ਜ਼ਾਲਮ ਅੰਗਰੇਜ਼ ਨੇ ਮਾਂ ਪੁਤ ਦਾ ਵਿਛੋੜੇ ਦੀ ਲੰਮੀ ਇਬਾਰਤ ਦਾ ਮੁੱਢ 19 ਅਗਸਤ ਨੂੰ ਬੰਨਿਆ ; ਇਸ ਤੋਂ ਵੱਡਾ ਜੁਲਮ ਅੰਗਰੇਜ਼ ਸਰਕਾਰ ਨੇ ਸਮੁੱਚੇ ਹਿੰਦੁਸਤਾਨ ਦੀਆਂ ਰਿਆਸਤਾਂ ਨੂੰ ਆਪਣੇ ਅਧੀਨ ਕਰਨ ਲਈ ਨਹੀਂ ਕੀਤਾ ; ਜਿਨ੍ਹਾਂ ਪੰਜਾਬ ਦੇਸ਼ ਦੇ ਆਪਣੇ ਮੋਏ ਯਾਰ ਦੇ ਪਰਿਵਾਰ ਨਾਲ ਕੀਤਾ । ਇਸ ਲਈ ਇਹਨਾਂ ਨੂੰ ਕਦੇ ਮੁਆਫ਼ ਨਹੀਂ ਕੀਤਾ ਜਾਵੇਗਾ।
ਬਲਦੀਪ ਸਿੰਘ ਰਾਮੂੰਵਾਲੀਆ
8 likes
comments
Join the conversation
Kaur Preet
11 months ago punjabi
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।
Nitnama
3 weeks ago punjabi
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥ਅਰਥ: ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦਾ ਹੈ, ਉਸ ਨੂੰ ਦੁੱਖਾਂ ਦੀ ਤੱਤੀ ਹਵਾ ਵੀ ਨਹੀਂ ਲੱਗਦੀ। ਪ੍ਰਭੂ ਦਾ ਨਾਮ ਉਸ ਦੇ ਚਾਰੇ ਪਾਸੇ ਰੱਖਿਆ ਦੀ ਲਕੀਰ ਵਾਂਗ ਬਣ ਜਾਂਦਾ ਹੈ। ਪ੍ਰਭੂ ਦਾ ਆਸਰਾ ਮਨੁੱਖ ਨੂੰ ਮੁਸ਼ਕਲਾਂ ਵਿੱਚ ਵੀ ਹੌਸਲ... Read more
ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥ ਗੁਰੂ ਅਮਰਦਾਸ ਸਾਹਿਬ ਜੀ 666 ਰਾਗੁ ਧਨਾਸਿਰੀ ਹੇ ਅਕਾਲ ਪੁਰਖ ਵਾਹਿਗੁਰੂ ਜੀ! ਮੇਰੇ ਉਤੇ ਦਇਆਵਾਨ ਹੋ ਕਰਕੇ ਕਿਰਪਾ ਕਰੋ ਤੇ ਮੈਂਨੂੰ ਆਪਣਾ ਦੀਦਾਰ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
Nitnama
8 months ago english
ang: 763Raag Soohee Chhant Mahala 1 Ghar 1 Ik Oankar Satgur Prasad ॥ Bhar joban mai mat peeearrai ghar paahunee bal Raam Jeeo ॥ Mailee avgan chit bin Gur gun na samaavanee bal Raam Jeeo ॥ Gun saar na jaanee bharam bhulaanee joban baad gavaaiaa ॥ Var ghar dar darsan nahee jaa... Read more
Nitnama
4 months ago punjabi
ਅੰਗ: 686ਧਨਾਸਰੀ ਮਹਲਾ ੧ ॥ ਸਹਜਿ ਮਿਲੈ ਮਿਲਿਆ ਪਰਵਾਣੁ ॥ ਨਾ ਤਿਸੁ ਮਰਣੁ ਨ ਆਵਣੁ ਜਾਣੁ ॥ ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥ ਜਹ ਦੇਖਾ ਤਹ ਅਵਰੁ ਨ ਕੋਇ ॥੧॥ ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥ ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥ ਅਕਥੁ ਕਥਾਵੈ ਸਬਦਿ ਮਿਲਾਵੈ ॥ ਹਰਿ ਕੇ ਲੋਗ ਅਵਰ ਨਹੀ ਕਾਰ... Read more
Loading comments…