ਗੁਰੂ ਲਈ ਹਰਿਮੰਦਰ ਸਾਹਿਬ ਦੇ ਦਵਾਰ ਬੰਦ
ਮਨੁੱਖ ਆਪਣੇ ਲਾਲਚ ਵਿਚ ਆ ਕੇ ਇਤਨੀ ਨੀਵੀਂ ਹਦ ਤਕ ਚਲਾ ਜਾਂਦਾ ਹੈ ਕਿ ਉਹ ਭਲੇ ਬਰੇ ਦੀ ਤਮੀਜ਼ ਕੀਤੇ ਬਿਨਾਂ ਆਪਣਾ ਨਿਜ ਸਵਾਰਥ ਪੂਰਾ ਕਰਨ ਲਈ, ਜਾਂ ਆਪਣਾ ਉਲ ਸਿੱਧਾ ਕਰਨ ਲਈ ਜਾਂ ਫਿਰ ਆਪਣੇ ਫਾਇਦੇ ਨੂੰ ਕਾਇਮ ਰੱਖਣ ਲਈ ਉਹ ਕੁਝ ਵੀ ਕਰਨ ਵਿਚ ਗਰੇਜ਼ ਨਹੀਂ ਕਰਦਾ ਜੋ ਉਸ ਲਈ ਸ਼ਰਮਨਾਕ ਵੀ ਹੁੰਦਾ ਹੈ ਤੇ ਅਫਸੋਸਜਨਕ ਵੀ। ਇਹੋ ਕੁਝ ਹੀ ਮੀਣਿਆਂ ਤੇ ਉਨ੍ਹਾਂ ਦੇ ਪਿਠੂ ਪੁਜਾਰੀਆਂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਕੀਤਾ। 24 ਸਾਲ ਲਗਾਤਾਰ ਬਾਬਾ ਬਕਾਲੇ ਵਿਖੇ ਭੋਰੇ ਵਿਚ ਬੈਠ ਕੇ ਤਪ ਸਾਧਣ ਮਗਰੋਂ ਜਦ ਮੱਖਣ ਸ਼ਾਹ ਲੁਬਾਣੇ ਦੇ ਉਚੇਚੇ ਉਦਮਾਂ ਸਦਕਾ ਉਨ੍ਹਾਂ ਨੂੰ ਲਭ ਕੇ ਨੌਵੇਂ ਗੁਰੂ ਦੇ ਰੂਪ ਵਿਚ ਸੁਭਾਇਮਾਨ ਕੀਤਾ ਗਿਆ ਤਾਂ ਸਿੱਖ ਸੰਗਤਾਂ ਵਿਚ ਦੂਰ ਦੂਰ ਤਕ ਖੁਸ਼ੀ ਦੀ ਲਹਿਰ ਦੌੜ ਗਈ । ਹਰ ਪਾਸੇ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਬੇਹਬਲ ਹੋ ਉਠੀਆਂ। ਗੁਰੂ ਸਾਹਿਬ ਨੇ ਸੰਗਤਾਂ ਨੂੰ ਦਰਸ਼ਨ ਦੇਣ ਲਈ ਤੇ ਗੁਰਸਿੱਖੀ ਦਾ ਪੈਗ਼ਾਮ ਫੈਲਾਉਣ ਲਈ ਬਾਬਾ ਬਕਾਲਾ ਨਗਰ ਛੱਡਿਆ ਤੇ ਅੰਮ੍ਰਿਤਸਰ ਵਲ ਚਾਲੇ ਪਾ ਦਿੱਤੇ। ਜਿੱਥੋਂ ਜਿੱਥੋਂ ਉਹ ਲੰਘਦੇ ਗਏ, ਸੰਗਤਾਂ ਨਿਹਾਲ ਹੁੰਦੀਆਂ ਗਈਆਂ। ਜਦ ਉਹ ਹਰਿਮੰਦਰ ਸਾਹਿਬ ਦੇ ਸਨਮੁਖ ਪਹੁੰਚੇ ਤਾਂ ਇਸ ਅਸਥਾਨ ਦੀ ਸੇਵਾ ਧੀਰਮਲੀਆਂ, ਮੀਣਿਆਂ ਤੇ ਉਨ੍ਹਾਂ ਦੇ ਹੱਥ ਠੋਕੇ ਮਸੰਦਾਂ, ਪੁਜਾਰੀਆਂ ਤੇ ਮਹੰਤਾਂ ਦੇ ਹੱਥ ਹੋਣ ਕਾਰਨ ਉਨ੍ਹਾਂ ਵਿਚ ਇਹ ਘਬਰਾਹਟ ਪੈਦਾ ਹੋ ਗਈ ਕਿ ਜੇਕਰ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਵਿਚ ਪਕਾ ਡੇਰਾ ਲਗਾ ਲਿਆ ਤਾਂ ਉਨ੍ਹਾਂ ਦਾ ਕੀ ਬਣੇਗਾ ? ਇਸ ਲਈ ਉਨ੍ਹਾਂ ਨੇ ਇਕ ਕਮੀਨੀ ਚਾਲ ਚਲੀ ਜਿਸ ਰਾਹੀਂ ਗੁਰੂ ਸਾਹਿਬ ਨੂੰ ਦਰਬਾਰ ਸਾਹਿਬ ਵਿਚ ਆਉਣ ਹੀ ਨਾ ਦਿੱਤਾ ਜਾਵੇ । ਇਸ ਸੋਚ ਨੂੰ ਜਨਮ ਦੇਣ ਵਾਲਾ ਗੁਰੂ ਅਰਜਨ ਦੇਵ ਜੀ ਦੇ ਵਡੇ ਭਰਾ ਪ੍ਰਿਥੀ ਚੰਦ ਦਾ ਪੋਤਰਾ ਤੇ ਸੋਢੀ ਮਿਹਰਬਾਨ ਦਾ ਲਾਲਚੀ ਪੁਤਰ ਹਰੀਜੀ ਮੀਣਾ ਸੀ ਜੋ ਖੁਦ ਗੁਰਗਦੀ ਸੰਭਾਲਣਾ ਚਾਹੁੰਦਾ ਸੀ। ਇਸ ਨੇ ਆਪਣੀ ਇਸ ਕੌਹਝੀ ਚਾਲ ਤੇ ਅਮਲ ਕਰਦਿਆਂ ਹੋਇਆਂ ਦਰਬਾਰ ਸਾਹਿਬ ਦੇ ਮੁਖ ਪਰਵੇਸ਼ ਦਵਾਰ ਦੇ ਕਵਾੜ ਬੰਦ ਕਰਵਾ ਦਿੱਤੇ ਅਤੇ ਆਪ ਇਧਰ ਉਧਰ ਹੋ ਗਿਆ। ਗੁਰੂ ਸਾਹਿਬ ਨੇ ਸੁਨੇਹਾ ਭੇਜਿਆ ਕਿ ਉਹ ਤਾਂ ਕੇਵਲ ਦਰਸ਼ਨਾਂ ਲਈ ਹੀ ਆਏ ਹਨ ਪਰ ਖੁਦਗਰਜ਼ ਵਿਅਕਤੀਆਂ ਨੇ ਆਪਣੀ ਮਨਮਾਨੀ ਹੀ ਕੀਤੀ ਤੇ ਦਰਵਾਜ਼ੇ ਨਾ ਖੋਲ੍ਹੇ। ਗੁਰੂ ਸਾਹਿਬ ਦਰਬਾਰ ਸਾਹਿਬ ਦੇ ਸਾਹਮਣੇ ਬਣੇ ਇਕ ਥੜੇ ਤੇ ਕੁਝ ਦੇਰ ਬੈਠੇ ਤੇ ਫਿਰ ਇਹ ਕਹਿ ਕੇ ਸ਼ਹਿਰ ਨੂੰ ਛਡ ਗਏ ਕਿ 'ਨਹ ਇਹ ਜਾਣੋ ਅੰਮਿਤਸਰੀਏ, ਤਸ਼ਿਨਾ ਅਗਨ ਤੇ ਅੰਤਰ
Join the conversation
Sign in to comment or join the discussion.
ਗੁਰੂ ਲਈ ਹਰਿਮੰਦਰ ਦੇ ਦਵਾਰ ਬੰਦ
ਸੜੀਏ' ਅਤੇ 'ਵੱਲੇ' ਪਿੰਡ ਵਿਚ ਆਪਣੇ ਇਕ ਸੇਵਕ ਦੇ ਘਰ ਜਾ ਵਿਸ਼ਰਾਮ ਕੀਤਾ। ਕੁਝ ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਜਾਣ ਤੋਂ ਪਹਿਲਾਂ ਪਵਿੱਤਰ ਸਰੋਵਰ ਵਿਚ ਇਸ਼ਨਾਨ…
Continue in the Nitnama app
Loading comments…