Skip to content
Nitnama app icon Nitnama.
Back to community

ਇੰਦਰਾ ਦਾ ਸਹਾਇਕ ਮੱਖਣ ਲਾਲ ਫੋਤੇਦਾਰ ਦੱਸਦਾ"

ਇੰਦਰਾ ਦਾ ਸਹਾਇਕ ਮੱਖਣ ਲਾਲ ਫੋਤੇਦਾਰ ਦੱਸਦਾ"
"ਇੰਦਰਾ ਦਾ ਸਹਾਇਕ ਮੱਖਣ ਲਾਲ ਫੋਤੇਦਾਰ ਦੱਸਦਾ" ਕੇ ਬੀਬੀ ਜੀ ਜਦੋਂ ਵੀ ਟੈਂਸ਼ਨ ਵਿੱਚ ਹੁੰਦੀ ਸ਼੍ਰੀਨਗਰ ਇੱਕ ਮਜਾਰ 'ਤੇ ਚਾਦਰ ਚੜਾਉਣ ਜਰੂਰ ਜਾਇਆ ਕਰਦੀ। ਬਾਈ ਅਕਤੂਬਰ ਚੁਰਾਸੀ ਨੂੰ ਫੇਰ ਸ਼੍ਰੀਨਗਰ ਗਈ, ਚਾਦਰ ਚੜਾਈ, ਲੈਣ ਲੱਗੀ ਕੋਲੋਂ ਪ੍ਰਸ਼ਾਦ ਹੇਠਾਂ ਜਾ ਪਿਆ। ਓਦੋਂ ਬਾਅਦ ਇੱਕ ਮੰਦਿਰ ਵੀ ਗਈ, ਓਥੇ ਵੀ ਇਹੋ ਬਦਸ਼ਨਗੀ ਹੋਈ। ਰੰਗ ਪੀਲਾ ਭੂਕ ਹੋ ਗਿਆ। ਆਖਣ ਲੱਗੀ ਫੋਤੇਦਾਰ ਜੀ ਕੁਛ ਨਾ ਕੁਛ ਤੋਂ ਜਰੂਰ ਹੋਨੇ ਵਾਲਾ ਹੈ। ਸੁਬ੍ਰਮੀਨੀਅਮ ਸੁਆਮੀ ਦੱਸਦਾ ਏ ਕਿ ਜੂਨ ਚੁਰਾਸੀ ਤੋਂ ਪਹਿਲੋਂ ਸੰਤਾਂ ਦੀਆਂ ਕੰਸੋਵਾਂ ਲੈਣ ਅਕਸਰ ਹੀ ਮੇਰੇ ਕੋਲ ਆ ਜਾਇਆ ਕਰਦੀ। ਸੰਤ ਜੀ ਕਯਾ ਕਹਿਤਾ ਹੈ, ਕੈਸੇ ਹੈਂ। ਮੈਂ ਉਸਦੇ ਮਨ ਅੰਦਰ ਦਾ ਫਤੂਰ ਬੁਝ ਲਿਆ। ਚੇਤਾਇਆ ਮੈਡਮ ਉੱਥੇ ਫੌਜ ਭੇਜਣ ਦੀ ਗਲਤੀ ਨਾ ਕਰ ਬੈਠੀ। ਅੱਗੋਂ ਆਖਣ ਲੱਗੀ ਨਹੀਂ ਭੇਜਦੀ, ਪਰ ਅਖੀਰ ਭੇਜ ਹੀ ਦਿੱਤੀ। ਫੇਰ ਅਗਸਤ ਚੁਰਾਸੀ ਪਾਰਲੀਮੈਂਟ ਸ਼ੈਸ਼ਨ ਦੇ ਦੌਰਾਨ ਦੁਪਹਿਰ ਦੇ ਖਾਣੇ ਮਗਰੋਂ ਇੱਕ ਵੇਰ ਘੜੀ ਕੂ ਆਰਾਮ ਕਰਨ ਪਾਰਲੀਮੈਂਟ ਦੇ ਗੈਸਟ ਰੂਮ ਵਿੱਚ ਲੇਟੀ ਹੋਈ ਸੀ। ਅੱਬੜਵਾਹੇ ਉੱਠੀ, ਮੁੜਕੋ-ਮੁੜਕੀ ਹੋਈ ਕੋਲ ਆਈ ਅਖ਼ੇ, ਵੋ ਮੁਝੇ ਨਹੀਂ ਛੋੜੇਂਗੇ, ਸਵਾਮੀ ਜੀ ਅਬ ਕੁਛ ਹੋ ਸਕਤਾ ਹੈ? ਅੱਗੋਂ ਆਖਣ ਲੱਗਾ ਮੈਡਮ ਅਭ ਤੋਂ ਬਹੁਤ ਦੇਰ ਹੋ ਗਈ! ਹਾਂ ਗਲ਼ ਵਿੱਚ ਪੱਲਾ ਪਾ ਕੇ ਸ੍ਰੀ ਅਕਾਲ ਤਖ਼ਤ ਪੇਸ਼ ਹੋ ਜਾ, ਸ਼ਾਇਦ ਮੇਹਰ ਹੋ ਜਾਵੇ। ਪਰ ਸਲਾਹਕਾਰ ਜੁੰਡਲੀ ਨੇ ਮਨਾ ਕਰ ਦਿੱਤਾ। 'ਕੱਤੀ ਅਕਤੂਬਰ ਚੁਰਾਸੀ ਬਟਾਲੇ ਸ਼ਹਿਰ ਡੇਰਾ ਬਾਬਾ ਨਾਨਕ ਰੋਡ 'ਤੇ ਇੱਕ ਗਊ ਸ਼ਾਲਾ 'ਤੇ ਹੋ ਰਹੇ ਫ਼ੰਕਸ਼ਨ 'ਤੇ ਸਕੂਲ ਵੱਲੋਂ ਬੈਂਡ ਵਜਾਉਣ ਗਏ ਹੋਏ ਸਾਂ। ਦਸ ਕੂ ਵਜੇ ਸਾਰਾ ਸ਼ਹਿਰ ਬੰਦ ਹੋ ਗਿਆ। ਅਖ਼ੇ ਉਹ ਮਾਰ ਦਿੱਤੀ! ਕੋਲ ਹੀ ਧਰਮਕੋਟ ਰੰਧਾਵਾ ਪਿੰਡ ਲਾਗੋਂ ਆਉਂਦਾ ਇੱਕ ਨਾਲਦਾ ਆਖਣ ਲੱਗਾ ਭਾਊ ਵੇਖਦਾ ਰਹੀ, ਇਹ ਸੇਵਾ ਵੀ ਕਿਸੇ ਮਝੈਲ ਸਿੰਘ ਨੇ ਹੀ ਲਈ ਹੋਣੀ। ਫੇਰ ਵੀਹ ਕੂ ਦਿਨਾਂ ਬਾਅਦ ਸਕੂਲ ਖੁੱਲੇ। ਭੱਜਾ-ਭੱਜਾ ਕੋਲ ਆਇਆ, ਅਖ਼ੇ ਸਾਡੇ ਕੋਲ ਅਗਵਾਨ ਦੇ ਪੁੱਤ ਨੇ ਹੀ ਟੀਸੀ ਦਾ ਇਹ ਬੇਰ ਫੁੰਡਿਆ! ਦੱਸਦੇ ਇੱਕ ਵੇਰ ਹਥਣੀ ਅਤੇ ਕਤੂਰਿਆਂ ਦੀ ਮਾਂ ਇੱਕਠੀਆਂ ਪ੍ਰੇਗਨੈਂਟ ਹੋ ਗਈਆਂ। ਇੱਕ ਨੇ ਤਾਂ ਛੇ-ਛੇ ਮਹੀਨੇ ਕਰਕੇ ਅਠਾਰਾਂ ਕਤੂਰੇ ਜੰਮ ਧਰੇ, ਪਰ ਦੂਜੇ ਪਾਸੇ ਹਥਣੀ ਵੱਲੋਂ ਅਜੇ ਕੋਈ ਖਬਰ ਨਹੀਂ। ਸਾਰੇ ਮਜਾਕ ਕਰਿਆ ਕਰਨ ਕਿ ਝੂਠ ਮਾਰਦੀ ਏ, ਇਸਨੇ ਕੁਝ ਨਹੀਂ ਜੰਮਣਾ। ਓਧਰ ਏਨੇ ਥੋੜੇ ਸਮੇਂ ਵਿੱਚ ਕਿੰਨੇ ਸਾਰੇ ਕਤੂਰੇ ਜੰਮ ਵੀ ਧਰੇ ਨੇ। ਅੱਗਿਓਂ ਹਥਣੀ ਹੱਸ ਪਈ ਕਿ ਜਦੋਂ ਮੇਰੇ ਘਰ ਔਲਾਦ ਦਾ ਜਨਮ ਹੋਵੇਗਾ ਤਾਂ ਉਸਨੂੰ ਸੜਕ 'ਤੇ ਤੁਰੀ ਜਾਂਦੀ ਨੂੰ ਵੇਖ ਤੇਰੇ ਅਠਾਰਾਂ ਦੇ ਅਠਾਰਾਂ ਖੁੱਡਾਂ ਵਿੱਚ ਵੜ ਜਾਇਆ ਕਰਨਗੇ, ਧਰਤੀ ਕੰਬ ਜਾਇਆ ਕਰੇਗੀ। ਅੱਗਿਓਂ ਆਉਂਦੇ ਸ਼ੇਰ ਤੱਕ ਵੀ ਰਾਹ ਛੱਡ ਦਿਆ ਕਰਨਗੇ ਅਤੇ ਉਹ ਆਪਣੀ ਸੁੰਢ ਨਾਲ ਟੀਸੀ ਦੇ ਉਹ ਬੇਰ ਵੀ ਲਾਹ ਲਿਆ ਕਰੇਗੀ, ਜੋ ਤੇਰੀ ਔਲਾਦ ਲਈ ਵੇਖਣੇ ਤੱਕ ਵੀ ਮੁਸ਼ਕਿਲ ਹੋ ਗਏ ਹੋਣਗੇ। ਠੀਕ ਇੱਕਤਾਲੀ ਸਾਲ ਪਹਿਲੋਂ ਅੱਜ ਦੇ ਦਿਨ ਦਿੱਲੀ ਦੀ ਐਨ ਹਿੱਕ ਅੰਦਰੋਂ ਉੱਚੀ ਟੀਸੀ ਦਾ ਬੇਰ ਲਾਹੁਣ ਵਾਲੇ ਸਾਡੇ ਕੌਮੀਂ ਯੋਧੇ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਕੁਰਬਾਨੀ ਨੂੰ ਹਜਾਰਾਂ ਸਿਜਦੇ ਅਤੇ ਲੱਖਾਂ ਪ੍ਰਣਾਮ। ਅਸਾਂ ਜੂਨ ਹੰਢਾਉਣੀ ਮਹਿਕਦੀ, ਸਾਨੂੰ ਬਿਰਹੋਂ ਦਾ ਵਰਦਾਨ। ਇਸ ਬਿਰਹੋਂ ਦੇ ਨਾਮ ਤੋਂ, ਸਾਡੇ ਕੋਟ ਜਨਮ ਕੁਰਬਾਨ। 👏
Like Save

Join the conversation

Loading comments…

Sign in to comment or join the discussion.

More from the community

You may also enjoy these stories

गुरुगद्दी गुरुपुरब श्री गुरु रामदास जी

धन्य गुरु अमरदास महाराज जी के बाद गुरगद्दी के लिए चार प्रमुख दावेदार थे। दो गुरु-पुत्र—बाबा मोहन जी और बाबा मोहरी जी—और दो सतगुरु जी के दामाद—भाई रामा जी और भाई जेठा जी। पहले और दूसरे सतगुरु की तरह अंतर्यामी धन्य गुरु अमरदास जी ने भी योग्य उत्तराधिकारी की परीक्षा ली। गुरु-पु... Read more

गुरुगद्दी गुरुपुरब श्री गुरु रामदास जी
Like Save

ਸੰਧਿਆ ਵੇਲੇ ਦਾ ਹੁਕਮਨਾਮਾ – 21 ਜਨਵਰੀ 2026

ਅੰਗ: 694ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ... Read more

Like Save

ਸੰਧਿਆ ਵੇਲੇ ਦਾ ਹੁਕਮਨਾਮਾ – 18 ਨਵੰਬਰ 2025

ਅੰਗ: 648ਸਲੋਕੁ ਮਃ ੩ ॥ ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥ ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥ ਮਃ ੩ ॥ ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥ ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥ ਪਉੜੀ ॥ ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥ ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ... Read more

Like Save