Skip to content
Nitnama app icon Nitnama.
Back to community

ਚੰਡੀਗੜ੍ਹ ਪੰਜਾਬ ਨੂੰ ਮਿਲੇ

ਚੰਡੀਗੜ੍ਹ ਪੰਜਾਬ ਨੂੰ ਮਿਲੇ
1️⃣5️⃣ਅਗਸਤ,1967 1. *ਚੰਡੀਗੜ ਪੂਰਨ ਤੌਰ ਤੇ ਪੰਜਾਬ ਨੂੰ ਮਿਲੇ, ਇਸ ਮੰਗ ਨੂੰ ਲੈ ਕੇ ਮਾਸਟਰ ਤਾਰਾ ਸਿੰਘ ਨੇ 15 ਅਗਸਤ,1967 ਨੂੰ ਹਿੰਦੁਸਤਾਨ ਦੀ ਆਜ਼ਾਦੀ ਵਾਲੇ ਦਿਹਾੜੇ ਮਰਨ-ਵਰਤ ਸ਼ੁਰੂ ਕੀਤਾ ਤੇ ਬਿਨਾ ਕਿਸੇ ਪ੍ਰਾਪਤੀ ਦੇ 48 ਦਿਨਾਂ ਮਗਰੋਂ 1 ਅਕਤੂਬਰ,1961 ਨੂੰ ਮਰਨ ਵਰਤ ਤੋੜ ਦਿੱਤਾ।* 2. *ਚੰਡੀਗੜ ਪੂਰਨ ਤੌਰ ਤੇ ਪੰਜਾਬ ਨੂੰ ਮਿਲੇ, ਇਸ ਮੰਗ ਨੂੰ ਲੈ ਕੇ 15 ਅਗਸਤ,1969 ਨੂੰ ਸ: ਦਰਸ਼ਨ ਸਿੰਘ ਫੇਰੂਮਾਨ ਨੇ ਇਹ ਕਹਿਕੇ ਮਰਨ- ਵਰਤ ਸ਼ੁਰੂ ਕੀਤਾ ਤੇ ਇਹ ਅਰਦਾਸ ਕੀਤੀ ਕੇ ਜਾਂ ਤਾਂ ਸ਼ਹਾਦਤ ਪਾਵਾਂਗਾ ਜਾਂ ਫੇਰ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ, ਜੋ ਸਮੇ ਦੀਆਂ ਸਰਕਾਰਾਂ ਵਲੋਂ ਇਸ ਪਾਸੇ ਧਿਆਨ ਨਾ ਦੇਣ ਤੇ ਢੁਕਵਾਂ ਹੱਲ ਨਾ ਕਰਨ ਕਾਰਨ ਇਹ ਭੁੱਖ ਹੜਤਾਲ ਓਨਾ ਦੇ ਆਖਰੀ ਸਾਹਾਂ ਤੱਕ ਚੱਲੀ ਅਤੇ ਆਖਰ ਉਹ ਯੋਧਾ ਆਪਣੀ ਅਰਦਾਸ ਆਪਣੇ ਪ੍ਰਣ ਦਿੱਤੇ ਪ੍ਰਾਣਾਂ ਦੇ ਨਾਲ ਨਿਭਾ ਗਿਆ ਅਤੇ 74ਵੇਂ ਦਿਨ 27 ਅਕਤੂਬਰ,1969 ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੀ ਸ਼ਹਾਦਤ ਦੇ ਦਿੱਤੀ ਜੋ ਮਾਸਟਰ ਤਾਰਾ ਸਿੰਘ ਅਤੇ ਬਾਬਾ ਫਤਹਿ ਸਿੰਘ ਦੋਹਾਂ ਦੇ ਮੂੰਹ ਉੱਪਰ ਇਕ ਕਰਾਰਾ ਥੱਪੜ ਸਾਬਤ ਹੋਈ ।* *ਵੇਰਵਾ* ਪੰਜਾਬ ਦੀਆਂ ਹੋਰ ਜਾਇਜ ਮੰਗਾਂ ਅਤੇ ਚੰਡੀਗੜ ਪੂਰਨ ਤੌਰ ਤੇ ਪੰਜਾਬ ਨੂੰ ਮਿਲੇ ਇਸ ਮੁੱਦੇ ਨੂੰ ਲੈ ਕੇ 17 ਮਈ,1967 ਨੂੰ ਓਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਜਿਸ ਵਿੱਚ ਸੰਤ ਫਤਹਿ ਸਿੰਘ ਵਲੋਂ ਤੋੜੇ ਮਰਨ-ਵਰਤ ਦੀ ਜਦੋਂ ਗੱਲ ਮੁੜ ਚਲੀ ਤਾਂ ਤੈਸ਼ ਵਿੱਚ ਆਏ ਮਾਸਟਰ ਤਾਰਾ ਸਿੰਘ ਨੇ 15 ਅਗਸਤ,1967 ਨੂੰ ਮਰਨ-ਵਰਤ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਅਤੇ ਉਨ੍ਹਾਂ ਨੇ ਮਿੱਥੀ ਤਰੀਖ 15 ਅਗਸਤ,1967 ਵਾਲੇ ਦਿਨ ਹਿੰਦੁਸਤਾਨ ਦੇ ਆਜ਼ਾਦੀ ਵਾਲੇ ਦਿਹਾੜੇ ਬਕਾਇਦਾ ਮਰਨ ਵਰਤ ਸ਼ੁਰੂ ਕੀਤਾ ਜੋ 48 ਦਿਨਾਂ ਮਗਰੋਂ 1 ਅਕਤੂਬਰ,1961 ਨੂੰ ਬਿਨਾ ਕਿਸੇ ਪ੍ਰਾਪਤੀ ਦੇ ਤੋੜ ਦਿੱਤਾ ਗਿਆ। ਇੰਝ ਉਹ ਇਕ ਵਾਰੀ ਫੇਰ ਬਿਪਰ ਦੇ ਵਾਅਦੇ ਦਾ ਸ਼ਿਕਾਰ ਹੋ ਗਏ , ਜਿਸ ਵਿੱਚ ਇਹ ਭਰੋਸਾ ਦਿੱਤਾ ਗਿਆ ਸੀ ਕੇ ਸਿੱਖਾਂ ਦੇ ਨਾਲ ਹੋਏ ਤੇ ਹੋ ਰਹੇ ਵਿਤਕਰੇ ਬਾਬਤ ਇਕ ਨਿਰਪਖ ਕਮਿਸ਼ਨ ਬਣਾਇਆ ਜਾਵੇਗਾ । ਗਲ ਇਥੋਂ ਤੱਕ ਚੱਲੀ ਕਿ ਸਿੱਖਾਂ ਦੇ ਦਿਲਾਂ ਵਿੱਚੋਂ ਇਨ੍ਹਾਂ ਦੋਨਾਂ ਲੀਡਰਾਂ, ਮਾਸਟਰ ਤਾਰਾ ਸਿੰਘ ਤੇ ਸੰਤ ਫਤਹਿ ਸਿੰਘ ਦੇ ਪ੍ਰਤੀ ਵਿਸ਼ਵਾਸ ਖ਼ਤਮ ਹੋ ਗਿਆ। ਮਰਨ-ਵਰਤਾਂ ਨੂੰ ਬਗੈਰ ਕਿਸੇ ਪ੍ਰਾਪਤੀ ਦੇ ਤੋੜਨ ਦੇ ਦੋਸ਼ ਵਜੋਂ ਪੰਥ ਵਲੋਂ ਇਨ੍ਹਾਂ ਦੋਨਾਂ, ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ । *ਅਸਲ ਵਿੱਚ ਜਵਾਹਰ ਲਾਲ ਨਹਿਰੂ, ਮੋਹਨ ਦਾਸ ਕਰਮ ਚੰਦ ਗਾਂਧੀ ਅਤੇ ਇਨ੍ਹਾਂ ਦੀ ਜੱਥੇਬੰਦੀ ਕਾਂਗਰਸ ਨੇ ਹਿੰਦੋਸਤਾਨ ਦੀ ਆਜ਼ਾਦੀ ਤੋਂ ਪਹਿਲਾਂ ਸਿੱਖਾਂ, ਮੁਸਲਮਾਨਾਂ ਤੇ ਹੋਰ ਘਟ ਗਿਣਤੀਆਂ ਦੇ ਨਾਲ ਬੜੇ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਦੇਸ਼ ਦੀ ਆਜ਼ਾਦੀ ਤੋਂ ਮਗਰੋਂ ਅਜ਼ਾਦ ਭਾਰਤ ਵਿੱਚ ਸਿੱਖਾਂ ਤੇ ਮੁਸਲਮਾਨਾਂ ਨੂੰ ਖਾਸ ਤੇ ਵਿਸ਼ੇਸ਼ ਅਧਿਕਾਰ ਦਿਤੇ ਜਾਣਗੇ।* ਫੁੱਲੀਆਂ ਇਹ ਵੀ ਦਿਤੀਆਂ ਗਈਆਂ ਕੇ ਅਜ਼ਾਦ ਭਾਰਤ ਵਿੱਚ ਕੋਈ ਸੰਵਿਧਾਨ ਜਾਂ ਸਵਿਧਾਨ ਦੀ ਕੋਈ ਧਾਰਾ ਐਸੀ ਨਹੀਂ ਬਣੇਗੀ ਜਿਹੜੀ ਸਿੱਖਾਂ ਅਤੇ ਮੁਸਲਮਾਨਾਂ ਨੂੰ ਨਾ-ਮਨਜੂਰ ਹੋਵੇਗੀ। ਸਿੱਖ ਲੀਡਰ ਵਾਅਦਿਆਂ ਦੀ ਫੁੱਲੀਆਂ ਨੂੰ ਨਹੀਂ ਸਮਝ ਸਕੇ, ਪਰ ਇੱਕ ਸਮਾਂ ਐਸਾ ਵੀ ਆਇਆ ਜਦੋਂ ਮੁਸਲਿਮ ਲੀਗ ਨੇ ਵੀ ਇਨ੍ਹਾਂ ਵਾਅਦਿਆਂ ਦੀ ਸ਼ੀਰਨੀ ਨੂੰ ਪ੍ਰਵਾਨ ਕਰ ਲਿਆ ਸੀ,ਨਤੀਜੇ ਵਜੋਂ ਲਖਨਊ ਪੈਕਟ ਤਿਆਰ ਹੋ ਗਿਆ,ਇਸ ਪੈਕਟ ਵਿੱਚ ਸਾਰੇ ਵਾਅਦੇ ਦਰਜ ਸਨ। ਅਸਲ ਵਿੱਚ ਜਵਾਹਰ ਲਾਲ ਨਹਿਰੂ ਅਤੇ ਵਲਭ ਭਾਈ ਪਟੇਲ ਦੋਵੇਂ ਇਸ ਗਲ ਨੂੰ ਸਮਝ ਚੁੱਕੇ ਸਨ ਕਿ ਜੇ ਹਿੰਦੂ ਹੋਣ ਦੇ ਨਾਤੇ ਅਸੀ ਇਕੱਲਿਆਂ ਰਾਜ ਕਰਨ ਦਾ ਅਨੰਦ ਮਾਨਣਾ ਹੈ ਤਾਂ ਪਾਕਿਸਤਾਨ ਹੁਣ ਬਣ ਹੀ ਜਾਣਾ ਚਾਹੀਦਾ ਹੈ। *ਸੋ ਦੇਸ਼ ਦੀ ਆਜ਼ਾਦੀ ਦੇ ਝੱਟ ਮਗਰੋਂ ਪੰਡਤ ਜਵਾਹਰ ਲਾਲ ਨਹਿਰੂ ਨੇ ਇਕ ਬਿਆਨ ਦੇ ਕੇ ਉਸ ਵਕਤ ਆਪਣੀ ਮਨਸ਼ਾ ਜ਼ਾਹਿਰ ਕਰ ਦਿੱਤੀ ਸੀ ਕਿ ਲਖਨਊ ਵਿਚ ਜੋ ਵੀ ਫ਼ੈਸਲੇ ਲਏ ਗਏ ਹੋਣ,ਅਖੀਰ ਹੋਵੇਗਾ ਤਾਂ ਉਹੀ ਜੋ ਆਜ਼ਾਦੀ ਮਗਰੋਂ ਹਿੰਦੂ ਬਹੁ ਗਿਣਤੀ ਸੰਸਦ ਪਾਸ ਕਰੇਗੀ।* ਮੁਸਲਿਮ ਲੀਗੀ ਲੀਡਰ ਇਸ ਗਲ ਨੂੰ ਲੈ ਕੇ ਭੜਕੇ ਜ਼ਰੂਰ ਕਿ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਕਾਂਗਰਸੀ ਲੀਡਰ ਅਪਣੇ ਵਾਅਦਿਆਂ ਤੇ ਕਦੇ ਵੀ ਕਾਇਮ ਨਹੀਂ ਰਹਿਣਗੇ। ਫਿਰ ਵੀ ਉਹ ਮੁਸਲਮਾਨ ਭਾਈਚਾਰਾ ਜਿਹੜਾ ਭਾਰਤ ਵਿਚ ਰਹਿ ਗਿਆ ਸੀ, ਉਨ੍ਹਾਂ ਨੂੰ ਅਜੇ ਵੀ ਇਸ ਗਲ ਦਾ ਯਕੀਨ ਸੀ ਕਿ ਕਿਉਂਕਿ ਉਨ੍ਹਾਂ ਨੇ ਪਾਕਿਸਤਾਨ ਬਣਾਏ ਜਾਣ ਦੀ ਮੁਖਾਲਫਤ ਕੀਤੀ ਸੀ,ਇਸ ਕਰ ਕੇ ਉਨ੍ਹਾਂ ਦੇ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ ਤੇ ਹਿੰਦੁਸਤਾਨ ਦੀ ਹਿੰਦੂ ਬਹੁਗਿਣਤੀ ਸਰਕਾਰ ਹਿੰਦੋਸਤਾਨ ਵਿੱਚ ਰਹਿ ਗਏ ਮੁਸਲਮਾਨਾਂ ਨਾਲ ਕਦੇ ਵੀ ਜ਼ਿਆਦਤੀ ਨਹੀਂ ਕਰੇਗੀ। ਪਰ ਸੰਵਿਧਾਨ ਬਣਨ ਦੀ ਕਾਰਵਾਈ ਵੇਖ ਕੇ ਹੀ ਮੁਸਲਮਾਨਾਂ ਦੇ ਹੋਸ਼ ਤਾਂ ਉਡੇ ਹੀ ਨਾਲ ਹੀ ਸਿੱਖਾਂ ਦੇ ਵੀ ਹੋਸ਼ ਉੱਡ ਗਏ। ਹੁਣ ਭਾਰਤ ਦੇਸ਼ ਦੀ ਆਜ਼ਾਦੀ ਤੋਂ ਮਗਰੋਂ ਗਲ ਚਲੀ ਕਾਂਗਰਸ ਦੇ ਉਸ ਵਾਅਦੇ ਦੀ ਜਿਸ ਵਿੱਚ ਕਾਂਗਰਸ ਨੇ ਕਿਹਾ ਸੀ ਕਿ ਸਾਰੇ ਦੇਸ਼ ਨੂੰ ਭਾਸ਼ਾਈ ਸੂਬਿਆਂ ਦੇ ਆਧਾਰ ਤੇ ਵੰਡਿਆ ਜਾਏਗਾ। ਅਕਾਲੀ ਲੀਡਰਾਂ ਨੇ ਇਸ ਖਾਹਿਸ਼ ਦੇ ਨਾਲ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲ ਝਾਕਣਾ ਸ਼ੁਰੂ ਕਰ ਦਿੱਤਾ ਕਿ ਚਲੋ ਹੋਰ ਕੁਝ ਨਹੀਂ ਤਾਂ ਪੰਜਾਬੀ ਸੂਬਾ ਹੀ ਸਹੀ। ਅਕਾਲੀਆਂ ਨੂੰ ਉਮੀਦ ਜਗੀ ਕੇ ਕੁੱਝ ਤਾਂ ਹਾਲਤ ਬਿਹਤਰ ਹੋਣਗੇ,ਪਰ ਅਕਾਲੀਆਂ ਦੀਆਂ ਉਮੀਦਾਂ ਤੇ ਉਸ ਵਕਤ ਪਾਣੀ ਫਿਰ ਗਿਆ ਜਦੋਂ ਕੇਂਦਰ ਸਰਕਾਰ ਨੇ ਸਾਰੇ ਦੇਸ਼ ਵਿਚ ਇਕ-ਭਾਸ਼ਾਈ ਅਧਾਰ ਤੇ ਸੂਬੇ ਬਣਾ ਦਿਤੇ ਪਰ ਪੰਜਾਬ ਨੂੰ ਉਨ੍ਹਾਂ ਦਾ ਬਣਦਾ ਹੱਕ ਪੰਜਾਬੀ ਸੂਬਾ ਦੇਣ ਤੋਂ ਸਾਫ਼ ਨਾਹ ਕਰ ਦਿਤੀ। *ਪੰਡਤ ਜਵਾਹਰ ਲਾਲ ਨਹਿਰੂ ਨੇ ਤਾਂ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਹੋਇਆਂ ਅਕਾਲੀਆਂ ਨੂੰ ਸਾਫ ਕਹਿ ਦਿਤਾ ਕੇ ਜਿਹੜਾ 'ਪੰਜਾਬੀ ਸੂਬਾ' ਤੁਹਾਡੇ ਦਿਮਾਗ਼ ਵਿੱਚ ਹੈ ਉਹ ਕਦੇ ਨਹੀਂ ਬਣੇਗਾ, ਇਹ ਹਮੇਸ਼ਾ ਤੁਹਾਡੇ ਦਿਮਾਗਾਂ ਵਿਚ ਹੀ ਰਹੇਗਾ*।ਇਸ ਦੇ ਲਈ ਬਹਾਨਾ ਇਹ ਬਣਾਇਆ ਕਿ ਸਰਕਾਰੀ ਤੌਰ ਤੇ ਸਾਡੀ ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਪੰਜਾਬ ਦੇ 70 ਪ੍ਰਤੀਸ਼ਤ ਹਿੰਦੂ,ਪੰਜਾਬੀ ਸੂਬੇ ਦੇ ਖ਼ਿਲਾਫ਼ ਹਨ। ਰਿਪੋਰਟ ਦੇ ਮੁਤਾਬਿਕ ਇਹ ਦੇਖਿਆ ਗਿਆ ਹੈ ਕਿ ਹਰਿਆਣਾ,ਪੰਜਾਬ ਤੇ ਹਿਮਾਚਲ ਵਿਚ 70 ਫੀਸਦੀ ਹਿੰਦੂ ਹਨ ਤੇ 30 ਫੀਸਦੀ ਸਿੱਖ ਹਨ। ਹੋਰ ਤ੍ਰਾਸਦੀ ਤਾਂ ਇਹ ਵਾਪਰੀ ਜੋ ਜਲੰਧਰ ਮਿਊਂਸੀਪਲ ਕਮੇਟੀ ਨੇ ਵੀ ਅਪਣੀ ਭਾਸ਼ਾ ਹਿੰਦੀ ਐਲਾਨ ਦਿਤੀ। ਪੰਜਾਬ ਯੂਨੀਵਰਸਟੀ ਵਿੱਚ ਵੀ ਇਹੋ ਹੋਇਆ। ਉਸ ਉਪਰ ਸਿਤਮ ਇਹ ਕੇ ਪੰਜਾਬ ਦੇ ਪੰਜਾਬੀ ਬੋਲਦੇ ਹਿੰਦੂਆਂ ਨੇ ਆਪਣੀ ਭਾਸ਼ਾ ਹਿੰਦੀ ਲਿਖਵਾ ਦਿੱਤੀ। ਸਾਜਸ਼ ਇਹ ਜਾਪਦੀ ਹੈ ਕੇ ਗਲ਼ ਸਾਂਝੇ ਪੰਜਾਬ ਜਾਂ ਮਹਾਂ ਪੰਜਾਬ ਦੀ ਤੋਰ ਕੇ ਅਤੇ ਹਿੰਦੀ ਭਾਸ਼ਾ ਨੂੰ 70 ਫੀਸਦੀ ਹਿੰਦੂ ਬਹੁਗਿਣਤੀ ਦੇ ਨਾਂ ਤੇ, ਇਸ ਨੂੰ ਪੰਜਾਬ ਵਿਚ ਖ਼ਤਮ ਹੀ ਕਰ ਦਿਤਾ ਜਾਵੇ ਅਤੇ ਭਵਿੱਖ ਵਿੱਚ ਆਪਣੀ ਭਾਸ਼ਾ ਤਾਂ ਕੀ ਆਪਣੇ ਵਖਰੇ ਘਰ ਦਾ ਵੀ ਕੋਈ ਰੋਲ੍ਹਾ ਹੀ ਨਹੀਂ ਰਹੇਗਾ। ਅਸਲ ਵਿੱਚ ਸਾਲ 1953 ਵਿੱਚ ਨਹਿਰੂ ਸਰਕਾਰ ਨੇ ਭਾਸ਼ਾ ਦੇ ਆਧਾਰ' ਤੇ ਸੂਬਿਆਂ ਦੀ ਹੱਦਬੰਦੀ ਉਲੀਕਣ ਦੇ ਲਈ ਕਮਿਸ਼ਨ ਬਣਾਉਣ ਬਾਰੇ ਫ਼ੈਸਲਾ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਕਮਿਸ਼ਨ ਦੇ ਅੱਗੇ ਪੰਜਾਬ ਨੂੰ ਵੀ ਪੰਜਾਬੀ ਭਾਸ਼ਾ ਦੇ ਆਧਾਰ' ਤੇ ਵਖਰਾ ਸੂਬਾ ਬਣਾਉਣ ਦੀ ਮੰਗ ਰੱਖੀ ਸੀ। ਇਸ ਪ੍ਰਸਤਾਵਿਤ ਸੰਭਾਵੀ ਸੂਬੇ ਵਿੱਚ ਪਾਕਿਸਤਾਨ ਨਾਲ ਹੋਈ ਵੰਡ ਤੋ ਬਾਅਦ ਭਾਰਤ ਦੇ ਹਿਸੇ ਵਿਚੋਂ ਆਏ ਪੰਜਾਬ ਦੇ ਵਿਚੋਂ ਰੋਹਤਕ, ਗੁੜਗਾਉਂ,ਮਹਿੰਦਰਗੜ੍ਹ ਆਦਿ ਦੇ ਹਿੰਦੀ ਭਾਸ਼ੀ ਜ਼ਿਲ੍ਹਿਆਂ ਨੂੰ ਵਖ ਕਰਕੇ ਵਖਰਾ ਹਰਿਆਣਾ ਸੂਬਾ ਬਣਾਉਣ ਦੀ ਤਜਵੀਜ਼ ਕੀਤੀ ਗਈ ਸੀ। ਇਨ੍ਹਾਂ ਇਲਾਕਿਆਂ ਨੂੰ ਸੰਨ 1857 ਵਿੱਚ ਹੋਏ ਗ਼ਦਰ ਤੋਂ ਬਾਅਦ ਪੰਜਾਬ ਨਾਲ ਜੋੜ ਦਿੱਤਾ ਗਿਆ ਸੀ । ਉਸ ਸਮੇਂ ਦੀ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜ ਰਹੀ ਕਾਂਗਰਸ ਨੇ ਹੀ ਇਸ ਦਾ ਵਿਰੋਧ ਕੀਤਾ ਸੀ ਕਿਉਂਕਿ ਕਾਂਗਰਸ ਦਾ ਇਹ ਮੰਨਣਾ ਸੀ ਕਿ ਇੰਝ ਇਨ੍ਹਾਂ ਦੀ ਸਿੱਖ ਸਟੇਟ ਦੀ ਮੰਗ ਹੋਰ ਮਜ਼ਬੂਤ ਹੋ ਜਾਏਗੀ। *ਖੈਰ ਜਦੋਂ ਸਿੱਖਾਂ ਦੀ ਇਸ ਪੰਜਾਬੀ ਸੂਬੇ ਦੀ ਜਾਇਜ਼ ਅਤੇ ਸੰਵਿਧਾਨਿਕ ਮੰਗ ਨੂੰ ਠੁਕਰਾਉਣ ਤੋਂ ਬਾਅਦ ਓਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਵਲੋਂ ਜਲਸੇ, ਜਲੂਸ, ਮੁਜ਼ਾਹਰੇ ਤੇ ਮੋਰਚਿਆਂ ਦਾ ਦੌਰ ਸ਼ੁਰੂ ਹੋ ਗਿਆ।* ਪੰਜਾਬ ਦੇ ਹਿੰਦੂਆਂ ਵਲੋਂ ਇਸ ਦਾ ਸ਼ੁਰੂ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ ਸੀ, ਉਨ੍ਹਾਂ ਨੇ ਉਸੇ ਵਕਤ ਨਾਲ ਹੀ ਸੋਚੀ ਸਮਝੀ ਸਾਜਸ਼ ਦੇ ਮੁਤਾਬਕ ਮਹਾ ਪੰਜਾਬ ਦੀ ਮੰਗ ਰਖ ਦਿੱਤੀ। ਪੰਜਾਬ ਦੇ ਵਿੱਚ ਉਸ ਵਕਤ ਕਾਂਗਰਸੀ ਮੁੱਖ-ਮੰਤਰੀ ਭੀਮ ਸੈਨ ਸਚਰ ਦੀ ਸਰਕਾਰ ਸੀ ਅਤੇ ਉਸ ਨੇ ਪੰਜਾਬ ਸੂਬੇ ਦੇ ਨਾਅਰੇ ਉਪਰ ਵੀ ਪਾਬੰਦੀ ਲਗਾ ਦਿੱਤੀ ਭਾਵ ਤੁਸੀਂ ਪੰਜਾਬੀ ਸੂਬਾ ਜਿੰਦਾਬਾਦ ਵੀ ਨਹੀਂ ਕਹਿ ਸਕਦੇ। ਇਹ ਤਾਂ ਹਦ ਹੋ ਗਈ,ਇਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ ਜਿੱਥੇ ਤੁਸੀਂ ਆਪਣੀ ਨਾਂ ਕੋਈ ਮੰਗ ਰੱਖ ਸਕਦੇ ਹੋ ਨਾ ਉਸ ਨੂੰ ਜਿੰਦਾਬਾਦ ਹੀ ਕਹਿ ਸਕਦੇ ਹੋ। ਮਾਸਟਰ ਤਾਰਾ ਸਿੰਘ ਉਸ ਵਕਤ ਦੇ ਸਿੱਖਾਂ ਦੇ ਲੀਡਰ ਸਨ,ਉਨ੍ਹਾਂ ਨੇ ਆਖਰ ਆਪਣੇ ਜੱਥੇ ਸਮੇਤ 10 ਮਈ, 1955 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗ੍ਰਿਫ਼ਤਾਰੀ ਦਿੱਤੀ । ਇਸ ਤੋਂ ਬਾਅਦ ਮੋਰਚਾ ਸ਼ੁਰੂ ਹੋਇਆ, ਜੋ ਕਿ ਨਿਰੰਤਰ ਚਲਦਾ ਰਿਹਾ ਤੇ ਇਸ ਮੋਰਚੇ ਵਿੱਚ ਦਸ ਹਜ਼ਾਰ ਤੋਂ ਵੀ ਵੱਧ ਸਿੱਖ ਅੰਦੋਲਨਕਾਰੀਆਂ ਨੂੰ ਜੇਲ੍ਹਾਂ ਵਿਚ ਨਜਰਬੰਦ ਕਰ ਦਿੱਤਾ ਗਿਆ। ਆਖਰ ਸਿੱਖਾਂ ਦੇ ਰੋਸ ਅੱਗੇ ਝੁਕਦਿਆਂ ਹੋਇਆਂ 12 ਜੁਲਾਈ,1954 ਨੂੰ ਪੰਜਾਬ ਦੇ ਮੁੱਖ ਮੰਤਰੀ ਭੀਮ ਸੱਚਰ ਨੇ ਇਹ ਪਾਬੰਦੀ ਹਟਾ ਲਈ ਅਤੇ 15 ਸਤੰਬਰ ਤਕ ਸਿੱਖ ਅੰਦੋਲਨਕਾਰੀਆਂ ਦੇ ਮੁਕਦਮੇਂ ਵਾਪਸ ਲੈਂਦਿਆਂ ਹੋਇਆਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। *ਪਰ ਫੇਰ ਵੀ ਹੱਦਬੰਦੀ ਕਮਿਸ਼ਨ ਨੇ ਮਰਾਠੀ ਤੇ ਪੰਜਾਬੀ ਭਾਸ਼ੀ ਸੂਬੇ ਭਾਸ਼ਾਈ ਸੂਬਿਆਂ ਵਜੋਂ ਨਾ ਮੰਨੇ, ਪਰ ਬਾਕੀ ਪੂਰੇ ਦੇਸ਼ ਦੇ ਸੂਬਿਆਂ ਦੀ ਭਾਸ਼ਾਵਾਰ ਮੁੜ ਹੱਦਬੰਦੀ ਕਰ ਦਿੱਤੀ ਗਈ।* ਓਸ ਵੇਲੇ ਦੇ ਅਕਾਲੀਆਂ ਨਾਲ ਗੱਲਬਾਤ ਕਰਨ ਲਈ ਨਹਿਰੂ ਸਰਕਾਰ ਨੇ ਸਿੱਖਾਂ ਨੂੰ ਸਦਾ ਦਿੱਤਾ ਅਤੇ ਅਕਤੂਬਰ 1955 ਨੂੰ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਅਕਾਲੀ ਸਿੱਖਾਂ ਦਾ ਇਕ ਵਫਦ ਦਿੱਲੀ ਵਿਖੇ ਗਲਬਾਤ ਕਰਨ ਲਈ ਦਿੱਲੀ ਪੁੱਜਾ,ਇਸ ਵਫਦ ਵਿੱਚ ਮਾਸਟਰ ਤਾਰਾ ਸਿੰਘ ਹੁਣਾਂ ਤੋਂ ਇਲਾਵਾ ਸਰਦਾਰ ਹੁਕਮ ਸਿੰਘ, ਗਿਆਨੀ ਕਰਤਾਰ ਸਿੰਘ, ਸਰਦਾਰ ਗਿਆਨ ਸਿੰਘ ਰਾੜੇਵਾਲਾ ਅਤੇ ਭਾਈ ਜੋਧ ਸਿੰਘ ਸ਼ਾਮਲ ਸਨ,ਦੂਸਰੇ ਪਾਸੇ ਸਰਕਾਰ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ, ਮੌਲਾਨਾ ਆਜ਼ਾਦ ਤੇ ਪੰਡਿਤ ਪੰਤ ਸ਼ਾਮਲ ਹੋਏ । ਇਸ ਦੇ ਸਿੱਟੇ ਵਜੋਂ ਰਿਜਨਲ ਫਾਰਮੂਲਾ ਸਹਿਮਤੀ ਬਣ ਗਈ। ਸਾਲ 1956 ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ 1 ਨਵੰਬਰ,1956 ਨੂੰ ਪੈਪਸੂ ਨੂੰ ਪੰਜਾਬ ਵਿਚ ਮਿਲਾ ਦਿੱਤਾ ਗਿਆ। ਉਧਰ ਨਹਿਰੂ ਸਰਕਾਰ ਨੇ ਰਿਜਨਲ ਫਾਰਮੂਲੇ ਨੂੰ ਲਾਗੂ ਨਾ ਕੀਤਾ ਤੇ ਨਾਲ ਹੀ ਹਿੰਦੀ ਰੱਖਿਆ ਸਮਿਤੀ ਨੇ ਹਿੰਦੀ ਐਜੀਟਸ਼ਨ ਚਲਾ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲਾ ਕੰਮ ਕੀਤਾ। *ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਸਾਰੇ ਮਿਲਗੋਬੇ ਵਿੱਚ 25 ਅਗਸਤ,1958 ਨੂੰ ਬਕਾਇਦਾ ਮਤਾ ਪਾਸ ਕਰਕੇ ਪੰਜਾਬੀ ਸੂਬੇ ਦਾ ਮੋਰਚਾ ਮੁੜ ਤੋਂ ਸ਼ੁਰੂ ਕਰ ਦਿੱਤਾ।* 17 ਜਨਵਰੀ,1960 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ,ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੇ 140 ਸੀਟਾਂ ਵਿਚੋਂ 137 ਸੀਟਾਂ ਤੇ ਜਿੱਤ ਦਰਜ਼ ਕਰਵਾਈ ਜੋ ਕੇ ਉਮੀਦੋਂ ਵੱਧ ਵੱਡੀ ਜਿਤ ਸੀ। ਸਰਦਾਰ ਪ੍ਰਤਾਪ ਸਿੰਘ ਕੈਰੋਂ ਵੱਲੋਂ ਬਣਾਈ ਪਾਰਟੀ ‘ਸਾਧ ਸੰਗਤ ਬੋਰਡ ਨੂੰ ਸਿਰਫ ਤਿੰਨ ਸੀਟਾਂ ਉਪਰ ਹੀ ਸਬਰ ਕਰਨਾ ਪਿਆ। 22 ਮਈ,1960 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਓਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬੀ ਸੂਬਾ ਕਨਵੈਨਸ਼ਨ ਬੁਲਾਈ ਗਈ, ਜਿੱਥੇ ਪੰਜਾਬੀ ਸੂਬਾ ਬਣਾਏ ਜਾਣ ਦਾ ਬਕਾਇਦਾ ਮਤਾ ਪਾਸ ਕੀਤਾ ਗਿਆ। 12 ਜੂਨ,1960 ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਵਿਚ ਇਕ ਭਾਰੀ ਜਲੂਸ ਕਢਣ ਦਾ ਐਲਾਨ ਕੀਤਾ ਗਿਆ। ਮਾਸਟਰ ਤਾਰਾ ਸਿੰਘ ਹੁਣਾਂ ਵਲੋਂ 29 ਮਈ,1960 ਨੂੰ ਪਹਿਲੇ ਜੱਥੇ ਦੀ ਅਗਵਾਈ ਕਰਨ ਦਾ ਐਲਾਨ ਕੀਤਾ ਪਰ ਉਨ੍ਹਾਂ ਨੂੰ 24-25 ਮਈ, 1960 ਦੀ ਅੱਧੀ ਰਾਤ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਰਾਤੋ ਰਾਤ ਹੀ ਹੋਰ ਬਹੁਤ ਸਾਰੇ ਸਿਰਕਢ ਅਕਾਲੀ ਨੇਤਾ ਤੇ ਵਰਕਰ ਵੀ ਗ੍ਰਿਫ਼ਤਾਰ ਕਰ ਲਏ । ਅਗਲਾ ਜੱਥਾ 29 ਮਈ,1960 ਨੂੰ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਦੀ ਅਗਵਾਈ ਵਿਚ ਸ੍ਰੀ ਆਕਾਲ ਤਖਤ ਸਾਹਿਬ ਤੋਂ ਅਰਦਾਸ ਕਰ ਕੇ ਤੁਰਿਆ ਪਰ ਉਹ ਜੱਥਾ ਵੀ ਗ੍ਰਿਫ਼ਤਾਰ ਕਰ ਲਿਆ ਗਿਆ। *ਸਰਕਾਰ ਵਲੋਂ ਖੜੀਆਂ ਕੀਤੀਆਂ ਜਾ ਰਹੀਆਂ ਅਨੇਕਾਂ ਰੁਕਾਵਟਾਂ ਦੇ ਬਾਵਜੂਦ ਸਿੱਖਾਂ ਵਲੋਂ 12 ਜੂਨ,1960 ਵਾਲੇ ਦਿਨ ਭਖਦੀ ਗਰਮੀ ਵਿਚ ਦਿੱਲੀ ਵਿਖੇ ਬਹੁਤ ਭਾਰੀ, ਪਰ ਸ਼ਾਂਤਮਈ ਰੋਸ ਜਲੂਸ ਕੱਢਿਆ ਗਿਆ ।* ਪੁਲਿਸ ਨੇ ਸਿੱਖਾਂ ਤੇ ਜਮ ਕੇ ਲਾਠੀਆਂ ਵਰਾਈਆਂ, ਜਿਸ ਕਾਰਣ ਸੈਂਕੜੇ ਸਿੱਖ ਜ਼ਖ਼ਮੀ ਹੋਏ ਤੇ ਫੇਰ ਰੋਹ ਭਰੇ ਸਿੱਖਾਂ ਉਪਰ ਹੰਝੂ ਗੈਸ ਦੇ ਗੋਲੇ ਤੇ ਗੋਲੀਆਂ ਦਾਗੀਆਂ, ਜਿਸ ਕਰਨ 10 ਸਿੰਘ ਸ਼ਹੀਦ ਹੋ ਗਏ। ਨਹਿਰੂ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਸਿੱਖਾਂ ਦਾ ਇਹ ਮੋਰਚਾ ਫੇਲ੍ਹ ਕਰਣ ਦੇ ਅਨੇਕਾਂ ਜਤਨ ਕੀਤੇ ਗਏ ਪਰ ਬਾਵਜੂਦ ਇਸ ਦੇ ਮੋਰਚਾ ਬਾਦਸਤੂਰ ਚਲਦਾ ਰਿਹਾ। 29 ਅਕਤੂਬਰ,1960 ਨੂੰ ਉਸ ਵਕਤ ਦੇ ਸੰਤ ਅਖਵਾਉਂਦੇ ਸਿੱਖ ਲੀਡਰ ਬਾਬਾ ਫਤਹਿ ਸਿੰਘ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਮਰਨ ਵਰਤ ਰਖਣ ਦਾ ਐਲਾਨ ਕਰ ਦਿੱਤਾ। 18 ਦਸੰਬਰ,1960 ਨੂੰ ਉਨ੍ਹਾਂ ਵਲੋਂ ਮਰਨ-ਵਰਤ ਸ਼ੁਰੂ ਵੀ ਕੀਤਾ ਗਿਆ ਜੋ ਉਨ੍ਹਾਂ ਨੇ 9 ਜਨਵਰੀ, 1961 ਨੂੰ ਇਸ ਵਰਤ ਨੂੰ ਤੋੜ ਵੀ ਦਿੱਤਾ। ਉਧਰ ਸਰਕਾਰ ਨੇ 4 ਜਨਵਰੀ,1961 ਨੂੰ ਮਾਸਟਰ ਤਾਰਾ ਸਿੰਘ ਨੂੰ ਰਿਹਾਅ ਕਰ ਕੇ ਅਗਲਾ ਪੱਤਾ ਸੁੱਟਿਆ ਪਰ ਉਹ ਵੀ ਬਿਪਰ ਦੀ ਚਾਲ ਨੂੰ ਨਹੀਂ ਸਮਝ ਸਕੇ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਣ ਦੇ ਲਈ 7 ਜਨਵਰੀ,1961 ਨੂੰ ਭਾਵਨਗਰ ਚਲੇ ਗਏ । ਉਨ੍ਹਾਂ ਦੇ ਨਾਲ ਸਰਦਾਰ ਹਰਬੰਸ ਸਿੰਘ ਗੁਜਰਾਲ, ਸਰਦਾਰ ਲਛਮਣ ਸਿੰਘ ਗਿਲ ਅਤੇ ਸੇਠ ਰਾਮ ਨਾਥ ਵੀ ਗਏ। *ਪੰਡਿਤ ਨਹਿਰੂ ਨੇ ਸਿਰਫ ਇਨ੍ਹਾਂ ਹੀ ਕਿਹਾ ਕਿ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਨੂੰ ਲਾਗੂ ਕੀਤਾ ਜਾਵੇਗਾ ਅਤੇ ਸਿੱਖਾਂ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ ,ਇਸ ਬਿਆਨ ਤੇ ਮਾਸਟਰ ਤਾਰਾ ਸਿੰਘ ਸੰਤੁਸ਼ਟ ਹੋ ਗਏ* ਅਤੇ ਉਨ੍ਹਾ ਨੇ 9 ਜਨਵਰੀ,1967 ਨੂੰ ਬਾਬਾ ਫਤਹਿ ਸਿੰਘ ਨੂੰ ਮਰਣ ਵਰਤ ਤੋੜਨ ਦੇ ਲਈ ਟੈਲੀਗ੍ਰਾਮ ਭੇਜ ਦਿੱਤੀ ਅੱਗੇ ਸੰਤ ਜੀ ਜਿਵੇਂ ਤਿਆਰ ਬੈਠੇ ਸਨ ਉਨ੍ਹਾਂ ਨੇ ਉਸੇ ਦਿਨ ਵਰਤ ਤੋੜ ਦਿੱਤਾ । ਬਾਅਦ ਵਿਚ ਪੰਡਿਤ ਨਹਿਰੂ ਨੇ ਅਕਾਲੀਆਂ ਨੂੰ ਇਸ ਬਾਬਤ ਕੋਈ ਹੱਥ ਪੱਲਾ ਨਾ ਫੜਾਇਆ । ਇਸ ਅਸਫਲਤਾ ਦਾ ਠੀਕਰਾ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਨੇ ਜਦੋਂ ਇਕ ਦੂਜੇ ਉਤੇ ਫੋੜਨਾ ਸ਼ੁਰੂ ਕੀਤਾ ਤਾਂ ਦੋਹਾਂ ਵਿਚਾਲੇ ਇਖ਼ਤਲਾਫ਼ ਸ਼ੁਰੂ ਹੋ ਗਿਆ ਅਤੇ ਸਿੱਟੇ ਵਜੋਂ ਕੌਮ ਦੋਫਾੜ ਹੋ ਗਈ। 17 ਮਈ 1961 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਜਿਸ ਵਿੱਚ ਸੰਤ ਫਤਹਿ ਸਿੰਘ ਵਲੋਂ ਤੋੜੇ ਮਰਨ-ਵਰਤ ਦੀ ਜਦੋਂ ਗੱਲ ਮੁੜ ਚਲੀ ਤਾਂ ਤੈਸ਼ ਵਿੱਚ ਆਏ ਮਾਸਟਰ ਤਾਰਾ ਸਿੰਘ ਨੇ 15 ਅਗਸਤ,1961 ਨੂੰ ਮਰਨ-ਵਰਤ ਸ਼ੁਰੂ ਕਰਣ ਦਾ ਐਲਾਨ ਕਰ ਦਿੱਤਾ ਅਤੇ ਉਨ੍ਹਾਂ ਨੇ ਮਿੱਥੀ ਤਰੀਖ 15 ਅਗਸਤ,1961 ਨੂੰ ਹਿੰਦੁਸਤਾਨ ਦੇ ਗਣਤੰਤਰ ਵਾਲੇ ਦਿਹਾੜੇ ਬਕਾਇਦਾ ਮਰਣ ਵਰਤ ਸ਼ੁਰੂ ਕੀਤਾ ਜੋ 48 ਦਿਨਾਂ ਮਗਰੋਂ 1 ਅਕਤੂਬਰ,1961 ਨੂੰ ਤੋੜ ਦਿੱਤਾ ਗਿਆ। ਇੰਝ ਉਹ ਇਕ ਵਾਰੀ ਫੇਰ ਬਿਪਰ ਦੇ ਵਾਅਦੇ ਦਾ ਸ਼ਿਕਾਰ ਹੋ ਗਏ,ਜਿਸ ਵਿੱਚ ਇਹ ਭਰੋਸਾ ਦਿੱਤਾ ਗਿਆ ਸੀ ਕੇ ਸਿੱਖਾਂ ਨਾਲ ਹੋਏ ਤੇ ਹੋ ਰਹੇ ਵਿਤਕਰੇ ਬਾਬਤ ਇਕ ਨਿਰਪਖ ਕਮਿਸ਼ਨ ਬਣਾਇਆ ਜਾਵੇਗਾ। ਗਲ ਇਥੋਂ ਤੱਕ ਚੱਲੀ ਕੇ ਸਿੱਖਾਂ ਦੇ ਦਿਲਾਂ ਵਿੱਚੋਂ ਇਨ੍ਹਾਂ ਦੋਨਾਂ ਲੀਡਰਾਂ ਦੇ ਪ੍ਰਤੀ ਵਿਸ਼ਵਾਸ ਖ਼ਤਮ ਹੋ ਗਿਆ। ਮਰਨ-ਵਰਤਾਂ ਨੂੰ ਬਗੈਰ ਕਿਸੇ ਪ੍ਰਾਪਤੀ ਦੇ ਤੋੜਨ ਦੇ ਦੋਸ਼ ਵਜੋਂ ਪੰਥ ਵਲੋਂ ਇਨ੍ਹਾਂ ਦੋਨਾਂ, ਮਾਸਟਰ ਤਾਰਾ ਸਿੰਘ ਅਤੇ ਸੰਤ ਫਤਹਿ ਸਿੰਘ ਨੂੰ ਤਨਖਾਹੀਆ ਕਰਾਰ ਦੇ ਗਿਆ। 27 ਮਈ,1964 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਅਠਾਰਵੇਂ ਦਿਨ, ਜੂਨ 1964 ਨੂੰ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪੰਡਤ ਨਹਿਰੂ ਦੀ ਮੌਤ ਮਗਰੋਂ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣਿਆ,ਇਹ ਇਕ ਇਮਾਨਦਾਰ ਸਖਸ਼ੀਅਤ ਦਾ ਮਾਲਕ ਸੀ।ਇਸ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਸਿੱਖਾਂ ਪ੍ਰਤੀ ਭਾਰਤ ਸਰਕਾਰ ਦੇ ਰਵਈਏ ਵਿਚ ਕਾਫ਼ੀ ਫ਼ਰਕ ਦੇਖਿਆ ਗਿਆ। ਇਨ੍ਹੇ ਵਿੱਚ ਸਤੰਬਰ 1965 ਨੂੰ ਭਾਰਤ ਦੇ ਪਾਕਿਸਤਾਨ ਨਾਲ ਹੋਈ ਜੰਗ ਵਿਚ ਸਿੱਖਾਂ ਦੀ ਬਹਾਦਰੀ ਅਤੇ ਸਰਹਦੀ ਇਲਾਕਿਆਂ ਵਿੱਚ ਪੰਜਾਬ ਵਿਚਲੇ ਸਿੱਖਾਂ ਵਲੋਂ ਹਿੰਦੋਸਤਾਨ ਦੀ ਫ਼ੌਜ ਦੀ ਸੇਵਾ ਅਤੇ ਮਦਦ ਨੇ ਵੀ ਸਿੱਖਾਂ ਪ੍ਰਤੀ ਸਰਕਾਰ ਦਾ ਵਿਚਾਰ ਬਦਲ ਦਿੱਤਾ। ਇਸ ਤੋਂ ਪਹਿਲਾਂ ਕਿ ਗਲ ਅੱਗੇ ਤੁਰਦੀ 11 ਜਨਵਰੀ,1966 ਵਾਲੇ ਦਿਨ ਲਾਲ ਬਹਾਦਰ ਸ਼ਾਸਤਰੀ ਤਾਸ਼ਕੰਦ ਵਿਖੇ ਸਰੀਰ ਛੱਡ ਗਿਆ ਅਤੇ 19 ਜਨਵਰੀ,1966 ਨੂੰ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ । ਸ਼ੁਰੂ ਸ਼ੁਰੂ ਦੇ ਵਿੱਚ ਬੀਬੀ ਇੰਦਰਾ ਦਾ ਰੁਝਾਨ ਸਿੱਖਾਂ ਦੇ ਪ੍ਰਤੀ ਬਹੁਤ ਅੱਛਾ ਰਿਹਾ ਉਹ ਸਿੱਖਾਂ ਦੇ ਨਾਲ ਬਣਾ ਕੇ ਚੱਲਣਾ ਵੀ ਚਾਹੁੰਦੀ ਸੀ ਇਸ ਕਰਕੇ ਉਸ ਨੇ ਸਾਰੇ ਹਾਲਾਤ ਤੇ ਮੁੜ ਨਜ਼ਰਸਾਨੀ ਕੀਤੀ ਅਤੇ ਉਸ ਨੇ 9 ਮਾਰਚ,1966 ਨੂੰ ਸਰਬ ਹਿੰਦ ਕਾਂਗਰਸ ਵਿੱਚ ਪੰਜਾਬੀ ਸੂਬੇ ਦੇ ਹਕ ਵਿੱਚ ਮਤਾ ਪਾਸ ਕਰਵਾ ਲਿਆ ਅਤੇ ਇੰਝ ਅਗਸਤ 1966 ਨੂੰ ' ਪੰਜਾਬ ਰੀਆਰਗਨਾਇਜ਼ੇਸ਼ਨ ਐਕਟ' ਵੀ ਪਾਸ ਹੋ ਗਿਆ। *ਸੋ ਇੰਜ 1 ਨਵੰਬਰ,1966 ਨੂੰ ਪੰਜਾਬ ਨੂੰ ਅਲਗ ਸੂਬਾ ਬਣਾਇਆ, ਭਾਸ਼ਾ ਦੇ ਆਧਾਰ ਤੇ ਸਭ ਤੋਂ ਬਾਦ ਸੂਬਾ ਬਣਿਆ:- *ਪੰਜਾਬ ਪਰ ਲੰਗੜਾ ਪੰਜਾਬੀ ਸੂਬਾ,ਜਿਸ ਵਿਚ ਇੰਦਰਾ ਨੇ ਚੰਡੀਗੜ,ਅੰਬਾਲਾ,ਕਰਨਾਲ, ਸਰਸਾ,ਗੰਗਾਨਗਰ ਸਰਾਰਤ ਨਾਲ ਨਵੇ ਪੰਜਾਬ ਵਿਚ ਨਹੀ ਪਾਏ, ਤੇ ਕਈ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ ਵੀ ਪੰਜਾਬ ਤੋ ਖੁਸ ਗਏ।* ਦਰਿਆਈ *ਪਾਣੀਆਂ ਚੋ ਵੀ ਪੰੰਜਾਬ ਨੂੰ 25% ਹੀ ਦਿਤਾ ਗਿਆ,75% ਹੋਰ ਸੂਬਿਆਂ ਨੂੰ ਦੇ ਦਿਤਾ, ਜਦ ਕਿ ਜਿਸ ਸੂਬੇ ਚੋ ਦਰਿਆ ਲਗਦੇ ਹੋਣ,ਉਸ ਸੂਬੇ ਦਾ ਪਾਣੀਆਂ ਤੇ ਹੱਕ ਬਣਦਾ ਹੈ,* (ਸਾਂਝੇ ਪੰਜਾਬ ਦੇ *3 ਦਰਿਆਵਾਂ ਚੋ 2 ਦਰਿਆ ਪੰਜਾਬ ਦੀ ਜ਼ਮੀਨ ਚੋ ਲਗਦੇ ਹਨ ਜਿਨ੍ਹਾਂ ਤੇ ਪੂਰਾ ਹੱਕ ਸਿਰਫ ਪੰਜਾਬ ਦਾ ਬਣਦਾ ਹੈ,1 ਦਰਿਆ ਗਵਾਂਢੀ ਸੂਬੇ ਨਾਲ ਲੱਗਦਾ ਹੈ ਜਿਸ ਦਾ ਖੇਤਰਫਲ ਦੇ ਹਿਸਾਬ ਨਾਲ ਹਿਸਾ ਬਣਦਾ ਹੈ)।* *ਕੇਦਰ ਚ ਸਰਕਾਰਾਂ ਕੋਈ ਵੀ ਬਣਨ ਜਾਂ ਰਾਜ ਕਰਨ (ਅੱਜ ਵੀ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀਆਂ ਕੋਸ਼ਿਸ਼ਾਂ ਪੂਰੈ ਜੋਰ ਨਾਲ ਜਾਰੀ ਹਨ।)* ਹੁਣ ਲੜਾਈ ਚੰਡੀਗੜ੍ਹ ਪ੍ਰਾਪਤ ਕਰਨ ਦੀ ਸ਼ੁਰੂ ਹੋ ਗਈ। 1️⃣5️⃣ਅਗਸਤ,1969 ਨੂੰ ਚੰਡੀਗੜ ਪੂਰਨ ਤੌਰ ਤੇ ਪੰਜਾਬ ਨੂੰ ਮਿਲੇ, ਇਸ ਮੰਗ ਨੂੰ ਲੈ ਕੇ ਸ: ਦਰਸ਼ਨ ਸਿੰਘ ਫੇਰੂਮਾਨ ਇਹ ਕਹਿਕੇ ਮਰਨ- ਵਰਤ ਸ਼ੁਰੂ ਕਰਨ ਦੀ ਅਰਦਾਸ ਕੀਤੀ ਕੇ ਜਾਂ ਤਾਂ ਸ਼ਹਾਦਤ ਪਾਵਾਂਗਾ ਜਾਂ ਫੇਰ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ ਅਤੇ ਅਜ ਦੇ ਦਿਨ ਭੁਖ ਹੜਤਾਲ ਤੇ ਬਹਿ ਗਏ,ਜੋ ਸਮੇ ਦੀਆਂ ਸਰਕਾਰਾਂ ਵਲੋਂ ਇਸ ਪਾਸੇ ਧਿਆਨ ਨਾ ਦੇਣ ਤੇ ਢੁਕਵਾਂ ਹੱਲ ਨਾ ਕਰਨ ਕਾਰਨ ਇਹ ਭੁੱਖ ਹੜਤਾਲ ਓਨਾ ਦੇ ਆਖਰੀ ਸਾਹਾਂ ਤੱਕ ਚੱਲੀ, ਆਖਰ ਉਹ ਯੋਧਾ ਆਪਣੀ ਅਰਦਾਸ ਆਪਣੇ ਪ੍ਰਣ ਦਿੱਤੇ ਪ੍ਰਾਣਾਂ ਦੇ ਨਾਲ ਨਿਭਾ ਗਿਆ ਅਤੇ 74ਵੇਂ ਦਿਨ 27 ਅਕਤੂਬਰ,1969 ਨੂੰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਆਪਣੀ ਸ਼ਹਾਦਤ ਦੇ ਦਿੱਤੀ ਜੋ ਮਾਸਟਰ ਤਾਰਾ ਸਿੰਘ ਅਤੇ ਬਾਬਾ ਫਤਹਿ ਸਿੰਘ ਦੋਹਾਂ ਦੇ ਮੂੰਹ ਉੱਪਰ ਇਕ ਕਰਾਰਾ ਥੱਪੜ ਸਾਬਤ ਹੋਈ । ਇੰਝ ਬਹੁਤ ਸੰਘਰਸ਼, ਬਹੁਤ ਸਾਰੀਆਂ ਗ੍ਰਿਫ਼ਤਾਰੀਆਂ, ਅਨੇਕਾਂ ਕੁਰਬਾਨੀਆਂ ਅਤੇ ਤਸ਼ਦਤਾ ਦੇ ਦੌਰ, ਬਹੁਤ ਮੋਰਚੇ ਅਤੇ ਅਖ਼ੀਰ ਭਾਰਤ ਨਾਲ 1966 ਦੀ ਪਾਕਿਸਤਾਨ ਨਾਲ ਹੋਈ ਜੰਗ ਦੇ ਕਾਰਣ, ਇਕ ਲੰਗੜਾ ਜਿਹਾ ਪੰਜਾਬੀ ਸੂਬਾ ਬਣਾ ਤਾਂ ਦਿਤਾ ਪਰ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ। ਫਿਰ 1978 ਵਿਚ ਪੰਜਾਬ ਚ ਨਕਲੀ ਨਿਰੰਕਾਰੀ ਟਕਰਾਉ ਹੋਇਆ। 80 ਦੇ ਦਹਾਕੇ ਚ ਖਾੜਕੂਵਾਦ, ਆਪਣੀਆਂ ਜਾਇਜ ਮੰਗਾ ਲਈ ਸ਼ੰਘਰਸ 1982 ਦਿਲੀ ਏਸੀਆਈ ਖ਼ੇਡਾਂ ਚ ਸਿਖਾ ਨਾਲ ਦੁਰਵਿਵਹਾਰ, ਹਰਿਆਣਾ ਦੇ ਭਜਨ ਲਾਲ ਕਾਗਰਸੀ ਨੇ ਇੰਦਰਾ ਦੀ ਵਫਾਦਰੀ ਨਿਭਾਉਣ ਲਈ ਪੰਜਾਬ ਤੋ ਆਉਣ ਵਾਲੇ ਹਰ ਵਹੀਕਲ ਵਾਲੇ ਨੂੰ ਅਪਮਾਨਿਤ ਕੀਤਾ,ਲੁਟ ਖੋਹ,ਮਾਰ ਕੁਟਾਈ ਸਿਖ ਬੀਬੀਆਂ ਨਾਲ ਬਦਤਮੀਜੀ ਕੀਤੀ ਗਈ। ਫਿਰ ਪੰਜਾਬ ਵਿਚ ਫਿਰਕੂ ਹੋਲੀ ਖੇਡੀ ਗਈ 1984 ਚ ਦਰਬਾਰ ਸਾਹਿਬ,ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ, ਨਵੰਬਰ,1984 ਚ ਦਿੱਲੀ ਵਿਚ ਤੇ ਪੂਰੇ ਭਾਰਤ ਚ ਸਿਖਾਂ ਦੀ ਨਸਲਕੁਸੀ ਕੀਤੀ ਗਈ। ਸਿੱਖਾਂ ਨੂੰ ਵਿਆਹ ਤੋਂ ਬਾਦ ਅੰਗਰੇਜੀ ਰਾਜ ਸਮੇਂ ਸਿੱਖ ਹੋਣ ਦਾ ਸਰਟੀਫਿਕੇਟ ਦਿੱਤਾ ਜਾਂਦਾ ਸੀ ਜੋ ਇਹ ਵਿਆਹ ਅਨੰਦ ਮੈਰਿਜ ਐਕਟ" ਅਧੀਨ ਹੁੰਦਾ ਸੀ। ਹੁਣ ਹਿੰਦੂ ਮੈਰਿਜ ਐਕਟ(ਧਾਰਾ 25 B) ਤਹਿਤ ਵਿਆਹ ਰਜਿਸਟਰ ਹੁੰਦਾ ਹੈ ਤੇ ਮੈਰਿਜ ਸਰਟੀਫਿਕੇਟ ਹਿੰਦੂ ਮੈਰਿਜ ਐਕਟ ਤਹਿਤ ਹੀ ਮਿਲਦਾ ਹੈ। *ਲੰਬੇ ਸੰਘਰਸ਼ ਤੋਂ ਬਾਅਦ ਜੋਂ ਪੰਜਾਬੀ ਸੂਬਾ 1 ਨਵੰਬਰ,1966 ਨੂੰ 17 ਸਾਲ ਬਾਅਦ ਮਿਲਿਆ,ਇਹ ਵੀ ਅਧੂਰਾ:-* ਪੰਜਾਬੀ ਸੂਬੇ ਦੀ ਅੱਜ ਤੱਕ ਆਪਣੀ ਰਾਜਧਾਨੀ ਨਹੀਂ ਹੈ। *ਜਾਇਜ ਮੰਗਾਂ ਵਿਚਾਲੇ ਲਟਕਦੀਆਂ ਫਿਰਦੀਆਂ ਹਨ*। ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ ਲਈ ਸ: ਦਰਸ਼ਨ ਸਿੰਘ ਫੇਰੂਮਾਨ 74 ਦਿਨ ਵਰਤ ਰੱਖਣ ਤੋਂ ਬਾਅਦ ਸ਼ਹੀਦੀ ਪਾ ਗਏ ਪਰ ਫਿਰ ਵੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਨਾ ਦਿੱਤਾ। *ਸਿੱਖਾਂ ਨੂੰ ਵਿਆਹ ਤੋਂ ਬਾਦ ਅੰਗਰੇਜੀ ਰਾਜ ਸਮੇਂ ਸਿੱਖ ਹੋਣ ਦਾ ਸਰਟੀਫਿਕੇਟ ਦਿੱਤਾ ਜਾਂਦਾ ਸੀ ਜੋ ਇਹ ਵਿਆਹ ਅਨੰਦ ਮੈਰਿਜ ਐਕਟ" ਅਧੀਨ ਹੁੰਦਾ ਸੀ। ਹੁਣ ਹਿੰਦੂ ਮੈਰਿਜ ਐਕਟ(ਧਾਰਾ 25 B) ਤਹਿਤ ਵਿਆਹ ਰਜਿਸਟਰ ਹੁੰਦਾ ਹੈ ਤੇ ਮੈਰਿਜ ਸਰਟੀਫਿਕੇਟ ਹਿੰਦੂ ਮੈਰਿਜ ਐਕਟ ਤਹਿਤ ਹੀ ਮਿਲਦਾ ਹੈ।* 1.ਆਜਾਦੀ ਤੋ ਪਹਿਲਾਂ 3.5 ਲੱਖ ਵਰਗ ਕਿ.ਮੀ ਵਿਚ ਸੀ, 2.ਆਜਾਦੀ ਤੋ ਬਾਦ 1.5 ਲੱਖ ਵਰਗ ਕਿ.ਮੀ ਰਹਿ ਗਿਆ ਅਤੇ 3.ਭਾਸਾ ਦੇ ਆਧਾਰ ਤੇ ਬਣੇ ਮੋਜੂਦਾ ਪੰਜਾਬ ਦਾ ਖੇੇਤਰਫਲ 50 ਹਜਾਰ ਵਰਗ ਕਿ.ਮੀ. ਹੀ ਰਹਿ ਗਿਆ ਹੈ। 4. ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚੋ ਸੰਨ 2022 ਚ ਪੰਜਾਬ ਦਾ ਹੱਕ ਖਤਮ ਕਰ ਦਿੱਤਾ ਗਿਆ। 5. ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖਤਮ ਕਰਨ ਲਈ ਕੇਦਰ ਤੋ 2020 DGP ਪੁਲਿਸ ਮੁਖੀ ਲਗਾ ਦਿੱਤਾ ਗਿਆ। 6.ਪੰਜਾਬ ਸੂਬੇ ਵਲੋ ਲਗਦੇ SSP ਪਾਸੋਂ ਸਿਪਾਹੀ ਤੋਂ ਇੰਸਪੈਕਟਰ ਰੈਂਕ ਤਕ ਕੀਤੀਆ ਜਾਂਦੀਆਂ ਬਦਲੀਆਂ ਦੇ ਹੱਕ ਖੋਹ ਲਿਆ। 7.ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖਤਮ ਕਰਨ ਲਈ ਪੰਜਾਬ ਸਰਵਿਸ ਨਿਯਮ ਖਤਮ ਕਰਕੇ 2022 ਚ ਕੇਦਰ ਸਰਵਿਸ ਰੂਲ ਲਾਗੂ ਕਰ ਦਿੱਤੇ ਗਏ ਹਨ। 8. ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੋਇਆਂ ਚਾਰ ਦਹਾਕਿਆਂ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਇਸ ਨੂੰ ਸਿੱਖਿਆ,ਨਿਆਂਪਾਲਿਕਾ ਤੇ ਹੋਰ ਖੇਤਰਾਂ 'ਚ ਗੰਭੀਰਤਾ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ। 9. 56 ਸਾਲ ਬਾਅਦ ਵੀ ਰਾਜਧਾਨੀ,ਪੰਜਾਬੀ ਬੋਲਦੇ ਇਲਾਕੇ,ਤੇ ਪਾਣੀਆਂ ਦਾ ਚੱਲ ਰਿਹਾ ਮਸਲਾ ਰਾਜਨੀਤਕਾਂ ਵਲੋਂ ਸੁਲਝਾਇਆ ਨਹੀਂ ਜਾ ਸਕਿਆ, 10. ਪੰਜਾਬ ਦੇ ਜਾਇਜ ਹੱਕ ਖੋਹ ਗਏ, 11.ਅਜੇ ਹੋਰ ਪਾਣੀ ਵੀ ਖੋਹਣ ਨੂੰ ਫਿਰ ਰਹੇ ਹਨ,(SYL ਨਹਿਰ ਰਾਹੀਂ) 12. ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਬਨਾਉਣ ਲਈ ਚੰਡੀਗੜ ਚ ਜਗਾ ਦੇ ਕੇ ਪੰਜਾਬ ਦਾ ਹੱਕ ਖਤਮ ਕਰਨਾ। 13. ਪੰਜਾਬ ਦੇ ਗਵਾਂਢੀ ਸੂਬਿਆਂ ਉਦਯੋਗ/ ਇੰਡਸਟਰੀ ਲਗਾਉਣ ਲਈ ਰਿਆਇਤਾਂ ਦੇਣੀਆਂ,ਤੇ ਪੰਜਾਬ ਨੂੰ ਇਹ ਰਿਆਇਤਾਂ ਨਾ ਦੇ ਕੇ ਪੰਜਾਬ ਵਿੱਚੋ ਇੰਡਸਟਰੀ ਖਤਮ ਕਰਨਾ/ਹੋਰ ਸੂਬਿਆਂ ਚ ਤਬਦੀਲ ਕਰਨਾ। 14.ਸੰਨ 1984 ਤੋਂ 1992 ਤਕ ਦਾ ਪੰਜਾਬ ਚ ਅਮਨ ਸ਼ਾਂਤੀ ਕਾਇਮ ਕਰਨ ਦੇ ਨਾਮ ਤੇ ਚੜਿਆ ਹੋਇਆ ਕਰੀਬ ਢਾਈ ਲੱਖ ਕਰੋੜ ਦਾ ਮਜੂਦਾ ਸਮੇ ਖੜਾ ਕਰਜ਼ਾ,ਸ਼ਾਇਦ ਇਸ ਦੇ ਵਿਆਜ਼ ਦੀ ਰਕਮ ਨੂੰ ਹੀ ਹਰ ਸਾਲ ਹੀ ਉਤਾਰਿਆ ਜਾ ਰਿਹਾ ਹੈ,ਮੂਲ ਰਕਮ ਦਿਨ ਦਿਨ ਵਧਦੀ ਹੀ ਜਾ ਰਹੀ ਹੈ। 15.ਪੰਜਾਬ ਦੇ ਪਾਣੀ ਤੇ ਰਿਪੇਰੀਅਨ ਸੂਬਾ ਹੋਣ ਦਾ ਸਵਿਧਾਨ ਅਨੁਸਾਰ ਹੱਕ ਪੰਜਾਬ ਦਾ ਹੈ,ਜਿਸਨੂੰ ਨਜ਼ਰ ਅੰਦਾਜ਼ ਕਰਕੇ,ਪੰਜਾਬ ਦਾ ਪਾਣੀ ਫਰੀ ਚ ਹਰਿਆਣਾ,ਰਾਜਸਥਾਨ,ਦਿੱਲੀ,ਜੰਮੂ ਕਸ਼ਮੀਰ ਨੂੰ ਦਿੱਤਾ ਜਾ ਰਿਹਾ। *ਪੰਜਾਬੀ ਸੂਬਾ ਸਿਰਫ ਵੋਟਾਂ ਦੀ ਰਾਜਨੀਤੀ ਤਕ ਹੀ ਸੀਮਤ/ਸੁਕੜ ਕੇ ਰਹਿ ਗਿਆ ਹੈ,ਕਿਸੇ ਵੀ ਪਾਰਟੀ ਨੇ ਇਸਨੂੰ ਗਭੀਰਤਾ ਨਾਲ ਹਲ ਕਰਨ ਦਾ ਯਤਨ ਨਹੀਂ ਕੀਤਾ,ਕੇਵਲ ਵੋਟਾਂ ਵੇਲੇ ਹੀ ਇਸ ਮਸਲੇ ਯਾਦ ਆਉਂਦੇ ਹਨ,ਤੇ ਵੋਟਾਂ ਤੋਂ ਬਾਅਦ ਭੁਲਾ ਦਿੱਤੇ ਜਾਂਦੇ ਹਨ।* ਸੋ, 1. *ਚੰਡੀਗੜ ਪੂਰਨ ਤੌਰ ਤੇ ਪੰਜਾਬ ਨੂੰ ਮਿਲੇ, ਇਸ ਮੰਗ ਨੂੰ ਲੈ ਕੇ ਮਾਸਟਰ ਤਾਰਾ ਸਿੰਘ ਨੇ 15 ਅਗਸਤ,1967 ਨੂੰ ਹਿੰਦੁਸਤਾਨ ਦੀ ਆਜ਼ਾਦੀ ਵਾਲੇ ਦਿਹਾੜੇ ਮਰਨ-ਵਰਤ ਸ਼ੁਰੂ ਕੀਤਾ ਤੇ ਬਿਨਾ ਕਿਸੇ ਪ੍ਰਾਪਤੀ ਦੇ 48 ਦਿਨਾਂ ਮਗਰੋਂ 1 ਅਕਤੂਬਰ,1961 ਨੂੰ ਮਰਨ ਵਰਤ ਤੋੜ ਦਿੱਤਾ।* 2. *ਚੰਡੀਗੜ ਪੂਰਨ ਤੌਰ ਤੇ ਪੰਜਾਬ ਨੂੰ ਮਿਲੇ, ਇਸ ਮੰਗ ਨੂੰ ਲੈ ਕੇ 15 ਅਗਸਤ,1969 ਨੂੰ ਸ: ਦਰਸ਼ਨ ਸਿੰਘ ਫੇਰੂਮਾਨ ਨੇ ਇਹ ਕਹਿਕੇ ਮਰਨ- ਵਰਤ ਸ਼ੁਰੂ ਕੀਤਾ ਤੇ ਇਹ ਅਰਦਾਸ ਕੀਤੀ ਕੇ ਜਾਂ ਤਾਂ ਸ਼ਹਾਦਤ ਪਾਵਾਂਗਾ ਜਾਂ ਫੇਰ ਚੰਡੀਗੜ੍ਹ ਪੰਜਾਬ ਨੂੰ ਮਿਲੇਗਾ*।🙏 _ਮਿਤੀਆਂ ਚ ਫਰਕ ਹੋ ਸਕਦਾ ਹੈ,ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ। ਨਾ ਹੀ ਕਿਸੇ ਨੂੰ ਸਿਆਸੀ ਜਾਂ ਧਾਰਮਿਕ ਤੌਰ ਤੇ ਨਿਸ਼ਾਨਾ ਬਣਾਉਣਾ ਮਕਸਦ ਹੈ, ਅਤੇ ਨਾ ਹੀ ਜਾਣ ਬੁੱਝ ਕੇ ਜਾਂ ਕੋਈ ਗਲਤ ਇਰਾਦਾ ਹੀ ਹੈ,ਇਤਿਹਾਸ ਚ 19-21 ਦਾ ਫਰਕ ਹੋ ਸਕਦਾ ਹੈ, ਪਰ ਗਲਤ ਮਕਸਦ ਬਿਲਕੁਲ ਵੀ ਨਹੀਂ ਹੈ।_ ਭੁਲਾਂ ਦੀ ਖਿਮਾ ਬਖਸ਼ੋ ਜੀ।
Like Save

Join the conversation

Loading comments…

Sign in to comment or join the discussion.

More from the community

You may also enjoy these stories

अमृत ​​वेले का हुक्मनामा - 22 नवंबर 2026

अंग: 604सोरठि महला ४ घरु १ ੴ सतिगुर प्रसादि ॥ आपे आपि वरतदा पिआरा आपे आपि अपाहु ॥ वणजारा जगु आपि है पिआरा आपे साचा साहु ॥ आपे वणजु वापारीआ पिआरा आपे सचु वेसाहु ॥१॥ जपि मन हरि हरि नामु सलाह ॥ गुर किरपा ते पाईऐ पिआरा अंम्रितु अगम अथाह ॥ रहाउ ॥ आपे सुणि सभ वेखदा पिआरा मुखि बोले... Read more

Like Save

ਸੰਧਿਆ ਵੇਲੇ ਦਾ ਹੁਕਮਨਾਮਾ – 03 ਨਵੰਬਰ 2025

ਅੰਗ: 654ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥ ਮਨ ਰੇ ਸੰਸਾਰੁ ਅੰਧ ਗਹੇਰਾ ॥ ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥ ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥ ਜਟਾ ਧਾਰਿ ਧਾਰਿ ਜੋਗੀ... Read more

Like Save

ਅਮ੍ਰਿਤ ਵੇਲੇ ਦਾ ਹੁਕਮਨਾਮਾ – 22 ਨਵੰਬਰ 2025

ਅੰਗ: 609ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ ਸਫਲ ਦਰਸਨੁ ਅ... Read more

Like Save

Saka Nankana Sahib

Gurdwara Sri Nankana Sahib, the birthplace of Guru Nanak Dev Ji, was under the control of Mahant Narayan Das in the year 1920. Among all the mahants, he was the most notorious drunkard and morally corrupt person. He had turned the sacred shrine into a center of debauchery. I... Read more

Saka Nankana Sahib
Like Save