Skip to content
Nitnama app icon Nitnama.
Back to community

ਇਕ ਦਿਨ ਜੇਠ ਮਹੀਨੇ ਵਿਚ ਭਾਈ ਸਾਧੂ ਜੀ ਅਤੇ ਰੂਪ ਚੰਦ ਜੀ ਦੋਵੇਂ ਪਿਉ ਪੁੱਤਰ ਜੰਗਲ ਵ

ਇਕ ਦਿਨ ਜੇਠ ਮਹੀਨੇ ਵਿਚ ਭਾਈ ਸਾਧੂ ਜੀ ਅਤੇ ਰੂਪ ਚੰਦ ਜੀ ਦੋਵੇਂ ਪਿਉ ਪੁੱਤਰ ਜੰਗਲ ਵਿਚੋਂ ਲੱਕੜਾਂ ਵੱਢਣ ਗਏ ਅਤੇ ਆਪਣੇ ਪੀਣ ਵਾਸਤੇ ਪਾਣੀ ਦਾ ਇਕ ਮਟਕਾ ਭਰ ਕੇ ਆਪਣੇ ਨਾਲ ਲੈ ਗਏ। ਮਟਕੇ ਨੂੰ ਇਕ ਜੰਡ ਦੇ ਬ੍ਰਿਛ ਨਾਲ ਲਟਕਾ ਕੇ ਆਪ ਲੱਕੜਾਂ ਵੱਢਣ ਲੱਗ ਗਏ, ਜਦ ਸਿਖਰ ਦੁਪਿਹਰ ਸਮੇਂ ਦੋਹਾਂ ਨੂੰ ਬਹੁਤ ਪਿਆਸ ਲੱਗੀ ਤਾਂ ਪਾਣੀ ਪੀਣ ਵਾਸਤੇ ਜੰਡ ਹੇਠ ਆਏ। ਭਾਈ ਰੂਪਾ ਜੀ ਜਦ ਮਟਕਾ ਫੜ ਕੇ ਆਪਣੇ ਪਿਤਾ ਸਾਧੂ ਜੀ ਨੂੰ ਪਾਣੀ ਪਿਆਉਣ ਲੱਗੇ ਤਾਂ ਮਟਕੇ ਨੂੰ ਬਹੁਤ ਠੰਢਾ ਵੇਖ ਕੇ ਉਥੇ ਹੀ ਜੰਡ ਨਾਲ ਟੰਗ ਕੇ ਆਪਣੇ ਪਿਤਾ ਨੂੰ ਕਿਹਾ-ਪਿਤਾ ਜੀ! ਇਹ ਠੰਢਾ ਜਲ ਗੁਰੂ ਜੀ ਦੇ ਪੀਣ ਯੋਗ ਹੈ ਪਹਿਲਾਂ ਗੁਰੂ ਜੀ ਨੂੰ ਪਿਆ ਕੇ ਫੇਰ ਹੀ ਸਾਨੂੰ ਪੀਣਾ ਚਾਹੀਦਾ ਹੈ। ਗਰਮੀ ਦੇ ਦਿਨ ਅਤੇ ਲੱਕੜਾਂ ਵੱਢਣ ਦੀ ਸਖ਼ਤ ਕਾਰ ਕਰਕੇ ਉਹ ਪਿਆਸ ਨਾਲ ਬਹੁਤ ਵਿਆਕੁਲ ਹੋਏ ਹੀ ਜੰਡ ਹੇਠਾਂ ਬੈਠ ਕੇ ਗੁਰੂ ਜੀ ਦੀ ਆਰਾਧਨਾ ਕਰਨ ਲੱਗੇ- ਕਿ ਹੇ ਸਤਿਗੁਰੂ! ਇਹ ਸੀਤਲ ਜਲ ਇਸ ਸਮੇਂ ਦੀ ਅਤਿ ਗਰਮੀ ਦੀ ਰੁੱਤ ਵਿਚ ਆਪ ਜੀ ਦੇ ਛਕਣ ਯੋਗ ਹੈ, ਪਹਿਲਾਂ ਆਪ ਆਣ ਕੇ ਇਸ ਸੀਤਲ ਜਲ ਨੂੰ ਛਕ ਲਵੋ, ਫਿਰ ਅਸੀਂ ਪੀਵਾਂਗੇ। ਇਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਇਨ੍ਹਾਂ ਪਿਉ ਪੁੱਤਾਂ ਤੋਂ ਤੀਹ ਕੋਹ ਦੂਰ ਦੁਪਿਹਰ ਸਮੇਂ ਡਰੌਲੀ ਵਿਚ ਬਿਸ੍ਰਾਮ ਕਰ ਰਹੇ ਸਨ। ਇਤਨੀ ਸ਼ਰਧਾ ਪੂਰਵਕ ਆਰਾਧਨਾ ਉਨ੍ਹਾਂ ਦੀ ਗੁਰੂ ਜੀ ਨੂੰ ਜਿਸ ਸਮੇਂ ਪਹੁੰਚੀ, ਆਪ ਜੀ ਝਟ ਪਟ ਉਠ ਕੇ ਬੈਠ ਗਏ ਅਤੇ ਸੇਵਾਦਾਰ ਨੂੰ ਆਖਿਆ, ਸਾਡੀ ਅਸਵਾਰੀ ਵਾਸਤੇ ਸਾਡਾ ਘੋੜਾ ਛੇਤੀ ਲੈ ਕੇ ਆਓ, ਅੰਨ ਜਲ ਛੱਡ ਕੇ ਸਿੱਖ ਸਾਡੀ ਉਡੀਕ ਕਰ ਰਹੇ ਹਨ। ਸੇਵਾਦਾਰ ਨੇ ਘੋੜਾ ਲੈ ਆਂਦਾ। ਗੁਰੂ ਜੀ ਅਸਵਾਰ ਹੋ ਕੇ ਤੀਹ ਕੋਹ ਦਾ ਪੈਂਡਾ ਘੜੀਆਂ ਪਲਾਂ ਵਿਚ ਕਰਕੇ ਜਿਥੇ ਜੰਡ ਹੇਠਾਂ ਦੋਵੇਂ ਪਿਉ ਪੁੱਤਰ ਪਿਆਸ ਨਾਲ ਵਿਆਕੁਲ ਹੋ ਕੇ ਲੇਟੇ ਹੋਏ ਸਨ, ਉਥੇ ਪਹੁੰਚ ਗਏ ਅਤੇ ਕਿਹਾ ਤੁਸੀਂ ਕੌਣ ਹੋ? ਸਾਨੂੰ ਬਹੁਤ ਪਿਆਸ ਲੱਗੀ ਹੈ, ਛੇਤੀ ਪਾਣੀ ਪਿਆਓ। ਇਹ ਆਵਾਜ਼ ਸੁਣ ਕੇ ਸਾਧੂ ਨੇ ਰੂਪੇ ਨੂੰ ਕਿਹਾ- ਉਠੋ ਬੇਟਾ! ਗੁਰੂ ਜੀ ਆ ਗਏ ਹਨ, ਜਲ ਛਕਾਓ। ਦੋਹਾਂ ਪਿਉ ਪੁੱਤਾਂ ਨੇ ਉਠ ਕੇ ਗੁਰੂ ਜੀ ਦੇ ਚਰਣਾਂ ‘ਤੇ ਮੱਥਾ ਟੇਕਿਆ ਅਤੇ ਘੋੜੇ ਤੋਂ ਉਤਾਰ ਕੇ ਆਪਣੀ ਚਾਦਰ ਵਿਛਾ ਕੇ ਉਪਰ ਬਿਠਾ ਦਿੱਤਾ ਅਤੇ ਬੜੇ ਪ੍ਰੇਮ ਨਾਲ ਪੱਤਰਾਂ ਦੇ ਡੋਨੇ ਬਣਾ ਕੇ ਗੁਰੂ ਜੀ ਨੂੰ ਠੰਡਾ ਜਲ ਛਕਾਇਆ। ਫਿਰ ਗੁਰੂ ਜੀ ਦੀ ਆਗਿਆ ਪਾ ਕੇ ਉਨ੍ਹਾਂ ਨੇ ਆਪ ਜਲ ਛਕਿਆ ਅਤੇ ਆਪਣੀ ਪਿਆਸ ਮਿਟਾਈ। ਉਨ੍ਹਾਂ ਦੀ ਇਸ ਸ਼ਰਧਾ ਅਤੇ ਪ੍ਰੇਮ ਉਤੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਹੁਣ ਤੁਸੀਂ ਆਪਣਾ ਤਰਖਾਣਾ ਕੰਮ ਛੱਡ ਕੇ ਗੁਰੂ ਦੀ ਦੇਗ ਵਰਤਾਇਆ ਕਰੋ। ਰਿੱਧੀਆਂ ਸਿੱਧੀਆਂ ਤੁਹਾਡੇ ਅਧੀਨ ਰਹਿਣਗੀਆਂ।
Like Save

Join the conversation

Loading comments…

Sign in to comment or join the discussion.

More from the community

You may also enjoy these stories

ਸੰਧਿਆ ਵੇਲੇ ਦਾ ਹੁਕਮਨਾਮਾ – 25 ਦਸੰਬਰ 2025

ਅੰਗ: 612ਸੋਰਠਿ ਮਹਲਾ ੫ ॥ ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥ ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥ ਹਰਿ ਆਰਾਧੇ ਅਰੋਗ ਅਨਦਾਈ ॥ ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥ ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ॥ ਜਿਹ ਨਰ ਬਿਸਰਿਆ ਪੁਰਖੁ ਬਿਧਾਤਾ... Read more

Like Save

Important Sikh Historical Events Related to 21 May

(A) On 21 May 1914, the ship Guru Nanak (Komagata Maru) arrived at Victoria (B.C.) harbor, where passengers underwent medical inspection. (B) On 21 May 1920, on the martyrdom day of Guru Arjan Dev Ji, the “Akali” newspaper was launched from Ramgali, Lahore, through the effor... Read more

Important Sikh Historical Events Related to 21 May
Like Save

morning hukamnama - 06 February 2026

ang: 481Baaees chaupade tathaa panchpade Aasaa Sree Kabeer Jeeo ke tipade 8 dutuke 7 iktukaa 1 Ik Oankaar Satigur Prasaad ॥ Bind te jin pind keea agan kund rahaaiaa ॥ Das maas maataa udar raakhaa bahur laagee maiaa ॥1॥ Praanee kaahe kau lobh laage ratan janam khoiaa ॥ Poorab... Read more

Like Save