Nitnama Nitnama
Profile Image
Nitnama
6 months ago

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਥ ਦਾ ਜਥੇਦਾਰ ਥਾਪ ਕੇ ਪੰਜਾਬ ਵਲ ਤੋਰਨਾ (4 ਅਕਤੂਬਰ 1708)

4 ਅਕਤੂਬਰ 1708 ਵਾਲੇ ਦਿਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਥ ਦਾ ਜਥੇਦਾਰ ਥਾਪ ਕੇ, ਖਾਲਸਾ ਰਾਜ ਕਾਇਮ ਕਰਨ ਦੇ ਲਈ ਪੰਜਾਬ ਵਲ ਤੋਰਿਆ: ਗੁਰਦੀਪ ਸਿੰਘ ਜਗਬੀਰ (ਡਾ.) 4 ਅਕਤੂਬਰ 1708 ਵਾਲੇ ਦਿਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਥ ਦਾ ਜਥੇਦਾਰ ਥਾਪਿਆ ਅਤੇ ਥਾਪੜਾ ਦੇ ਕੇ,ਪੰਜ ਤੀਰ, ਇੱਕ ਨਿਸ਼ਾਨ ਸਾਹਿਬ ਅਤੇ ਇੱਕ ਨਗਾਰਾ ਦੇ ਕੇ ਅਤੇ ਪੰਜ ਸਿੰਘ ਭਾਈ ਸਾਹਿਬ ਬਿਨੋਦ ਸਿੰਘ ਜੀ , ਭਾਈ ਸਾਹਿਬ ਕਾਨ੍ਹ ਸਿੰਘ ਜੀ , ਭਾਈ ਸਾਹਿਬ ਬਾਜ ਸਿੰਘ ਜੀ , ਭਾਈ ਸਾਹਿਬ ਦਯਾ ਸਿੰਘ ਜੀ ਅਤੇ ਭਾਈ ਸਾਹਿਬ ਰਣ ਸਿੰਘ ਦੇ ਨਾਲ,ਖਾਲਸਾ ਰਾਜ ਕਾਇਮ ਕਰਨ ਦੇ ਲਈ ਪੰਜਾਬ ਵਲ ਤੋਰਿਆ।ਕੁਝ ਇਤਿਹਾਸਕਾਰਾਂ ਵੱਲੋਂ ਇਹ ਤਰੀਖ 18 ਸਤੰਬਰ 1708 ਵੀ ਲਿਖੀ ਹੈ। 3 ਸਤੰਬਰ 1708 ਵਾਲੇ ਦਿਨ ਸਤਿਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ,ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਠ ਵਿੱਖੇ ਪੁੱਜੇ।ਇਥੇ ਹੀ ਆਪ ਨੇ ' ਬੰਦਾ ' ਬਣਨ ਦਾ ਬਾਬਾ ਸਾਹਿਬ ਪਾਸੋਂ ਪ੍ਰਣ ਲਿਆ ਅਤੇ ਉਨ੍ਹਾਂ ਨੂੰ ਸਤਿਗੁਰੂ ਜੀ ਪਾਸੋਂ ਖੰਡੇ ਦੀ ਪਾਹੁਲ ਲੈਣ ਦਾ ਸੁਭਾਗ ਪ੍ਰਾਪਤ ਹੋਇਆ।ਇਹ ਸਤਿਗੁਰੂ ਜੀ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ, ਪਹਿਲੀ ਮੁਲਾਕਾਤ ਨਹੀਂ ਸੀ ਇਸ ਤੋਂ ਪਹਿਲਾਂ ਵੀ ਆਪ ਆਪਣੇ ਸ਼ਸਤਰ ਵਿੱਦਿਆ ਦੇਣ ਵਾਲੇ ਗੁਰੂ, ਬਾਬਾ ਸਮਰਥਨ ਦਾਸ ਦੇ ਨਾਲ ਸਤਿਗੁਰੂ ਜੀ ਨੂੰ ਅਨੰਦਪੁਰ ਸਾਹਿਬ ਵਿੱਖੇ ਮਿਲ ਚੁੱਕੇ ਸੀ। ਸਤਿਗੁਰੂ ਜੀ ਦੀ ਸ਼ਖ਼ਸੀਅਤ ਤੋਂ ਮਾਧੋ ਦਾਸ ਜੀ ਪਹਿਲਾਂ ਹੀ ਬਹੁਤ ਪ੍ਰਭਾਵਿਤ ਸਨ। ਸੋ ਸਤਿਗੁਰੂ ਜੀ ਨੇ ਰਿਧੀਆਂ ਸਿੱਧੀਆਂ ਵਾਲੇ ਕੰਮ ਛੱਡ ਕੇ ਆਪ ਨੂੰ ਬੰਦਾ ਬਣਨ ਦਾ ਉਪਦੇਸ਼ ਦਿੱਤਾ ਸੀ। ਆਪਣੀ ਸੂਰਮਗਤੀ ਕਰਕੇ ਸਿੱਖ ਇਤਿਹਾਸ ਵਿਚ ਇਹ ਯੋਧਾ ‘ ਬੰਦਾ ਸਿੰਘ ਬਹਾਦਰ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਸਤਿਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਆਪ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਗੁਰਬਖ਼ਸ਼ ਸਿੰਘ ਨਾਂ ਦਿਤਾ। ਸਤਿਗੁਰੂ ਜੀ ਨੇ ਇਸ ਯੋਧੇ ਨੂੰ ਥਾਪੜਾ ਦੇ ਕੇ ਪੰਜਾਬ ਵਲ ਤੋਰਿਆ ਤਾਂ ਜੋ ਖਾਲਸਾ ਰਾਜ ਕਾਇਮ ਕਰਕੇ ਪਾਪੀ ਜ਼ਾਲਮਾਂ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਦਿੱਤੀ ਜਾ ਸਕੇ । ਇਸ ਵਕਤ ਸਤਿਗੁਰੂ ਜੀ ਨੇ ਆਪ ਜੀ ਨੂੰ ਇਕ ਨਗਾਰਾ , ਇਕ ਨਿਸ਼ਾਨ ਸਾਹਿਬ ਅਤੇ ਆਪਣੇ ਭੱਥੇ ਵਿਚੋਂ ਪੰਜ ਤੀਰ ਬਖਸ਼ਿਸ਼ ਕੀਤੇ ਅਤੇ ਨਾਲ ਪੰਜ ਪਿਆਰਿਆਂ ਵਜੋਂ ਪੰਜ ਸਿੰਘਾਂ, ਭਾਈ ਸਾਹਿਬ ਬਿਨੋਦ ਸਿੰਘ ਜੀ, ਭਾਈ ਸਾਹਿਬ ਕਾਨ੍ਹ ਸਿੰਘ ਜੀ, ਭਾਈ ਸਾਹਿਬ ਬਾਜ ਸਿੰਘ ਜੀ, ਭਾਈ ਸਾਹਿਬ ਦਯਾ ਸਿੰਘ ਜੀ ਅਤੇ ਭਾਈ ਸਾਹਿਬ ਰਣ ਸਿੰਘ ਜੀ ਸਮੇਤ 20 ਹੋਰ ਵਿਸ਼ੇਸ਼ ਸਿਖਲਾਈ ਪ੍ਰਾਪਤ, ਜੰਗੀ ਸਿੱਖਿਆ ਵਿੱਚ ਪ੍ਰਬੀਨ ਸਿੰਘਾਂ ਨੂੰ ਸਹਾਇਕ ਵਜੋਂ ਨਾਲ ਤੋਰਿਆ। ਜਿਨ੍ਹਾਂ ਨੂੰ ਅੱਜ ਦੀ ਦੁਨੀਆਂ ਵਿੱਚ ਕਮਾਂਡੋਜ਼ ਕਿਹਾ ਜਾਂਦਾ ਹੈ। ਪੰਜਾਬ ਤਕ ਪੁਜਦਿਆਂ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਅਤੇ ਇਕ ਨਿਸ਼ਾਨ ਹੇਠਾਂ ਸਿੱਖ ਇਕੱਠੇ ਹੋਣੇ ਸ਼ੁਰੂ ਹੋ ਗਏ। 26 ਨਵੰਬਰ 1709 ਈ. ਨੂੰ, ਸ਼ਹੀਦ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੇ ਹੁਕਮਾਂ ਮੁਤਾਬਕ ਸ਼ਹੀਦ ਕਰਨ ਵਾਲੇ ਜਲਾਦ, ਜਲਾਲੁੱਦੀਨ ਦੇ ਪਿੰਡ 'ਸਮਾਣੇ" ਉਤੇ ਹਮਲਾ ਕਰਕੇ ਉਸ ਸ਼ਹਿਰ ਨੂੰ ਤਹਿਸ ਨਹਿਸ ਕਰ ਦਿੱਤਾ। ਇਸ ਤੋਂ ਬਾਅਦ ਸਢੌਰੇ'ਤੇ ਹਮਲਾ ਕਰਕੇ ਇਸ ਨੂੰ ਉਜਾੜਿਆ ਕਿਉਂਕਿ ਇਸ ਦੇ ਪ੍ਰਸ਼ਾਸਕ ਉਸਮਾਨ ਖ਼ਾਨ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ । 12 ਮਈ 1710 ਈ. ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਣ ਵਾਲੇ, ਨਵਾਬ ਵਜ਼ੀਰ ਖ਼ਾਨ ਨੂੰ ਮਾਰ ਕੇ ਸਰਹਿੰਦ ਨਗਰ ਨੂੰ ਤੋਪਾਂ ਨਾਲ ਉਡਾ ਕੇ ਇਸ ਦੀ ਇਟ ਨਾਲ ਇਟ ਖੜਕਾ ਦਿਤੀ। ਕੁਝ ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਸਤਿਗੁਰੂ ਜੀ ਨੇ ਖੁਦ ਆਪਣੀ ਮੁਬਾਰਕ ਕਮਾਨ ਹੇਠ ਪੰਜਾਬ ਜਾਣ ਦੀ ਤਿਆਰੀ ਕੀਤੀ ਹੋਈ ਸੀ ਪਰ 18 ਸਤੰਬਰ 1708 ਵਾਲੇ ਦਿਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਉਤੇ ਦੋ ਪਠਾਣਾਂ ਨੇ ਹਮਲਾ ਕਰ ਦਿੱਤਾ ਸੀ। ਇਥੇ ਮਿਤੀਆਂ ਦੇ ਬਾਰੇ ਥੋੜ੍ਹਾ ਵਖਰੇਵਾਂ ਹੈ।ਕੁਝ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਸਾਹਿਬ ਪਾਤਸ਼ਾਹ ਜੀ 'ਤੇ 4 ਅਕਤੂਬਰ ਵਾਲੇ ਦਿਨ ਹੀ ਵਾਰ ਕੀਤਾ ਗਿਆ ਸੀ। ਵਜ਼ੀਰ ਖਾਨ ਨੇ ਜਮਸ਼ੇਦ ਖਾਨ ਅਤੇ ਗੁਲ ਖਾਨ ਨੂੰ ਸਾਹਿਬ ਪਾਤਸ਼ਾਹ ਨੂੰ ਕਤਲ ਕਰਣ ਦੇ ਲਈ ਭੇਜਿਆ।ਜਮਸ਼ੇਦ ਖਾਨ ਸਰਕਾਰੀ ਅਹੁਦੇਦਾਰ ਸੀ।ਇਹ ਦੋਵੇਂ ਪਹਿਲਾਂ ਬੁਰਹਾਨਪੁਰ ਵਿੱਖੇ ਮਾਤਾ ਜੀ ਸੁੰਦਰ ਕੌਰ ਜੀ ਦੇ ਕੋਲ ਪੁੱਜੇ।ਇਥੋਂ ਇਨ੍ਹਾਂ ਨੇ ਮਾਤਾ ਜੀ ਪਾਸੋਂ ਸਤਿਗੁਰੂ ਜੀ ਦਾ ਵੇਰਵਾ ਲਿਆ ਅਤੇ ਦੱਖਣ ਵੱਲ ਨੂੰ ਚਾਲੇ ਪਾ ਦਿੱਤੇ। ਜਾਪਦਾ ਇੰਜ ਹੈ ਕਿ ਗੁਲ ਖਾਨ ਜਾਂ ਜਮਸ਼ੇਦ ਖਾਨ ਦੇ ਵਿਚੋਂ ਕਿਸੇ ਇੱਕ ਦੀ ਗੁਰੂ ਪਰਿਵਾਰ ਦੇ ਨਾਲ ਜ਼ੱਰੂਰ ਕੋਈ ਮਾੜੀ ਮੋਟੀ ਦੁਆ ਸਲਾਮ ਹੋਵੇ ਗੀ ਤਾਹੀਉਂ ਇਨ੍ਹਾਂ ਦੇ ਪ੍ਰਵੇਸ਼ ਦਾਖਲੇ ਤੇ ਕੋਈ ਬਹੁਤ ਸਖਤ ਪਾਬੰਦੀ ਨਹੀ ਸੀ।ਦੂਜੇ ਜਾਪਦਾ ਇੰਜ ਵੀ ਹੈ ਕੇ ਵਜ਼ੀਰ ਖਾ ਵਲੋਂ ਜਮਸ਼ੇਦ ਖਾਨ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ ਜੋਕਿ ਇੱਕ ਸਰਕਾਰੀ ਅਹੁਦੇਦਾਰ ਸੀ ਅਤੇ ਉਸਨੇ ਗੁਲ ਖਾਨ ਨੂੰ ਨਾਲ ਲਿਆ, ਹੋ ਸਕਦਾ ਹੈ ਕੇ ਗੁਲ ਖਾ ਦੇ ਜ਼ਰਈਏ ਹੀ ਉਹ ਸਾਹਿਬਾਂ ਤੱਕ ਪੁੱਜਣ ਵਿੱਚ ਸਫਲ ਹੋਇਆ ਹੋਵੇ। ਜਦੋਂ ਇਹ ਦੋਵੇਂ ਪਠਾਣ ਦੱਖਣ ਪੁੱਜੇ ਤਾਂ ਉਸ ਵਕਤ ਸਾਹਿਬ ਪਾਤਸ਼ਾਹ ਵਾਪਸ ਪੰਜਾਬ ਪਰਤਣ ਦੀ ਤਿਆਰੀ ਕਰ ਚੁੱਕੇ ਸਨ।ਆਰਚਰ ਨੇ ਇਹ ਗਲ ਲਿਖੀ ਹੈ ਕੇ ਸਤਿਗੁਰੂ ਹੁਣ ਤਕ ਫ਼ੈਸਲਾਕੁਨ ਜੰਗ ਦਾ ਫੈਸਲਾ ਕਰ ਚੁੱਕੇ ਸਨ। ਸ੍ਰੀ ਗੁਰੂ ਸੋਭਾ ਦੇ ਲਿਖੇ ਮੁਤਾਬਿਕ: ਘਣੀ ਬਾਰ ਆਯਾ ਲੀਓ ਭੇਦ ਸਾਰਾ। ਸਮਾ ਸਿਆਮ ਕਾਮ ਕੋ ਯੋ ਬਿਚਾਰਾ। ਦਿਨੀ ਏਕ ਸਿਆਮ ਸਮੇਂ ਦੁਸਟ ਆਯੋ।।(10)705 ਇੰਜ ਇਥੇ 'ਘਣੀ ਬਾਰ ਆਯਾ' ਦਾ ਮਤਲੱਬ ਸਪੱਸ਼ਟ ਹੈ ਕਿ ਇਹ ਦੋਵੇਂ ਕਤਲ, ਕਈ ਵਾਰ ਮੌਕੇ ਦੀ ਭਾਲ ਵਿੱਚ ਸਤਿਗੁਰੂ ਜੀ ਦੇ ਸ਼ਮਿਆਨੇ ਵਿੱਚ ਆਏ ਸਨ ਅਤੇ 'ਲੀਓ ਭੇਦ ਸਾਰਾ' ਦਾ ਵੀ ਮਤਲੱਬ ਸਾਫ ਹੈ। ਇਕ ਸ਼ਾਮ ਮੌਕਾ ਪਾਂ ਕੇ ਇਹ ਦੋਵੇਂ ਦੁਸ਼ਟ, ਸਾਹਿਬ ਪਾਤਸ਼ਾਹ ਜੀ ਦੇ ਸ਼ਾਮਿਆਨੇ ਵਿੱਚ ਆਣ ਬੈਠੇ। ਇਤੇ ਮੇਂ ਪ੍ਰਭੂ ਆਪ ਬਿਸਰਾਮ ਲੀਨਾ। ਗਹੀ ਦੁਸ਼ਟਿ ਜਮਧਾਰ ਉਰ ਵਾਰ ਕਿੰਨਾ। (12) 777। ਸ੍ਰੀ ਗੁਰੂ ਸੋਭਾ। ਦੁਸ਼ਟ ਤੋਂ ਇਥੇ ਭਾਵ ਜਮਸ਼ੇਦ ਖਾਨ ਤੋਂ ਹੈ ਜਿਸ ਨੇ ਮੌਕਾ ਦੇਖ ਕੇ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਵਖੀ ਉਪਰ ਕਟਾਰੇ ਨਾਲ ਵਾਰ ਕੀਤਾ।ਜਦੋਂ ਉਸ ਨੇ ਦੂਜਾ ਵਾਰ ਕਰਣ ਦੇ ਲਈ ਹੱਥ ਉਪਰ ਚੁਕਿਆ ਤਾਂ ਸਤਿਗੁਰੂ ਜੀ ਨੇ ਉਸ ਦੀ ਬਾਂਹ ਨੂੰ ਪਕੜ ਲਿਆ।ਸਤਿਗੁਰੂ ਜੀ ਨੇ ਆਪਣਾ ਕਟਾਰਾ ਕਢਿਆ ਅਤੇ ਉਸ ਉਪਰ ਵਾਰ ਕੀਤਾ।ਵਾਰ ਹੁੰਦੇ ਹੀ ਉਹ ਉੱਚੀ ਸਾਰੀ ਚੀਖਿਆ, ' ਹਾਏ ਅੰਮਾ'। ਸਤਿਗੁਰੂ ਜੀ ਨੇ ਉਸ ਵੇਲੇ ਕਿਹਾ ਕਿ ਅੰਮਾ ਨਹੀਂ ਅੱਲਾਹ ਕਹੋ, ਯੇ ਅੱਲਾਹ ਕਹਿਨੇ ਕਾ ਬਖਤ ਹੈ' ( ਕ੍ਰਿਤ ਦੁਨੀ ਸਿੰਘ ਹਢੁਰੀਆ) ਦੂਜੇ ਪਾਸੇ ਭੱਜਦੇ ਜਾਂਦੇ ਗੁਲ ਖਾ ਨੂੰ ਸਿੰਘਾਂ ਨੇ ਫੜ ਲਿਆ। ਸਿੰਘਾਂ ਨੇ ਜਦੋਂ ਸਾਹਿਬ ਪਾਤਸ਼ਾਹ ਨੂੰ ਖੂਨ ਦੇ ਨਾਲ ਭਿੱਜਿਆਂ ਵੇਖਿਆ ਤਾਂ ਸਿੰਘ ਪਾਤਸ਼ਾਹ ਦੇ ਕੋਲ ਆਏ।ਪਾਤਸ਼ਾਹ ਕਹਿਣ ਲਗੇ,ਅਕਾਲ ਨੇ ਹਾਥ ਦੇ ਕੇ ਰੱਖਿਆ ਹੈ। ਭੁੱਲਾਂ ਦੀ ਖਿਮਾ: ਗੁਰਦੀਪ ਸਿੰਘ ਜਗਬੀਰ ( ਡਾ.)

Please log in to comment.

More Stories You May Like