Skip to content
Nitnama app icon Nitnama.
Back to community

ਭਾਈ ਲਾਲੋ ਜੀ ਦਾ ਜਨਮ

ਭਾਈ ਲਾਲੋ ਜੀ ਦਾ ਜਨਮ
24 ਸਤੰਬਰ 1452 ਨੂੰ ਭਾਈ ਲਾਲੋ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਇਤਿਹਾਸ ਤੇ ਜੀ । ਭਾਈ ਲਾਲੋ ਸੱਚੀ ਤੇ ਸੁਚੀ ਮਿਹਨਤ ਕਰਨ ਵਾਲਾ ਗੁਰੂ ਸਿੱਖ ਸੀ ਜਿਸ ਦਾ ਜਨਮ 24 ਸਤੰਬਰ 1452 ਵਿੱਚ ਸੈਦਪੁਰ ਜਿਸ ਨੂੰ ਐਮਨਾਬਾਦ ਕਿਹਾ ਜਾਂਦਾ ਹੈ ,ਪਾਕਿਸਤਾਨ, ਵਿੱਖੇ ਹੋਇਆ। ਆਪ ਦੇ ਪਿਤਾ ਭਾਈ ਜਗਤ ਰਾਮ ਘਟਾਉੜਾ ਜਾਤੀ ਦੇ ਤਰਖਾਣ ਸੀ ਤੇ ਸਚੀ ਸੁੱਚੀ ਤਰਖਾਣੀ ਦਾ ਕੰਮ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸੀ।ਭਾਈ ਲਾਲੋ ਵੀ ਆਪਣੇ ਪਿਤਾ ਦੀ ਤਰਹ ਦਸਾਂ ਨੌਂਹਾਂ ਦੀ ਕਿਰਤ ਕਰਦੇ ਅਤੇ ਉਸ ਕਮਾਈ ਵਿੱਚੋਂ ਲੋੜਵੰਦਾਂ ਦੀ ਮੱਦਦ ਅਤੇ ਗਰੀਬ ਗੁਰਬੇ ਨੂੰ ਲੰਗਰ ਪਾਣੀ ਛਕਾਉਦੇ ਸਨ। ਉਨ੍ਹਾ ਦਾ ਕੋਈ ਪੁਤਰ ਨਹੀਂ ਸੀ ਇਕ ਪੁਤਰੀ ਬੀਬੀ ਰਜੋ ਸੀ ਜਿਸਦੀ ਔਲਾਦ ਹੁਣ ਤਤਲਾ ਪਿੰਡ ਵਿਚ ਰਹਿੰਦੀ ਹੈ । ਪਤਨੀ ਵੀ ਸਿਖੀ ਮਰਯਾਦਾ ਦੀ ਧਾਰਨੀ ਸੀ ਗੁਰੂ ਨਾਨਕ ਸਾਹਿਬ ਨਾਲ ਇਨ੍ਹਾ ਦਾ ਮੇਲ 1507 -1514 ਆਪਣੀ ਪਹਿਲੀ ਉਦਾਸੀ ਦੇ ਦੌਰਾਨ ਹੋਇਆ ਸੀ । ਭਾਈ ਲਾਲੋ ਦੀ ਇਤਿਹਾਸ ਵਿਚ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ ਜਦ ਬਾਬਰ ਨੂੰ ਕੁਝ ਲੋਕਾਂ ਨੇ ਲੋਧੀ ਸਾਸ਼ਨ ਤੋ ਤੰਗ ਆਕੇ ਭਾਰਤ ਤੇ ਹਮਲਾ ਕਰਨ ਲਈ ਸਦਾ ਦਿਤਾ ਤਾਂ ਬਾਬੇ ਨਾਨਕ ਜੀ ਏਮਨਾਬਾਦ ਆਏ । ਪਹਿਲੀ ਉਦਾਸੀ ਸਮੇ ਸੰਗਤਾ ਨੂੰ ਉਪਦੇਸ਼ ਦੇਣ ਲਈ ਤੇ ਆਉਣ ਵਾਲੇ ਸਮੇ ਲਈ ਮਜਬੂਤ ਕਰਨ ਲਈ ਗੁਰੂ ਨਾਨਕ ਸਾਹਿਬ ਇਥੇ ਆਏ ਸਨ ਤਾਂ ਹੀ ਭਾਈ ਲਾਲੋ ਦਾ ਵਰਨਣ ਆਉਂਦਾ ਹੈ । ਪ੍ਰਿੰਸੀਪਲ ਸਤਬੀਰ ਸਿੰਘ ਆਪਣੀ ਪੁਸਤਕ ਬਲਿਓ ਚਿਰਾਗ ਵਿਚ ਲਿਖਦੇ ਹਨ ਕਿ ਗੁਰੂ ਸਾਹਿਬ ਜਦ ਸੈਦਪੁਰ ਆਏ ਤਾ ਆਪਣਾ ਡੇਰਾ ਪਿੰਡੋ ਬਾਹਰ ਲਗਾਇਆ ਉਹ ਸਾਰੀ ਧਰਤੀ ਰੋੜਾਂ ਵਾਲੀ ਸੀ , ਗੁਰੂ ਸਾਹਿਬ ਦੇ ਆਉਣ ਨਾਲ ਪੂਜਨ ਯੋਗ ਹੋ ਗਈ । ਇਸੇ ਸ਼ਹਿਰ ਵਿਚ ਇਕ ਤਰਖਾਣ ਰਹਿੰਦਾ ਸੀ ਜਿਸਦੀ ਸਿਧੀ -ਸਾਦੀ ਸ਼ਖਸ਼ੀਅਤ ਨੇ ਗੁਰੂ ਸਾਹਿਬ ਨੂੰ ਖਿਚ ਲਿਆ ਇਕ ਵਾਰੀ ਜਦ ਭਾਈ ਲਾਲੋ ਕਿਲੇ ਘੜ ਰਿਹਾ ਤਾਂ ਗੁਰੂ ਨਾਨਕ ਸਾਹਿਬ ਨੇ ਉਸਨੂੰ ਕਿਹਾ ਕੀ ਸਾਰੀ ਉਮਰ ਕਿਲੇ ਹੀ ਘੜਦਾ ਰਹੇਂਗਾ ? ਤਾਂ ਉਸਨੇ ਗੁਰੂ ਸਾਹਿਬ ਦੀ ਰਮਜ਼ ਨੂੰ ਸਮਝ ਲਿਆ , ਉਸਨੂੰ ਸੋਝੀ ਆ ਗਈ । ਸਾਰੀ ਉਮਰ ਕਿਰਤ ਕਰਕੇ ਤਾਂ ਹਰ ਕੋਈ ਆਪਣੇ ਆਪ ਨੂੰ ਪਾਲ ਲੈਂਦਾ ਹੈ ਪਰ ਕਿਰਤ ਨਾਲ ਨਾਮ ਜਪਣਾ, ਵੰਡ ਕੇ ਛਕਣਾ ਤੇ ਸਾਧ ਸੰਗਤ ਦੀ ਸੇਵਾ ਕਰਨੀ ਕਿਸੇ ਭਾਗਾਂ ਵਾਲੇ ਦੇ ਹਿਸੇ ਆਉਂਦੀ ਹੈ । ਭਾਈ ਲਾਲੋ ਦੇ ਅੰਦਰ ਗੁਰੂ-ਸੰਗਤ ਕਰਣ ਦੇ ਨਾਲ ਆਤਮਿਕ ਜੋਤ ਜਗ ਗਈ ਤੇ ਇਹ ਜੋਤ ਇਨ੍ਹਾ ਨੇ ਅਗੋਂ ਕਈਆਂ ਹਿਰਦਿਆਂ ਵਿਚ ਜਗਾ ਦਿਤੀ । ਜਦ ਗੁਰੂ ਸਾਹਿਬ ਨੇ ਭਾਈ ਲਾਲੋ ਦੇ ਘਰ ਰਹਿਣਾ ਸ਼ੁਰੂ ਕੀਤਾ ਤਾਂ ਭਾਈ ਲਾਲੋ ਜੋ ਨੀਵੀਂ ਜਾਤਿ ਦਾ ਸੀ, ਗੁਰੂ ਸਾਹਿਬ ਵਾਸਤੇ ਵਖਰਾ ਚੌਕਾ ਤਿਆਰ ਕੀਤਾ । ਉਸ ਵਿਚੋਂ ਨੀਵੀ ਜਾਤਿ ਦੀ ਹੀਣ ਭਾਵਨਾ ਕਢਣ ਲਈ ਗੁਰੂ ਸਾਹਿਬ ਨੇ ਉਥੇ ਭੋਜਨ ਬਣਾਉਣ ਲਈ ਮਨ੍ਹਾ ਕਰ ਦਿਤਾ ਤੇ ਕਿਹਾ ਕੀ ਜੋ ਸਚ ਨਾਲ ਪਿਆਰ ਕਰਦਾ ਹੈ ਉਸਦਾ ਚੌਕਾ ਵੀ ਹਮੇਸ਼ਾ ਸੁਚਾ ਰਹਿੰਦਾ ਹੈ । ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਓ ਕਿਆ ਰੀਸ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ।। ਗੁਰੂ ਨਾਨਕ ਪਾਤਸ਼ਾਹ ਵੱਲੋਂ ਸਿੱਖੀ ਨੂੰ ਬਖ਼ਸ਼ੇ ਤਿੰਨ ਮੂਲ ਸਿਧਾਂਤਾਂ ‘ਕਿਰਤ ਕਰੋ, ਵੰਡ ਛਕੋ, ਨਾਮ ਜਪੋ’ ਵਿਚੋਂ ਧਰਮੀ, ਮਿਹਨਤੀ ਤੇ ਇਮਾਨਦਾਰੀ ਦੀ ਕਿਰਤ ਦਾ ਮੁਜੱਸਮਾ ਭਾਈ ਲਾਲੋ ਹੀ ਨਜ਼ਰ ਆਉਂਦੇ ਸਨ । ਜੋ ਧਰਮ ਦੀ ਕਿਰਤ ਕਰਦੇ ਤੇ ਰੁਖੀ ਸੁਕੀ ਖਾ ਕੇ ਅਕਾਲ ਪੁਰਖ ਦਾ ਧੰਨਵਾਦ ਕਰਦੇ ਬਹੁਤੇ ਲੋਕ ਜੋ ਹਾਕਮ ਸੀ ਜਾਂ ਧਾਰਮਿਕ ਆਗੂ ਸੀ ਪਰਜਾ ਦੀ ਲੁਟ ਘਸੁਟ ਕਰਦੇ ਜਿਸ ਨਾਲ ਗਰੀਬ ਜਨਤਾ ਨਿਤ ਨਵੀਆਂ ਵਗਾਰਾਂ ਤੇ ਜ਼ੁਲਮ ਦੀ ਚਕੀ ਵਿਚ ਪਿਸ ਰਹੀ ਸੀ । ਬ੍ਰਾਹਮਣ, ਪੰਡਤ, ਮੌਲਵੀ,ਕਾਜ਼ੀ ਅਨੇਕ ਤਰਾਂ ਦੇ ਕਰਮਕਾਂਡਾਂ ਨੂੰ ਆਮ ਜਨਤਾ ਤੇ ਥੋਪ ਕੇ ਉਨ੍ਹਾ ਤੋਂ ਜਬਰਦਸਤੀ ਦਾਨ ਵਸੂਲ ਕਰਦੇ ਸਨ। ਗੁਰੂ ਨਾਨਕ ਸਾਹਿਬ ਜਨਤਾ ਨੂੰ ਇਨ੍ਹਾ ਜੁਲਮਾਂ ਤੋ ਬਚਾਉਣ ਚਾਹੁੰਦੇ ਸੀ ਭਾਈ ਲਾਲੋ ਦੀ ਆਤਮਾਂ ਵਿਚ ਉਨ੍ਹਾ ਨੇ ਪਵਿਤ੍ਰਤਾ ,ਸਬਰ ,ਨਿਡਰਤਾ ਦੀ ਝਲਕ ਦੇਖ ਲਈ ਸੀ , ਜੋ ਉਨ੍ਹਾ ਦੇ ਜਾਣ ਤੋਂ ਬਾਅਦ ਇਸ ਕੰਮ ਨੂੰ ਬਖੂਬੀ ਨਿਭਾ ਸਕਦੇ ਸੀ ਤੇ ਅਗੇ ਤੋਰ ਸਕਦੇ ਸਨ । ਉਹ ਕਈ ਦਿਨ ਉਨ੍ਹਾ ਦੇ ਘਰ ਰਹਿੰਦੇ ਤੇ ਨੀਵੀਆਂ ਜਾਤੀਆਂ ਚੋਂ ਹੀਣ ਭਾਵਨਾ ਕਢਣ ਲਈ ਉਨ੍ਹਾ ਨੂੰ ਉਪਦੇਸ਼ ਦਿੰਦੇ ਇਹ ਕਰਦੇ ਕਰਦੇ ਇਕ ਦਿਨ ਭਾਈ ਲਾਲੋ ਦਾ ਘਰ ਧਰਮਸਾਲ ਅਤੇ ਨਾਮ ਦਾਨ ਤੇ ਆਤਮ ਕਲਿਆਣ ਦਾ ਇਕ ਵਡਾ ਕੇਂਦਰ ਬਣ ਗਿਆ ਜਿਸਦਾ ਮੁਖੀ ਭਾਈ ਲਾਲੋ ਸੀ । ਬਾਕੀ ਅਗਲੇ ਭਾਗ ਚ
Like Save

Join the conversation

Loading comments…

Sign in to comment or join the discussion.

CONTINUE READING

ਭਾਈ ਲਾਲੋ ਜੀ ਦਾ ਜਨਮ - ਭਾਗ 2

ਸੈਦਪੁਰ ਦਾ ਇੱਕ ਰਈਸ ਮਲਿਕ ਭਾਗੋ, ਜਿਸਨੇ ਆਪਣੇ ਮਾਪਿਆਂ ਦਾ ਸਰਾਧ ਕੀਤਾ, ਸਾਰੇ ਪਿੰਡ ਨੂੰ ਰੋਟੀ ‘ਤੇ ਬੁਲਾਇਆ । ਗੁਰੂ ਨਾਨਕ ਸਾਹਿਬ ਨੂੰ ਵੀ ਸਦਾ ਦਿਤਾ…

Continue in the Nitnama app