Nitnama Nitnama
Profile Image
Nitnama
4 months ago

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਸੀਸ ਦਾ ਸਸਕਾਰ

ਗੁਰੂ ਜੀ ਦੇ ਪਾਵਨ ਸਰੀਰ ਨੂੰ ਕਤਲਗਾਹ ਤੇ ਹੀ ਪਿਆ ਰਹਿਣ ਦਿਤਾ ਗਿਆ। ਉਸ ਦੇ ਦੁਆਲੇ ਕਰੜਾ ਪਹਿਰਾ ਲਗਾ ਦਿਤਾ ਗਿਆ। ਆਨੰਦਪੁਰ ਸਾਹਿਬ ਤੋਂ ਇਕ ਸਿੱਖ ਭਾਈ ਜੈਤਾ ਦਿੱੱਲੀ ਆਇਆ ਹੋਇਆ ਸੀ। ਉਸ ਨੇ ਪ੍ਰਣ ਕੀਤਾ ਹੋਇਆ ਸੀ ਕਿ ਗੁਰੂ ਜੀ ਦਾ ਸੀਸ ਆਨੰਦਪੁਰ ਸਾਹਿਬ ਪੁਚਾਉਣਾ ਹੈ। ਰਾਤ ਵੇਲੇ ਉਸ ਨੇ ਪਹਿਰੇਦਾਰਾਂ ਦੀ ਅੱਖ ਬਚਾ ਕੇ ਸੀਸ ਚੁਕ ਲਿਆ ਤੇ ਚਾਦਰ ਵਿਚ ਵਲ੍ਹੇਟ ਕੇ ਉਥੋਂ ਨਿਕਲ ਗਿਆ। ਤੇਜ਼ੀ ਨਾਲ ਪੈਂਡਾ ਮਾਰਦਾ ਉਹ ਆਨੰਦਪੁਰ ਪੁਜ ਗਿਆ। ਦਸਮ ਪਾਤਸ਼ਾਹ ਭਾਈ ਜੈਤੇ ਦੀ ਬੀਰਤਾ ਤੇ ਹੌਂਸਲਾ ਦੇਖ ਕੇ ਬਹੁਤ ਪ੍ਰਸੰਨ ਹੋਏ ਤੇ ਉਸ ਨੂੰ ਗਲ ਨਾਲ ਲਾ ਕੇ ਥਾਪੀ ਦਿਤੀ। ਨਾਲ ਹੀ ਬਚਨ ਕੀਤਾ- ‘ਰੰਘਰੇਟਾ ਗੁਰੂ ਕਾ ਬੇਟਾ’। ਗੁਰੂ ਜੀ ਦਾ ਸੀਸ ਦਾ ਆਨੰਦਪੁਰ ਵਿਖੇ ਸਸਕਾਰ ਕੀਤਾ ਗਿਆ। 👉ਪੋਸਟ ਨੂੰ ਪੜ੍ਹ ਕੇ ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ ਇਹ ਵੀ ਇਕ ਸੇਵਾ ਹੀ ਹੈ ਜੀ

Please log in to comment.

More Stories You May Like