Skip to content
Nitnama app icon Nitnama.
Back to community

ਧੰਨ ਬਾਬਾ ਬੁੱਢਾ ਜੀ – ਗੰਡਾ ਭੰਨਣ ਤੋਂ ਉਪਰਲੇ ਮਹਾਨ ਜੀਵਨ ਦੀ ਝਲਕ

ਧੰਨ ਬਾਬਾ ਬੁੱਢਾ ਜੀ – ਗੰਡਾ ਭੰਨਣ ਤੋਂ ਉਪਰਲੇ ਮਹਾਨ ਜੀਵਨ ਦੀ ਝਲਕ
ਬਹੁਤੇ ਲੋਕ ਬਾਬਾ ਬੁੱਢਾ ਜੀ ਨੂੰ ਸਿਰਫ ਗੰਡਾ ਭੰਨਣ ਵਾਲੀ ਸਾਖੀ ਨਾਲ ਹੀ ਜਾਣਦੇ ਹਨ ਪਰ ਆਓ ਜਾਣੀਏ ਓਹਨਾਂ ਦੀ ਮਹਾਨਤਾ ਬਾਰੇ ਧੰਨ ਧੰਨ ਬਾਬਾ ਬੁੱਢਾ ਜੀ – ਸਿੱਖ ਪਰੰਪਰਾ ਵਿਚ ਬਾਬਾ ਬੁੱਢਾ ਦਾ ਸਤਿਕਾਰਯੋਗ ਸਥਾਨ ਹੈ। ਬਾਬਾ ਬੁੱਢਾ ਇਕੱਲੇ ਐਸੇ ਵਿਅਕਤੀ ਸਨ ਜਿੰਨ੍ਹਾਂ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰ ਦਾਸ, ਗੁਰੂ ਰਾਮ ਦਾਸ, ਗੁਰੂ ਅਰਜਨ ਦੇਵ, ਗੁਰੂ ਹਰਿਗੋਬਿੰਦ ਤੇ ਗੁਰੂ ਹਰਿ ਰਾਇ ਤੇ ਗੁਰੂ ਤੇਗ ਬਹਾਦਰ, ਭਾਵ ਅੱਠਾਂ ਪਾਤਸ਼ਾਹੀਆਂ ਦੇ ਨਾਂ ਸਿਰਫ਼ ਦਰਸ਼ਨ ਕੀਤੇ ਸਗੋਂ ਪੰਜ ਪਾਤਸ਼ਾਹੀਆਂ ਨੂੰ ਆਪਣੇ ਹੱਥਾਂ ਨਾਲ ਗੁਰਤਾ ਗੱਦੀ ਦੇ ਤਿਲਕ ਲਗਾਉਣ ਦਾ ਮਾਣ ਵੀ ਪ੍ਰਾਪਤ ਹੈ। ਬਾਬਾ ਬੁੱਢਾ ਦਾ ਜਨਮ 1506 ਈ 6 ਅਕਤੂਬਰ ਦਿਨ ਮੰਗਲਵਾਰ ਨੂੰ ਭਾਈ ਸੁੱਖਾ ਦੇ ਘਰ ਮਾਤਾ ਗੌਰਾ ਦੀ ਕੁੱਖੋਂ ਪਿੰਡ ਕਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾ ਦਾ ਬਚਪਨ ਦਾ ਨਾਂ ਬੂੜਾ ਸੀ ਅਤੇ ਬਚਪਨ ਕਥੂਨੰਗਲ ਹੀ ਬੀਤਿਆ। ਬਾਅਦ ਵਿਚ ਮਾਤਾ ਪਿਤਾ ਨਾਲ ਪਿੰਡ ਰਮਦਾਸ ਵਿਚ ਆ ਵੱਸੇ। ਉਸ ਸਮੇਂ ਉਹ 12 ਸਾਲਾਂ ਦੇ ਸਨ। ਜਦੋਂ ਜਗਤ ਗੁਰੂ ਨਾਨਕ ਦੇਵ ਵਿਚਰਦੇ ਹੋਏ ਬੂੜਾ ਦੇ ਪਿੰਡ ਵੱਲ ਆਏ ਤਾਂ ਇਹ ਪਸ਼ੂ ਚਾਰਦੇ ਹੋਏ, ਪ੍ਰੇਮ ਭਾਵ ਨਾਲ ਗੁਰੂ ਦੀ ਸੇਵਾ ਵਿਚ ਦੁੱਧ ਦਾ ਛੰਨਾ ਲੈ ਕੇ ਹਾਜ਼ਰ ਹੋਏ। ਬੜੀਆਂ ਹੀ ਵਿਵੇਕ ਵਿਰਾਗ ਦੀਆਂ ਗੱਲਾਂ ਸੁਣਾਈਆਂ। ਸਤਿਗੁਰੂ ਨੇ ਫਰਮਾਇਆ ਕਿ ਤੇਰੀ ਉਮਰ ਭਾਵੇਂ ਛੋਟੀ ਹੈ ਪਰ ਸਮਝ ਕਰ ਕੇ ਬੁੱਢਾ ਹੈਂ। ਉਸ ਦਿਨ ਤੋਂ ਉਨ੍ਹਾਂ ਦਾ ਨਾਂ ਬੁੱਢਾ ਪ੍ਰਸਿੱਧ ਹੋਇਆ। ਬਾਬਾ ਬੁੱਢਾ ਨੇ ਸਿੱਖੀ ਧਾਰਨ ਕਰ ਕੇ ਆਪਣਾ ਜੀਵਨ ਸਿੱਖਾਂ ਲਈ ਨਮੂਨਾ ਬਣਾਇਆ ਅਤੇ ਗੁਰੂ ਘਰ ਵਿਚ ਵੱਡਾ ਮਾਣ ਪਾਇਆ। ਉਹ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੱਕ ਜਿਉਂਦੇ ਰਹੇ। ਆਉ ਦੋਸਤੋ .. !! ਇਸ ਪੋਸਟ ਨੂੰ ਵੱਧ ਤੋਂ ਵੱਧ Like ॥ Share ॥ Comments ਕਰਕੇ ਓਸ ਮਹਾਨ ਸਿੱਖ ਬਾਬਾ ਜੀ ਨੂੰ ਸਤਿਕਾਰ ਦੇਈਏ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹ ਗੱਲ ॥ ਜਾਣਕਾਰੀ ਸਾਂਝੀ ਕਰੀਏ ਜੀ।🙏
Like Save

Join the conversation

Loading comments…

Sign in to comment or join the discussion.

More from the community

You may also enjoy these stories

संध्या वेले का हुक्मनामा - 14 जनवरी 2026

अंग: 663धनासरी महला ३ घरु २ चउपदे ੴ सतिगुर प्रसादि ॥ इहु धनु अखुटु न निखुटै न जाइ ॥ पूरै सतिगुरि दीआ दिखाइ ॥ अपुने सतिगुर कउ सद बलि जाई ॥ गुर किरपा ते हरि मंनि वसाई ॥१॥ से धनवंत हरि नामि लिव लाइ ॥ गुरि पूरै हरि धनु परगासिआ हरि किरपा ते वसै मनि आइ ॥ रहाउ ॥ अवगुण काटि गुण रिदै... Read more

Like Save

morning hukamnama - 12 December 2025

ang: 582Vadahans Mahalaa 3 Mahalaa Teejaa Ik Oankaar Satgur Prasaad ॥ Prabh sachrraa Har salaahiai kaaraj sabh kichh karṇai jogo ॥ Saa dhan rand na kabahoo baisai naa kade hovai sog ॥ Naa kade hovai sog anadin rasbhog saa dhan mahal samaanee ॥ Jin priu jaataa karam bidhaataa... Read more

Like Save