Nitnama Nitnama
Profile Image
Raman Kaur
4 months ago

ਪੋਹ ਦੀਆਂ ਸ਼ਹੀਦੀਆਂ

ਪੋਹ ਦਾ ਮਹੀਨਾ ਆਪਣੇ ਅੰਦਰ ਅਜਿਹਾ ਬਹੁਤ ਸਾਰਾ ਦਰਦ ਸਮੇਟ ਕੇ ਬੈਠਾ ਹੈ ਜੋ ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਕਦੇ ਇਤਿਹਾਸ ਪੜ੍ਹੋ ਤਾਂ ਰੋਣਾ ਨਿਕਲ ਜਾਏਗਾ, ਰੂਹ ਕੰਬ ਜਾਵੇਗੀ। ਕਿਵੇਂ ਇੰਨੇ ਨਿਰਦਈ ਪਾਪੀ ਹੋ ਸਕਦੇ ਸਨ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਹੀ ਕੰਧ ਵਿੱਚ ਚਿਨਵਾ ਦਿੱਤਾ? ਲੱਖਾਂ ਤਸੀਹੇ ਦਿੱਤੇ ਗਏ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿੱਚ ਰੱਖਿਆ ਗਿਆ। ਭਾਈ ਮੋਤੀ ਰਾਮ ਮਹਿਰਾ ਜੀ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਲਾਇਆ ਤੇ ਸੇਵਾ ਕੀਤੀ, ਉਹਨਾਂ ਦੇ ਪਰਿਵਾਰ ਨੂੰ ਅਤੇ ਉਹਨਾਂ ਦੇ ਛੋਟੇ ਬੱਚੇ ਨੂੰ ਵੀ ਕੋਲ੍ਹੂ ਦੀ ਚੱਕੀ ਵਿੱਚ ਜਿੰਦਾ ਪੀਸ ਕੇ ਸ਼ਹੀਦ ਕਰ ਦਿੱਤਾ ਗਿਆ। ਪੋਹ ਖੁਸ਼ੀਆਂ ਦਾ ਮਹੀਨਾ ਨਹੀਂ—ਇਹ ਹਰ ਪਲ, ਹਰ ਸਕਿੰਡ ਸ਼ਹੀਦੀਆਂ ਦਾ ਮਹੀਨਾ ਹੈ। ਇੱਕ-ਇੱਕ ਸਾਹ ਨਾਲ ਉਹ ਬਲੀਦਾਨ ਯਾਦ ਰੱਖੋ। ਸ਼ਹੀਦਾਂ ਨੂੰ ਲੱਖਾਂ ਵਾਰ ਨਮਨ। 💔🙏 ਇਹ ਦਿਨ ਮਨੋਰੰਜਨ ਲਈ ਨਹੀਂ। ਅੱਖਾਂ ਬੰਦ ਕਰਕੇ ਉਸ ਦਰਦ ਨੂੰ ਮਹਿਸੂਸ ਕਰੋ। ਇਹ ਦਿਨ ਮਨ ਨੂੰ ਜਗਾਉਣ ਵਾਲੇ ਦਿਨ ਹਨ, ਸੱਚਾਈ ਨਾਲ ਜੁੜਨ ਦੇ ਦਿਨ ਹਨ। ਇਤਿਹਾਸ ਪੜ੍ਹੋ ਅਤੇ ਸੋਚੋ— ਸਾਨੂੰ ਇਹ ਬੇਮਿਸਾਲ ਬਲੀਦਾਨਾਂ ਦੇ ਕੀਮਤੀ ਸਬਕਾਂ ਨੂੰ ਕਦੇ ਵੀ ਨਹੀਂ ਭੁੱਲਣਾ। ਇਹ ਦਿਨ ਸਿਰਫ਼ ਸਲਾਮ ਕਰਨ ਲਈ ਨਹੀਂ—ਸਿੱਖਿਆ ਲੈਣ ਲਈ ਹਨ।

Please log in to comment.

More Stories You May Like