Nitnama Nitnama
Profile Image
Raman Kaur
4 months ago

ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਪਾਤਸ਼ਾਹੀ ਛੇਵੀਂ

ਇਸ ਅਸਥਾਨ ਨੂੰ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ । ਸੰਮਤ 1691 ਸੰਨ- 1634 ਨੂੰ ਮੀਰੀ ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਦੀ ਚੌਥੀ ਜੰਗ ਤੋਂ ਬਾਅਦ ਪਲਾਹੀ ਸਾਹਿਬ ਪਹੁੰਚੇ ਅਤੇ ਜਿੱਥੇ ਉਨਾਂ ਦੀ ਮੁਗਲਾਂ ਨਾਲ ਝੜਪ ਹੋਈ ਮੁਗਲ ਫੌਜਾਂ ਡਰ ਕੇ ਭੱਜ ਗਈਆਂ । ਗੁਰੂ ਸਾਹਿਬ ਨੂੰ ਫੱਗੂ ਨਾਮੀਂ ਸੇਵਕ ਯਾਦ ਕਰਿਆ ਕਰਦਾ ਸੀ । ਗੁਰੂ ਸਾਹਿਬ ਜੀ ਨੇ ਆਖਿਆ ਕੇ ਚਲੋ ਫੱਗੂ ਦੇ ਵਾੜੇ ਜਾ ਕੇ ਆਰਾਮ ਕਰਦੇ ਹਾਂ । ਜਦੋਂ ਉਹ ਫੱਗੂ ਚੌਧਰੀ ਕੋਲ ਪੁੱਜੇ ਤਾਂ ਉਸ ਨੂੰ ਪਤਾ ਲੱਗਾ ਕੇ ਗੁਰੂ ਜੀ ਮੁਗਲਾਂ ਨਾਲ ਜੰਗ ਕਰਕੇ ਆਏ ਹਨ ਤਾਂ ਉਹ ਡਰ ਗਿਆ ਅਤੇ ਉਸ ਨੇ ਗੁਰੂ ਜੀ ਦੀ ਸੇਵਾ ਨਾ ਕੀਤੀ । ਗੁਰੂ ਜੀ ਸਮਝ ਗਏ ਕਿ ਇਹ ਡਰ ਗਿਆ ਹੈ । ਸੁਭਾਵਿਕ ਹੀ ਗੁਰੂ ਜੀ ਨੇ ਆਖਿਆ ਕਿ ਫੱਗੂ ਦਾ ਵਾੜਾ ਬਾਹਰੋਂ ਮਿੱਠਾ ਅੰਦਰੋਂ ਖਾਰਾ । ਇਸ ਤੋਂ ਬਾਅਦ ਗੁਰੂ ਜੀ ਇਸ ਅਸਥਾਨ ਤੇ ਆਏ ਓਹਦੇ ਇਹ ਅਸਥਾਨ ਜੰਗਲ ਦਾ ਇਲਾਕਾ ਸੀ ਤੇ ਗੁਰੂ ਜੀ ਨੇ ਇੱਥੇ ਬੇਰੀ ਹੇਠਾਂ ਆਰਾਮ ਕੀਤਾ ਅਤੇ ਸੁਖਚੈਨ ਪ੍ਰਾਪਤ ਕੀਤਾ । ਸੋ ਇਸ ਯਾਦ ਵਿੱਚ ਇਸ ਜਗਾ ਹੁਣ ਗੁਰਦੁਆਰਾ ਸੁਖਚੈਨਆਣਾ ਸਾਹਿਬ ਸ਼ੁਸ਼ੋਬਿਤ ਹੈ । ਇੱਥੇ ਹਰ ਸਾਲ 3 ਜੁਲਾਈ ਨੂੰ ਸਲਾਨਾ ਜੋੜ ਮੇਲਾ ਲੱਗਦਾ ਹੈ। ਗੁਰੂ ਕਾ ਲੰਗਰ 24 ਘੰਟੇ ਅਤੁੱਟ ਵਰਤਦਾ ਹੈ । ਅਰਮਿੰਦਰ ਸਿੰਘ

Please log in to comment.

More Stories You May Like