ਸਫ਼ਰ-ਏ-ਸ਼ਹਾਦਤ ਕੇਹੜੀ ਅੱਖ ਨੇ ਅੱਥਰੂ ਨਹੀਂ ਕੇਰੇ, ਝਾਕੀ ਵੇਖ ਦਸਮੇਸ਼ ਦੁਲਾਰਿਆਂ ਦੀ। ਸਦੀਆਂ ਬੀਤ ਗਈਆਂ ਐਪਰ ਅਜੇ ਤਾਈਂ, ਪਰੇਸ਼ਾਨੀ ਨਹੀਂ ਗਈ ਸਤਾਰਿਆਂ ਦੀ ਧੌਣ ਝੁਕੇਗੀ ਆਪਣੇ ਆਪ, ਜਿੱਥੇ, ਰੱਤ ਡੁੱਲ੍ਹੀ ਏ ਸਿਰਾਂ ਦੇ ਦਾਨੀਆਂ ਦੀ। ਜੀਭ ਲਏਗੀ ਏਨ੍ਹਾਂ ਦਾ ਨਾਂ ਪਹਿਲਾਂ, ਗੱਲ ਛਿੜੇਗੀ ਜਦੋਂ ਕੁਰਬਾਨੀਆਂ ਦੀ
Please log in to comment.