Skip to content
Nitnama app icon Nitnama.
Back to community

ਅਮ੍ਰਿਤ ਵੇਲੇ ਦਾ ਹੁਕਮਨਾਮਾ – 04 ਮਾਰਚ 2026

ਅੰਗ: 694
ਧਨਾਸਰੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
ਅਰਥ: (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਜੀ ਕਹਿੰਦੇ ਹਨ -ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥
Like Save

Join the conversation

Loading comments…

Sign in to comment or join the discussion.

More from the community

You may also enjoy these stories

morning hukamnama - 27 November 2026

ang: 719Bairaarree Mahalaa 4 ॥ Har jan Raam Naam gun gaavai ॥ Je koee nind kare Har jan kee apunaa gun na gavaavai ॥1॥ Rahaao ॥ Jo kichh kare su aape Suaamee Har aape kaar kamaavai ॥ Har aape hee mat devai Suaamee Har aape bol bulaavai ॥1॥ Har aape panch tat bisthaaraa vich... Read more

Like Save

Bhai Kaahoo Kau Det Nahi Nahi Bhai Maanat Aan ॥ Kahu Nanak Sun Re Mana

Bhai Kaahoo Kau Det Nahi Nahi Bhai Maanat Aan ॥ Kahu Nanak Sun Re Manaa Giaanee Taahi Bakhaan ॥16॥meaning: One who neither frightens anyone nor is frightened by anyone else—O Nanak, listen, O mind: such a person alone is truly wise.source: Sri Guru Granth Sahib Ji — Ang: 142... Read more

Like Save

ਜ਼ਿੰਦਗੀ ਦੇ ਸਭ ਤੋਂ ਔਖੇ ਰਾਹ ਵੀ ਸੌਖੇ ਲੱਗਣ ਲੱਗ ਜਾਂਦੇ ਹਨ ,ਜਦੌ ਅੰਦਰੋ ਆਵਾਜ਼ ਆ

ਜ਼ਿੰਦਗੀ ਦੇ ਸਭ ਤੋਂ ਔਖੇ ਰਾਹ ਵੀ ਸੌਖੇ ਲੱਗਣ ਲੱਗ ਜਾਂਦੇ ਹਨ ,ਜਦੌ ਅੰਦਰੋ ਆਵਾਜ਼ ਆਵੇ ਤੇਰਾ ਭਾਣਾ ਮਿੱਠਾ ਲਾਗੇ ।

Like Save

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਲਿਖਣ ਲੱਗਾ ਸੋਚਿਆ ਕਿਥੋ ਸੁਰੂ ਕਰਾ ਪਿਤਾ ਦੇ ਬਲੀਦਾਨ ਤੋ ਸੁਰੂ ਕਰਾ ਜਾ ਪੁੱਤਰਾਂ ਤੇ ਮਾਤਾ ਜੀ ਦੀ ਸ਼ਹਾਦਤ ਤੋ ਸ਼ੁਰੂ ਕਰਾ । ਫੇਰ ਸੋਚਦਾ ਨਹੀ ਮਹਾਨ ਯੋਧੇ ਤੋ ਸ਼ੁਰੂ ਕਰਾ ਫੇਰ ਸੋਚਦਾ ਮਹਾਨ ਕਵੀ ਪਿਛੇ ਰਹਿ ਜਾਦਾ ਜੇ ਇਹ ਸਾਰਾ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਫੇਰ ਮਹਾਨ ਪੁਰਸ਼ , ਮਹਾਨ ਗੁਰੂ ,... Read more

ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
Like Save

evening hukamnama - 25 September 2026

ang: 670Dhhanaasaree Mahalaa 4 || Mere Saahaa Mai Har Darshan Sukh Hoe || Hamree Bedan Too Jaantaa Saahaa Avar Keaa Jaanai Koe || Rahaau || Saachaa Saahib Sach Too Mere Saahaa Teraa Keeaa Sach Sabh Hoe || Jhoothaa Kis Kau Aakheeai Saahaa Doojaa Naahee Koe ||1|| Sabhnaa Vich... Read more

Like Save