Skip to content
Nitnama app icon Nitnama.
Back to community

ਇਤਿਹਾਸ - ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਥੂਹੀ (ਨਾਭਾ)

ਇਤਿਹਾਸ - ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਥੂਹੀ (ਨਾਭਾ)
ਮਹਾਨ ਕੋਸ਼ ਦੀ ਲਿਖਤ ਦੇ ਰਚੇਤਾ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੀ ਇਤਿਹਾਸਕ ਅਤੇ ਵਿਰਾਸਤੀ ਨਗਰੀ ਨੇੜੇ ਪੈਂਦੇ ਕਈ ਪਿੰਡਾਂ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਜਿਥੇ ਅੱਜ ਇਤਿਹਾਸਿਕ ਅਸਥਾਨ ਸੁਸ਼ੋਭਿਤ ਹਨ | ਇਨ੍ਹਾਂ ਪਿੰਡਾਂ ਵਿਚੋਂ ਇਕ ਪਿੰਡ ਹੈ ਥੂਹੀ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਵਸਿਆ ਹੋਇਆ ਹੈ ਅਤੇ ਸ਼ਹਿਰ ਤੋਂ ਤਕਰੀਬਨ 2 ਮੀਲ ਦੀ ਦੂਰੀ ‘ਤੇ ਹੈ | ਇਥੇ ਗੁਰੂ ਸਾਹਿਬ ਪਿੰਡ ਰੋਹਟਾ ਤੋਂ ਹੁੰਦੇ ਹੋਏ 13 ਕੱਤਕ 1722 ਸੰਮਤ ਬਿਕਰਮੀ ਨੂੰ ਪਹੁੰਚੇ ਸਨ | ਗੁਰੂ ਜੀ ਨਾਲ ਉਸ ਸਮੇਂ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕਿ੍ਪਾਲ ਚੰਦ, ਭਾਈ ਸੁਖਨੰਦਾ, ਭਾਈ ਉਦੈ, ਭਾਈ ਸੰਗਤੀਆ, ਭਾਈ ਸਾਹਿਬ ਚੰਦ, ਭਾਈ ਗੁਰਬਖ਼ਸ਼ ਦਾਸ ਉਦਾਸੀ, ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਜੈਤਾ, ਭਾਈ ਨੱਥੂ ਰਾਮ ਦਾ ਰਬਾਬੀ ਜਥਾ ਗੱਡਿਆਂ ਵਿਚ ਉਨ੍ਹਾਂ ਕੋਲ ਲੰਗਰ ਦਾ ਸਾਮਾਨ, ਭਾਂਡੇ, ਬਿਸਤਰੇ, ਛਾਇਆ-ਮਾਨ ਕਨਾਤਾ ਆਦਿ ਸਮੇਤ 300 ਦੇ ਕਰੀਬ ਸੰਗਤਾਂ ਹਾਜ਼ਰ ਸਨ | ਗੁਰੂ ਸਾਹਿਬ ਨੇ ਇਸ ਅਸਥਾਨ ‘ਤੇ ਰਹਿਰਾਸ ਸਾਹਿਬ ਦਾ ਪਾਠ ਅਤੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਕ ਦਿਨ ਰਹਿਣ ਉਪਰੰਤ ਗੁਰੂ ਜੀ ਪਰਿਵਾਰ ਅਤੇ ਸੰਗਤਾਂ ਸਮੇਤ ਅਗਲੇ ਪੜਾਅ ਲਈ ਰਵਾਨਾ ਹੋ ਗਏ | ਇਥੇ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਥੂਹੀ ਸੁਸ਼ੋਭਿਤ ਹੈ ਅਤੇ ਇਥੋਂ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਵਰੋਸਾਏ ਬਾਬਾ ਮੱਖਣ ਸਿੰਘ, ਪਿੰਡ ਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ | ਵੱਡੀ ਦਰਸ਼ਨੀ ਡਿਉਢੀ ਤੇ ਗੁਰੂ ਘਰ ਦੀ ਸੁੰਦਰ ਇਮਾਰਤ ਤਿਆਰ ਹੋ ਚੁੱਕੀ ਹੈ | ਦੂਰ-ਦੁਰਾਡੇ ਤੋਂ ਸੰਗਤਾਂ ਇਸ ਅਸਥਾਨ ‘ਤੇ ਨਤਮਸਤਕ ਹੋਣ ਆਉਂਦੀਆਂ ਹਨ |
Like Save

Join the conversation

Loading comments…

Sign in to comment or join the discussion.

More from the community

You may also enjoy these stories

ਜੇ ਤੁਸੀ ਸਮਾਜ ਵਿੱਚ ਬਦਲਾਵ ਚਾਹੁੰਦੇ ਹੋ ਤਾਂ ਪਹਿਲਾ ਆਪਣੇ-ਆਪ ਨੂੰ ਬਦਲੋ ! ਕਿਉਕਿ

ਜੇ ਤੁਸੀ ਸਮਾਜ ਵਿੱਚ ਬਦਲਾਵ ਚਾਹੁੰਦੇ ਹੋ ਤਾਂ ਪਹਿਲਾ ਆਪਣੇ-ਆਪ ਨੂੰ ਬਦਲੋ ! ਕਿਉਕਿ ਇੱਕ ਜਗਦਾ ਦੀਵਾ, ਸੌ ਬੁਝੇ ਹੋਏ ਦੀਵਿਆਂ ਨੂੰ ਜਗਾ ਸਕਦਾ ਹੈ ! ਪਰ ਸੌ ਬੁਝੇ ਹੋਏ ਦੀਵੇ , ਇੱਕ ਦੀਵੇ ਨੂੰ ਨਹੀ ਜਗਾ ਸਕਦੇ !!🙏🙏🙏🙏🙏

Like Save

morning hukamnama - 18 July 2025

ang: 729Soohee Mahalaa 1 Ghar 6 Ik Oankaar Satgur Parsaad || Ujal Kaihaa Chilkanaa Ghottim Kaalrree Mas || Dhhoteaa Jooth N Utrai Je Sau Dhhovaa Tis ||1|| Sajan Se_ee Naal Mai Chaldeaa Naal Chalann || Jithhai Lekhaa Mangeeai Tithhai Kharre Disann ||1|| Rahaau || Kothe Mandda... Read more

Like Save

morning hukamnama - 19 September 2026

ang: 678Dhhanaasaree Mahalaa 5 || Jin Tum Bheje Tineh Bulaae Sukh Sehaj Setee Ghar Aau || Anad Mangal Gun Gaao Sehaj Dhun Nehachal Raaj Kamaau ||1|| Tum Ghar Aavahu Mere Meet || Tumare Dokhee Har Aap Nivaare Apdaa Bhee Biteet || Rahaau || Pragatt Keene Prabh Karnehaare Naasa... Read more

Like Save

Two Sikhs Injured in Attack at Edmonton Gurdwara Sahib; Jathedar Giani Kuldeep Singh Gargaj Condemns Incident

An incident at the **Nanaksar Sikh Gurdwara in Edmonton, Alberta, Canada**, has left two Sikh men injured after a man allegedly entered the Gurdwara and attacked people inside. **Giani Kuldeep Singh Gargaj, Jathedar of Sri Akal Takht Sahib**, has strongly condemned the incid... Read more

Two Sikhs Injured in Attack at Edmonton Gurdwara Sahib; Jathedar Giani Kuldeep Singh Gargaj Condemns Incident
Like Save