Nitnama Nitnama
Profile Image
Ninder Chand
7 months ago

ਗੁਰੂ ਰਾਮਦਾਸ ਤੇਰੀ ਨਗਰੀ ਆਬਾਦ ਰਹੇ, ਬੱਝਾ ਰਹੇ ਰੰਗ ਤੇਰੇ ਨਾਮ ਦੇ ਚੁਬਾਰੇ ਤੇ । ਅੰਮ੍ਰਿਤ ਸਰੋਵਰ ਉਛਾਲੇ ਨਿਤ ਖਾਂਦਾ ਰਹੇ, ਜੁੜੀ ਰਹੇ ਪ੍ਰੇਮੀਆਂ ਦੀ ਪੰਗਤ ਕਿਨਾਰੇ ਤੇ । ਹੁੰਦਾ ਰਹੇ ਕੀਰਤਨ ਅਖੰਡ ਹਰਿਮੰਦਰ ਵਿਚ, ਆਉਂਦਾ ਉਛਾਲਾ ਰਹੇ ਮੇਹਰ ਦੇ ਪੁਹਾਰੇ ਤੇ । ਆਣ ਆਣ ਕਾਉਂ ਨਿਤ ਹੰਸ ਰੂਪ ਧਾਰੀ ਜਾਣ, ਛਾਈ ਰਹੇ ਮਹਿਮਾ ਮਹਿਕਾਰ ਜੱਗ ਸਾਰੇ ਤੇ । ਬਣੀ ਰਹੇ ਆਨ ਸ਼ਾਨ ਝੂਲਦਾ ਨਿਸ਼ਾਨ ਰਹੇ, ਪੈਂਦੀ ਰਹੇ ਚੋਟ ਤੇਰੇ ਧੌਂਸੇ ਤੇ ਨਗਾਰੇ ਤੇ । ਲਗਾ ਰਹੇ ਜੱਗ ਅਤੇ ਜਗੀ ਰਹੇ ਜੋਤ ਸਦਾ, ਜਗ ਨੂੰ ਜਗਾਣ ਵਾਲੇ ਚਾਨਣੇ ਮੁਨਾਰੇ ਤੇ । ਵੱਸੀ ਰਹੇ ਸ਼ਾਂਤ ਸੀਤ ਸੰਗਤਾਂ ਦੇ ਸੀਨੇ ਸਦਾ, ਹੁੰਦਾ ਰਹੇ ਕ੍ਰਿਪਾ ਦਾਨ ਚਾਤ੍ਰਿਕ ਨਿਕਾਰੇ ਤੇ । ਜੁਗੋ ਜੁਗ ਚਲਦੀ ਦਿਆਲਤਾ ਦੀ ਦੇਗ਼ ਰਹੇ, ਲਗੀ ਰਹੇ ਭੀੜ ਸੋਢੀ ਸ਼ਾਹ ਤੇਰੇ ਦਵਾਰੇ ਤੇ ।

Please log in to comment.

More Stories You May Like