Skip to content
Nitnama app icon Nitnama.
Back to community

ਅਮ੍ਰਿਤ ਵੇਲੇ ਦਾ ਹੁਕਮਨਾਮਾ – 30 ਮਈ 2026

ਅੰਗ: 684
ਧਨਾਸਰੀ ਮਹਲਾ ੫ ॥ ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ ਜੀਵਨਾ ਹਰਿ ਜੀਵਨਾ ॥ ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ॥ ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥ ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥੨॥ ਹਸਤੀ ਰਥ ਅਸੁ ਅਸਵਾਰੀ ॥ ਹਰਿ ਕਾ ਮਾਰਗੁ ਰਿਦੈ ਨਿਹਾਰੀ ॥੩॥ ਮਨ ਤਨ ਅੰਤਰਿ ਚਰਨ ਧਿਆਇਆ ॥ ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆ ॥੪॥੨॥੫੬॥
ਅਰਥ: ਹੇ ਭਾਈ! ਸਾਧ ਸੰਗਤਿ ਵਿਚ (ਬੈਠ ਕੇ) ਪਰਮਾਤਮਾ ਦਾ ਨਾਮ ਜਪਿਆ ਕਰੋ-ਇਹੀ ਹੈ ਅਸਲ ਜੀਵਨ, ਇਹੀ ਹੈ ਅਸਲ ਜ਼ਿੰਦਗੀ।੧।ਰਹਾਉ।ਹੇ ਭਾਈ! ਜਿਸ ਮਨੁੱਖ ਨੇ ਆਪਣੇ ਮਨ ਵਿਚ, ਹਿਰਦੇ ਵਿਚ, ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਜਿਸ ਨੇ ਸਦਾ-ਥਿਰ ਹਰਿ-ਨਾਮ (ਦੀ) ਖ਼ੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਸ਼ਾਂਤੀ ਆ ਜਾਂਦੀ ਹੈ।੧।ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਨੇ (ਮਾਨੋ) ਕਈ ਕਿਸਮਾਂ ਦੇ (ਵੰਨ ਸੁਵੰਨੇ) ਕੱਪੜੇ ਪਹਿਨ ਲਏ ਹਨ (ਤੇ ਉਹ ਇਹਨਾਂ ਸੋਹਣੀਆਂ ਪੁਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ) ।੨। ਹੇ ਭਾਈ! ਜੇਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਮਿਲਾਪ ਦਾ ਰਾਹ ਤੱਕਦਾ ਰਹਿੰਦਾ ਹੈ, ਉਹ (ਮਾਨੋ) ਹਾਥੀ ਰਥਾਂ ਘੋੜਿਆਂ ਦੀ ਸਵਾਰੀ (ਦਾ ਸੁਖ ਮਾਣ ਰਿਹਾ ਹੈ) ।੩।ਹੇ ਨਾਨਕ! ਜਿਸ ਮਨੁੱਖ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ, ਉਸ ਦਾਸ ਨੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲਿਆ ਹੈ।੪।੨।੫੬।
Like Save

Join the conversation

Loading comments…

Sign in to comment or join the discussion.

More from the community

You may also enjoy these stories

morning hukamnama - 23 December 2025

ang: 552Salok Mahalaa 4 ॥ Bin Satigur seve jeeaa ke bandhanaa jete karam kamaahi ॥ Bin Satigur seve thavar na paavhee mar jammhe aavahi jaahi ॥ Bin Satigur seve fikaa bolanaa Naam na vasai man aai ॥ Naanak bin Satigur seve jam pur badhe maariah muhi kaalai uth jaahi ॥1॥ Maha... Read more

Like Save

ਬਾਬਾ ਦੀਪ ਸਿੰਘ ਜੀ ਕਿਸ ਪ੍ਰਕਾਰ ਸ਼ਹੀਦ ਹੋਏ ਸਨ ?

ਅਹਮਦ ਸ਼ਾਹ ਅਬਦਾਲੀ ਦੀ ਹਾਰ ਦਾ ਬਦਲਾ ਲੈਣ ਲਈ ਉਸਦੇ ਬੇਟੇ ਤੈਮੁਰ ਸ਼ਾਹ ਨੇ ਅਮ੍ਰਿਤਸਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਵਲੋਂ ਭਰ ਦਿੱਤਾ। ਇਸਦੀ ਜਾਣਕਾਰੀ ਨਿਹੰਗ ਸਿੱਖ ਭਾਈ ਭਾਗ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਆਕੇ ਦਿੱਤੀ। ਖਬਰ ਸੁਣਕੇ ਬਾਬਾ ਜੀ ਕ੍ਰੋਧ ਵਿੱਚ ਆ ਗਏ ਅਤੇ ਆਪਣੇ 16 ਸੇਰ ਦੇ ਖੰਡੇ (ਦੋ ਧਾਰੀ ਤਲਵਾਰ) ਨੂੰ ਹੱਥ... Read more

ਬਾਬਾ ਦੀਪ ਸਿੰਘ ਜੀ ਕਿਸ ਪ੍ਰਕਾਰ ਸ਼ਹੀਦ ਹੋਏ ਸਨ ?
Like Save

evening hukamnama - 30 August 2026

ang: 676Dhhanaasaree Mahalaa 5 || Mohe Maskeen Prabh Naam Adhhaar || Khaattan Kau Har Har Rojgaar || Sanchan Kau Har Eko Naam || Halat Palat Taa Kai Aavai Kaam ||1|| Naam Rate Prabh Rang Apaar || Saadhh Gaaveh Gun Ek Nirankaar || Rahaau || Saadhh Kee Sobhaa At Maskeenee || S... Read more

Like Save

Read History - Why was Baba Ram Rai Sahib Ji burned alive?

Baba Ram Rai was born in 1646 in the Sikh's seventh Guru Har Rai Ji's house, Sheesh Mahal (Kirtapur). He was Guru Ji's eldest son and had been practicing yoga from a young age. When someone complained to Aurangzeb that the Sikh's sacred scripture criticizes Muslims, Aurangze... Read more

Read History - Why was Baba Ram Rai Sahib Ji burned alive?
Like Save