Skip to content
Nitnama app icon Nitnama.
Back to community

ਸੰਧਿਆ ਵੇਲੇ ਦਾ ਹੁਕਮਨਾਮਾ – 04 ਜੁਲਾਈ 2026

ਅੰਗ: 628
ਸੋਰਠਿ ਮਹਲਾ ੫ ॥ ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥ ਦਾਸ ਅਪਨੇ ਆਪਿ ਰਾਖੇ ॥ ਘਟਿ ਘਟਿ ਸਬਦੁ ਸੁਭਾਖੇ ॥੧॥ ਗੁਰ ਕੇ ਚਰਣ ਊਪਰਿ ਬਲਿ ਜਾਈ ॥ ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥ ਆਪਿ ਸਹਾਈ ਹੋਆ ॥ ਸਚੇ ਦਾ ਸਚਾ ਢੋਆ ॥ ਤੇਰੀ ਭਗਤਿ ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥
ਅਰਥ: ਹੇ ਭਾਈ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ ਹੀ) ਮੈਂ (ਆਪਣੇ) ਹਰੇਕ ਸਾਹ ਦੇ ਨਾਲ ਦਿਨ ਰਾਤ (ਉਸ ਪਰਮਾਤਮਾ ਨੂੰ) ਯਾਦ ਕਰਦਾ ਰਹਿੰਦਾ ਹਾਂ ਜੋ ਸਭਨਾਂ ਥਾਵਾਂ ਵਿਚ ਭਰਪੂਰ ਹੈ।ਰਹਾਉ। ਹੇ ਭਾਈ! ਗੁਰੂ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਸਰਨ ਪਿਆਂ ਦੀ) ਇਸ ਲੋਕ ਤੇ ਪਰਲੋਕ ਵਿਚ ਰਾਖੀ ਕਰਨ ਵਾਲਾ ਹੈ। (ਹੇ ਭਾਈ! ਪ੍ਰਭੂ) ਆਪਣੇ ਸੇਵਕਾਂ ਦੀ ਆਪ ਰਖਿਆ ਕਰਦਾ ਹੈ (ਸੇਵਕਾਂ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ) ਪ੍ਰਭੂ ਹਰੇਕ ਸਰੀਰ ਵਿਚ (ਆਪ ਹੀ) ਬਚਨ ਬੋਲ ਰਿਹਾ ਹੈ।੧। (ਹੇ ਭਾਈ! ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਆਪ ਮਦਦਗਾਰ ਬਣਦਾ ਹੈ (ਗੁਰੂ ਦੀ ਮੇਹਰ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ ਸਾਲਾਹ ਦੀ ਦਾਤਿ ਮਿਲਦੀ ਹੈ। ਹੇ ਨਾਨਕ! ਆਖ-) ਹੇ ਪ੍ਰਭੂ! ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਪਿਆਂ ਤੇਰੀ ਭਗਤੀ ਤੇਰੀ ਸਿਫ਼ਤਿ-ਸਾਲਾਹ ਪ੍ਰਾਪਤ ਹੁੰਦੀ ਹੈ।੨।੧੪।੭੮।
Like Save

Join the conversation

Loading comments…

Sign in to comment or join the discussion.

More from the community

You may also enjoy these stories

morning hukamnama - 26 May 2026

ang: 798Bilaaval Mahalaa 3 ॥ Poore Gur te vaddiaaee paaee ॥ Achint Naam vasiaa man aaee ॥ Haumai maiaa Sabad jalaaee ॥ Dar saachai Gur te sobhaa paaee ॥1॥ Jagdees sevau mai avar na kaajaa ॥ Andin anand hovai man merai Gurmukh maago teraa Naam nivaajaa ॥1॥ Rahaao ॥ Man kee pa... Read more

Like Save

🙏ਸ੍ਰੀ ਫ਼ਤਿਹਗੜ੍ਹ ਸਾਹਿਬ 🙏 🙏ਧੰਨ ਬਾਬਾ ਜੋਰਾਵਰ ਸਿੰਘ ਜੀ 🙏 🙏ਧੰਨ ਬਾਬਾ ਫ਼ਤਿ

🙏ਸ੍ਰੀ ਫ਼ਤਿਹਗੜ੍ਹ ਸਾਹਿਬ 🙏 🙏ਧੰਨ ਬਾਬਾ ਜੋਰਾਵਰ ਸਿੰਘ ਜੀ 🙏 🙏ਧੰਨ ਬਾਬਾ ਫ਼ਤਿਹ ਸਿੰਘ ਜੀ 🙏 🙏ਧੰਨ ਜਗਤ ਮਾਤਾ ਗੁਜਰੀ ਜੀ 🙏

🙏ਸ੍ਰੀ ਫ਼ਤਿਹਗੜ੍ਹ ਸਾਹਿਬ 🙏 🙏ਧੰਨ ਬਾਬਾ ਜੋਰਾਵਰ ਸਿੰਘ ਜੀ 🙏 🙏ਧੰਨ ਬਾਬਾ ਫ਼ਤਿ
Like Save

संध्या वेले का हुक्मनामा - 31 अक्टूबर 2026

अंग: 656सोरठि ੴ सतिगुर प्रसादि ॥ बहु परपंच करि पर धनु लिआवै ॥ सुत दारा पहि आनि लुटावै ॥१॥ मन मेरे भूले कपटु न कीजै ॥ अंति निबेरा तेरे जीअ पहि लीजै ॥१॥ रहाउ ॥ छिनु छिनु तनु छीजै जरा जनावै ॥ तब तेरी ओक कोई पानीओ न पावै ॥२॥ कहतु कबीरु कोई नही तेरा ॥ हिरदै रामु की न जपहि सवेरा ॥... Read more

Like Save

ਨਾਇਕ ਨਿਰਮਲ ਸਿੰਘ ਜੀ ਪਿੰਡ ਜੋਹਲਾਂ ਜ਼ਿਲਾ

🔟ਜੁਲਾਈ,1999 *ਨਾਇਕ ਨਿਰਮਲ ਸਿੰਘ ਜੀ ਪਿੰਡ ਜੋਹਲਾਂ ਜ਼ਿਲਾ ਲੁਧਿਆਣਾ(8 ਸਿੱਖ ਰੈਜਮੈਂਟ) ਜੀ ਨੇ ਅਜ ਦੇ ਦਿਨ 10 ਜੁਲਾਈ,1999 ਨੂੰ ਕਾਰਗਿਲ ਦੀ ਜੰਗ(ਹਿੰਦੁਸਤਾਨ-ਪਾਕਿਸਤਾਨ ਜੰਗ) ਚ ਪਾਕਿਸਤਾਨੀ ਫੋਜਾਂ ਨਾਲ ਜੂਝਦੇ ਹੋਏ ਕਾਰਗਿਲ ਚ ਸ਼ਹੀਦੀ ਪ੍ਰਾਪਤ ਕੀਤੀ।* *1999 ਦੀ ਕਾਰਗਿਲ ਜੰਗ* ਇਸ ਜੰਗ ’ਚ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਸਨ। ਪਾਕ... Read more

ਨਾਇਕ ਨਿਰਮਲ ਸਿੰਘ ਜੀ ਪਿੰਡ ਜੋਹਲਾਂ ਜ਼ਿਲਾ
Like Save

Akal Takht Jathedar Strongly Condemns Attack on Alamgir Gurdwara Langar Hall, Demands Strict Action Against Culprits

Amritsar, October 8, 2026: Akal Takht Jathedar Giani Kuldip Singh Gargaj has strongly condemned the alleged attack on the langar hall of the historic Gurdwara Manji Sahib Patshahi Dasvin at Alamgir in Ludhiana and demanded strict legal action against those responsible. Expre... Read more

Akal Takht Jathedar Strongly Condemns Attack on Alamgir Gurdwara Langar Hall, Demands Strict Action Against Culprits
Like Save