ਹਥਿਆਰ ਚੁੱਕਣ ਤੋਂ ਪਹਿਲਾਂ ਸਿੱਖਾਂ ਨੇ ਵਿਚਾਰਾਂ ਦੀ ਇੱਕ ਬਹੁਤ ਵੱਡੀ ਲੜਾਈ ਲੜੀ।
ਹਥਿਆਰ ਚੁੱਕਣ ਤੋਂ ਪਹਿਲਾਂ ਸਿੱਖਾਂ ਨੇ ਵਿਚਾਰਾਂ ਦੀ ਇੱਕ ਬਹੁਤ ਵੱਡੀ ਲੜਾਈ ਲੜੀ। ਕੌਂਣ ਕਹਿੰਦਾ ਕਿ ਭਟਕਿਆ ਹੋਇਆਂ ਨੇ ਹਥਿਆਰ ਚੁੱਕੇ?? 1947 ਤੋਂ ਲੈ ਕੇ ਲਗਾਤਾਰ ਚਾਲੀ ਸਾਲ ਸਬਰ ਕੱਟਿਆ ਸਿੱਖਾਂ ਨੇ। ਹਥਿਆਰ ਚੁੱਕਣ ਤੋਂ ਪਹਿਲਾਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਤਾ ਨਹੀਂ ਕਿੰਨੀ ਵਾਰ ਪੱਗਾਂ ਲੁਹਾਈਆਂ ਸਿੱਖਾਂ ਨੇ। ਬੱਸਾਂ ਅਤੇ ਟ੍ਰੇਨਾਂ ਵਿੱਚ ਲਮਕਦੀਆਂ ਹੋਈਆਂ ਸਾਡੇ ਸਿਰਾਂ ਦੀਆਂ ਪੱਗਾਂ ਸਾਡੇ ਸਬਰ ਦਾ ਅੰਤ ਸੀ। 1947 ਤੋਂ ਪਹਿਲਾ ਮਾਸਟਰ ਬਲਦੇਵ ਹੋਰਾਂ ਦੇ ਤਰਲੇ ਲੈਣ ਵਾਲਾ ਨਹਿਰੂ 1947 ਤੋਂ ਬਾਅਦ ਚੱਜ ਨਾਲ ਦੇਖਿਆ ਤੱਕ ਨਹੀਂ ਸਿੱਖਾਂ ਨੇ। 1955 ਵਿੱਚ ਦਰਬਾਰ ਤੇ ਅਟੈਕ ਹੋਇਆ ,ਸਭ ਕੁੱਝ ਸਹਿ ਗਏ ਅਸੀਂ। 65 ਅਤੇ 71 ਦੀ ਜੰਗ ਸਾਡੀ ਭਾਰਤ ਪ੍ਰਤੀ ਵਫ਼ਾਦਾਰੀ ਦਾ ਪੀਕ ਸੀ । ਜਿੱਥੇ ਅਸੀਂ ਦਿਖਾਇਆ ਕਿ ਲੋੜ ਪੈਣ ਤੇ ਅਸੀਂ ਭਾਰਤ ਲਈ ਸਿਰ ਵੀ ਦੇ ਸਕਦੇ ਹਾਂ ।। 1977 ਤੋਂ ਲੈ ਕੇ 1982 ਤੱਕ ਸਿੱਖਾਂ ਨੇ ਆਪਣੀ ਬਿਬੇਕਤਾ ਦਾ ਸਿਖਰ ਦਿਖਾਇਆ,, ਜਿੱਥੇ ਅਸੀਂ ਆਪਣੀਆ ਹੱਕੀ ਮੰਗਾ ਲਈ ਸੰਘਰਸ਼ ਕੀਤਾ ਅਤੇ ਭਾਰਤ ਦੇ ਵੱਡੇ ਅਰਥ ਸਾਸਤਰੀ ਜਰਨਲਿਸਟ ਅਤੇ ਵਕੀਲ ਸਿੱਖਾਂ ਨਾਲ ਡਿਬੇਟ ਕਰਨ ਆਉਂਦੇ ਰਹੇ ਤੇ ਉਹ ਸਹਿਮਤ ਹੋ ਕੇ ਜਾਂਦੇ ਰਹੇ ਕਿ ਤੁਹਾਡੀਆਂ ਮੰਗਾਂ ਜਾਇਜ ਹਨ । ਉਹ ਸਾਡੀ ਟੇਬਲ ਟਾਕ ਦਾ ਸਿਖਰ ਸੀ ਜਿੱਥੇ ਸਾਨੂੰ ਕੋਈ ਜਿੱਤ ਨਹੀਂ ਸਕਿਆ। ਧਰਮ ਯੁੱਧ ਮੋਰਚਾ ਇੱਕ ਸ਼ਾਂਤ ਮੋਰਚਾ ਸੀ ਪਰ ਆਪਣੀ ਹਾਰ ਨੂੰ ਦੇਖਦੇ ਹੋਏ ਖਿਝ ਕੇ ਭਾਰਤ ਸਰਕਾਰ ਨੇ ਉਸ ਮੋਰਚੇ ਨੂੰ ਅੱਤਵਾਦੀ ਮੋਰਚਾ ਘੋਸ਼ਿਤ ਕਰ ਦਿੱਤਾ ਗਿਆ। ਐਨਾ ਕੁੱਝ ਸਹਿ ਕਿ ਸਿੱਖਾਂ ਨੇ ਹਥਿਆਰਾਂ ਨੂੰ ਹੱਥ ਪਾਇਆ।
ਉਹ ਵੀ ਇੱਕ ਸੰਕਲਪ ਹੈ ਸਿੱਖੀ ਅੰਦਰ ਕਿਓਂਕਿ ਗੁਰੂ ਨੇ ਹੁਕਮ ਦਿੱਤਾ ਕਿ ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨਿ ਮਹਿ ਤਬ ਜੂਝ ਮਰੋਂ। ਜਦੋਂ ਗੱਲ ਬਾਤ ਦੇ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ,ਜਦੋਂ ਹਕੂਮਤ ਤਾਨਾਸਾਹ ਹੋ ਜਾਵੇ ਤਾਂ ਜੂਝ ਕੇ ਸ਼ਹੀਦੀ ਪ੍ਰਾਪਤ ਕਰਨੀ ਏ। ਆਪਣੇ ਹੰਕਾਰ ਨੂੰ ਠੰਡਾ ਕਰਨ ਲਈ ਦਰਬਾਰ ਸਾਹਿਬ ਤੇ ਹਮਲਾ ਕੀਤਾ। ਦੁੱਧ ਚੁੰਘਦੇ ਜਵਾਕ ਮਾਰੇ ਤੇ ਆਪਣੀ ਕੀਤੀ ਤੇ ਪਰਦਾ ਪਾਉਂਣ ਲਈ ਸਰਕਾਰੀ ਬੰਦਿਆਂ ਨੂੰ ਬਾਣੇ ਪਵਾ ਕੇ ਕੁੱਝ ਹਿੰਦੂਆਂ ਨੂੰ ਬੱਸਾਂ ਵਿੱਚੋਂ ਕੱਢ ਕੇ ਮਾਰਿਆ ਗਿਆ। ਤਾਂ ਕੀ ਦੁਨੀਆਂ ਵਿੱਚ ਇਹ ਮੈਸਜ ਨਾ ਜਾਵੇ ਕਿ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਦਾਅਵਾ ਕਰਨ ਵਾਲਿਆਂ ਨੇ ਆਪਣੇ ਹੀ ਦੇਸ਼ ਵਿੱਚ ਘੱਟ ਗਿਣਤੀਆਂ ਤੇ ਜ਼ੁਲਮ ਕੀਤਾ ਉਹਨਾਂ ਦੇ ਧਾਰਮਿਕ ਅਸਥਾਨ ਨੂੰ ਢਾਹ ਕੇ ਸੰਪੂਰਨ ਤੌਰ ਤੇ ਨਸਲਕੁਸ਼ੀ ਦੀ ਜੁਰਤ ਕੀਤੀ ,, ਅਤੇ ਡੈਮੋਕਰੇਸੀ ਲੀਰਾਂ ਲੀਰਾਂ ਕਰ ਦਿੱਤੀ।
ਹਥਿਆਰਾਂ ਦਾ ਸੰਕਲਪ ਸਾਡਾ ਧਾਰਮਕਿ ਹੈ। ਸਾਡੇ ਕੋਲ ਮੀਰੀ ਪੀਰੀ ਦਾ ਸਿਧਾਂਤ ਸੀ । ਗੁਰੂ ਗੋਬਿੰਦ ਪਾਤਸ਼ਾਹ ਨੇ ਸ਼ਸਤਰਾਂ ਨੂੰ ਪੀਰ ਦਾ ਦਰਜਾ ਦਿੱਤਾ। ਹਥਿਆਰ ਤੋਂ ਬਿਨਾਂ ਤਾਂ ਹਜ਼ੂਰ ਕਹਿੰਦੇ ਸਿੱਖਾ ਮੈਂ ਦਿਦਾਰੇ ਨਹੀਂ ਦੇਣੇ ਤੈਨੂੰ। ਪਰ ਗੈਰ ਸਿੱਖ ਸਾਨੂੰ ਸਾਡੇ ਅਕੀਦੇ ਨਾਲੋਂ ਤੋੜ ਦੇਣਾ ਚਾਹੁੰਦਾ। ਉਹ ਆਪਣੇ ਹਿਸਾਬ ਨਾਲ ਸਿੱਖੀ ਨੂੰ ਪ੍ਰਭਾਸਿ਼ਤ ਕਰਨਾ ਚਾਹੁੰਦਾ। ਜਿੱਥੇ ਐਨੀਆਂ ਬੰਦਸ਼ਾਂ ਹੋਣ ,ਜਿੱਥੇ ਤੁਹਾਡੇ ਧਾਰਮਿਕ ਅਕੀਦੇ ਨਾਲੋਂ ਤੋੜਿਆ ਜਾ ਰਿਹਾ ਹੋਵੇ ਅਤੇ ਤੁਹਾਨੂੰ ਜ਼ਜ਼ਬ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹੋਣ ਓਥੇ ਸਿੱਖ ਆਪਣੀ ਹੋਂਦ ਦੀ ਲੜਾਈ ਕਦੇ ਨਹੀਂ ਛੱਡਦੇ । ਤੇ ਹਾਂ ਅੰਤ ਵਿੱਚ 1984 ਦਾ ਮੇਹਣਾ ਮਾਰਨ ਵਾਲਿਆਂ ਨੂੰ ਦੱਸ ਦੇਵਾਂ ਕਿ ਇਹ ਲੜਾਈ ਓਥੇ ਨਹੀਂ ਸੀ ਮੁੱਕੀ, ਇਹ ਲੜਾਈ ਦਾ ਅੰਤ ਸਿੱਖਾਂ ਨੇ ਬੇਅੰਤੇ ਬੁੱਚੜ ਨੂੰ ਮਾਰ ਕੇ ਕੀਤਾ ਸੀ। ਜਿਵੇਂ ਬਾਬੇ ਬਾਜ਼ ਹੋਰਾਂ ਵਜੀਦੇ ਨੂੰ ਮਾਰ ਕੇ ਕੀਤਾ ਸੀ।ਉਸ ਤੋਂ ਬਾਅਦ ਸਿੱਖੀ ਨੂੰ ਖਤਮ ਕਰਨ ਦਾ ਖਵਾਬ ਦੇਖਣ ਵਾਲੇ ਸਭ ਘੁਰਨਿਆਂ ਅੰਦਰ ਵੜ ਗਏ ਸੀ ।ਸਿੱਖ ਅੱਜ ਵੀ ਅਜਿੱਤ ਹਨ ਤੇ ਹਮੇਸ਼ਾ ਰਹਿਣਗੇ । ਕਿਓਂਕਿ ਕਲਗੀਆਂ ਵਾਲੇ ਨੇ ਅਕਾਲ ਪੁਰਖ ਤੋਂ ਬਚਨ ਲਿਆ ਕਿ ਠਾਂਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਯਾਇ ॥ ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥
ਅਨੰਦਪੁਰ ਤੋਂ ਖੈਹਬਰ
ਕਿਹਾ ਸੰਤ ਕਰਤਾਰ ਸਿੰਘ ਖਾਲਸਾ ਜੀ, ਸਮਾਂ ਪਰਖ ਦਾ ਸਿੱਖੀ ਨੂੰ ਪਰਖਦਾ ਏ,
ਵੇਖ ਸ਼ਾਨ ਕੇਸਾਂ ਦਾਹੜਿਆਂ ਦੀ, ਦਿਲ ਹਾਕਮ ਦਾ ਹਰਖਦਾ ਤੜਫਦਾ ਏ,
ਜੇ ਸਿੰਘ ਜੇ ਗੁਰੂ ਦਸ਼ਮੇਸ਼ ਜੀ ਦੇ, ਹਿੱਕਾਂ ਤਾਣਕੇ ਸੱਚ ਨਾਲ ਪੈਣਾ ਖੜਨਾ,
ਐਮਰਜੈੰਸੀ ਤੋਂ ਡਰਕੇ ਅਸੀ ਸਿੰਘੋ, ਫੜ ਮਾਲਾ ਭੋਰਿਆਂ ਵਿੱਚ ਨਹੀ ਵੜਨਾ,
ਕੋਣ ਰੋਕੇ ਸਾਨੂੰ ਕਿਹੜਾ ਰੋਕਣ ਵਾਲਾ, ਅਜਾਦ ਖਾਲਸਾ ਸਦਾ ਅਜਾਦ ਰਹਿਣਾ,
ਜਿਹਦਾ ਕੱਦ ਉੱਚਾ ਹਿਮਾਲਿਆ ਤੋਂ,ਦੁਨਿਆਵੀ ਤਾਕਤਾਂ ਕੋਲੋ ਇਹ ਕਿੱਥੇ ਢਹਿਣਾ
ਹਾਕਮ ਦੇਸ਼ ਦੇ ਰੱਬ ਨੂੰ ਭੁੱਲ ਬੈਠੇ, ਚਾਹੁੰਦੇ ਪਰਜਾ ਦਾ ਘਾਣ ਹੈ ਰੱਜ ਕਰਨਾ,
ਐਮਰਜੈੰਸੀ ਤੋਂ ਡਰਕੇ ਅਸੀ ਸਿੰਘੋ, ਫੜ ਮਾਲਾ ਭੋਰਿਆਂ ਵਿੱਚ ਨਹੀ ਵੜਨਾ,
ਸਾਨੂੰ ਦੱਸਿਆ ਗੁਰੂ ਹੈ ਪੰਜਵੇਂ ਜੀ, ਸ਼ਾਤ ਮਈ ਦੀ ਸਿਖਰ ਨੂੰ ਪਾ ਜਾਣਾ,
ਮੀਆਂ ਮੀਰ ਜਿਹੇ ਸੂਰਮੇ ਸਾਥੀਆਂ ਨੂੰ, ਨਾਲ ਪਿਆਰ ਦੇ ਗੱਲ ਸਮਝਾ ਜਾਣਾ,
ਈਨ ਮੰਨਣੀ ਨਹੀ ਜਰਵਾਣਿਆਂ ਦੀ, ਭਾਂਵੇ ਪੈ ਜਾਏ ਪਤੰਗਿਆਂ ਵਾਂਗ ਸੜਨਾ,
ਐਮਰਜੈੰਸੀ ਤੋਂ ਡਰਕੇ ਅਸੀ ਸਿੰਘੋ, ਫੜ ਮਾਲਾ ਭੋਰਿਆਂ ਵਿੱਚ ਨਹੀ ਵੜਨਾ,
ਦੌਰ ਚੱਲਿਆ ਨਸ ਹੈ ਬੰਦੀਆਂ ਦਾ, ਜੋ ਮਰਦਾਂ ਨੂੰ ਹਿਜੜੇ ਬਣਾ ਰਿਹਾ ਆ,
ਨੀਤ ਹਾਕਮ ਦੀ ਉੱਕੀ ਹਰਾਮ ਹੋਈ, ਸਮਾਂ ਸਾਹਮਣੇ ਨਜ਼ਰ ਜੋ ਆ ਰਿਹਾ ਆ,
ਆਰਾ ਤਨ ਨੂੰ ਭਾਂਵੇ ਹੈ ਚੀਰ ਜਾਵੇਂ, ਮਤੀ ਦਾਸ ਦੇ ਵਾਂਗ ਜੇ ਅਸਾਂ ਅੜਨਾ,
ਐਮਰਜੈੰਸੀ ਤੋਂ ਡਰਕੇ ਅਸੀ ਸਿੰਘੋ, ਫੜ ਮਾਲਾ ਭੋਰਿਆਂ ਵਿੱਚ ਨਹੀ ਵੜਨਾ,
ਝੁਕਾ ਸਕਦੀ ਕਦੇਂ ਨਾਂ ਸਿਰ ਅਪਣਾ, ਸੂਰਬੀਰਾਂ ਦੀ ਇਹ ਧਰਤ ਪੰਜਾਬ ਸਿੰਘੋ,
ਹੋਵੋਂ ਇਕੱਠੀਆਂ ਸੰਗਤ ਜੀ ਤੱਕ ਬੰਬੇ, ਮਾਝਾ ਮਾਲਵਾ ਲੈਕੇ ਤੇ ਦੁਆਬ ਸਿੰਘੋ,
ਨਗਰ ਨਗਰ ਹੋਣਗੇ ਨਗਰ ਕੀਰਤਨ, ਨਾਮ ਜਪਨਾ ਬਾਣੀ ਨੂੰ ਅਸਾਂ ਪੜ੍ਹਨਾ,
ਐਮਰਜੈੰਸੀ ਤੋਂ ਡਰਕੇ ਅਸੀ ਸਿੰਘੋ, ਫੜ ਮਾਲਾ ਭੋਰਿਆਂ ਵਿੱਚ ਨਹੀ ਵੜਨਾ,
ਕਾਹਦਾ ਆਗੂ ਕਾਹਦਾ ਉਹ ਸੰਤ ਹੋਵੇਂ, ਮੂਹਰੇ ਹਾਕਮਾਂ ਜਿਹੜਾ ਹੈ ਝੁਕ ਜਾਵੇਂ,
ਲੋੜ ਪਈ ਜੇ ਕੌਮ ਨੂੰ ਆਵੇਂ ਅੱਗੇ, ਬੁਜਦਿਲਾਂ ਵਾਂਗ ਨਾਂ ਕਿਧਰੇ ਲੁੱਕ ਜਾਵੇਂ,
ਮਲਕੀਤ ਸਰਪੰਚਾ ਨਾਂ ਸੱਚ ਬੋਲੇ, ਉਸ ਕਲਮ ਦਾ ਦੱਸ ਹੈ ਕੀ ਕਰਨਾ,
ਐਮਰਜੈੰਸੀ ਤੋਂ ਡਰਕੇ ਅਸੀ ਸਿੰਘੋ, ਫੜ ਮਾਲਾ ਭੋਰਿਆਂ ਵਿੱਚ ਨਹੀ ਵੜਨਾ
ਅਲੱਗ ਏਪੀਸੋਧ
ਗੁਰੀਲਾ ਯੁੱਧ ਦੇ ਜੁਝਾਰੂ ਖਾੜਕੂ ਸਿੰਘ ਜਿਹਨਾ ਦੇ ਐਕਸ਼ਨਾਂ ਦੀ ਚਰਚਾ ਹਰ ਸਿੱਖ ਨੌਜ਼ਵਾਨ ਬਜ਼ੁਰਗਾਂ ਦੀ ਰਸਨਾ ਤੇ ਅੱਜ ਵੀ ਬੋਲਦੀ ਹੈ ਭਾਈ ਮਨਜਿੰਦਰ ਸਿੰਘ ਈਸੀ ਦੀ ਦਲੇਰੀ ਨਿਡਰਤਾ ਹਲੀਮੀ ਧੀਰਜ ਨਿਮਰਤਾ ਸਿਦਕ ਸਬਰ ਦੀ ਗਾਥਾ.........................।
ਬਹੁ ਚਰਚਿਤ ਦੁਨੀਆਂ ਤੇ ਮਸ਼ਹੂਰ ਹੋਇਆ ਰੋਮਾਨੀਆ ਦੇ ਰਾਜਦੂਤ ਦਾ ਅਗਵਾ ਕਾਂਡ ਜਿਸਨੇ ਪੂਰੀ ਦੁਨੀਆਂ ਚ ਸਿੱਖ ਸੰਘਰਸ਼ ਦੇ ਖਾੜਕੂਆਂ ਦੀ ਦਲੇਰੀ ਨਿਡਰਤਾ ਤੇ ਉੱਚ ਕਿਰਦਾਰ ਨੂੰ ਹੀਰੇ ਵਾਂਗ ਚਮਕਾ ਦਿੱਤਾ ਇਹ ਚਮਕ ਰਹਿੰਦੀ ਦੁਨੀਆ ਤੱਕ ਸਦੀਵੀ ਬਣ ਚੁੱਕੀ ਹੈ ਹਰ ਕੌਮ ਪੰਥ ਪ੍ਰਸਤ ਸਿੱਖ ਦੀ ਰੂਹ ਸਾਹਾਂ ਅੰਦਰ ।
ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਨੇ ਰਾਡੂ ਨੂੰ ਅਗਵਾ ਕਰਨ ਲਈ ਕਈ ਮਹੀਨੇ ਮਿਹਨਤ ਕੀਤੀ ਪਲਾਨਿੰਗ ਦੀ ਕਈ ਸਿੰਘਾਂ ਨੇ ਦਿੱਲੀ ਗਿਆਰਾਂ ਤੋਂ ਵੱਧ ਥਾਵਾਂ ਤੇ ਰਿਹਾਇਸ਼ ਕੀਤੀ ਕਿਸੇ ਨਾ ਕਿਸੇ ਜ਼ਰੀਏ ਤਰੀਕੇ । ਉਸਨੂੰ ਅਗਵਾ ਕਰਨ ਦਾ ਮੁੱਖ ਮੰਤਵ ਸੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਪੂਨੇ ਜੇਲ੍ਹ ਚੋਂ ਬਾਹਰ ਕੱਢਣਾ ਸਰਕਾਰ ਨੂੰ ਦੱਸਣਾ ਕਿ ਸਿੱਖ ਖਾੜਕੂ ਕਿੱਥੋਂ ਤੱਕ ਪਹੁੰਚਦੇ ਹਨ ਜਦੋਂ ਇਹ ਆਪਣੀ ਆਈ ਤੇ ਆ ਜਾਣ ਫਿਰ ਕੋਈ ਘੇਰਾ ਇਹਨਾਂ ਨੂੰ ਰੋਕ ਨਹੀਂ ਸਕਦਾ । ਇਹ ਤਾਂ ਮੌਤ ਨੂੰ ਵਿਆਹੁਣ ਲਈ ਅਰਦਾਸ ਕਰਕੇ ਆਪਣੇ ਘਰਾਂ ਤੋਂ ਤੁਰਦੇ ਹਨ ਇਹ ਸਿੱਖਾਂ ਯੋਧਿਆਂ ਦੀ ਫਿਤਰਤ ਹੈ।
ਖ਼ੈਰ ਜਦੋਂ ਦਿੱਲੀ ਗਏ ਸਿੰਘਾਂ ਦੇ ਹੱਥ ਖਾਲੀ ਰਹੇ ਤਕਰੀਬਨ ਦੋ ਮਹੀਨੇ ਕੋਸ਼ਿਸ਼ ਉਹਨਾ ਦਿਨ ਰਾਤ ਕੀਤੀ ਪਰ ਅਕਾਲ ਪੁਰਖ ਜੀ ਨੇ ਇਹ ਕਾਰਜ ਭਾਈ ਮਨਜਿੰਦਰ ਸਿੰਘ ਈਸੀ ਵੀਰ ਜੀ ਦੀ ਹਾਜ਼ਰੀ ਚ ਧੁਰ ਦਰਗਾਹੋਂ ਲਿਖਿਆ ਸੀ ਅਖੀਰ ਦੋ ਮਹੀਨੇ ਦੇ ਨੇੜੇ ਸਮਾਂ ਜਦੋਂ ਲੰਘਿਆ ਤਾਂ ਭਾਈ ਦਲਜੀਤ ਸਿੰਘ ਬਿੱਟੂ ਨੇ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਨੂੰ ਕਿਹਾ ਕਿ ਯਾਰ ਇਹ ਕੰਮ ਈਸੀ ਵੀਰ ਜਿੰਮੇ ਲਗਾਓ । ਭਾਈ ਈਸੀ ਵੀਰ ਜੀ ਨੂੰ ਬੁੱਧਸਿੰਘ ਵਾਲਾ ਨੇ ਕਿਹਾ ਮਨਜਿੰਦਰ ਸਿੰਘ ਵੀਰ ਇਹ ਕੰਮ ਕਰਨਾ ਦਿੱਲੀ ਜਾਕੇ ਕਦੋਂ ਤੱਕ ਕਰ ਸਕਦਾ ਤੂੰ? ਵੀਰ ਈਸੀ ਜੀ ਦਾ ਜਵਾਬ ਸੀ ਸਿਰਫ ਦੋ ਜਾਂ ਹੱਦ ਤਿੰਨ ਦਿਨਾ ਚ ਖ਼ਬਰ ਸੁਣ ਲਵੀਂ ............................................ ਸਮਝੋ ਕੰਮ ਹੋ ਗਿਆ ਪਰ ਮੈਂ ਜਾਣਾ ਨਹੀਂ ਸੀ ਹੋਰ ਕਿਸੇ ਦੇ ਵੀ ਆਖੇ ਤੂੰ ਕਹਿੰਦਾ ਐਂ ਤਾਂ ਸਮਝ ਕੰਮ ਹੋ ਗਿਆ ।
ਮੇਰੇ ਨਾਲ ਗੱਲਬਾਤ ਕਰਦਿਆਂ ਵੀਰ ਈਸੀ ਜੀ ਬੜੀ ਹੀ ਹਲੀਮੀ ਨਿਮਰਤਾ ਧੀਰਜ ਚ ਮੈਨੂੰ ਇਹ ਸਭ ਦੱਸ ਰਹੇ ਸਨ ਚੇਹਰੇ ਤੇ ਨੂਰਾਨੀ ਜਲਾਲ ਰੱਬੀ ਰਹਿਮਤ ਦੀ ਮੁਸਕਾਨ ਸੀ । ਮੈ ਚਾਰ ਘੰਟੇ ਵੀਰ ਮਨਜਿੰਦਰ ਸਿੰਘ ਈਸੀ ਕੋਲ ਰੁਕਿਆ ਲਿਖਣ ਲਈ ਉਹਨਾ ਮੈਨੂੰ ਖੁੱਲ੍ਹਾ ਸਮਾ ਦਿੱਤਾ ਉਹਨਾ ਸਿੱਖ ਸੰਘਰਸ਼ ਦੀਆਂ ਬਹੁਤ ਗੁੱਝੀਆਂ ਗੱਲਾਂ ਮੈਨੂੰ ਦੱਸੀਆਂ ਕੌੜਾ ਸੱਚ ਦੱਸਿਆ। ਮੈਂ ਜਦੋਂ ਭਾਈ ਮਨਜਿੰਦਰ ਸਿੰਘ ਈਸੀ ਬਾਰੇ ਕਲਮ ਚੁੱਕਦਾ ਹਾਂ ਤਾਂ ਪਹਿਲਾਂ ਅਰਦਾਸ ਕਰਦਾ ਹਾਂ ਸਿੱਖ ਕੌਮ ਦੇ ਇਸ ਜੁਝਾਰੂ ਜਰਨੈਲ ਲਈ ਜਰਨੈਲ ਬੇਸ਼ਕ ਉਹ ਕਾਗਜ਼ਾਂ ਚ ਨਹੀਂ ਬਣੇ ਪਰ ਅਸਲ ਜਿੰਦਗੀ ਚ ਉਹਨਾ ਨੂੰ ਮੈਂ ਖਾੜਕੂ ਸੰਘਰਸ਼ ਦੇ ਜੁਝਾਰੂ ਜਰਨੈਲਾਂ ਚ ਲਿਖਾਂਗਾ ਜੋਂ ਕਿਰਦਾਰ ਇਸ ਯੋਧੇ ਦਾ ਹੈ ਉਸਨੂੰ ਕਦੀ ਵੀ ਕੋਈ ਚੈਲੇਂਜ ਨਹੀਂ ਕਰ ਸਕਦਾ ਸਿੱਖ ਸੰਘਰਸ਼ ਚ ਪਾਏ ਯੋਗਦਾਨ ਲਈ।
ਮੈਂ ਮਹਿਸੂਸ ਕਰਦਾ ਹਾਂ ਬਹੁਤ ਅਨਮੋਲ ਖਜ਼ਾਨਾ ਵੀਰ ਈਸੀ ਜੀ ਦੀ ਰਗ ਰਗ ਚ ਵਸਿਆ ਹੈ ਖਾੜਕੂ ਸੰਘਰਸ਼ ਦਾ ਬਹੁਤ ਖ਼ਜ਼ਾਨੇ ਦੇ ਉਹ ਖੁਦ ਗਵਾਹ ਆਪ ਹਨ ਚਸ਼ਮਦੀਦ ਹਨ ਬਹੁਤ ਕੁਝ ਉਹਨਾ ਦੀਆਂ ਅੱਖੀਆਂ ਸਾਹਮਣੇ ਹੋਇਆ ਜਿਸਦੀਆਂ ਤਰੰਗਾਂ ਅੱਜ ਵੀ ਉਹਨਾਂ ਦੀਆਂ ਪਾਕ ਅੱਖੀਆਂ ਚੋਂ ਝਲਕਾਰੇ ਮਾਰਦੀਆਂ ਨੇ ਬਸ ਤੁਸੀ ਮਹਿਸੂਸ ਕਰ ਸਕਦੇ ਹੋ ਜਦੋਂ ਤੁਹਾਡੇ ਅੰਦਰ ਇਸ ਯੋਧੇ ਪ੍ਰਤੀ ਅਦਬ ਦੀ ਭਾਵਨਾ ਹੋਵੇ ।
ਬਾਕੀ ਅਗਲੀ ਕਿਸ਼ਤ ਮੇਰੀ ਛਪਣ ਵਾਲੀ ਕਿਤਾਬ ਵਿਚੋਂ ਤੁਸੀ ਇਹ ਪੜ੍ਹੋਗੇ। ਕੁਝ ਅੰਸ਼ ਪੇਸ਼ ਕੀਤੇ ਇਹ ਤਾਂ ਅਜੇ ਸਮੁੰਦਰ ਵਾਂਗ ਬਹੁਤ ਗਹਿਰੇ ਨੇ ਵੀਰ ਮਨਜਿੰਦਰ ਸਿੰਘ ਈਸੀ ਮੇਰੀ ਰੂਹ ਦੇ ਨੇੜੇ ਹਨ ਵਸਦੇ।
ਪਰਮਜੀਤ ਸਿੰਘ ਰਾਣਵਾਂ
ਵੱਖਰਾ ਐਪੀਸੋਡ
4 ਜੁਲਾਈ 1955 – ਸ੍ਰੀ ਦਰਬਾਰ ਸਾਹਿਬ ‘ਤੇ ਹੋਇਆ ਹਮਲਾ: ਸਿੱਖ ਇਤਿਹਾਸ ਦਾ ਇੱਕ ਦਰਦਨਾਕ ਅਧਿਆਇ
4 ਜੁਲਾਈ 1955 ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪੰਜਾਬੀ ਸੂਬਾ ਮੋਰਚੇ ਦੌਰਾਨ, yr ਸਿੱਖ ਕੌਮ ਪੰਜਾਬੀ ਬੋਲਦੇ ਸੂਬੇ ਦੀ ਮੰਗ ਲਈ ਸ਼ਾਂਤਮਈ ਸੰਘਰਸ਼ ਕਰ ਰਹੀ ਸੀ, ਉਸ ਵੇਲੇ ਤਤਕਾਲੀ ਕਾਂਗਰਸ ਸਰਕਾਰ ਨੇ ਇਸ ਅੰਦੋਲਨ ਨੂੰ ਦਬਾਉਣ ਲਈ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪੁਲਿਸ ਕਾਰਵਾਈ ਕੀਤੀ।
ਦੱਸਿਆ ਜਾਂਦਾ ਹੈ ਕਿ ਡੀਆਈਜੀ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਪੁਲਿਸ ਪਰਿਕਰਮਾ ਵਿੱਚ ਜੁੱਤੀਆਂ ਸਮੇਤ ਦਾਖ਼ਲ ਹੋਈ ਅਤੇ ਟੀਅਰ ਗੈਸ ਦੇ ਗੋਲੇ ਛੱਡੇ ਗਏ, ਜਿਸ ਤੋਂ ਬਾਅਦ ਗੋਲੀਬਾਰੀ ਵੀ ਹੋਈ। ਇਸ ਕਾਰਵਾਈ ਦੌਰਾਨ ਸੰਗਤਾਂ ਉੱਤੇ ਤਸ਼ੱਦਦ ਕੀਤਾ ਗਿਆ ਅਤੇ ਹਜ਼ਾਰਾਂ ਸਿੱਖਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਦੇ ਨਾਲ ਹੀ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਸਮੇਤ ਹੋਰ ਅਸਥਾਨ ਵੀ ਇਸ ਕਾਰਵਾਈ ਤੋਂ ਪ੍ਰਭਾਵਿਤ ਹੋਏ।
ਇਹ ਘਟਨਾ ਅੱਜ ਵੀ ਸਿੱਖ ਕੌਮ ਦੇ ਇਤਿਹਾਸ ਦੇ ਸਭ ਤੋਂ ਦਰਦਨਾਕ ਅਧਿਆਇਆਂ ਵਿੱਚੋਂ ਇੱਕ ਵਜੋਂ ਯਾਦ ਕੀਤੀ ਜਾਂਦੀ ਹੈ। ਇਸ ਹਮਲੇ ਦਾ ਮਕਸਦ ਸਿੱਖਾਂ ਦੇ ਹੌਸਲੇ ਨੂੰ ਤੋੜਨਾ ਸੀ, ਪਰ ਸਿੱਖ ਕੌਮ ਨੇ ਹਰ ਵਾਰ ਦੀ ਤਰ੍ਹਾਂ ਚੜ੍ਹਦੀ ਕਲਾ, ਏਕਤਾ ਅਤੇ ਦ੍ਰਿੜ੍ਹ ਇਰਾਦੇ ਨਾਲ ਇਸ ਦਾ ਸਾਹਮਣਾ ਕੀਤਾ। ਆਪਣੇ ਹੱਕਾਂ ਅਤੇ ਪਛਾਣ ਦੀ ਰੱਖਿਆ ਲਈ ਸੰਘਰਸ਼ ਜਾਰੀ ਰੱਖਦਿਆਂ, ਸਿੱਖਾਂ ਨੇ ਇਹ ਸਾਬਤ ਕੀਤਾ ਕਿ ਜ਼ੁਲਮ ਕਦੇ ਵੀ ਉਨ੍ਹਾਂ ਦੇ ਹੌਸਲੇ ਨੂੰ ਝੁਕਾ ਨਹੀਂ ਸਕਦਾ।
3 likes
comments
Join the conversation
Loading comments…