Skip to content
Nitnama app icon Nitnama.
Back to community

ਇਤਿਹਾਸ – ਗੁਰਦੁਆਰਾ ਸੁਹੇਲਾ ਘੋੜਾ ਸਾਹਿਬ , ਆਨੰਦਪੁਰ ਸਾਹਿਬ

ਇਤਿਹਾਸ – ਗੁਰਦੁਆਰਾ ਸੁਹੇਲਾ ਘੋੜਾ ਸਾਹਿਬ , ਆਨੰਦਪੁਰ ਸਾਹਿਬ
ਗੁਰਦੁਆਰਾ ਸੁਹੇਲਾ ਘੋੜਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਤਿਹਾਸਕ ਅਸਥਾਨ ਹੈ। ਇੱਕ ਕਾਬਲ ਦਾ ਰਹਿਣ ਵਾਲਾ ਸਿੱਖ ਕਰੋੜੀ ਮੱਲ ਹੋਇਆ ਜੋ ਸਤਿਗੁਰਾਂ ਦਾ ਬਹੁਤ ਸ਼ਰਧਾਲੂ ਸੀ। ਸੰਮਤ 1635 ਵਿੱਚ ਇਸ ਸਿੱਖ ਨੇ ਘੋੜੇ ਸਤਿਗੁਰੂ ਜੀ ਨੂੰ ਭੇਟ ਕੀਤੇ ਸਨ। ਉਨ੍ਹਾਂ ਘੋੜਿਆਂ ਦੇ ਨਾਂ ਦਿਲਬਾਗ ਤੇ ਗੁਲਬਾਗ ਰੱਖੇ ਸਨ। ਬਾਅਦ ਵਿੱਚ ਸਤਿਗੁਰਾਂ ਨੇ ਘੋੜਿਆਂ ਦਾ ਨਾਮ ਬਦਲ ਕੇ ਜਾਨ ਭਾਈ ਅਤੇ ਸੁਹੇਲਾ ਘੋੜਾ ਰੱਖਿਆ ਸੀ। ਮਾਤਾ ਸੁਲੱਖਣੀ ਜੀ ਨੂੰ ਪੁੱਤਰਾਂ ਦਾ ਵਰ ਦੇਣ ਵੇਲੇ ਸਤਿਗੁਰੂ ਜੀ ਸੁਹੇਲੇ ਘੋੜੇ ‘ਤੇ ਹੀ ਸਵਾਰ ਸਨ। ਗੁਰੂ ਜੀ ਨੇ ਸੁਹੇਲਾ ਘੋੜੇ ‘ਤੇ ਹੀ ਕਰਤਾਰਪੁਰ ਦੀ ਜੰਗ ਲੜੀ। ਜੰਗ ਵਿੱਚ ਲੜਦਿਆਂ ਸੁਹੇਲਾ ਘੋੜਾ ਜ਼ਖ਼ਮੀ ਹੋ ਗਿਆ। ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਸਤਿਗੁਰੂ ਜੀ ਕੀਰਤਪੁਰ ਸਾਹਿਬ ਨੂੰ ਜਾ ਰਹੇ ਸਨ। ਰਸਤੇ ਵਿੱਚ ਘੋੜੇ ਨੇ ਸਰੀਰ ਛੱਡ ਦਿੱਤਾ । ਘੋੜੇ ਦੇ ਸਰੀਰ ਵਿੱਚ ਉਸ ਸਮੇਂ ਅਨੇਕਾਂ ਗੋਲ਼ੀਆਂ ਲੱਗੀਆਂ ਹੋਈਆਂ ਸਨ। ਸਸਕਾਰ ਕਰਨ ‘ਤੇ ਘੋੜੇ ਦੇ ਸਰੀਰ ਵਿੱਚੋਂ ਸਵਾ ਮਣ ਕੱਚਾ ਸਿੱਕਾ (20 ਕਿੱਲੋ) ਨਿਕਲਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਅਰਦਾਸਾ ਸੋਧ ਕੇ ਆਪਣੇ ਹੱਥੀਂ ਸੁਹੇਲੇ ਘੋੜੇ ਦਾ ਸਸਕਾਰ ਕੀਤਾ ਤੇ ਇਹ ਅਸਥਾਨ ਸੁਹੇਲਾ ਘੋੜਾ ਸਾਹਿਬ ਦੇ ਨਾਂ ਤੋਂ ਪ੍ਰਸਿੱਧ ਹੋਇਆ।
Like Save

Join the conversation

Loading comments…

Sign in to comment or join the discussion.

More from the community

You may also enjoy these stories

ਮਾਤਾ ਖੀਵੀ ਜੀ ਦਾ ਅਨੰਦ ਕਾਰਜ

31 ਮਾਰਚ 1522 ਨੂੰ ਮਾਤਾ ਖੀਵੀ ਜੀ ਦਾ ਅਨੰਦ ਕਾਰਜ ਗੁਰੂ ਅੰਗਦ ਦੇਵ ਜੀ ਨਾਲ ਹੋਇਆ ਸੀ । ਆਉ ਮਾਤਾ ਖੀਵੀ ਜੀ ਦੇ ਜੀਵਨ ਕਾਲ ਤੇ ਸੰਖੇਪ ਝਾਤ ਮਾਰੀਏ ਜੀ ਮਾਤਾ ਖੀਵੀ ਜੀ ਦਾ ਜਨਮ ਸੰਨ 1506 ਈ: ਵਿੱਚ ਭਾਈ ਦੇਵੀ ਚੰਦ ਖੱਤਰੀ ਦੇ ਗ੍ਰਹਿ, ਮਾਤਾ ਕਰਮ ਦੇਵੀ ਦੀ ਕੁੱਖੋਂ ਹੋਇਆ। ਭਾਈ ਦੇਵੀ ਚੰਦ ਓਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਨੱਗਰ ਸੰਘਰ ਦ... Read more

ਮਾਤਾ ਖੀਵੀ ਜੀ ਦਾ ਅਨੰਦ ਕਾਰਜ
Like Save

ਦੁਨੀਆ ਦੇ ਦਰਾਂ 'ਤੇ ਤਾਂ ਮੰਗਣਾ ਪੈਂਦਾ ਹੈ, ਪਰ ਵਾਹਿਗੁਰੂ ਦੇ ਦਰ 'ਤੇ ਬਿਨਾਂ ਮੰਗੇ

ਦੁਨੀਆ ਦੇ ਦਰਾਂ 'ਤੇ ਤਾਂ ਮੰਗਣਾ ਪੈਂਦਾ ਹੈ, ਪਰ ਵਾਹਿਗੁਰੂ ਦੇ ਦਰ 'ਤੇ ਬਿਨਾਂ ਮੰਗੇ ਹੀ ਸਭ ਕੁਝ ਮਿਲ ਜਾਂਦਾ ਹੈ। ਜਦੋਂ ਵੀ ਮਨ ਉਦਾਸ ਹੋਵੇ, ਉਸ ਸੱਚੇ ਪਾਤਸ਼ਾਹ ਅੱਗੇ ਸੀਸ ਝੁਕਾਓ, ਸੱਚਾ ਸਕੂਨ ਜ਼ਰੂਰ ਮਿਲੇਗਾ। ❤️🙏

Like Save

ਹਥਿਆਰ ਚੁੱਕਣ ਤੋਂ ਪਹਿਲਾਂ ਸਿੱਖਾਂ ਨੇ ਵਿਚਾਰਾਂ ਦੀ ਇੱਕ ਬਹੁਤ ਵੱਡੀ ਲੜਾਈ ਲੜੀ। ਕੌ

ਹਥਿਆਰ ਚੁੱਕਣ ਤੋਂ ਪਹਿਲਾਂ ਸਿੱਖਾਂ ਨੇ ਵਿਚਾਰਾਂ ਦੀ ਇੱਕ ਬਹੁਤ ਵੱਡੀ ਲੜਾਈ ਲੜੀ। ਕੌਂਣ ਕਹਿੰਦਾ ਕਿ ਭਟਕਿਆ ਹੋਇਆਂ ਨੇ ਹਥਿਆਰ ਚੁੱਕੇ?? 1947 ਤੋਂ ਲੈ ਕੇ ਲਗਾਤਾਰ ਚਾਲੀ ਸਾਲ ਸਬਰ ਕੱਟਿਆ ਸਿੱਖਾਂ ਨੇ। ਹਥਿਆਰ ਚੁੱਕਣ ਤੋਂ ਪਹਿਲਾਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਤਾ ਨਹੀਂ ਕਿੰਨੀ ਵਾਰ ਪੱਗਾਂ ਲੁਹਾਈਆਂ ਸਿੱਖਾਂ ਨੇ। ਬੱਸਾਂ ਅਤੇ ਟ੍ਰੇਨਾਂ... Read more

Like Save

evening hukamnama - 10 July 2026

ang: 654Raag Sorath Baanee Bhagat Kabeer Jee Kee Ghar 1 ॥ Ik Oankaar Satigur Prasaad ॥ Jab jareeai tab hoe bhasam tan rahai kiram dal khaaee ॥ Kaachee gaagar neer parat hai iaa tan kee ihai baddaee ॥1॥ Kaahe bhaeeaa firtau fooliaa fooliaa ॥ Jab das maas uradh mukh rahtaa so... Read more

Like Save

morning hukamnama - 12 August 2026

ang: 591Salok M: 3 ॥ Satigur kee parteet na aaeeaa Sabad na laago bhaau ॥ Os no sukh na upjai bhaavai sau gerraa aavau jaau ॥ Naanak Gurmukh sahaj milai Sache sio liv laau ॥1॥ M: 3 ॥ E man aisaa Satigur khoj lahu jit seviai janam maran dukh jaae ॥ Sahasaa mool na hovaee haum... Read more

Like Save