Back to community
ਸੰਧਿਆ ਵੇਲੇ ਦਾ ਹੁਕਮਨਾਮਾ – 15 ਜੁਲਾਈ 2026
ਅੰਗ: 682ਧਨਾਸਰੀ ਮਹਲਾ ੫ ॥ ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥ ਅਰਥ: ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥ ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤ ਕਰਨੀ ਚਾਹੀਦੀ ਹੈ) ॥ ਰਹਾਉ॥ ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੫॥੪੬॥
3 likes
comments
Join the conversation
ਇੱਕ ਐਸਾ ਪੰਥ ਕਲਗੀਆਂ ਵਾਲੇ ਨੇ ਸਾਜ ਦਿੱਤਾ ਜਿਸਦਾ ਇੱਕ ਪਿਲਰ ਡਿੱਗਿਆ ਨਹੀਂ ਤੇ ਹਜ਼ਾਰਾਂ ਖੜ੍ਹੇ ਹੋਗ ਗਏ। ਪਾਤਸ਼ਾਹ ਨੇ ਅਣਖਾਂ ਬੀਜੀਆਂ ਇਸ ਮਿੱਟੀ ਅੰਦਰ ਤੇ ਏਥੇ ਉਹ ਸਭ ਕੁੱਝ ਉੱਗਿਆ ਜਿਸ ਦੀ ਇਸ ਮਿੱਟੀ ਨੂੰ ਲੋੜ ਸੀ । ਦੁਨੀਆਂ ਤੇ ਐਸਾ ਕੋਈ ਰਹਿਬਰ ਨਹੀਂ ਹੋਇਆ ਜਿਸ ਦੇ ਇੱਕ ਹੱਥ ਵਿੱਚ ਕਿਰਪਾਨ ਹੈ ਤੇ ਦੂਜੇ ਹੱਥ ਵਿੱਚ ਰਬਾਬ। ਏਸੇ ਲਈ ਪ... Read more
Nitnama
4 months ago hindi
अंग: 658रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीन... Read more
Balvinder Singh
2 months ago punjabi
Nitnama
9 months ago english
ang: 869Raag Gond Asatpadeeaa Mahalaa 5 Ghar 2 Ik Oankaar Satgur Prasaad ॥ Kar namaskaar poore Gurdev ॥ Safal moorat safal jaa kee sev ॥ Antarjaamee Purakh Bidhaataa ॥ Aath pahar Naam rang raataa ॥1॥ Gur Gobind Guroo Gopaal ॥ Apne daas kau raakhanhaar ॥1॥ Rahaao ॥ Paatisaah... Read more
Kaur Preet
1 year ago punjabi
ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਸਿੱਖਾਂ ਉੱਪਰ ਬੜਾ ਅੱਤਿਆਚਾਰਾਂ ਕੀਤਾ। ਜਿਸ ਕਰਕੇ ਸਿੰਘਾਂ ਨੂੰ ਜੰਗਲ ਬੇਲਿਆਂ ਚ ਰਹਿਣਾ ਪੈਂਦਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿਸਾਖੀ ਦੀਵਾਲੀ ਮਨਾਈ ਨੂੰ ਬੜਾ ਸਮਾਂ ਹੋ ਗਿਆ ਸੀ। ਭਾਈ ਮਨੀ ਸਿੰਘ ਜੀ ਨੇ ਕੁਝ ਸਿੰਘਾਂ ਨਾਲ ਵਿਚਾਰ ਕਰਕੇ ਜ਼ਕਰੀਏ ਨਾਲ ਗੱਲ ਕੀਤੀ ਕਿ ਜੇਕਰ ਸਾਨੂੰ ਇਸ ਸਾਲ ਦੀਵਾਲੀ ਦਾ ਮੇ... Read more
Loading comments…