Skip to content
Nitnama app icon Nitnama.
Back to community

ਹਰਿਦੁਆਰ

ਹਰਿਦੁਆਰ
ਇਕ ਵਾਰ ਗੁਰੂ ਨਾਨਕ ਦੇਵ ਜੀ ਹਰਿਦੁਆਰ ਪਹੁੰਚੇ | ਹਰਿਦੁਆਰ ਨੂੰ ਹਿੰਦੂ ਆਪਣਾ ਵੱਡਾ ਤੀਰਥ ਮੰਨਦੇ ਹਨ| ਇਹ ਗੰਗਾ ਦੇ ਕੰਢੇ ਤੇ ਹੈ| ਹਿੰਦੂ ਲੋਕ ਮਰੇ ਹੋਏ ਪ੍ਰਾਣੀਆਂ ਦੀਆਂ ਹੱਡੀਆਂ ਗੰਗਾ ਵਿਚ ਪਾਉਂਦੇ ਹਨ| ਉਹ ਸਮਝਦੇ ਹਨ ਕਿ ਇਸ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ, ਪਰ ਇਹ ਉਹਨਾਂ ਦਾ ਭੁਲੇਖਾ ਤੇ ਵਹਿਮ ਹੀ ਹੈ| ਜਦੋਂ ਗੁਰੂ ਜੀ ਇਥੇ ਪੁੱਜੇ ਤਾਂ ਵਿਸਾਖੀ ਦਾ ਮੇਲਾ ਲੱਗਾ ਹੋਇਆ ਸੀ| ਲੋਕੀਂ ਗੰਗਾ ਵਿਚ ਇਸਨਾਨ ਕਰ ਰਹੇ ਸਨ| ਬਹੁਤ ਸਾਰੇ ਲੋਕ ਦਰਿਆ ਵਿਚ ਖੜ੍ਹੇ ਹੋ ਕੇ ਚੜ੍ਹਦੇ ਪਾਸੇ (ਪੂਰਬ ਵੱਲ) ਸੂਰਜ ਵੱਲ ਪਾਣੀ ਦੇ ਬੁੱਕ ਸੁੱਟ ਰਹੇ ਸਨ| ਲੋਕ ਸਮਝਦੇ ਸਨ ਕਿ ਇਸ ਤਰ੍ਹਾਂ ਸੁਟਿਆ ਹੋਇਆ ਪਾਣੀ ਉਹਨਾਂ ਦੇ ਮਰ ਚੁੱਕੇ ਵੱਡੇ ਵਡੇਰਿਆਂ ਨੂੰ ਪਿੱਤਰ ਲੋਕ ਵਿੱਚ ਪਹੁੰਚ ਰਿਹਾ ਹੈ| ਇਹ ਉਹਨਾਂ ਦਾ ਗਲਤ ਵਿਸਵਾਸ ਸੀ, ਜਿਸ ਨੂੰ ਦੂਰ ਕਰਨ ਲਈ ਹੀ ਤਾਂ ਗੁਰੂ ਸਾਹਿਬ ਉਥੇ ਪੁੱਜੇ ਸਨ| ਗੁਰੂ ਜੀ ਵੀ ਗੰਗਾ ਵਿਚ ਖੜ੍ਹੇ ਹੋ ਕੇ ਲਹਿੰਦੇ ਪਾਸੇ (ਪੱਛਮ ਵੱਲ) ਪਾਣੀ ਦੇ ਬੁੱਕ ਸੁੱਟਣ ਲੱਗੇ| ਲੋਕਾਂ ਵਾਸਤੇ ਇਹ ਇਕ ਨਵੀਂ ਤੇ ਅਨੋਖੀ ਗੱਲ ਸੀ| ਪਹਿਲਾਂ ਕਿਸੇ ਨੇ ਕਦੀ ਕਿਸੇ ਨੂੰ ਇਸ ਤਰ੍ਹਾਂ ਕਰਦਾ ਨਹੀਂ ਸੀ ਵੇਖਿਆ| ਲੋਕ ਗੁਰੂ ਜੀ ਦੇ ਦੁਆਲੇ ਆ ਇਕੱਠੇ ਹੋਏ| ਉਹਨਾਂ ਨੇ ਗੁਰੂ ਜੀ ਨੂੰ ਪੱਛਿਆ, "ਤੁਸੀਂ ਇਹ ਕੀ ਕਰਦੇ ਹੋ ? ਤੁਸੀਂ ਲਹਿੰਦੇ ਵੱਲ ਪਾਣੀ ਕਿਉਂ ਸੁੱਟਦੇ ਹੋ ?" ਗੁਰੂ ਜੀ ਨੇ ਉਹਨਾਂ ਦੀ ਗੱਲ ਅਣਸੁਣੀ ਕਰ ਦਿੱਤੀ ਤੇ ਦਬਾ ਦਬ ਲਹਿੰਦੇ ਪਾਸੇ ਪਾਣੀ ਸੁੱਟੀ ਗਏ| ਇਸ ਤਰ੍ਹਾਂ ਲੋਕਾਂ ਦਾ ਇਕੱਠ ਵਧਦਾ ਗਿਆ ਤੇ ਵੱਡੀ ਭੀੜ ਬਣ ਗਈ| ਇਕ ਆਦਮੀ ਨੇ ਅਗਾਂਹ ਹੋ ਕੇ ਗੁਰੂ ਜੀ ਦੀ ਬਾਂਹ ਫੜ ਲਈ ਤੇ ਕਿਹਾ, "ਤੁਸੀਂ ਪਣੀ ਕਿਧਰ ਸੁੱਟ ਰਹੇ ਹੋ ?" ਗੁਰੂ ਜੀ ਨੇ ਸਾਰਿਆਂ ਵੱਲ ਵੇਖਿਆ ਤੇ ਪੁੱਛਿਆ, "ਤੁਸੀਂ ਸਾਰੇ ਕਿਧਰ ਸੁੱਟ ਰਹੇ ਹੋ ?" ਲੋਕ ਕਹਿਣ ਲੱਗੇ, "ਅਸੀਂ ਤਾਂ ਚੜ੍ਹਦੇ ਵੱਲ (ਸੂਰਜ ਵੱਲ) ਮੂੰਹ ਕਰਕੇ ਆਪਣੇ ਮਰ ਚੁੱਕੇ ਵੱਡੇ ਵਡੇਰਿਆਂ ਨੂੰ ਪਾਣੀ ਦੇ ਰਹੇ ਹਾਂ|" ਗੁਰੂ ਕੀ ਨੇ ਪੁੱਛਿਆ, " ਉਹ ਵੱਡੇ ਵਡੇਰੇ ਕਿਥੇ ਹਨ ਤੇ ਇਥੋਂ ਕਿੰਨੀ ਦੂਰ ਹਨ ?" ਲੋਕਾਂ ਨੇ ਜੁਆਬ ਦਿੱਤਾ, "ਬੜੀ ਦੂਰ! ਲੱਖਾਂ ਕਰੋੜਾਂ ਮੀਲ ਦੂਰ|" ਫਿਰ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ "ਮੇਰੀ ਖੇਤੀ ਤਲਵੰਡੀ ਵਿਚ ਸੁੱਕ ਰਹੀ ਹੈ| ਉਹ ਥਾਂ ਇਥੋਂ ਕੇਵਲ ਸਾਢੇ ਤਿੰਨ ਸੌ ਮੀਲ ਦੀ ਵਿੱਥ ਤੇ ਹੈ| ਮੀਂਹ ਜੁ ਨਹੀਂ ਪਿਆ, ਮੈਂ ਉਸ ਨੂੰ ਪਾਣੀ ਦੇ ਰਿਹਾ ਹਾਂ|" ਇਹ ਕਹਿ ਕੇ ਉਹ ਫੇਰ ਲਹਿੰਦੇ ਵੱਲ ਪਾਣੀ ਸੁੱਟਣ ਲੱਗ ਪਏ| ਲੋਕੀਂ ਖਿੜ-ਖਿੜ ਕੇ ਹੱਸੇ ਤੇ ਕਹਿਣ ਲੱਗੇ, "ਤੁਹਾਡੀ ਖੇਤੀ ਤਲਵੰਡੀ ਵਿਚ ਹੈ| ਇਥੋਂ ਸੁੱਟਿਆ ਪਾਣੀ ਐਡੀ ਦੂਰ ਕਿਸ ਤਰ੍ਹਾਂ ਅੱਪੜੇਗਾ? ਪਾਣੀ ਤਾਂ ਇਥੇ ਹੀ ਡਿੱਗ ਰਿਹਾ ਹੈ ?" ਗੁਰੂ ਜੀ ਨੇ ਉੱਤਰ ਦਿੱਤਾ, "ਜਿਵੇਂ ਤੁਹਾਡਾ ਸੁੱਟਿਆ ਪਾਣੀ, ਤੁਹਾਡੇ ਵੱਡੇ ਵਡੇਰਿਆਂ ਨੂੰ ਅਪੜੇਗਾ, ਉਵੇਂ ਹੀ ਮੇਰਾ ਪਾਣੀ ਤਲਵੰਡੀ ਪੁੱਜ ਜਾਵੇਗਾ| ਜੇ ਮੇਰਾ ਸੁੱਟਿਆ ਪਾਣੀ ਧਰਤੀ ਦੇ ਸਾਢੇ ਤਿੰਨ ਸੌ ਮੀਲ ਦੀ ਵਿੱਥ ਤੇ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਸੁੱਟਿਆ ਪਾਣੀ ਕਰੋੜਾਂ ਮੀਲਾਂ ਤੇ ਸੂਰਜ ਤੋਂ ਅੱਗੇ ਕਹੇ ਜਾਂਦੇ ਪਿੱਤਰ ਲੋਕ ਤਕ ਕਿਵੇਂ ਪਹੁੰਚ ਸਕੇਗਾ ?" ਹੁਣ ਲੋਕੀਂ ਚੁੱਪ ਸਨ| ਉਹਨਾਂ ਨੂੰ ਆਪਣੀ ਗਲਤੀ ਦੀ ਸਮਝ ਆ ਗਈ ਸੀ| ਉਹ ਸਮਝ ਚੁੱਕੇ ਸਨ ਕਿ ਸਾਡਾ ਵਿਸਵਾਸ ਝੂਠਾ ਹੈ| ਮਰੇ ਹੋਏ ਵੱਡੇ ਵਡੇਰਿਆਂ ਨੂੰ ਪਾਣੀ ਦੇਣ ਵਾਲੀ ਗੱਲ ਝੂਠੀ ਹੈ| ਸੂਰਜ ਕੋਈ ਦੇਵਤਾ ਨਹੀਂ, ਗੁਰੂ ਜੀ ਨੇ ਠੀਕ ਹੀ ਦੱਸਿਆ ਹੈ| ਸਾਰੇ ਗੁਰੂ ਜੀ ਦੇ ਚਰਨੀਂ ਡਿੱਗੇ| ਗੁਰੂ ਜੀ ਨੇ ਸਭ ਨੂੰ ਸੱਚੇ ਧਰਮ ਦਾ ਰਾਹ ਦੱਸਿਆ ਕਿ ਇਕ ਪਰਮਾਤਮਾ ਦਾ ਸਿਮਰਨ ਕਰੋ, ਨੇਕ ਕੰਮ ਕਰੋ| ਗੁਰੂ ਜੀ ਨੇ ਇਹ ਵੀ ਸਮਝਾਇਆ ਕਿ ਪਿੱਤਰ ਲੋਕ ਨਾਮ ਦੀ ਕੋਈ ਚੀਜ ਨਹੀਂ ਹੈ ਅਤੇ ਹੋਰਨਾਂ ਦਾ ਕੀਤਾ ਪਾਠ, ਦਾਨ-ਪੁੰਨ ਮਰ ਚੁੱਕੇ ਪ੍ਰਾਣੀ ਦਾ ਕੁਝ ਨਹੀਂ ਸੰਵਾਰ ਸਕਦਾ| ਇਸ ਜੀਵਨ ਵਿਚ ਕੀਤੇ ਭਲੇ ਕੰਮ ਹੀ ਮਨੁੱਖ ਦੇ ਕੰਮ ਆਉਂਦੇ ਹਨ| ਸਿਖਿਆ :- ਮੁਕਤੀ ਅਥਵਾ ਜਨਮ-ਮਰਨ ਦੇ ਚੱਕਰ ਤੋਂ ਛੁਟਕਾਰਾ ਕਰਮ-ਕਾਂਡਾਂ ਨਾਲ ਨਹੀਂ ਹੋ ਸਕਦਾ| ਪ੍ਰਭੂ ਦੀ ਸਿਫਤ-ਸਲਾਹ ਅਤੇ ਨੇਕ ਕੰਮਾਂ ਦੁਆਰਾ ਹੀ ਜਨਮ-ਮਰਨ ਦੇ ਗੇੜ ਤੋਂ ਬਚ ਸਕੀਦਾ ਹੈ|
Like Save

Join the conversation

Loading comments…

Sign in to comment or join the discussion.

More from the community

You may also enjoy these stories

ਅਮ੍ਰਿਤ ਵੇਲੇ ਦਾ ਹੁਕਮਨਾਮਾ – 21 ਫਰਵਰੀ 2026

ਅੰਗ: 500ਗੁਜਰੀ ਮਹਲਾ ੫ ॥ ਕਬਹੂ ਹਰਿ ਸਿਉ ਚੀਤੁ ਨ ਲਾਇਓ ॥ ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥ ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥ ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥ਕਰਹੁ ਅਨੁਗ੍ਰਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ ॥ ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸ... Read more

Like Save

ਸੰਧਿਆ ਵੇਲੇ ਦਾ ਹੁਕਮਨਾਮਾ – 11 ਦਸੰਬਰ 2025

ਅੰਗ: 683ਧਨਾਸਰੀ ਮਹਲਾ ੫ ਘਰੁ ੧੨ ੴ ਸਤਿਗੁਰ ਪ੍ਰਸਾਦਿ ॥ ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥ ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥ ਚਰਨ ਕਮਲ ਜਾ ਕਾ ਮਨੁ ਰਾਪੈ ॥ ਸੋਗ ਅਗਨਿ ਤਿਸੁ ਜਨ ਨ ਬਿਆਪੈ ॥੨॥ ਸਾਗਰੁ ਤਰਿਆ ਸਾਧੂ ਸੰਗੇ ॥ ਨਿਰਭਉ ਨਾਮੁ ਜਪਹੁ ਹਰਿ ਰੰਗੇ ॥੩॥ ਪਰ ਧਨ ਦੋਖ ਕਿਛੁ ਪਾਪ ਨ ਫੇੜ... Read more

Like Save

Rescuing a Hindu girl from the Mughals

On 7 March 1703, Sahibzada Baba Ajit Singh Ji and Baba Udai Singh Ji, following the command of Guru Gobind Singh Ji, rescued a Hindu girl from the Mughals and respectfully returned her to her family. Author: Zorawar Singh Tarsikka Once, a Diwan was being held at Sri Anandpur... Read more

Rescuing a Hindu girl from the Mughals
Like Save

ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ਅਰਥ: ਇਸ ਸੰਸਾਰ ਵਿੱਚ ਰਹਿ ਕੇ ਸ

ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ਅਰਥ: ਇਸ ਸੰਸਾਰ ਵਿੱਚ ਰਹਿ ਕੇ ਸੇਵਾ ਅਤੇ ਚੰਗੇ ਕਰਮ ਕਰਨੇ ਚਾਹੀਦੇ ਹਨ, ਤਦ ਹੀ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਿਲਦਾ ਹੈ।ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ ੨੬

Like Save

ਵਿਸਾਖੀ

ਵਿਸਾਖੀ ਸਿੱਖ ਕੌਮ ਅਤੇ ਪੰਜਾਬੀ ਸਭਿਆਚਾਰ ਦਾ ਬਹੁਤ ਮਹੱਤਵਪੂਰਨ ਤਿਉਹਾਰ ਹੈ। ਇਹ ਹਰ ਸਾਲ 13 ਜਾਂ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਧਾਰਮਿਕ ਅਤੇ ਇਤਿਹਾਸਕ ਮਹੱਤਵ ਬਹੁਤ ਵੱਡਾ ਹੈ। ਇਤਿਹਾਸਕ ਮਹੱਤਵ ਵਿਸਾਖੀ ਦਾ ਸਭ ਤੋਂ ਵੱਡਾ ਮਹੱਤਵ 1699 ਨਾਲ ਜੁੜਿਆ ਹੈ, ਜਦੋਂ Guru Gobind Singh ਜੀ ਨੇ Anandpur Sahib ਵਿੱਚ ਖਾਲਸਾ... Read more

ਵਿਸਾਖੀ
Like Save