Skip to content
Nitnama app icon Nitnama.
Back to community

ਸੰਧਿਆ ਵੇਲੇ ਦਾ ਹੁਕਮਨਾਮਾ – 26 ਅਕਤੂਬਰ 2026

ਅੰਗ: 694
ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥ ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥ ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥ ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥੧॥ ਰਹਾਉ ॥ ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥ ਚਰਨ ਸਰਨ ਨਾਮਾ ਬਲਿ ਤਿਹਾਰੀ ॥੨॥੫॥
ਅਰਥ: ਹੇ ਮਾਧੋ! ਵਿਕਾਰਾਂ ਵਿਚ) ਡਿੱਗੇ ਹੋਏ ਬੰਦਿਆਂ ਨੂੰ (ਮੁੜ) ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ। (ਹੇ ਭਾਈ!) ਉਹ ਮੁਨੀ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ।੧। (ਉਸ ਗੋਬਿੰਦ ਦੀ ਮਿਹਰ ਨਾਲ) ਮੇਰੇ ਮੱਥੇ ਉੱਤੇ (ਭੀ) ਉਸ ਦੇ ਚਰਨਾਂ ਦੀ ਧੂੜ ਲੱਗੀ ਹੈ (ਭਾਵ, ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ) ; ਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਭੀ ਭਾਗਾਂ ਵਿਚ ਨਹੀਂ ਹੋ ਸਕੀ।੧।ਰਹਾਉ। ਹੇ ਮਾਧੋ! ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈਂ। ਤੂੰ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈਂ। ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੈਥੋਂ ਸਦਕੇ ਹਾਂ।੨।੫।
Like Save

Join the conversation

Loading comments…

Sign in to comment or join the discussion.

More from the community

You may also enjoy these stories

evening hukamnama - 28 September 2026

ang: 673Dhanaasaree Mahalaa 5 ॥ Jih karanee hoveh saramindaa ihaa kamaanee reet ॥ Sant kee nindaa saakat kee poojaa aisee drirhee bipreet ॥1॥ Maaiaa moh bhoolo avrai heet ॥ Harichandauree ban har paat re ihai tuhaaro beet ॥1॥ Rahaao ॥ Chandan lep hot deh kau sukh gardhabh bh... Read more

Like Save

morning hukamnama - 26 May 2026

ang: 798Bilaaval Mahalaa 3 ॥ Poore Gur te vaddiaaee paaee ॥ Achint Naam vasiaa man aaee ॥ Haumai maiaa Sabad jalaaee ॥ Dar saachai Gur te sobhaa paaee ॥1॥ Jagdees sevau mai avar na kaajaa ॥ Andin anand hovai man merai Gurmukh maago teraa Naam nivaajaa ॥1॥ Rahaao ॥ Man kee pa... Read more

Like Save

ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥ਅਰਥ: ਮਨੁੱਖ ਜਿਹੋ ਜਿਹੇ ਕ

ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥੨੦॥ਅਰਥ: ਮਨੁੱਖ ਜਿਹੋ ਜਿਹੇ ਕਰਮ ਬੀਜਦਾ ਹੈ, ਉਹਨਾਂ ਦਾ ਫਲ ਉਸ ਨੂੰ ਆਪ ਹੀ ਭੋਗਣਾ ਪੈਂਦਾ ਹੈ। ਹੇ ਨਾਨਕ! ਪ੍ਰਭੂ ਦੇ ਹੁਕਮ ਅੰਦਰ ਹੀ ਜੀਵ ਦਾ ਆਉਣਾ-ਜਾਣਾ ਹੈ।ਸਰੋਤ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਅੰਗ 4

Like Save

शस्त्रों का कारख़ाना – क़िला लोहगढ़ साहिब

लोहगढ़ – अर्थात् लोहे का किला, जहाँ लोहे का काम और शस्त्र निर्माण किया जाता था। आनंदपुर साहिब के भीतर बनाए गए इस किले में दशमेश पातशाह श्री गुरु गोबिंद सिंह जी स्वयं अपने सिखों से उत्तम और आधुनिक तरीकों से फौलादी शस्त्र तैयार करवाते थे। “गुणी लुहार लोहे को गढ़ते, अचंभित शस्त... Read more

शस्त्रों का कारख़ाना – क़िला लोहगढ़ साहिब
Like Save