Skip to content
Nitnama app icon Nitnama.
Back to community

ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਦਿੱਲੀ ਤੋਂ ਗੁਰੂ ਜੀ ਨਾਲ ਹੋਈ ਕਾਜ਼ੀ ਦੀ ਗੱਲ ਬਾਤ ਦੀ ਪੂਰੀ ਇਤਲਾਹ ਔਰੰਗਜ਼ੇਬ ਨੂੰ ਭੇਜ ਦਿੱਤੀ ਗਈ ਸੀ। ਨਵੰਬਰ 1675 ਵਿਚ ਗੁਰੂ ਜੀ ਬਾਰੇ ਬਾਦਸ਼ਾਹ ਦਾ ਹੁਕਮ ਪਹੁੰਚ ਗਿਆ। ਉਸ ਨੂੰ ਲੈ ਕੇ ਵੱਡਾ ਕਾਜ਼ੀ ਗੁਰੂ ਜੀ ਪਾਸ ਆਇਆ ਤੇ ਕਹਿਣ ਲਗਾ ਕਿ ਬਾਦਸ਼ਾਹ ਨੇ ਆਪ ਵਲ ਫ਼ੁਰਮਾਨ ਭੇਜਿਆ ਹੈ ਕਿ ‘ਜਾਂ ਤਾਂ ਕਮਲਾ ਪੜ੍ਹ ਕੇ ਦੀਨ ਇਸਲਾਮ ਪ੍ਰਵਾਨ ਕਰੋ, ਜਾਂ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਲਈ ਕੋਈ ਕਰਾਮਾਤ ਵਿਖਾਉ ਤੇ ਜਾਂ ਮੌਤ ਲਈ ਤਿਆਰ ਹੋ ਜਾਉ’। ਗੁਰੂ ਜੀ ਨੇ ਸ਼ਾਂਤ ਮਨ ਤੇ ਗੰਭੀਰ ਆਵਜ਼ ਵਿਚ ਫ਼ੁਰਮਾਇਆ ਕਿ ਸਾਨੂੰ ਬਾਦਸ਼ਾਹ ਦੀਆਂ ਦੋਵੇਂ ਸ਼ਰਤਾਂ ਅਪਰਵਾਨ ਹਨ। ਅਸੀਂ ਨਾ ਆਪਣਾ ਧਰਮ ਤਿਆਗਣ ਲਈ ਤਿਆਰ ਹਾਂ, ਨਾ ਕਰਾਮਾਤ ਵਿਖਾਉਣ ਲਈ। ਤੁਸੀਂ ਜੋ ਕਾਰਵਾਈ ਕਰਨੀ ਹੈ, ਕਰੋ। ਗੁਰੂ ਜੀ ਦਾ ਜਵਾਬ ਸੁਣ ਕੇ ਕਾਜ਼ੀ ਨੇ ਉਨ੍ਹਾਂ ਨੂੰ ਕਤਲ ਕਰਨ ਦਾ ਹੁਕਮ ਦੇ ਦਿਤਾ। ਕਤਲ ਦਾ ਸਮਾਂ ਨੀਯਤ ਕਰਕੇ ਨਗਰ ਵਿਚ ਡੌਂਡੀ ਫੇਰੀ ਗਈ। ਨਿਸਚਤ ਸਮੇਂ ਤੇ ਗੁਰੂ ਜੀ ਨੂੰ ਬੰਦੀਖਾਨੇ ਵਿਚੋਂ ਚਾਂਦਨੀ ਚੌਂਕ ਲਿਜਾਇਆ ਗਿਆ। ਆਪ ਦੀ ਅੰਤਮ ਇੱਛਾ ਜਾਣ ਕੇ ਆਪ ਨੂੰ ਲਾਗਲੇ ਖੂਤ ਤੋਂ ਇਸ਼ਨਾਨ ਕਰਨ ਦੀ ਆਗਿਆ ਦੇ ਦਿਤੀ ਗਈ। ਇਸ਼ਨਾਨ ਕਰਕੇ ਆਪ ਬੋਹੜ ਦੇ ਬਿਰਛ ਥੱਲੇ ਚੌਂਕੜੀ ਮਾਰ ਕੇ ਬੈਠ ਗਏ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉਨ੍ਹਾਂ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਸਭੇ ਸ਼ਾਮਲ ਸਨ, ਇਹ ਦਰਦ ਭਰਿਆ ਦ੍ਰਿਸ਼ ਵੇਖਣ ਲਈ ਜੁੜੇ ਹੋਏ ਸਨ। ਸਭਨਾਂ ਦੇ ਦਿਲ ਭਰੇ ਹੋਏ ਸਨ ਤੇ ਅੱਖਾਂ ਵਿਚੋਂ ਹੰਝੂ ਛਲਕ ਰਹੇ ਸਨ। ਗੁਰੂ ਸਾਹਿਬ ਨੇ ਜੱਲਾਦ ਨੂੰ ਆਖਿਆ ਕਿ ਅਸੀਂ ਪਾਠ ਕਰਨ ਲਗੇ ਹਾਂ। ਜਿਸ ਸਮੇਂ ਪਾਠ ਦਾ ਭੋਗ ਪਵੇ ਤੁਸੀਂ ਆਪਣਾ ਫ਼ਰਜ਼ ਪੂਰਾ ਕਰ ਲੈਣਾ। ਗੁਰੂ ਜੀ ਇਕਾਗਰ ਚਿਤ ਹੋ ਕੇ ਜਪੁਜੀ ਸਾਹਿਬ ਦਾ ਪਾਠ ਕਰਨ ਲਗੇ। ਆਪ ਦੀ ਬਿਰਤੀ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਗਈ। ਪਾਠ ਸੰਪੂਰਨ ਹੋਇਆ ਤਾਂ ਆਪ ਨੇ ਧੰਨ ਵਾਹਿਗੁਰੂ ਆਖਦੇ ਹੋਏ ਸੀਸ ਨਿਵਾਇਆ। ਜੱਲਾਦ ਸੱਈਅਦ ਜਲਾਲ ਦੀਨ ਨੇ ਤਲਵਾਰ ਤਾਣੀ ਤੇ ਸੀਸ ਉੱਤੇ ਵਾਰ ਕੀਤਾ। ਗੁਰੂ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ। ਉਸ ਦਿਨ ਮੱਘਰ ਸੁਦੀ 5 ਸੰਮਤ 1732 ਜਾਂ ਸੰਨ 1675 ਈ: ਦੀ ਨਵੰਬਰ ਮਹੀਨੇ ਦੀ 11 ਤਾਰੀਖ ਸੀ। ਜਿਸ ਸਥਾਨ ਤੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਉਸ ਜਗ੍ਹਾ ਹੁਣ ਗੁਰਦੁਆਰਾ ਸੀਸ ਗੰਜ ਸਥਿਤ ਹੈ। 👉ਪੋਸਟ ਨੂੰ ਪੜ੍ਹ ਕੇ ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ ਇਹ ਵੀ ਇਕ ਸੇਵਾ ਹੀ ਹੈ ਜੀ
Like Save

Join the conversation

Loading comments…

Sign in to comment or join the discussion.

More from the community

You may also enjoy these stories

ਸੰਧਿਆ ਵੇਲੇ ਦਾ ਹੁਕਮਨਾਮਾ – 25 ਸਤੰਬਰ 2025

ਅੰਗ: 671ਧਨਾਸਰੀ ਮਃ ੫ ॥ ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥ ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥ ਅਬ ਮੋਹਿ ਰਾਮ ਜਸੋ ਮਨਿ ਗਾਇਓ ॥ ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥ ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗ... Read more

Like Save

गुरु हरगोबिंद साहिब जी की माता माता गंगा जी का शरीर त्याग

27 मार्च 1628 ईस्वी को श्री गुरु हरगोबिंद साहिब जी की माता, माता गंगा जी, अपना पंच-भौतिक शरीर त्याग कर श्री गुरु अर्जन देव जी महाराज के चरणों में जा विराजीं। माता गंगा जी श्री गुरु अर्जन देव जी का पहले भी एक विवाह, श्री गुरु रामदास जी के समय में हुआ था, जिसकी पुष्टि सामान्य... Read more

गुरु हरगोबिंद साहिब जी की माता माता गंगा जी का शरीर त्याग
Like Save

संध्या वेले का हुक्मनामा - 26 सितंबर 2026

अंग: 676धनासरी महला ५ ॥ मोहि मसकीन प्रभु नामु अधारु ॥ खाटण कउ हरि हरि रोजगारु ॥ संचण कउ हरि एको नामु ॥ हलति पलति ता कै आवै काम ॥१॥ नामि रते प्रभ रंगि अपार ॥ साध गावहि गुण एक निरंकार ॥ रहाउ ॥ साध की सोभा अति मसकीनी ॥ संत वडाई हरि जसु चीनी ॥ अनदु संतन कै भगति गोविंद ॥ सूखु संत... Read more

Like Save