Skip to content
Nitnama app icon Nitnama.

Simranjeet Singh Gill

@Simranjeet_Singh_Gill

59 posts4 followers1 following

Posts by Simranjeet Singh Gill

Stories and conversations shared with the community

ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦਾ ਦੋ ਸਾਲਾ ਪੱਤਰ-ਵਿਹਾਰ ਕੋਰਸ ਸਿੱਖ ਧਰਮ ਦੀ ਸਹੀ

ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦਾ ਦੋ ਸਾਲਾ ਪੱਤਰ-ਵਿਹਾਰ ਕੋਰਸ ਸਿੱਖ ਧਰਮ ਦੀ ਸਹੀ ਤੇ ਪੂਰੀ ਜਾਣਕਾਰੀ ਲਈ 📖 ਘਰ ਬੈਠੇ ਸਿੱਖੀ ਦੀ ਵਿਵਸਥਿਤ ਸਿੱਖਿਆ ਪ੍ਰਾਪਤ ਕਰੋ ✅ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਸੱਭਿਆਚਾਰ ਦਾ ਅਧਿਐਨ ✅ ਗੁਰਬਾਣੀ, ਗੁਰਮਤਿ ਵਿਚਾਰ ਅਤੇ ਸਿੱਖ ਫ਼ਲਸਫ਼ੇ ਦੀ ਜਾਣਕਾਰੀ ✅ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਮਾਧਿਅ... Read more

ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦਾ ਦੋ ਸਾਲਾ ਪੱਤਰ-ਵਿਹਾਰ ਕੋਰਸ ਸਿੱਖ ਧਰਮ ਦੀ ਸਹੀ
Like Save

ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ॥ ਗੁਰੂ ਅਰਜਨ ਦੇਵ ਜੀ 456 ਰਾਗ ਆਸਾ ਅਕ

ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ॥ ਗੁਰੂ ਅਰਜਨ ਦੇਵ ਜੀ 456 ਰਾਗ ਆਸਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਕੋਈ ਵੀ ਦੁੱਖ, ਦਰਦ, ਕੋਈ ਡਰ ਸਾਡੇ ਤੇ ਆਪਣਾ ਜੋਰ ਨਹੀਂ ਪਾ ਸਕਦਾ, ਨਾਮ ਵਿੱਚ ਜੁੜਿਆਂ ਸਦਾ ਸੁਖੀ ਰਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

Like Save

*ਮਾਧੌ ਤੂ ਠਾਕੁਰੁ ਸਿਰਿ ਮੋਰਾ॥* *ਈਹਾ ਊਹਾ ਤੁਹਾਰੋ ਧੋਰਾ॥* ਗੁਰੂ ਅਰਜਨ ਦੇਵ ਜੀ 61

*ਮਾਧੌ ਤੂ ਠਾਕੁਰੁ ਸਿਰਿ ਮੋਰਾ॥* *ਈਹਾ ਊਹਾ ਤੁਹਾਰੋ ਧੋਰਾ॥* ਗੁਰੂ ਅਰਜਨ ਦੇਵ ਜੀ 613 ਰਾਗ ਸੋਰਠਿ ਹੇ ਅਕਾਲ ਪੁਰਖ ਵਾਹਿਗੁਰੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ। ਇਸ ਲੋਕ ਵਿਚ ਤੇ ਪਰਲੋਕ ਵਿਚ ਹਰ ਥਾਂ ਮੈਨੂੰ ਤੇਰਾ ਹੀ ਆਸਰਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

Like Save

ਤੁਧੁ ਬਿਨੁ ਦੂਜਾ ਨਾਹੀ ਕੋਇ॥ ਤੂ ਕਰਤਾਰੁ ਕਰਹਿ ਸੋ ਹੋਇ॥ ਗੁਰੂ ਅਰਜਨ ਦੇਵ ਜੀ 723 ਰ

ਤੁਧੁ ਬਿਨੁ ਦੂਜਾ ਨਾਹੀ ਕੋਇ॥ ਤੂ ਕਰਤਾਰੁ ਕਰਹਿ ਸੋ ਹੋਇ॥ ਗੁਰੂ ਅਰਜਨ ਦੇਵ ਜੀ 723 ਰਾਗ ਤਿਲੰਗ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਕਰਤਾ ਹੈਂ ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

Like Save

ਅਪਨੇ ਸੇਵਕ ਕਉ ਆਪਿ ਸਹਾਈ॥ ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ॥ ਗੁਰੂ ਅਰਜਨ ਦੇਵ ਜੀ 20

ਅਪਨੇ ਸੇਵਕ ਕਉ ਆਪਿ ਸਹਾਈ॥ ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ॥ ਗੁਰੂ ਅਰਜਨ ਦੇਵ ਜੀ 202 ਰਾਗ ਗਉੜੀ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕ ਦੇ ਵਾਸਤੇ ਸਦਾ ਮਦਦਗਾਰ ਬਣਿਆ ਰਹਿੰਦਾ ਹੈ ਤੇ ਸਦਾ ਸੇਵਕ ਦੀ ਸੰਭਾਲ ਕਰਦਾ ਹੈ ਜਿਵੇਂ ਮਾਂ ਤੇ ਪਿਉ ਆਪਣੇ ਬੱਚੇ ਦੀ ਸੰਭਾਲ ਕਰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

Like Save

ਨਾਨਕ ਜਿਨ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ॥ ਗੁਰੂ ਨਾਨਕ ਸਾਹਿਬ ਜੀ 79

ਨਾਨਕ ਜਿਨ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ॥ ਗੁਰੂ ਨਾਨਕ ਸਾਹਿਬ ਜੀ 790 ਰਾਗ ਸੂਹੀ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਣ ਕੇ ਉਸ ਨੂੰ ਮੰਨਿਆ ਤੇ ਜੀਵਨ ਅਮਲ ਵਿੱਚ ਲਿਆਂਦਾ, ਮੈਂ ਉਹਨਾਂ ਤੋਂ ਸਦਕੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

Like Save

ਇੱਕ ਐਸਾ ਪੰਥ ਕਲਗੀਆਂ ਵਾਲੇ ਨੇ ਸਾਜ ਦਿੱਤਾ ਜਿਸਦਾ ਇੱਕ ਪਿਲਰ ਡਿੱਗਿਆ ਨਹੀਂ ਤੇ ਹਜ਼

ਇੱਕ ਐਸਾ ਪੰਥ ਕਲਗੀਆਂ ਵਾਲੇ ਨੇ ਸਾਜ ਦਿੱਤਾ ਜਿਸਦਾ ਇੱਕ ਪਿਲਰ ਡਿੱਗਿਆ ਨਹੀਂ ਤੇ ਹਜ਼ਾਰਾਂ ਖੜ੍ਹੇ ਹੋਗ ਗਏ। ਪਾਤਸ਼ਾਹ ਨੇ ਅਣਖਾਂ ਬੀਜੀਆਂ ਇਸ ਮਿੱਟੀ ਅੰਦਰ ਤੇ ਏਥੇ ਉਹ ਸਭ ਕੁੱਝ ਉੱਗਿਆ ਜਿਸ ਦੀ ਇਸ ਮਿੱਟੀ ਨੂੰ ਲੋੜ ਸੀ । ਦੁਨੀਆਂ ਤੇ ਐਸਾ ਕੋਈ ਰਹਿਬਰ ਨਹੀਂ ਹੋਇਆ ਜਿਸ ਦੇ ਇੱਕ ਹੱਥ ਵਿੱਚ ਕਿਰਪਾਨ ਹੈ ਤੇ ਦੂਜੇ ਹੱਥ ਵਿੱਚ ਰਬਾਬ। ਏਸੇ ਲਈ ਪ... Read more

Like Save

ਕਿਆ ਉਪਮਾ ਤੇਰੀ ਆਖੀ ਜਾਇ॥ ਤੂੰ ਸਰਬੇ ਪੂਰਿ ਰਹਿਆ ਲਿਵ ਲਾਇ॥ ਗੁਰੂ ਨਾਨਕ ਸਾਹਿਬ ਜੀ

ਕਿਆ ਉਪਮਾ ਤੇਰੀ ਆਖੀ ਜਾਇ॥ ਤੂੰ ਸਰਬੇ ਪੂਰਿ ਰਹਿਆ ਲਿਵ ਲਾਇ॥ ਗੁਰੂ ਨਾਨਕ ਸਾਹਿਬ ਜੀ 350 ਰਾਗ ਆਸਾ ਹੇ ਅਕਾਲ ਪੁਰਖ ਵਾਹਿਗੁਰੂ! ਤੂੰ ਸਭ ਜੀਵਾਂ ਵਿਚ ਵਿਆਪਕ ਹੈਂ, ਮੌਜੂਦ ਹੈਂ ਤੇ ਤੇਰੀ ਵਡਿਆਈ ਐਸੀ ਮਹਾਨ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

Like Save

ਮੈ ਹੋਰੁ ਨ ਕੋਈ ਤੁਧੈ ਜੇਹਾ॥ ਤੇਰੀ ਨਦਰੀ ਸੀਝਸਿ ਦੇਹਾ॥ ਗੁਰੂ ਅਮਰਦਾਸ ਜੀ 112 ਰਾਗ

ਮੈ ਹੋਰੁ ਨ ਕੋਈ ਤੁਧੈ ਜੇਹਾ॥ ਤੇਰੀ ਨਦਰੀ ਸੀਝਸਿ ਦੇਹਾ॥ ਗੁਰੂ ਅਮਰਦਾਸ ਜੀ 112 ਰਾਗ ਮਾਝ ਹੇ ਅਕਾਲ ਪੁਰਖ ਵਾਹਿਗੁਰੂ ! ਤੇਰੇ ਵਰਗਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ ਤੇਰੀ ਮਿਹਰ ਦੀ ਨਿਗਾਹ ਨਾਲ ਤੇਰਾ ਨਾਮ ਜਪ ਕੇ ਹੀ ਸਰੀਰ ਸਫਲ ਹੋ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

Like Save

*ਮਨ ਕਉ ਹੋਇ ਸੰਤੋਖੁ* *ਧਿਆਈਐ ਸਦਾ ਹਰਿ॥* ਗੁਰੂ ਅਰਜਨ ਦੇਵ ਜੀ 519. ਰਾਗ ਗੂਜਰੀ ਜੇ

*ਮਨ ਕਉ ਹੋਇ ਸੰਤੋਖੁ* *ਧਿਆਈਐ ਸਦਾ ਹਰਿ॥* ਗੁਰੂ ਅਰਜਨ ਦੇਵ ਜੀ 519. ਰਾਗ ਗੂਜਰੀ ਜੇ ਸਦਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰੀਏ ਤਾਂ ਮਨ ਨੂੰ ਸੰਤੋਖ ਆਉਂਦਾ ਹੈ, ਜਿਸ ਨਾਲ ਮਨ ਦੀ ਕਲਪਨਾ ਤੇ ਭੱਜ ਦੌੜ ਰੁੱਕ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

Like Save
Scroll for more posts